Jhinjer's 'Bolega Ghanaur, Badlega Daur' Paidal March Concludes; YAD President Vows to Raise People's Grievances with Administration Ghanaur/Chandigarh 8 June ( Ranjeet Singh Dhaliwal ) : Youth Akali Dal president and Ghanaur halqa in-charge Sarabjeet Singh Jhinjer's historic ten-day paidal march 'Bolega Ghanaur, Badlega Daur' concluded on Monday at Dhakansu Kalan village, marking the end of an emotionally charged and politically significant journey through the Ghanaur constituency. Addressing a large gathering at Dhakansu Kalan, Jhinjer said that the march, which commenced on May 30, had covered over 220 kilometres and passed through more than 100 villages. He added that panchayats from over 180 villages had joined the march along the way, significantly expanding its reach and reinforcing its message. Jhinjer thanked circle presidents, Shiromani Akali Dal leaders, Youth Akali Dal members, and the people of Ghanaur for making the march a resounding success. ...
ਟ੍ਰਾਈਡੈਂਟ ਨੇ ਰੁੱਖ ਲਗਾਉਣ ਦੀਆਂ ਮੁਹਿੰਮਾਂ, ਨਦੀਆਂ ਦੀ ਸਫਾਈ ਅਤੇ ਹਰੇ ਕਾਈਜ਼ਨ ਪਹਿਲਕਦਮੀਆਂ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ
ਟ੍ਰਾਈਡੈਂਟ ਨੇ ਰੁੱਖ ਲਗਾਉਣ ਦੀਆਂ ਮੁਹਿੰਮਾਂ, ਨਦੀਆਂ ਦੀ ਸਫਾਈ ਅਤੇ ਹਰੇ ਕਾਈਜ਼ਨ ਪਹਿਲਕਦਮੀਆਂ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ
ਵਿਸ਼ਵ ਪਰਿਆਵਰਣ ਦਿਵਸ ਮੌਕੇ ਟ੍ਰਾਈਡੈਂਟ ਵੱਲੋਂ ਹਫ਼ਤਾ ਭਰ ਚਲਾਈਆਂ ਗਈਆਂ ਵਾਤਾਵਰਨ ਸੰਭਾਲ ਮੁਹਿੰਮਾਂ
