ਟਰਾਈ ਵੱਲੋਂ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਅਰਬਨ ਏਰੀਆ (ਪੰਜਾਬ ਐਲਐਸਏ) ਵਿੱਚ ਮੋਬਾਈਲ ਨੈੱਟਵਰਕ ਦੀ ਗੁਣਵੱਤਾ ਦਾ ਆਕਲਨ
ਟਰਾਈ ਵੱਲੋਂ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਅਰਬਨ ਏਰੀਆ (ਪੰਜਾਬ ਐਲਐਸਏ) ਵਿੱਚ ਮੋਬਾਈਲ ਨੈੱਟਵਰਕ ਦੀ ਗੁਣਵੱਤਾ ਦਾ ਆਕਲਨ
ਚੰਡੀਗੜ੍ਹ 8 ਜੂਨ ( ਰਣਜੀਤ ਧਾਲੀਵਾਲ ) : ਭਾਰਤੀਆ ਦੂਰਸੰਚਾਰ ਵਿਨਿਆਮਕ ਪ੍ਰਾਧਿਕਰਨ (ਭਾਦੂਵਿਪ੍ਰਾ) ਨੇ ਆਮ ਟੈਲੀਕਾਮ ਉਪਭੋਗਤਾਵਾਂ ਦੀ ਜਾਣਕਾਰੀ ਲਈ ਅਪ੍ਰੈਲ 2026 ਦੌਰਾਨ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਅਰਬਨ ਏਰੀਆ (ਪੰਜਾਬ ਐਲਐਸਏ) ਵਿੱਚ ਕੀਤੇ ਗਏ ਇੰਡਿਪੈਂਡੈਂਟ ਡਰਾਈਵ ਟੈਸਟ (ਆਈਡੀਟੀ) ਦੇ ਨਤੀਜੇ ਜਾਰੀ ਕੀਤੇ ਹਨ। ਇਸ ਡਰਾਈਵ ਟੈਸਟ ਦਾ ਉਦੇਸ਼ ਟੈਲੀਕਾਮ ਸਰਵਿਸ ਪ੍ਰੋਵਾਈਡਰਜ਼ (ਟੀਐਸਪੀਜ਼) ਵੱਲੋਂ ਦਿੱਤੀਆਂ ਜਾ ਰਹੀਆਂ ਮੋਬਾਈਲ ਨੈੱਟਵਰਕ ਸੇਵਾਵਾਂ (ਵੌਇਸ ਅਤੇ ਡਾਟਾ ਦੋਵੇਂ) ਦੀ ਰੀਅਲ ਟਾਈਮ ਗੁਣਵੱਤਾ ਦਾ ਆਕਲਨ ਅਤੇ ਪੁਸ਼ਟੀ ਕਰਨਾ ਹੈ। ਆਈਡੀਟੀ ਦੌਰਾਨ, ਭਾਦੂਵਿਪ੍ਰਾ ਵੱਲੋਂ ਟੀਐਸਪੀਜ਼ ਦੀ ਕਾਰਗੁਜ਼ਾਰੀ ਨੂੰ ਸੇਵਾ ਦੀ ਗੁਣਵੱਤਾ (ਕਿਊਓਐੱਸ) ਦੇ ਮੁੱਖ ਪੈਰਾਮੀਟਰਾਂ ਜਿਵੇਂ ਕਵਰੇਜ, ਕਾਲ ਡਰਾਪ ਰੇਟ (ਸੀਡੀਆਰ), ਕਾਲ ਸੈਟਅੱਪ ਸਕੱਸ ਰੇਟ (ਸੀਐੱਸਐੱਸਆਰ), ਡਾਟਾ ਡਾਊਨਲੋਡ (ਡੀਐੱਲ) ਅਤੇ ਅੱਪਲੋਡ (ਯੂਐੱਲ) ਥਰੂਪੁੱਟ ਆਦਿ ਦੇ ਆਧਾਰ ’ਤੇ ਮਾਪਿਆ ਜਾਂਦਾ ਹੈ। ਇਸ ਤੋਂ ਬਾਅਦ ਇਹ ਨਤੀਜੇ ਉਪਭੋਗਤਾਵਾਂ ਨੂੰ ਜਾਣਕਾਰੀ ਦੇਣ ਅਤੇ ਟੀਐਸਪੀਜ਼ ਨੂੰ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਕਰਨ ਲਈ ਪ੍ਰੋਤਸਾਹਿਤ ਕਰਨ ਵਾਸਤੇ ਜਾਰੀ ਕੀਤੇ ਜਾਂਦੇ ਹਨ।
2. ਇਹ ਆਈਡੀਟੀ ਇਸ ਤਰ੍ਹਾਂ ਤਿਆਰ ਕੀਤੇ ਗਏ ਹਨ ਕਿ ਸ਼ਹਿਰਾਂ, ਹਾਟਸਪਾਟਾਂ, ਸਰਕਾਰੀ ਆਵਾਜਾਈ ਕੇਂਦਰਾਂ ਆਦਿ ਵਰਗੇ ਵੱਖ-ਵੱਖ ਵਰਤੋਂ ਵਾਲੇ ਮਾਹੌਲਾਂ ਵਿੱਚ ਸਾਰੇ ਟੈਲੀਕਾਮ ਸਰਵਿਸ ਪ੍ਰੋਵਾਈਡਰਜ਼ (ਟੀਐਸਪੀਜ਼) ਦੇ ਮੋਬਾਈਲ ਨੈੱਟਵਰਕ ਦੀ ਜ਼ਮੀਨੀ ਪੱਧਰ ’ਤੇ ਕਾਰਗੁਜ਼ਾਰੀ ਨੂੰ ਮਾਪਿਆ ਜਾ ਸਕੇ। ਇਸ ਤਰ੍ਹਾਂ ਦੇ ਡਰਾਈਵ ਟੈਸਟ ਵਿੱਚ, 2G, 3G, 4G ਅਤੇ 5G ਨੈੱਟਵਰਕਾਂ ’ਤੇ ਸਾਰੇ ਟੀਐਸਪੀਜ਼ ਦੇ ਸਿਮ ਕਾਰਡਾਂ ਦੀ ਵਰਤੋਂ ਕਰਕੇ ਲਾਈਵ ਡਾਟਾ ਅਤੇ ਵੌਇਸ ਸੈਸ਼ਨ ਚਲਾਏ ਜਾਂਦੇ ਹਨ। ਇਸ ਲਈ ਕਈ ਅਧੁਨਿਕ ਟੈਸਟ ਹੈਂਡਸੈੱਟ ਵਰਤੇ ਜਾਂਦੇ ਹਨ ਅਤੇ ਇਨ੍ਹਾਂ ਸੈਸ਼ਨਾਂ ਦੀ ਨਿਗਰਾਨੀ ਅਤੇ ਵਿਸ਼ਲੇਸ਼ਣ ਅਧੁਨਿਕ ਸੌਫਟਵੇਅਰ ਸਿਸਟਮਾਂ ਦੀ ਮਦਦ ਨਾਲ ਰੀਅਲ ਟਾਈਮ ਵਿੱਚ ਕੀਤਾ ਜਾਂਦਾ ਹੈ।
3. ਭਾਦੂਵਿਪ੍ਰਾ ਨੇ ਆਪਣੀ ਨਿਯੁਕਤ ਏਜੰਸੀ ਰਾਹੀਂ ਪੰਜਾਬ ਐਲਐਸਏ ਵਿੱਚ 6 ਅਪ੍ਰੈਲ 2026 ਤੋਂ 10 ਅਪ੍ਰੈਲ 2026 ਤੱਕ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਅਰਬਨ ਏਰੀਆ ਵਿੱਚ ਸਿਟੀ ਡਰਾਈਵ – 453.2 