Skip to main content

Warring taunts Jakhar for self praise over fertilizer subsidy

Warring taunts Jakhar for self praise over fertilizer subsidy Says, Modi not first PM to provide fertilizer subsidy to farmers Refers to high input costs due to rising fuel prices Modi, first to ask farmers to avoid using fertilisers Chandigarh 19 May ( Ranjeet Singh Dhaliwal ) : Punjab Congress president Amarinder Singh Raja Warring today took a jib at the Punjab BJP president Sunil Jakhar for “thanking” Prime Minister Narendra Modi for fertilizer subsidy, as if he had done something revolutionary or for the first time. Warring said that the fertilizer subsidy has been the official policy of all the governments for a long time and Prime Minister Modi was not the first one to grant it, as Mr Jakhar seems to make everyone believe. He reminded the BJP leader that the Prime Minister had also asked the farmers to avoid using fertilisers. “What is the point in claiming to provide subsidies on fertilisers, when at the same time you tell them not to use these?” he asked. The PCC president sai...

ਅਕਾਲੀ ਦਲ ਵਫਦ ਦੇ ਆਸਟਰੇਲੀਆ ਤੇ ਨਿਊਜ਼ੀਲੈਂਡ ਦੌਰੇ ਦੌਰਾਨ ਐਨ ਆਰ ਆਈ ਭਾਈਚਾਰੇ ਨੇ ਪਾਰਟੀ ’ਤੇ ਪੂਰਨ ਭਰੋਸਾ ਪ੍ਰਗਟਾਇਆ

ਅਕਾਲੀ ਦਲ ਵਫਦ ਦੇ ਆਸਟਰੇਲੀਆ ਤੇ ਨਿਊਜ਼ੀਲੈਂਡ ਦੌਰੇ ਦੌਰਾਨ ਐਨ ਆਰ ਆਈ ਭਾਈਚਾਰੇ ਨੇ ਪਾਰਟੀ ’ਤੇ ਪੂਰਨ ਭਰੋਸਾ ਪ੍ਰਗਟਾਇਆ

ਐਨ ਆਰ ਆਈ ਮਹਿਸੂਸ ਕਰ ਰਹੇ ਹਨ ਕਿ ਕਾਂਗਰਸ ਤੇ ਆਪ ਨੇ ਉਹਨਾਂ ਨਾਲ ਧੋਖਾ ਕੀਤਾ : ਤੇਜਿੰਦਰ ਸਿੰਘ ਮਿੱਡੂਖੇੜਾ

ਵਫਦ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸੌਂਪੀ ਰਿਪੋਰਟ। ਪ੍ਰਧਾਨ ਨੇ ਭਰੋਸਾ ਦੁਆਇਆ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਐਨ ਆਰ ਆਈਜ਼ ਦੀਆਂ ਸ਼ਿਕਾਇਤਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ

ਚੰਡੀਗੜ੍ਹ 19 ਮਈ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪ੍ਰਵਾਸੀ ਭਾਰਤੀ (ਐਨ ਆਰ ਆਈ) ਭਾਈਚਾਰੇ ਨੇ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ ਦੌਰਾਨ ਅਕਾਲੀ ਦਲ ’ਤੇ ਪੂਰਨ ਭਰੋਸਾ ਪ੍ਰਗਟ ਕੀਤਾ ਹੈ ਤੇ ਕਿਹਾ ਹੈ ਕਿ ਕਾਂਗਰਸ ਤੇ ਆਪ ਨੇ ਉਹਨਾਂ ਨਾਲ ਧੋਖਾ ਕੀਤਾ ਹੈ। ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਸਫਲ ਦੌਰੇ ਤੋਂ ਵਾਪਸ ਪਰਤੇ ਪਾਰਟੀ ਦੇ ਵਫਦ ਦੀ ਅਗਵਾਈ ਕਰਨ ਵਾਲੇ ਸੀਨੀਅਰ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਐਨ ਆਰ ਆਈ ਬਹੁਤ ਸਪਸ਼ਟ ਹਨ। ਉਹਨਾਂ ਨੂੰ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਹਮਾਇਤ ਮਿਲੀ ਸੀ, ਹੁਣ ਉਹ ਨਹੀਂ ਮਿਲ ਰਹੀ। ਉਹਨਾਂ ਦੱਸਿਆ ਕਿ ਉਹਨਾਂ ਨੇ ਵਫਦ ਨੂੰ ਦੱਸਿਆ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਵੇਲੇ ਐਨ ਆਰ ਆਈਜ਼ ਦੇ ਮਸਲੇ ’ਸੰਗਤ ਦਰਸ਼ਨ’ ਪ੍ਰੋਗਰਾਮਾਂ ਵਿਚ ਮੌਕੇ ’ਤੇ ਹੱਲ ਹੁੰਦੇ ਸਨ ਤੇ ਐਨ ਆਰ ਆਈ ਅਦਾਲਤਾਂ ਤੇ ਐਨ ਆਰ ਆਈ ਪੁਲਿਸ ਥਾਣੇ ਬਣਾਏ ਗਏ ਤੇ ਅਕਾਲੀ ਦਲ ਹਮੇਸ਼ਾ ਐਨ ਆਰ ਆਈ ਭਾਈਚਾਰੇ ਨਾਲ ਡਟਿਆ ਰਿਹਾ।

