ਕਤਲ ਨੂੰ 20 ਦਿਨ ਬੀਤਣ ਤੋਂ ਬਾਅਦ ਵੀ ਥਾਣਾ ਬਲੌਂਗੀ ਦੀ ਪੁਲਿਸ ਨਹੀਂ ਕਰ ਰਹੀ ਕਾਤਲਾਂ ਦੀ ਭਾਲ
ਪੀੜਤ ਪਰਿਵਾਰ ਨੇ ਐਸਸੀ ਬੀਸੀ ਮੋਰਚੇ ਦੇ ਆਗੂਆਂ ਕੋਲ ਲਗਾਈ ਇਨਸਾਫ ਦੀ ਗੁਹਾਰ
ਥਾਣਾ ਬਲੌਂਗੀ ਦੀ ਪੁਲਿਸ ਨੇ ਜੇ ਨਾ ਕੀਤੀ ਸੁਣਵਾਈ ਤਾਂ 7 ਜੂਨ ਨੂੰ ਕੀਤਾ ਜਾਵੇਗਾ ਥਾਣੇ ਦਾ ਘਿਰਾਓ : ਪ੍ਰਧਾਨ ਕੁੰਭੜਾ
ਐਸ.ਏ.ਐਸ.ਨਗਰ 2 ਜੂਨ ( ਰਣਜੀਤ ਧਾਲੀਵਾਲ ) : ਪਿਛਲੇ ਦਿਨੀ ਜਿਲਾ ਮੋਹਾਲੀ ਦੇ ਬਲੌਂਗੀ ਵਿੱਚ ਇੱਕ ਨੌਜਵਾਨ ਦਾ ਕਤਲ ਹੋ ਗਿਆ ਸੀ। ਜਿਸ ਬਾਰੇ ਐਸਐਸਪੀ ਮਹਾਲੀ ਨੂੰ ਵੀ ਇੱਕ ਲਿਖਤੀ ਦਰਖਾਸਤ ਦਿੱਤੀ ਗਈ ਸੀ। ਪਰ 20 ਦਿਨ ਬੀਤ ਜਾਣ ਬਾਅਦ ਵੀ ਪੁਲਿਸ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੇ ਪੀੜਿਤ ਪਰਿਵਾਰ ਥਾਣੇ ਦੇ ਚੱਕਰ ਲਗਾ ਲਗਾ ਥੱਕ ਚੁੱਕਾ ਹੈ। ਇਸ ਬਾਰੇ ਅਖੀਰ ਪੀੜਤ ਪਰਿਵਾਰ ਨੇ ਐਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਐਸੀ ਬੀਸੀ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਕੋਲ ਇਨਸਾਫ ਦੀ ਫਰਿਆਦ ਕੀਤੀ ਤੇ ਆਪਣੇ ਨਾਲ ਹੋਈ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ।
ਬਲਵਿੰਦਰ ਸਿੰਘ ਕੁੰਭੜਾ ਨੇ ਸਮੂਹ ਮੋਰਚਾ ਆਗੂਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦਿਆਂ ਪੁਲਿਸ ਤੇ ਨਰਾਜ਼ਗੀ ਜਤਾਉਂਦਿਆਂ ਕਿਹਾ ਕਿ ਹੋਰ ਵੀ ਕਈ ਮਸਲੇ ਪੁਲਿਸ ਨਾਲ ਸੰਬੰਧਿਤ ਬੜੀ ਦੇਰ ਤੋਂ ਲਟਕ ਰਹੇ ਹਨ। ਜਿਵੇਂ ਕਿ ਇੱਕ ਸੁਰਿੰਦਰ ਕੁਮਾਰ ਪਿੰਡ ਗੋਬਿੰਦਗੜ੍ਹ ਦਾ ਥਾਣਾ ਸੁਹਾਣਾ ਵਿੱਚ ਕੇਸ ਹੈ, ਜਿਸ ਨੂੰ ਕਾਫੀ ਸਮੇਂ ਤੋਂ ਪੁਲਿਸ ਲਟਕਾ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਮਾਮਲੇ ਹਨ, ਜੋ ਪੁਲਿਸ ਅੱਜ ਤੱਕ ਹੱਲ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਇਸ ਪੀੜਿਤ ਪਰਿਵਾਰ ਦੇ ਬੇਟੇ ਦੀ 20 ਦਿਨ ਪਹਿਲਾਂ ਕਤਲ ਕਰ ਦਿੱਤਾ ਗਿਆ। ਪਰ ਥਾਣਾ ਬਲੌਂਗੀ ਦੀ ਪੁਲਿਸ ਕੋਈ ਸੁਣਵਾਈ ਨਹੀਂ ਕਰ ਰਹੀ।
ਕੁੰਭੜਾ ਨੇ ਕਿਹਾ ਕਿ ਪੰਜ ਦਿਨਾਂ ਦੇ ਸਮੇਂ ਵਿੱਚ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਨੌਜਵਾਨ ਬੱਚੇ ਦੇ ਮਾਂ ਬਾਪ ਨੂੰ ਇਨਸਾਫ ਦਿਵਾਇਆ ਜਾਵੇ। ਉਹਨਾਂ ਕਿਹਾ ਕਿ ਜੇਕਰ ਥਾਣਾ ਬਲੌਂਗੀ ਦੀ ਪੁਲਿਸ ਪੁਲਿਸ ਨਹੀਂ ਕੋਈ ਕਾਰਵਾਈ ਨਾ ਕੀਤੀ ਤਾਂ ਥਾਣਿਆਂ ਤੋਂ ਦੁਖੀ ਹੋ ਕੇ ਪੀੜਤ ਲੋਕ 7 ਜੂਨ 2026 ਦਿਨ ਐਤਬਾਰ ਨੂੰ ਸ਼ਾਮ 4:00 ਵਜੇ ਥਾਣਾ ਬਲੌਂਗੀ ਦੇ ਬਾਹਰ ਪਹੁੰਚਕੇ ਘਿਰਾਓ ਕਰਨਗੇ ਤੇ ਪੁਲਿਸ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਪ੍ਰਦਰਸ਼ਨ ਦੇ ਦੌਰਾਨ ਜੇਕਰ ਕੋਈ ਅਣਸਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਦੇ ਸਿੱਧੇ ਤੌਰ ਤੇ ਐਸਐਸਪੀ ਮੋਹਾਲੀ ਅਤੇ ਐਸਐਚਓ ਥਾਣਾ ਬਿਲੌਂਗੀ ਜਿੰਮੇਵਾਰ ਹੋਣਗੇ। ਇਸ ਮੌਕੇ ਦੌਲਤ ਰਾਮ ਪ੍ਰਧਾਨ, ਸੁਨੇਹਾ ਦੇਵੀ, ਅਮਨ, ਅਮਿਤ, ਰਵੀ, ਗੋਬਿੰਦ, ਵਿਕਾਸ, ਜਿਓਤੀ, ਨੈਣਾ, ਅੰਜੀਆ, ਸਵਿਤਰੀ, ਸਰੋਜ, ਮਮਤਾ, ਸੰਦੇਆ ਆਦਿ ਹਾਜ਼ਰ ਹੋਏ।

Comments
Post a Comment