Skip to main content

Warring complains to DGP, SEC against circulation of fake audio

Warring complains to DGP, SEC against circulation of fake audio Chandigarh 26 May ( Ranjeet Singh Dhaliwal ) : Punjab Congress president Amarinder Singh Raja Warring today wrote to the Director General of Punjab Police and the State Election Commission seeking registration of an FIR against all those circulating a fake audio recording attributed to him. In separate complaints to the DGP and the State Election Commission, Warring said that this was a fake audio clip, which had been circulated seven years ago also, to malign and tarnish his image and it was again being circulated now purposely as the elections to the local bodies were being held. He also expressed shock and surprise that the State SC Commission Chairman had taken ‘suo motto’ notice of the clip, without verifying whether it is genuine or fake. This only proves that there is a definite design behind circulating this clip during the elections, he noted. The PCC president urged both the DGP and the SEC to take strong cogniza...

ਲੈਫਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਨੇ ਵੈਸਟਰਨ ਕਮਾਂਡ ਦੇ ਚੀਫ਼ ਆਫ਼ ਸਟਾਫ਼ ਵਜੋਂ ਅਹੁਦਾ ਸੰਭਾਲਿਆ

ਲੈਫਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਨੇ ਵੈਸਟਰਨ ਕਮਾਂਡ ਦੇ ਚੀਫ਼ ਆਫ਼ ਸਟਾਫ਼ ਵਜੋਂ ਅਹੁਦਾ ਸੰਭਾਲਿਆ

ਚੰਡੀਗੜ੍ਹ 26 ਮਈ ( ਰਣਜੀਤ ਧਾਲੀਵਾਲ ) : ਲੈਫਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ, ਪੀਵੀਐੱਸਐੱਮ, ਯੂਵਾਈਐੱਸਐੱਮ, ਏਵੀਐੱਸਐੱਮ, ਵਾਈਐੱਸਐੱਮ, ਐੱਸਐੱਮ ਨੇ 26 ਮਈ 2026 ਨੂੰ ਚੰਡੀਮੰਦਿਰ ਮਿਲਟਰੀ ਸਟੇਸ਼ਨ ਵਿੱਚ ਹੈੱਡਕੁਆਰਟਰ ਵੈਸਟਰਨ ਕਮਾਂਡ ਦੇ ਚੀਫ਼ ਆਫ਼ ਸਟਾਫ ਦਾ ਅਹੁਦਾ ਸੰਭਾਲਿਆ। ਉਨ੍ਹਾਂ ਨੇ ਲੈਫਟੀਨੈਂਟ ਜਨਰਲ ਪੁਨੀਤ ਆਹੂਜਾ, ਏਵੀਐੱਸਐੱਮ, ਐੱਸਐੱਮ, ਵੀਐੱਸਐੱਮ ਦੀ ਥਾਂ ਲਈ ਹੈ, ਜਿਨ੍ਹਾਂ ਨੇ ਆਰਮੀ ਹੈੱਡਕੁਆਰਟਰ ਵਿੱਚ ਡਾਇਰੈਕਟਰ ਜਨਰਲ ਰਣਨੀਤਕ ਯੋਜਨਾ (ਡਾਇਰੈਕਰ ਜਨਰਲ ਸਟ੍ਰੈਟੇਜਿਕ ਪਲਾਨਿੰਗ) ਦਾ ਅਹੁਦਾ ਸੰਭਾਲਣ ਲਈ ਚਾਰਜ ਲਿਆ ਹੈ। ਪੰਜਾਬ ਪਬਲਿਕ ਸਕੂਲ, ਨਾਭਾ ਅਤੇ ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ ਦੇ ਸਾਬਕਾ ਵਿਦਿਆਰਥੀ, ਲੈਫਟੀਨੈਂਟ ਜਨਰਲ ਸਾਹੀ ਨੂੰ ਦਸੰਬਰ 1988 ਵਿੱਚ ਰਾਜਪੂਤ ਰੈਜੀਮੈਂਟ ਦੀ 23ਵੀਂ ਬਟਾਲੀਅਨ ਵਿੱਚ ਕਮਿਸ਼ਨ ਹਾਸਲ ਹੋਇਆ ਸੀ ਅਤੇ ਵਰਤਮਾਨ ਵਿੱਚ ਉਹ ਰਾਜਪੂਤ ਰੈਜੀਮੈਂਟ ਦੇ ਕਰਨਲ ਦੇ ਵੱਕਾਰੀ ਅਹੁੰਦੇ ‘ਤੇ ਨਿਯੁਕਤ ਹਨ। ਜਨਰਲ ਅਫਸਰ ਨੂੰ ਉੱਤਰੀ, ਪੱਛਮੀ ਅਤੇ ਪੂਰਬੀ ਸੈਕਟਰਾਂ ਸਮੇਤ ਸਿਆਚਿਨ ਗਲੇਸ਼ੀਅਰ ਵਿੱਚ ਵਿਆਪਕ ਸੰਚਾਲਨ ਦਾ ਤਜ਼ਰਬਾ ਹਾਸਲ ਹੈ।  