ਕਿਲੋਮੀਟਰ, ਹਾਟਸਪਾਟ ਸਥਾਨ – 15 ਅਤੇ ਵਾਕ ਟੈਸਟ – 1.5 ਕਿਲੋਮੀਟਰ ’ਤੇ ਡਰਾਈਵ ਟੈਸਟ ਕੀਤੇ। ਇਹ ਟੈਸਟ ਭਾਦੂਵਿਪ੍ਰਾ ਦੇ ਖੇਤਰੀ ਦਫ਼ਤਰ, ਜੈਆਪੁਰ ਦੀ ਦੇਖ-ਰੇਖ ਹੇਠ ਕਰਵਾਏ ਗਏ। ਡਰਾਈਵ ਟੈਸਟ ਰਿਪੋਰਟਾਂ ਵਿੱਚ ਦਿੱਤੇ ਗਏ ਨਿਰੀਖਣ ਟੈਸਟ ਕੀਤੇ ਗਏ ਇਲਾਕੇ/ਰੂਟ ਵਿੱਚ ਡਰਾਈਵ ਟੈਸਟ ਦੇ ਦਿਨ ਅਤੇ ਸਮੇਂ ਦੌਰਾਨ ਟੀਐਸਪੀਜ਼ ਦੀ ਕਾਰਗੁਜ਼ਾਰੀ ਨੂੰ ਦਰਸਾਉਂਦੇ ਹਨ।
4. ਡਰਾਈਵ ਟੈਸਟ ਰੂਟ ਮੈਪ: ਹੇਠਾਂ ਦਿੱਤਾ ਮੈਪ ਡਰਾਈਵ ਟੈਸਟ ਰੂਟਾਂ ਦਾ ਇੱਕ ਸੰਖੇਪ ਵੇਰਵਾ ਦਿੰਦਾ ਹੈ, ਜਿਸ ਵਿੱਚ ਸਿਟੀ ਡਰਾਈਵ, ਇੰਟਰ-ਓਪਰੇਟਰ ਕਾਲਿੰਗ, ਹਾਟਸਪਾਟ ਅਤੇ ਵਾਕ ਟੈਸਟ ਮੈਪ ’ਤੇ ਦਰਸਾਏ ਗਏ ਨਿਸ਼ਾਨਾਂ ਅਨੁਸਾਰ ਵਿਖਾਏ ਗਏ ਹਨ: -
5. ਮੁੱਖ ਪੈਰਾਮੀਟਰ ਜਿਨ੍ਹਾਂ ਦਾ ਆਕਲਨ ਕੀਤਾ ਗਿਆ
ੳ)ਕਵਰੇਜ ਗੈਪ: ਉਹਨਾਂ ਸੈਂਪਲਾਂ ਦੀ ਪ੍ਰਤੀਸ਼ਤਤਾ, ਜਿੱਥੇ ਸੰਬੰਧਿਤ ਤਕਨਾਲੋਜੀ (2G/ 3G/ 4G/ 5G) ਲਈ ਨਿਰਧਾਰਤ ਘੱਟੋ-ਘੱਟ ਸਿਗਨਲ ਤਾਕਤ ਤੋਂ ਘੱਟ ਸਿਗਨਲ ਤਾਕਤ ਦਰਜ ਕੀਤੀ ਗਈ।
ਅ)ਵੌਇਸ ਸੇਵਾਵਾਂ: ਕਾਲ ਸੈਟਅੱਪ ਸਕੱਸ ਰੇਟ (ਸੀਐੱਸਐੱਸਆਰ), ਡਰਾਪ ਕਾਲ ਰੇਟ (ਡੀਸੀਆਰ), ਕਾਲ ਸੈਟਅੱਪ ਟਾਈਮ, ਕਾਲ ਸਾਇਲੈਂਸ ਰੇਟ, ਸਪੀਚ ਕੁਆਲਿਟੀ (ਐਮਓਐੱਸ)।
ੲ)ਕਾਲ ਸਾਇਲੈਂਸ ਇੰਸਟੈਂਸ: ਕਾਲਾਂ ਦੌਰਾਨ ਵਾਪਰੀਆਂ ਕਾਲ ਸਾਇਲੈਂਸ ਘਟਨਾਵਾਂ ਦੀ ਗਿਣਤੀ।
ਸ)ਡਾਟਾ ਸੇਵਾਵਾਂ: ਡਾਊਨਲੋਡ/ ਅੱਪਲੋਡ ਥਰੂਪੁੱਟ, ਲੈਟੈਂਸੀ, ਜਿੱਟਰ, ਪੈਕੇਟ ਡਰਾਪ ਰੇਟ।
6. ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਅਰਬਨ ਏਰੀਆ ਵਿੱਚ ਮੁੱਖ ਪੈਰਾਮੀਟਰਾਂ ਦੇ ਆਧਾਰ ’ਤੇ ਮੋਬਾਈਲ ਨੈੱਟਵਰਕ ਦੀ ਸਮੁੱਚੀ ਕਾਰਗੁਜ਼ਾਰੀ ਦਾ ਸੰਖੇਪ ਹੇਠਾਂ ਦਿੱਤਾ ਗਿਆ ਹੈ:
ੳ)ਕਵਰੇਜ ਗੈਪ – ਆਟੋ-ਸਿਲੈਕਸ਼ਨ ਮੋਡ (5G/4G/3G/2G) ਵਿੱਚ ਡਰਾਈਵ ਟੈਸਟ ਰੂਟ ’ਤੇ ਵੌਇਸ ਟੈਸਟਿੰਗ ਦੌਰਾਨ ਦਰਜ ਕੀਤੀ ਗਈ ਸਿਗਨਲ ਤਾਕਤ ਦੇ ਆਧਾਰ ’ਤੇ, ਇਕੱਠੇ ਕੀਤੇ ਗਏ ਕੁੱਲ ਸੈਂਪਲਾਂ ਵਿੱਚੋਂ ਕਮਜ਼ੋਰ ਸਿਗਨਲ ਤਾਕਤ ਵਾਲੇ ਸੈਂਪਲਾਂ ਦੀ ਗਿਣਤੀ ਏਅਰਟੈਲ ਲਈ 97/63149, ਬੀਐਸਐਨਐਲ ਲਈ 7755/61140, ਆਰਜੇਆਈਐਲ ਲਈ 356/59297 ਅਤੇ ਵੀਆਈਐਲ ਲਈ 382/62915 ਰਹੀ। ਕਵਰੇਜ ਗੈਪ ਨਾਲ ਸੰਬੰਧਿਤ ਵਿਸਥਾਰ ਨੱਥੀ ਕੀਤੇ ਮੈਪ ਵਿੱਚ ਦਿੱਤੇ ਗਏ ਹਨ।
ਅ)ਡਰਾਪ ਹੋਈਆਂ ਕਾਲਾਂ – ਸਫਲਤਾਪੂਰਵਕ ਜੁੜੀਆਂ ਕਾਲਾਂ ਵਿੱਚੋਂ ਡਰਾਪ ਹੋਈਆਂ ਕਾਲਾਂ ਦੀ ਗਿਣਤੀ ਦੇ ਆਧਾਰ ’ਤੇ, ਏਅਰਟੈਲ ਲਈ 0/566, ਬੀਐਸਐਨਐਲ ਲਈ 24/534, ਆਰਜੇਆਈਐਲ ਲਈ 4/554 ਅਤੇ ਵੀਆਈਐਲ ਲਈ 2/542 ਡਰਾਪ ਕਾਲਾਂ ਦਰਜ ਕੀਤੀਆਂ ਗਈਆਂ। ਡਰਾਪ ਕਾਲ ਵਾਲੇ ਸਥਾਨਾਂ ਨਾਲ ਸੰਬੰਧਿਤ ਵਿਸਥਾਰ ਨੱਥੀ ਕੀਤੇ ਮੈਪ ਵਿੱਚ ਦਿੱਤੇ ਗਏ ਹਨ।
