ਪਬਲਿਕ ਹੈਲਥ ਵਰਕਰ ਯੂਨੀਅਨ ਵੱਲੋਂ ਵਾਟਰ ਵਰਕਸ ਸੈਕਟਰ-39 ਦੇ ਕਰਮਚਾਰੀਆਂ ਨਾਲ ਗੇਟ ਮੀਟਿੰਗ ਕੀਤੀ
ਚੰਡੀਗੜ੍ਹ 2 ਜੂਨ ( ਰਣਜੀਤ ਧਾਲੀਵਾਲ ) : ਮਲਕੀਤ ਸਿੰਘ, ਪ੍ਰਧਾਨ, ਪਬਲਿਕ ਹੈਲਥ ਵਰਕਰ ਯੂਨੀਅਨ, ਚੰਡੀਗੜ੍ਹ ਨੇ ਦਸਿਆ ਕਿ ਅੱਜ ਪਬਲਿਕ ਹੈਲਥ ਵਰਕਰ ਯੂਨੀਅਨ ਵੱਲੋਂ ਵਾਟਰ ਵਰਕਸ ਸੈਕਟਰ-39 ਦੇ ਕਰਮਚਾਰੀਆਂ ਨਾਲ ਗੇਟ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ।
ਮੁੱਖ ਮੰਗਾਂ ਵਿੱਚ ਹਰਿਆਣਾ ਦੀ ਤਰਜ਼ 'ਤੇ ਸਾਰੇ ਕਾਂਟ੍ਰੈਕਟ ਅਤੇ ਆਉਟਸੋਰਸ ਕਰਮਚਾਰੀਆਂ ਨੂੰ ਕੌਸ਼ਲ ਰੋਜ਼ਗਾਰ ਯੋਜਨਾ ਅਧੀਨ ਲਿਆਉਣਾ, ਸਾਰੇ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹ ਦੇਣਾ, ਡੀ.ਸੀ. ਰੇਟਾਂ ਵਿੱਚ ਰਹਿੰਦੀਆਂ ਤਰੁੱਟੀਆਂ ਦੂਰ ਕਰਨਾ, ਟਿਊਬਵੈੱਲਾਂ 'ਤੇ ਰਿਲੀਵਰਾਂ ਦੀ ਭਰਤੀ ਕਰਨਾ, ਸੇਵਾਮੁਕਤ ਕਰਮਚਾਰੀਆਂ ਦੇ ਪੈਨਸ਼ਨ ਕੇਸਾਂ ਦਾ ਜਲਦ ਨਿਪਟਾਰਾ ਕਰਨਾ, ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀ ਦੇਣਾ ਅਤੇ ਖਾਲੀ ਪਈਆਂ ਅਸਾਮੀਆਂ ਨੂੰ ਭਰਨਾ ਆਦਿ ਸ਼ਾਮਲ ਹਨ।
ਮੀਟਿੰਗ ਨੂੰ ਯੂਨੀਅਨ ਦੇ ਪ੍ਰਧਾਨ ਮਲਕੀਤ ਸਿੰਘ, ਵਾਈਸ ਪ੍ਰਧਾਨ ਸੁਖਵੰਤ ਸਿੰਘ, ਸਕੱਤਰ ਜਸਬੀਰ ਸਿੰਘ, ਵਾਈਸ ਪ੍ਰਧਾਨ ਸੁਰਿੰਦਰ ਸਿੰਘ, ਸੀਟੂ ਆਗੂ ਸੋਹਣ ਸਿੰਘ, ਬਲਵੀਰ ਸਿੰਘ, ਐਜੂਕੇਸ਼ਨ ਵਿਭਾਗ ਤੋਂ ਸ਼ਿਵ ਮੂਰਤ ਅਤੇ ਯੂਨੀਅਨ ਮੈਂਬਰ ਪ੍ਰਭ ਸਿੰਘ, ਰਜਤ ਕੁਮਾਰ, ਕਾਲਾ ਰਾਮ, ਗੁਰਪ੍ਰੀਤ ਸਿੰਘ ਸਮੇਤ ਹੋਰ ਸਾਥੀਆਂ ਨੇ ਸੰਬੋਧਨ ਕੀਤਾ।

Comments
Post a Comment