ਉਨ੍ਹਾਂ ਨੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ (ਐੱਲਓਸੀ) ਅਤੇ ਕਾਊਂਟਰ-ਇਨਸਰਜੈਂਸੀ ਫੋਰਸ (ਕਿਲੋ) ਵਿੱਚ ਆਪਣੀ ਬਟਾਲੀਅਨ ਅਤੇ ਇੱਕ ਇਨਫੈਂਟ੍ਰੀ ਬ੍ਰਿਗੇਡ ਦੀ ਕਮਾਂਡ ਸੰਭਾਲੀ। ਉਨ੍ਹਾਂ ਨੂੰ ਭਾਰਤੀ ਫੌਜ ਦੇ ਸਭ ਤੋਂ ਵੱਡੀ ਕੋਰ, 3 ਕੋਰ, ਦੀ ਕਮਾਂਡ ਸੰਭਾਲਣ ਦਾ ਵਿਸ਼ੇਸ਼ ਮਾਣ ਪ੍ਰਾਪਤ ਹੈ, ਜਿਸ ਦੀ ਜ਼ਿੰਮੇਵਾਰੀ ਪੂਰਬੀ ਸਰਹੱਦਾਂ, ਭਾਰਤ-ਮਿਆਂਮਾਰ ਸਰਹੱਦ ਅਤੇ ਉੱਤਰ-ਪੂਰਬ ਦੇ 6 ਰਾਜਾਂ ਦੇ ਅੰਦਰੂਨੀ ਖੇਤਰਾਂ ਤੱਕ ਫੈਲਿਆ ਹੋਇਆ ਹੈ। ਮਈ 2023 ਵਿੱਚ ਮਣੀਪੁਰ ਵਿੱਚ ਸ਼ੁਰੂ ਹੋਏ ਨਸਲੀ ਟਕਰਾਅ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਵਾਲੇ ਖੇਤਰ ਵਿੱਚ ਬੁਨਿਆਦੀ ਢਾਂਚੇ ਦੇ ਅੱਪਗ੍ਰੇਡੇਸ਼ਨ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਨਿਯੁਕਤੀ ਤੋਂ ਪਹਿਲਾਂ ਉਹ ਆਰਮੀ ਵੌਰ ਕਾਲਜ, ਮਹੂ ਦੇ ਕਮਾਂਡੈਂਟ ਵਜੋਂ ਕਾਰਜਸ਼ੀਲ ਸਨ, ਜਿੱਥੇ ਉਨ੍ਹਾਂ ਨੇ ਪੇਸ਼ੇਵਰ ਮਿਲਟਰੀ ਸਿੱਖਿਆ ਨੂੰ ਉੱਭਰਦੀਆਂ ਸੰਚਾਲਨ ਜ਼ਰੂਰਤਾਂ ਅਤੇ ਤਕਨੀਕੀ ਪ੍ਰਗਤੀ ਦੇ ਅਨੁਸਾਰ ਬਣਾਉਣ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ। ਉਨ੍ਹਾਂ ਦੀ ਅਗਵਾਈ ਵਿੱਚ ਸੰਸਥਾਨ ਨੂੰ 15 ਜਨਵਰੀ 2026 ਨੂੰ ਵੱਕਾਰੀ “ਚੀਫ਼ ਆਫ ਦ ਮਿਲਟਰੀ ਸਟਾਫ ਯੂਨਿਟ ਐਪ੍ਰੀਸੀਏਸ਼ਨ” ਨਾਲ ਸਨਮਾਨਿਤ ਕੀਤਾ ਗਿਆ। ਜਨਰਲ ਅਫਸਰ ਨੇ ਕਈ ਮਹੱਤਵਪੂਰਨ ਸਟਾਫ ਨਿਯੁਕਤੀਆਂ ‘ਤੇ ਵੀ ਕੰਮ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਆਪ੍ਰੇਸ਼ਨਲ ਕੋਰ ਦੇ ਬ੍ਰਿਗੇਡੀਅਰ ਜਨਰਲ ਸਟਾਫ, ਐਡੀਸ਼ਨਲ ਡਾਇਰੈਕਟਰ ਜਨਰਲ ਫੌਜੀ ਸੰਚਾਲਨ ਅਤੇ ਫੌਜ ਹੈੱਡਕੁਆਰਟਰ ਵਿੱਚ ਡਾਇਰੈਕਟਰ ਸੂਚਨਾ ਯੁੱਧ (ਇਨਫਰਮੇਸ਼ਨ ਵੌਰਫੇਅਰ) ਸ਼ਾਮਲ ਹਨ।
ਉਨ੍ਹਾਂ ਨੇ ਸਾਰੇ ਮਹੱਤਵਪੂਰਨ ਪੇਸ਼ੇਵਰ ਪਾਠਕ੍ਰਮ ਪੂਰੇ ਕੀਤੇ ਹਨ, ਜਿਨ੍ਹਾਂ ਵਿੱਚ ਡੀਐੱਸਐੱਸਸੀ ਵੈਲਿੰਗਟਨ ਦਾ ਸਟਾਫ ਕੋਰਸ, ਆਰਮੀ ਵੌਰ ਕਾਲਜ ਮਹੂ ਦਾ ਹਾਇਰ ਕਮਾਂਡ ਕੋਰਸ ਅਤੇ ਰਾਸ਼ਟਰੀ ਰੱਖਿਆ ਯੂਨੀਵਰਸਿਟੀ, ਨਵੀਂ ਦਿੱਲੀ ਦਾ ਐੱਨਡੀਸੀ ਕੋਰਸ ਸ਼ਾਮਲ ਹੈ। ਲੈਫਟੀਨੈਂਟ ਜਨਰਲ ਸਾਹੀ ਕੋਲ 2 ਐੱਮਫਿਲ ਡਿਗਰੀਆਂ ਅਤੇ ਰੱਖਿਆ ਅਤੇ ਰਣਨੀਤਕ ਅਧਿਐਨ ਵਿੱਚ ਮਾਸਟਰ ਦੀ ਡਿਗਰੀ ਹੈ। ਉਹਨਾਂ ਦੀਆਂ ਵਿਲੱਖਣ ਸੇਵਾਵਾਂ ਲਈ ਉਨ੍ਹਾਂ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ, ਉੱਤਮ ਯੁੱਧ ਸੇਵਾ ਮੈਡਲ, ਅਤਿ ਵਿਸ਼ਿਸ਼ਟ ਸੇਵਾ ਮੈਡਲ, ਯੁੱਧ ਸੇਵਾ ਮੈਡਲ ਅਤੇ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਅਹੁਦਾ ਸੰਭਾਲਣ ਤੋਂ ਬਾਅਦ ਲੈਫਟੀਨੈਂਟ ਜਨਰਲ ਸਾਹੀ ਨੇ ਵੀਰ ਯਾਦਗਾਰੀ ਯੁੱਧ ਸਮਾਰਕ ‘ਤੇ ਪੁਸ਼ਪਚੱਕਰ ਭੇਟ ਕਰਕੇ ਰਾਸ਼ਟਰ ਸੇਵਾ ਵਿੱਚ ਸਰਵਉੱਚ ਬਲਿਦਾਨ ਦੇਣ ਵਾਲੇ ਵੀਰ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਚਾਲਨ ਤਤਪਰਤਾ, ਸਮਰੱਥਾ ਵਿਕਾਸ ਅਤੇ ਸਾਰੇ ਰੈਂਕਾਂ, ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ।

