ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਨਾਲ 6 ਜੁਲਾਈ ਦੀ ਮੀਟਿੰਗ ਰੰਗ ਲਿਆਈ 516 ਜੰਗਲਾਤ ਕਾਮੇ 13 ਜੁਲਾਈ ਹੋਣ ਗਏ ਪੱਕੇ
ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਨਾਲ 6 ਜੁਲਾਈ ਦੀ ਮੀਟਿੰਗ ਰੰਗ ਲਿਆਈ 516 ਜੰਗਲਾਤ ਕਾਮੇ 13 ਜੁਲਾਈ ਹੋਣ ਗਏ ਪੱਕੇ
ਪਟਿਆਲਾ/ਚੰਡੀਗੜ੍ਹ 11 ਜੁਲਾਈ ( ਰਣਜੀਤ ਧਾਲੀਵਾਲ ) : ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ 6 ਜੁਲਾਈ ਨੂੰ ਮਾਨਯੋਗ ਲਾਲ ਚੰਦ ਕਟਾਰੂਚੱਕ ਵਣ ਮੰਤਰੀ ਪੰਜਾਬ ਦੇ ਨਾਲ ਹੋਈ ਮੀਟਿੰਗ ਰੰਗ ਲਿਆਈ 13 ਜੁਲਾਈ ਨੂੰ ਮੁੱਖ ਮੰਤਰੀ ਜੰਗਲਾਤ ਵਿਭਾਗ ਦੇ 516 ਕੱਚੇ ਕਾਮਿਆਂ ਨੂੰ ਵਿਕਾਸ ਭਵਨ ਮੋਹਾਲੀ ਵਿਖੇ ਨਿਯੁਕਤੀ ਪੱਤਰ ਦੇਣਗੇ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸੰਕਰ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਨੇ ਕਿਹਾ ਇਸ ਮੀਟਿੰਗ ਵਿਚ ਜਿਥੇ ਵਣ ਵਿਭਾਗ ਦੇ ਉੱਚ ਆਧਿਕਾਰੀ ਪ੍ਰਧਾਨ ਮੁੱਖ ਵਣਪਾਲ ਧਰਮਿੰਦਰ ਸ਼ਰਮਾ, ਵਧੀਕ ਮੁੱਖ ਵਣ ਪਾਲ ਚਰਚਿਲ ਕੁਮਾਰ, ਵਧੀਕ ਮੁੱਖ ਵਣਪਾਲ ਸੋਰਵ ਗੁਪਤਾ ਤੇ ਸੁਪਰਡੈਂਟ ਇੰਦਰਜੀਤ ਸਿੰਘ ਅਤੇ ਪ੍ਰਬੰਧਕੀ ਆਮਲਾ ਦੇ ਨਾਲ ਵਣ ਭਵਨ ਮੌਹਾਲੀ ਵਿਖੇ ਮੀਟਿੰਗ ਹੋਈ।
ਜਸਵੀਰ ਸਿੰਘ ਸੀਰਾ, ਅਮਨਦੀਪ ਸਿੰਘ ਛੱਤ, ਬਲਵੀਰ ਸਿੰਘ ਤਰਨਤਾਰਨ, ਰਣਜੀਤ ਗੁਰਦਾਸਪੁਰ, ਰਵੀ ਕਾਂਤ ਰੋਪੜ ਅਤੇ ਸਤਿਨਾਮ ਸੰਗਰੂਰ ਨੇ ਕਿਹਾ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿੱਚ ਪਿਛਲੇ 30/30 ਸਾਲਾਂ ਤੋ ਡੇਲੀਵੇਜ ਵਿੱਚ ਕਾਮਿਆਂ ਨੂੰ ਪਿਛਲੇ ਸਰਕਾਰਾਂ ਨੇ ਲਾਰਿਆਂ ਵਿੱਚ ਰੱਖਿਆ ਇੱਕ ਵੀ ਕਾਮਾ ਪੱਕਾ ਨਹੀਂ ਕੀਤਾ ਪੰਜਾਬ ਵਿੱਚ ਬਦਲਾਅ ਦੇ ਰੂਪ ਵਿੱਚ ਬਣੀ ਆਮ ਆਦਮੀ ਸਰਕਾਰ ਤੋ ਜੰਗਲਾਤ ਦੇ ਕਾਮਿਆਂ ਦੀ ਉਮੀਦ ਜਾਗੀ ਹੈ, ਤੇ ਜੰਗਲਾਤ ਵਰਕਰ ਯੁਨੀਅਨ ਵੱਲੋ ਲਗਾਤਾਰ ਕੀਤੇ ਸੰਘਰਸਾਂ ਨੂੰ ਬੂਰ ਪੈਂਦਾ ਨਜਰ ਆ ਰਿਹਾ ਤੇ ਜੰਗਲਾਤ ਕਾਮਿਆਂ ਚ, ਭਾਰੀ ਉਤਸਾਹ ਪਾਇਆ ਜਾ ਰਿਹਾ। ਇਸ ਮੌਕੇ ਹੋਰਨਾ ਤੋ ਇਲਾਵਾ ਰਵੀ ਲੁਧਿਆਣਾ, ਬੱਬੂ ਮਾਨਸਾ, ਮਲਕੀਤ ਮੁਕਤਸਰ,ਕੇਵਲ ਗੜਸ਼ੰਕਰ ਸੁਲੱਖਣ ਸਿੰਘ ਮੌਹਾਲੀ,ਆਦਿ ਹਾਜ਼ਰ ਸਨ।

Comments
Post a Comment