ੲ)ਕਾਲ ਸਾਇਲੈਂਸ ਇੰਸਟੈਂਸ – ਕੁੱਲ ਸਫਲਤਾਪੂਰਵਕ ਜੁੜੀਆਂ ਕਾਲਾਂ ਵਿੱਚੋਂ 3 ਸਕਿੰਟ ਤੋਂ ਵੱਧ ਸਮੇਂ ਲਈ ਦਰਜ ਕੀਤੀਆਂ ਗਈਆਂ ਕਾਲ ਸਾਇਲੈਂਸ ਘਟਨਾਵਾਂ ਦੇ ਆਧਾਰ ’ਤੇ, ਏਅਰਟੈਲ ਲਈ 7/543, ਬੀਐਸਐਨਐਲ ਲਈ 16/447, ਆਰਜੇਆਈਐਲ ਲਈ 9/551 ਅਤੇ ਵੀਆਈਐਲ ਲਈ 3/552 ਕਾਲ ਸਾਇਲੈਂਸ ਇੰਸਟੈਂਸ ਦਰਜ ਕੀਤੇ ਗਏ। ਕਾਲ ਸਾਇਲੈਂਸ ਇੰਸਟੈਂਸ ਵਾਲੇ ਸਥਾਨਾਂ ਨਾਲ ਸੰਬੰਧਿਤ ਵਿਸਥਾਰ ਨੱਥੀ ਕੀਤੇ ਮੈਪ ਵਿੱਚ ਦਿੱਤੇ ਗਏ ਹਨ।
ਸ)ਡਾਟਾ ਡਾਊਨਲੋਡ ਅਤੇ ਅੱਪਲੋਡ ਥਰੂਪੁੱਟ:
i. ਡਾਟਾ ਡਾਊਨਲੋਡ ਕਾਰਗੁਜ਼ਾਰੀ (ਸਮੁੱਚੀ): ਔਸਤ ਡਾਊਨਲੋਡ ਗਤੀ ਏਅਰਟੈਲ(5G/4G)ਲਈ 169.66Mbps, ਬੀਐਸਐਨਐਲ(4G/3G/2G)ਲਈ 11.00Mbps, ਆਰਜੇਆਈਐਲ(5G/4G)ਲਈ 203.16Mbpsਅਤੇ ਵੀਆਈਐਲ(5G/4G/2G)ਲਈ 48.27Mbpsਦਰਜ ਕੀਤੀ ਗਈ। ਡਾਊਨਲੋਡ ਥਰੂਪੁੱਟ ਨਾਲ ਸੰਬੰਧਿਤ ਵਿਸਥਾਰ ਨੱਥੀ ਕੀਤੇ ਮੈਪ ਵਿੱਚ ਦਿੱਤੇ ਗਏ ਹਨ।
ii. ਡਾਟਾ ਅੱਪਲੋਡ ਕਾਰਗੁਜ਼ਾਰੀ (ਸਮੁੱਚੀ): ਔਸਤ ਅੱਪਲੋਡ ਗਤੀ ਏਅਰਟੈਲ(5G/4G)ਲਈ 23.28Mbps, ਬੀਐਸਐਨਐਲ(4G/3G/2G)ਲਈ 4.96Mbps, ਆਰਜੇਆਈਐਲ(5G/4G)ਲਈ 23.85Mbpsਅਤੇ ਵੀਆਈਐਲ(5G/4G/2G)ਲਈ 17.97Mbpsਦਰਜ ਕੀਤੀ ਗਈ। ਅੱਪਲੋਡ ਥਰੂਪੁੱਟ ਨਾਲ ਸੰਬੰਧਿਤ ਵਿਸਥਾਰ ਨੱਥੀ ਕੀਤੇ ਮੈਪ ਵਿੱਚ ਦਿੱਤੇ ਗਏ ਹਨ।
ਡ੍ਰੌਪਡ ਕਾਲਾਂ ਅਤੇ ਕਾਲ ਸਾਈਲੈਂਸ ਇੰਸਟੈਂਸਾਂ ਦੇ ਸਥਾਨਾਂ ਨੂੰ ਨਕਸ਼ੇ 'ਤੇ ਲਾਲ ਬਿੰਦੀ 'ਤੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।
