Skip to main content

Warring complains to DGP, SEC against circulation of fake audio

Warring complains to DGP, SEC against circulation of fake audio Chandigarh 26 May ( Ranjeet Singh Dhaliwal ) : Punjab Congress president Amarinder Singh Raja Warring today wrote to the Director General of Punjab Police and the State Election Commission seeking registration of an FIR against all those circulating a fake audio recording attributed to him. In separate complaints to the DGP and the State Election Commission, Warring said that this was a fake audio clip, which had been circulated seven years ago also, to malign and tarnish his image and it was again being circulated now purposely as the elections to the local bodies were being held. He also expressed shock and surprise that the State SC Commission Chairman had taken ‘suo motto’ notice of the clip, without verifying whether it is genuine or fake. This only proves that there is a definite design behind circulating this clip during the elections, he noted. The PCC president urged both the DGP and the SEC to take strong cogniza...

ਇਨਕਮ ਟੈਕਸ ਵਿਭਾਗ (ਇੰਟੈਲੀਜੈਂਸ ਅਤੇ ਕ੍ਰਿਮੀਨਲ ਇਨਵੈਸਟੀਗੇਸ਼ਨ) ਡਾਇਰੈਕਟੋਰੇਟ, ਚੰਡੀਗੜ੍ਹ, ਵੱਲੋਂ ਨਵੇਂ ਇਨਕਮ ਟੈਕਸ ਐਕਟ, 2025 ਅਤੇ ਨਵੇਂ ਇਨਕਮ ਟੈਕਸ ਨਿਯਮ, 2026 'ਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

ਇਨਕਮ ਟੈਕਸ ਵਿਭਾਗ (ਇੰਟੈਲੀਜੈਂਸ ਅਤੇ ਕ੍ਰਿਮੀਨਲ ਇਨਵੈਸਟੀਗੇਸ਼ਨ) ਡਾਇਰੈਕਟੋਰੇਟ, ਚੰਡੀਗੜ੍ਹ, ਵੱਲੋਂ ਨਵੇਂ ਇਨਕਮ ਟੈਕਸ ਐਕਟ, 2025 ਅਤੇ ਨਵੇਂ ਇਨਕਮ ਟੈਕਸ ਨਿਯਮ, 2026 'ਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

ਚੰਡੀਗੜ੍ਹ 26 ਮਈ ( ਰਣਜੀਤ ਧਾਲੀਵਾਲ ) : ਇਨਕਮ ਟੈਕਸ ਵਿਭਾਗ (ਇੰਟੈਲੀਜੈਂਸ ਅਤੇ ਕ੍ਰਿਮੀਨਲ ਇਨਵੈਸਟੀਗੇਸ਼ਨ) ਡਾਇਰੈਕਟੋਰੇਟ, ਚੰਡੀਗੜ੍ਹ ਵੱਲੋਂ PRARAMBH, 2026 ਦੀ ਦੇਸ਼ ਵਿਆਪੀ ਮੁਹਿੰਮ ਤਹਿਤ ਮਿਤੀ 25.05.2026 ਨੂੰ ਚੰਡੀਗੜ੍ਹ ਅਤੇ ਫਰੀਦਾਬਾਦ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਰੋਹਿਤ ਸ਼ਰਮਾ, IRS, ਡਾਇਰੈਕਟਰ ਇਨਕਮ ਟੈਕਸ (I&CI), ਚੰਡੀਗੜ੍ਹ ਅਤੇ ਗਗਨ ਕੁੰਦਰਾ, IRS, ਐਡੀਸ਼ਨਲ ਡਾਇਰੈਕਟਰ ਇਨਕਮ ਟੈਕਸ (I&CI), ਚੰਡੀਗੜ੍ਹ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦਾ ਆਯੋਜਨ ਇੰਸਟੀਟਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ICAI) ਦੀ NIRC ਚੰਡੀਗੜ੍ਹ ਸ਼ਾਖਾ ਅਤੇ ਫਰੀਦਾਬਾਦ ਸ਼ਾਖਾ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਸੈਮੀਨਾਰ ਵਿੱਚ ICAI ਦੇ ਮੈਂਬਰਾਂ, ਬਾਰ ਐਸੋਸੀਏਸ਼ਨ ਦੇ ਮੈਂਬਰਾਂ, ਬੈਂਕਰਾਂ ਅਤੇ ਤਹਿਸੀਲਦਾਰਾਂ ਨੇ ਸਰਗਰਮ ਭਾਗੀਦਾਰੀ ਕੀਤੀ। 