ਚੰਡੀਗੜ੍ਹ/ਪੰਜਾਬ 8 ਜੂਨ ( ਰਣਜੀਤ ਧਾਲੀਵਾਲ ) : ਵਿਸ਼ਵ ਪਰਿਆਵਰਣ ਦਿਵਸ 2026 ਦੇ ਮੌਕੇ 'ਤੇ ਟ੍ਰਾਈਡੈਂਟ ਗਰੁੱਪ ਵੱਲੋਂ ਪੰਜਾਬ ਦੇ ਸੰਘੇੜਾ, ਧੌਲਾ ਅਤੇ ਮੱਧ ਪ੍ਰਦੇਸ਼ ਦੇ ਬੁਧਨੀ ਵਿਖੇ ਸਥਿਤ ਉਤਪਾਦਨ ਕੇਂਦਰਾਂ ਵਿੱਚ ਹਫ਼ਤਾ ਭਰ ਵਾਤਾਵਰਨ ਸੰਭਾਲ ਅਤੇ ਜਨ-ਜਾਗਰੂਕਤਾ ਨਾਲ ਸਬੰਧਿਤ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਗਈਆਂ। ‘ਇੰਸਪਾਇਰਡ ਬਾਈ ਨੇਚਰ, ਫ਼ਾਰ ਕਲਾਈਮੇਟ, ਫ਼ਾਰ ਆਵਰ ਫਿਊਚਰ’ ਵਿਸ਼ੇ ਹੇਠ ਆਯੋਜਿਤ ਇਸ ਮੁਹਿੰਮ ਵਿੱਚ ਕਰਮਚਾਰੀਆਂ ਅਤੇ ਸਥਾਨਕ ਭਾਈਚਾਰੇ ਨੇ ਸਰਗਰਮ ਭੂਮਿਕਾ ਨਿਭਾਈ। ਮੁਹਿੰਮ ਦਾ ਕੇਂਦਰ ਜਲ ਸੰਭਾਲ, ਰੁੱਖ ਲਗਾਉਣਾ, ਕੂੜਾ ਘਟਾਉਣਾ, ਰੀਸਾਈਕਲਿੰਗ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਵਧਾਉਣਾ ਰਿਹਾ।
ਮੁਹਿੰਮ ਦੀ ਸ਼ੁਰੂਆਤ ਕਰਮਚਾਰੀਆਂ ਵੱਲੋਂ ਪਰਿਆਵਰਣ ਸੁਰੱਖਿਆ ਦੀ ਸਹੁੰ ਚੁੱਕਣ ਨਾਲ ਹੋਈ। ਇਸ ਮੌਕੇ ਉਨ੍ਹਾਂ ਨੇ ਪਾਣੀ ਦੀ ਬਚਤ, ਜ਼ਿੰਮੇਵਾਰ ਕੂੜਾ ਪ੍ਰਬੰਧਨ, ਰੀਸਾਈਕਲਿੰਗ ਨੂੰ ਉਤਸ਼ਾਹਿਤ ਕਰਨ, ਸਰਕੂਲਰ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਘਟਾਉਣ ਦਾ ਅਹਿਦ ਕੀਤਾ। ਵੱਖ-ਵੱਖ ਇਕਾਈਆਂ ਵਿੱਚ ‘ਗ੍ਰੀਨ ਕੈਜ਼ਨ’ ਪਹਿਲਕਦਮੀਆਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਰਾਹੀਂ ਪਾਣੀ ਦੀ ਵਰਤੋਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ, ਕੂੜੇ ਅਤੇ ਰਹਿੰਦ-ਖੂੰਹਦ ਨੂੰ ਘਟਾਉਣ, ਕਾਰਜ ਪ੍ਰਕਿਰਿਆਵਾਂ ਵਿੱਚ ਸੁਧਾਰ ਲਿਆਉਣ ਅਤੇ ਕਾਰਜ ਸਥਲਾਂ ਨੂੰ ਹੋਰ ਵਾਤਾਵਰਨ ਪੱਖੀ ਬਣਾਉਣ ਲਈ ਯਤਨ ਕੀਤੇ ਗਏ। ਇਸ ਹਫ਼ਤੇ ਦੌਰਾਨ ਟ੍ਰਾਈਡੈਂਟ ਦੀਆਂ ਵੱਖ-ਵੱਖ ਇਕਾਈਆਂ ਵਿੱਚ 2100 ਤੋਂ ਵੱਧ ਬੂਟੇ ਲਗਾਏ ਗਏ। ਇਸ ਨਾਲ ਗਰੁੱਪ ਵੱਲੋਂ ਹੁਣ ਤੱਕ ਲਗਾਏ ਗਏ ਰੁੱਖਾਂ ਦੀ ਕੁੱਲ ਗਿਣਤੀ 11.90 ਲੱਖ ਤੋਂ ਵੱਧ ਹੋ ਗਈ ਹੈ।
‘ਸੇ ਨੋ ਟੂ ਪਲਾਸਟਿਕ ਬੈਗਜ਼’ ਮੁਹਿੰਮ ਤਹਿਤ ਬਰਨਾਲਾ ਦੇ ਕੁਸ਼ਟ ਆਸ਼ਰਮ ਅਤੇ ਸਥਾਨਕ ਸਬਜ਼ੀ ਮੰਡੀ ਵਿੱਚ ਜੂਟ ਦੇ ਥੈਲੇ ਵੰਡੇ ਗਏ, ਤਾਂ ਜੋ ਲੋਕਾਂ ਨੂੰ ਪਲਾਸਟਿਕ ਦੀ ਥਾਂ ਵਾਤਾਵਰਨ ਅਨੁਕੂਲ ਵਿਕਲਪ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਮੱਧ ਪ੍ਰਦੇਸ਼ ਦੇ ਬੁਧਨੀ ਸਥਿਤ ਟ੍ਰਾਈਡੈਂਟ ਪਲਾਂਟ ਵਿੱਚ ਕਰਮਚਾਰੀਆਂ ਨੇ ‘ਨਿਰਮਲ ਨਰਮਦਾ’ ਮੁਹਿੰਮ ਵਿੱਚ ਭਾਗ ਲੈਂਦਿਆਂ ਨਰਮਦਾ ਨਦੀ ਦੇ ਕੰਢਿਆਂ ਤੋਂ ਲਗਭਗ ਛੇ ਟਨ ਕੂੜਾ ਹਟਾਇਆ। ਇਸ ਦੇ ਨਾਲ ਦਸਹਿਰਾ ਮੈਦਾਨ ਤੋਂ ਬੁਧਨੀ ਘਾਟ ਤੱਕ ਪੰਜ ਕਿਲੋਮੀਟਰ ਦੀ ਵਾਕਾਥਾਨ ਵੀ ਕਰਵਾਈ ਗਈ, ਜਿਸ ਵਿੱਚ ਕਰਮਚਾਰੀਆਂ ਦੇ ਨਾਲ ਸਥਾਨਕ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ।


Comments
Post a Comment