ਮਿੱਡੂਖੇੜਾ ਨੇ ਦੱਸਿਆ ਕਿ ਐਨ ਆਰ ਆਈਜ਼ ਮੰਨਦੇ ਹਨ ਕਿ ਪਿਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਨੇ ਉਹਨਾਂ ਦੀ ਭਲਾਈ ਵਾਸਤੇ ਕੱਖ ਵੀ ਨਹੀਂ ਕੀਤਾ। ਉਹਨਾਂ ਕਿਹਾ ਕਿ ਉਹ ਆਪ ਸਰਕਾਰ ਦੇ ਰਵੱਈਏ ਤੋਂ ਸਭ ਤੋਂ ਜ਼ਿਆਦਾ ਔਖੇ ਹਨ ਜਿਸਦੀ ਉਹਨਾਂ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਡੱਟ ਕੇ ਮਦਦ ਕੀਤੀ ਸੀ। ਵੇਰਵੇ ਸਾਂਝੇ ਕਰਦਿਆਂ ਮਿੱਡੂਖੇੜਾ ਜਿਹਨਾਂ ਦੇ ਨਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਗੁਰਪ੍ਰੀਤ ਸਿੰਘ ਝੱਬਰ ਤੇ ਜਸਬੀਰ ਸਿੰਘ ਜੱਸੀ ਮਲਵਈ ਵੀ ਸਨ, ਨੇ ਦੱਸਿਆ ਕਿ ਅਕਾਲੀ ਦਲ ਦੇ ਵਫਦ ਨੇ ਵੱਖ-ਵੱਖ ਖੇਡ ਕਲੱਬਾਂ ਤੇ ਗੁਰਦੁਆਰਾ ਕਮੇਟੀਆਂ ਸਮੇਤ ਸਿੱਖ ਸੰਸਥਾਵਾਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ। ਉਹਨਾਂ ਦੱਸਿਆ ਕਿ ਅਸੀਂ ਐਨ ਆਰ ਆਈਜ਼ ਨਾਲ ਸਮਾਜਿਕ ਤੌਰ ’ਤੇ ਵੀ ਮੁਲਾਕਾਤਾਂ ਕੀਤੀਆਂ ਤਾਂ ਜੋ ਉਹਨਾਂ ਦੀਆਂ ਮੁਸ਼ਕਿਲਾਂ ਸਮਝ ਸਕੀਏ ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਖਾਕਾ ਤਿਆਰ ਕਰ ਸਕੀਏ। ਉਹਨਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਸੀ ਕਿ ਲੋਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੁਣਨਾ ਚਾਹੁੰਦੇ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਵੀ ਵੀਡੀਓ ਕਾਨਫਰੰਸ ਰਾਹੀਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਅਨੇਕਾਂ ਸ਼ਹਿਰਾਂ ਵਿਚ ਪਾਰਟੀ ਦੀਆਂ ਇਹਨਾਂ ਐਨ ਆਰ ਆਈਜ਼ ਨਾਲ ਮੀਟਿੰਗਾਂ ਤੇ ਇਕੱਠਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਜਿਸ ਦੌਰਾਨ ਪਰਥ ਵਿਖੇ ਗੁਰਦੁਆਰਾ ਸਾਹਿਬ ਕਨਿੰਗ ਵੇਲ ਵਿਚ ਵਫਦ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਐਡੀਲੇਡ ਵਿਚ ਵੀ ਵਫਦ ਦਾ ਬਹੁਤ ਗਰਮਜੋਸ਼ੀ ਨਾਲ ਸਵਾਗਤ ਹੋਇਆ। ਐਨ ਆਰ ਆਈਜ਼ ਨੇ ਵਫਦ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਪ੍ਰਧਾਨ ਨੂੰ ਭਰੋਸਾ ਦੁਆਉਣ ਕਿ ਆਸਟਰੇਲੀਆ ਤੇ ਨਿਊਜ਼ੀਲੈਂਡ ਦੋਵਾਂ ਥਾਵਾਂ ’ਤੇ ਐਨ ਆਰ ਆਈਜ਼ ਉਹਨਾਂ ਦੀ ਮੇਜ਼ਬਾਨੀ ਕਰਨ ਵਾਸਤੇ ਉਤਸੁਕ ਹਨ। ਵਫਦ ਨੇ ਅਕਾਲੀ ਦਲ ਦੇ ਪ੍ਰਧਾਨ ਨਾਲ ਅੱਜ ਮੁਲਾਕਾਤ ਕਰ ਕੇ ਦੌਰ ਬਾਰੇ ਮੁਕੰਮਲ ਰਿਪੋਰਟ ਸੌਂਪੀ ਤੇ ਦੱਸਿਆ ਕਿ ਕਿਵੇਂ ਐਨ ਆਰ ਆਈਜ਼ ਪਾਰਟੀ ਦੇ ਮੈਂਬਰ ਵੀ ਬਣਨਾ ਚਾਹੁੰਦੇ ਹਨ ਤੇ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਦਿਲੋਂ ਹਮਾਇਤ ਕਰਨਾ ਚਾਹੁੰਦੇ ਹਨ।