ਪ੍ਰੋਗਰਾਮ ਦਾ ਉਦੇਸ਼ ਨਵੇਂ ਇਨਕਮ ਟੈਕਸ ਐਕਟ, 2025 ਅਤੇ ਨਵੇਂ ਇਨਕਮ ਟੈਕਸ ਨਿਯਮ, 2026 ਦੇ ਨਾਲ-ਨਾਲ I&CI ਡਾਇਰੈਕਟੋਰੇਟ ਨਾਲ ਸਬੰਧਤ SFT ਅਤੇ SRA ਦੀ ਫਾਈਲਿੰਗ ਲਈ ਨਵੇਂ ਫਾਰਮ 97, 98, 165, 166 ਅਤੇ 167 ਦੇ ਪ੍ਰਾਵਧਾਨਾਂ (ਨਿਯਮਾਂ) ਬਾਰੇ ਸਪੱਸ਼ਟਤਾ ਪ੍ਰਦਾਨ ਕਰਨਾ ਸੀ। ਇਸ ਜਾਗਰੂਕਤਾ ਪ੍ਰੋਗਰਾਮ ਦਾ ਇੱਕ ਮਹੱਤਵਪੂਰਨ ਹਿੱਸਾ AI-ਸਮਰੱਥ "ਕਰ ਸਾਥੀ" ਚੈਟਬੌਟ ਦਾ ਪ੍ਰਦਰਸ਼ਨ ਸੀ। ਹਾਜ਼ਰ ਪ੍ਰਤੀਭਾਗੀਆਂ ਨੂੰ ਚੈਟਬੌਟ ਦੀ ਕਾਰਜਪ੍ਰਣਾਲੀ ਅਤੇ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ AI-ਸਮਰੱਥ ਚੈਟਬੌਟ "ਕਰ ਸਾਥੀ" ਵਿਭਾਗ ਦੀ ਅਧਿਕਾਰਤ ਵੈੱਬਸਾਈਟ www.incometaxindia.gov.in 'ਤੇ ਉਪਲਬਧ ਹੈ। ਇਸੇ ਉਦੇਸ਼ ਲਈ "ਕਰ ਸਾਥੀ" 'ਤੇ ਇੱਕ ਵਿਸ਼ੇਸ਼ ਡੈਸਕ ਵੀ ਸਥਾਪਿਤ ਕੀਤਾ ਗਿਆ, ਤਾਂ ਜੋ ਪ੍ਰਤੀਭਾਗੀਆਂ ਨੂੰ ਇਨਕਮ ਟੈਕਸ ਵੈੱਬਸਾਈਟ 'ਤੇ ਉਪਲਬਧ ਨਵੇਂ AI ਟੂਲਸ ਦਾ ਵਿਵਹਾਰਕ ਅਨੁਭਵ (ਪ੍ਰੈਕਟੀਕਲ ਤਜ਼ਰਬਾ) ਹਾਸਲ ਹੋ ਸਕੇ।
 ਪ੍ਰਤੀਭਾਗੀਆਂ ਨੂੰ ਇਨਕਮ ਟੈਕਸ ਐਕਟ, 1961 ਦੇ ਨਿਯਮ 114E ਦੇ ਅਧੀਨ Statement of Financial Transactions (SFT) ਦਾਖਲ ਕਰਨ ਦੀ ਸਮਾਂ-ਸੀਮਾ ਅਤੇ ਪ੍ਰਕਿਰਿਆ ਬਾਰੇ ਜਾਗਰੂਕ ਕੀਤਾ ਗਿਆ। ਨਾਲ ਹੀ ਉਨ੍ਹਾਂ ਨੂੰ ਵਿੱਤੀ ਵਰ੍ਹੇ 2025-26 ਲਈ SFT ਨੂੰ 31 ਮਈ 2026 ਤੱਕ ਸਮਾਂਬੱਧ ਅਤੇ ਸਹੀ ਤਰੀਕੇ ਨਾਲ ਦਾਖਲ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਸੈਮੀਨਾਰ ਦੌਰਾਨ ਸਰਿਤਾ ਅਗਰਵਾਲ, IRS, ਅਸਿਸਟੈਂਟ ਡਾਇਰੈਕਟਰ ਇਨਕਮ ਟੈਕਸ (I&CI), ਚੰਡੀਗੜ੍ਹ ਨੇ ਨਵੇਂ ਇਨਕਮ ਟੈਕਸ ਐਕਟ, 2025 ਦੀਆਂ ਮੁੱਖ ਵਿਸ਼ੇਸ਼ਤਾਵਾਂ, I&CI ਡਾਇਰੈਕਟੋਰੇਟ ਦੀ ਭੂਮਿਕਾ ਅਤੇ SFT ਫਾਈਲਿੰਗ ਨਾਲ ਸਬੰਧਤ ਪਾਲਣਾ ਲੋੜਾਂ 'ਤੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ। ਉੱਥੇ ਹੀ ਫਰੀਦਾਬਾਦ ਵਿਖੇ ਵਿਕਾਸ ਪਰਿਹਾਰ, ਇਨਕਮ ਟੈਕਸ ਅਫ਼ਸਰ (I&CI), ਫਰੀਦਾਬਾਦ ਨੇ ਸੈਸ਼ਨ ਨੂੰ ਸੰਬੋਧਿਤ ਕੀਤਾ। ਪ੍ਰੋਗਰਾਮ ਦੇ ਅਧੀਨ ਇੱਕ ਵਿਚਾਰ-ਵਟਾਂਦਰਾ ਸੈਸ਼ਨ (Interactive Session) ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਰਿਤਾ ਅਗਰਵਾਲ, IRS ਨੇ ਪ੍ਰਤੀਭਾਗੀਆਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਅਤੇ ਸਪੱਸ਼ਟੀਕਰਣ ਦਿੱਤੇ। ਪ੍ਰੋਗਰਾਮ ਦੀ ਸਮਾਪਤੀ ਹਿੱਸੇਦਾਰਾਂ ਨਾਲ ਬਿਹਤਰ ਤਾਲਮੇਲ ਸਥਾਪਿਤ ਕਰਕੇ ਇਨਕਮ ਟੈਕਸ ਐਕਟ ਦੇ ਨਿਯਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂਕਰਨ ਅਤੇ ਬਿਹਤਰ ਪਾਲਣਾ ਯਕੀਨੀ ਬਣਾਉਣ 'ਤੇ ਜ਼ੋਰ ਦਿੰਦਿਆਂ ਹੋਈ।