Comments

Most Popular

Rajesh Kumar Moudgil files nomination for the post of President of Punjab and Haryana High Court Bar Association

10 ਸਾਲ ਦੀ ਸੇਵਾ ਵਾਲੇ ਦਿਹਾੜੀਦਾਰ ਅਤੇ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇੱਕ ਵਾਰ ਰੈਗੂਲਰ ਕਰਨ ਦੀ ਮੰਗ ਤੇਜ਼ ਹੋਈ

Leaders from Various Organizations Join BJP — Everyone Will Receive Full Respect and Dignity : Sanjeev Vashisht

ਸਿੱਖਿਆ ਵਿਭਾਗ ਦੀ ਕਲਾਸ ਫੋਰ ਕਰਮਚਾਰੀ ਯੂਨੀਅਨ (ਰਜਿ. 638) ਦੇ ਪ੍ਰਧਾਨ ਦੀ ਚੋਣ 16 ਮਈ ਨੂੰ ਹੋਵੇਗੀ

ਚੰਡੀਗੜ੍ਹ ਵਿੱਚ ਵਰ੍ਹਾ 2024 ਵਿੱਚ ਸਨਮਾਨਿਤ ਲੇਖਕਾਂ ਅਤੇ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਲਈ ਇੱਕ ਭਵਿਆ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ

ਚੰਡੀਗੜ੍ਹ ਵਿਖੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਯਾਦਗਾਰੀ ਸਮਾਰੋਹ ਕਰਵਾਇਆ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਸਫਾਈ ਸੇਵਕਾਂ ਦੀ ਹੜਤਾਲ ਦਾ ਸਮਰਥਨ

20 Lakh Paramilitary Families to Take to the Streets for Withdrawal of “Black Law” Passed Against Supreme Court Verdict : H.R. Singh

Demand for One-Time Regularization of Daily-Wage and Contract Employees with 10 Years of Service Gains Momentum

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ 17 ਮਈ ਨੂੰ ਜਲੰਧਰ ਕਨਵੈਂਸ਼ਨ ਦੀਆਂ ਤਿਆਰੀਆਂ ਮੁਕੰਮਲ, ਕਨਵੈਂਸ਼ਨ ਦੌਰਾਨ ਕੀਤਾ ਜਾਵੇਗਾ ਤਿੱਖੇ ਸੰਘਰਸ਼ਾ ਦਾ ਐਲਾਨ