ਵਫਦ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਐਨ ਆਰ ਆਈਜ਼ ਦਾ ਦਿਲੋਂ ਸਤਿਕਾਰ ਕੀਤਾ ਹੈ ਤੇ ਸਮੇਂ ਸਮੇਂ ’ਤੇ ਉਹਨਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਵਾਸਤੇ ਐਨ ਆਰ ਆਈ ਸੰਮੇਲਨ ਵੀ ਕਰਵਾਏ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਐਨ ਆਰ ਆਈਜ਼ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ। ਉਹਨਾਂ ਕਿਹਾ ਕਿ ਅਸੀਂ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਵਿਚ ਐਨ ਆਰ ਆਈ ਭਾਈਚਾਰੇ ਨੂੰ ਬਰਾਬਰ ਦਾ ਹਿੱਸੇਦਾਰ ਬਣਾਉਣਾ ਚਾਹੁੰਦੇ ਹਾਂ।

Comments

Most Popular

ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਹੋਵੇ

Rajesh Kumar Moudgil files nomination for the post of President of Punjab and Haryana High Court Bar Association

Leaders from Various Organizations Join BJP — Everyone Will Receive Full Respect and Dignity : Sanjeev Vashisht

Elections for Gurdwara Singh Sabha, Sector 78, Must Be Held Anew in Accordance with the Gurdwara Constitution and Sikh Rehat Maryada

ਸਿੱਖਿਆ ਵਿਭਾਗ ਦੀ ਕਲਾਸ ਫੋਰ ਕਰਮਚਾਰੀ ਯੂਨੀਅਨ (ਰਜਿ. 638) ਦੇ ਪ੍ਰਧਾਨ ਦੀ ਚੋਣ 16 ਮਈ ਨੂੰ ਹੋਵੇਗੀ

ਕਰੁਣਾ, ਪਿਆਰ ਅਤੇ ਸਹਿ-ਅਸਤਿਤਵ ਦਾ ਜੀਵੰਤ ਉਤਸਵ

ਚੰਡੀਗੜ੍ਹ ਵਿਖੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਯਾਦਗਾਰੀ ਸਮਾਰੋਹ ਕਰਵਾਇਆ

20 Lakh Paramilitary Families to Take to the Streets for Withdrawal of “Black Law” Passed Against Supreme Court Verdict : H.R. Singh

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਸਫਾਈ ਸੇਵਕਾਂ ਦੀ ਹੜਤਾਲ ਦਾ ਸਮਰਥਨ

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ 17 ਮਈ ਨੂੰ ਜਲੰਧਰ ਕਨਵੈਂਸ਼ਨ ਦੀਆਂ ਤਿਆਰੀਆਂ ਮੁਕੰਮਲ, ਕਨਵੈਂਸ਼ਨ ਦੌਰਾਨ ਕੀਤਾ ਜਾਵੇਗਾ ਤਿੱਖੇ ਸੰਘਰਸ਼ਾ ਦਾ ਐਲਾਨ