Comments

Most Popular

Rajesh Kumar Moudgil files nomination for the post of President of Punjab and Haryana High Court Bar Association

10 ਸਾਲ ਦੀ ਸੇਵਾ ਵਾਲੇ ਦਿਹਾੜੀਦਾਰ ਅਤੇ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇੱਕ ਵਾਰ ਰੈਗੂਲਰ ਕਰਨ ਦੀ ਮੰਗ ਤੇਜ਼ ਹੋਈ

Leaders from Various Organizations Join BJP — Everyone Will Receive Full Respect and Dignity : Sanjeev Vashisht

ਸਿੱਖਿਆ ਵਿਭਾਗ ਦੀ ਕਲਾਸ ਫੋਰ ਕਰਮਚਾਰੀ ਯੂਨੀਅਨ (ਰਜਿ. 638) ਦੇ ਪ੍ਰਧਾਨ ਦੀ ਚੋਣ 16 ਮਈ ਨੂੰ ਹੋਵੇਗੀ

ਚੰਡੀਗੜ੍ਹ ਵਿੱਚ ਵਰ੍ਹਾ 2024 ਵਿੱਚ ਸਨਮਾਨਿਤ ਲੇਖਕਾਂ ਅਤੇ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਲਈ ਇੱਕ ਭਵਿਆ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ

ਚੰਡੀਗੜ੍ਹ ਵਿਖੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਯਾਦਗਾਰੀ ਸਮਾਰੋਹ ਕਰਵਾਇਆ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਸਫਾਈ ਸੇਵਕਾਂ ਦੀ ਹੜਤਾਲ ਦਾ ਸਮਰਥਨ

20 Lakh Paramilitary Families to Take to the Streets for Withdrawal of “Black Law” Passed Against Supreme Court Verdict : H.R. Singh

Demand for One-Time Regularization of Daily-Wage and Contract Employees with 10 Years of Service Gains Momentum

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ 17 ਮਈ ਨੂੰ ਜਲੰਧਰ ਕਨਵੈਂਸ਼ਨ ਦੀਆਂ ਤਿਆਰੀਆਂ ਮੁਕੰਮਲ, ਕਨਵੈਂਸ਼ਨ ਦੌਰਾਨ ਕੀਤਾ ਜਾਵੇਗਾ ਤਿੱਖੇ ਸੰਘਰਸ਼ਾ ਦਾ ਐਲਾਨ