7. ਆਈਡੀਟੀ ਦੌਰਾਨ ਕਵਰ ਕੀਤੇ ਗਏ ਡਰਾਈਵ ਟੈਸਟ ਰੂਟ ਅਤੇ ਇਲਾਕਿਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ: -
ਸ਼ਹਿਰ: ਚੰਡੀ ਮੰਦਰ, ਪੰਚਕੂਲਾ, ਜ਼ੀਰਕਪੁਰ, ਡੇਰਾ ਬੱਸੀ, ਡੱਪਰ, ਅਜ਼ੀਜ਼ਪੁਰ, ਗਮਾਡਾ ਏਅਰੋਸਿਟੀ, ਤੰਗੋਰੀ, ਚੋਲਟਾ ਖੁਰਦ, ਮੋਰਿੰਡਾ, ਕੁਰਾਲੀ, ਖਰੜ, ਨਿਊ ਚੰਡੀਗੜ੍ਹ, ਨਯਾਗਾਂਵ, ਸੈਕਟਰ-15, ਸੈਕਟਰ-42, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਗ੍ਰੇਟਰ ਮੋਹਾਲੀ, ਸੈਕਟਰ-68, ਸੈਕਟਰ-46, ਸੈਕਟਰ-27 ਇੰਡਸਟਰੀਅਲ ਏਰੀਆ ਫੇਜ਼-I, II ਆਦਿ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਅਰਬਨ ਏਰੀਆ ਵਿੱਚ।
8. ਇਸ ਆਈਡੀਟੀ ਰਿਪੋਰਟ ਦੇ ਨਤੀਜੇ ਸੰਬੰਧਿਤ ਟੈਲੀਕਾਮ ਸਰਵਿਸ ਪ੍ਰੋਵਾਈਡਰਜ਼ (ਟੀਐਸਪੀਜ਼) ਨਾਲ ਸਾਂਝੇ ਕੀਤੇ ਗਏ ਹਨ ਤਾਂ ਜੋ ਲੋੜ ਪੈਣ ’ਤੇ ਉਹ ਆਪਣੀ ਤਰਫੋਂ ਅਗਲੀ ਜ਼ਰੂਰੀ ਕਾਰਵਾਈ ਕਰ ਸਕਣ। ਆਈਡੀਟੀ ਦੀ ਵਿਸਥਾਰਪੂਰਵਕ ਰਿਪੋਰਟ ਭਾਦੂਵਿਪ੍ਰਾ ਦੀ ਵੈੱਬਸਾਈਟwww.trai.gov.in ’ਤੇ ਉਪਲਬਧ ਹੈ। ਕਿਸੇ ਵੀ ਸਪਸ਼ਟੀਕਰਨ ਜਾਂ ਹੋਰ ਜਾਣਕਾਰੀ ਲਈ ਭਾਦੂਵਿਪ੍ਰਾ ਦੇ ਖੇਤਰੀ ਦਫ਼ਤਰ, ਜੈਆਪੁਰ ਨੂੰ adv.jaipur@trai.gov.in ’ਤੇ ਈਮੇਲ ਭੇਜੀ ਜਾ ਸਕਦੀ ਹੈ। ਭਾਦੂਵਿਪ੍ਰਾ ਦੇ ਖੇਤਰੀ ਦਫ਼ਤਰ, ਜੈਆਪੁਰ ਨਾਲ ਟੈਲੀਫੋਨ ਨੰਬਰ 0141-2701919 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Comments
Post a Comment