ਵਾਰਡ ਨੰਬਰ 41 ਮੋਹਾਲੀ ਦੀ ਕੌਂਸਲਰ ਗੁਰਪ੍ਰੀਤ ਕੌਰ ਉੱਭਾ ਅਤੇ ਹਰਦੇਵ ਸਿੰਘ ਉੱਭਾ ਨੇ ਪ੍ਰਸਿੱਧ ਕਲਾਕਾਰ ਕਰਮਜੀਤ ਅਨਮੋਲ ਨਾਲ ਕੀਤੀ ਮੁਲਾਕਾਤ
ਵਾਰਡ ਨੰਬਰ 41 ਮੋਹਾਲੀ ਦੀ ਕੌਂਸਲਰ ਗੁਰਪ੍ਰੀਤ ਕੌਰ ਉੱਭਾ ਅਤੇ ਹਰਦੇਵ ਸਿੰਘ ਉੱਭਾ ਨੇ ਪ੍ਰਸਿੱਧ ਕਲਾਕਾਰ ਕਰਮਜੀਤ ਅਨਮੋਲ ਨਾਲ ਕੀਤੀ ਮੁਲਾਕਾਤ
ਜਨਹਿਤ ਦੇ ਮੁੱਦਿਆਂ ਅਤੇ ਵਿਕਾਸ ਕਾਰਜਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚਾਉਣ ਲਈ ਯਤਨ ਕਰਾਂਗੇ : ਕਰਮਜੀਤ ਅਨਮੋਲ
ਐਸ.ਏ.ਐਸ.ਨਗਰ 5 ਜੂਨ ( ਰਣਜੀਤ ਧਾਲੀਵਾਲ ) : ਵਾਰਡ ਨੰਬਰ 41 ਮੋਹਾਲੀ ਦੀ ਕੌਂਸਲਰ ਗੁਰਪ੍ਰੀਤ ਕੌਰ ਉੱਭਾ ਅਤੇ ਭਾਜਪਾ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਅੱਜ ਪੰਜਾਬੀ ਫਿਲਮ ਇੰਡਸਟਰੀ ਦੇ ਪ੍ਰਸਿੱਧ ਗਾਇਕ, ਅਦਾਕਾਰ, ਸਮਾਜਸੇਵੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਰੀਬੀ ਮਿੱਤਰ ਕਰਮਜੀਤ ਅਨਮੋਲ ਨਾਲ ਨਿੱਘੀ ਮੁਲਾਕਾਤ ਕੀਤੀ। ਇਸ ਦੌਰਾਨ ਵਾਰਡ ਨੰਬਰ 41 ਅਧੀਨ ਆਉਂਦੇ ਪਿੰਡ ਸੰਭਾਲਕੀ, ਨਾਨੂ ਮਾਜਰਾ, ਪ੍ਰੀਤ ਸਿਟੀ ਸੈਕਟਰ-86, ਵੇਵ ਐਸਟੇਟ ਸੈਕਟਰ-85 ਅਤੇ ਸੈਕਟਰ-88 ਦੇ ਵਿਕਾਸ ਕਾਰਜਾਂ, ਸਾਫ਼-ਸੁਥਰੇ ਨਹਿਰੀ ਪਾਣੀ ਦੀ ਸਪਲਾਈ ਅਤੇ ਇਲਾਕੇ ਨਾਲ ਜੁੜੇ ਹੋਰ ਜਨਹਿਤ ਦੇ ਅਹਿਮ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਮੀਟਿੰਗ ਦੌਰਾਨ ਕਰਮਜੀਤ ਅਨਮੋਲ ਨੇ ਇਲਾਕੇ ਦੀਆਂ ਸਮੱਸਿਆਵਾਂ ਅਤੇ ਵਿਕਾਸ ਸੰਬੰਧੀ ਲੋੜਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਵਾਰਡ ਨੰਬਰ 41 ਨਾਲ ਜੁੜੇ ਜਨਹਿਤ ਦੇ ਮੁੱਦਿਆਂ ਅਤੇ ਵਿਕਾਸ ਕਾਰਜਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚਾਉਣ ਲਈ ਯਤਨ ਕਰਨਗੇ, ਤਾਂ ਜੋ ਇਨ੍ਹਾਂ ਖੇਤਰਾਂ ਦੇ ਲੰਬਿਤ ਕੰਮਾਂ ਦਾ ਜਲਦ ਹੱਲ ਹੋ ਸਕੇ।
ਖਾਸ ਤੌਰ 'ਤੇ ਸਾਫ਼-ਸੁਥਰੇ ਨਹਿਰੀ ਪਾਣੀ ਦੀ ਸਪਲਾਈ, ਬੁਨਿਆਦੀ ਸਹੂਲਤਾਂ ਦੇ ਵਿਸਥਾਰ, ਸੜਕਾਂ, ਸਟਰੀਟ ਲਾਈਟਾਂ ਅਤੇ ਹੋਰ ਵਿਕਾਸ ਕਾਰਜਾਂ ਸਬੰਧੀ ਸਕਾਰਾਤਮਕ ਚਰਚਾ ਹੋਈ। ਇਸ ਮੌਕੇ ਗੁਰਪ੍ਰੀਤ ਕੌਰ ਉੱਭਾ ਅਤੇ ਹਰਦੇਵ ਸਿੰਘ ਉੱਭਾ ਨੇ ਕਰਮਜੀਤ ਅਨਮੋਲ ਦੀ ਸਾਦਗੀ, ਮਿਲਣਸਾਰ ਸ਼ਖਸੀਅਤ ਅਤੇ ਪੰਜਾਬ ਪ੍ਰਤੀ ਉਨ੍ਹਾਂ ਦੀ ਸਕਾਰਾਤਮਕ ਸੋਚ ਦੀ ਸਰਾਹਨਾ ਕੀਤੀ ਅਤੇ ਉਨ੍ਹਾਂ ਦੀ ਨਿੱਘੀ ਪਰਾਹੁਣਚਾਰੀ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸਮਾਜ ਦੇ ਵੱਖ-ਵੱਖ ਖੇਤਰਾਂ ਦੀਆਂ ਨਾਮਵਰ ਸ਼ਖਸੀਅਤਾਂ ਦੇ ਸਹਿਯੋਗ ਨਾਲ ਵਾਰਡ ਨੰਬਰ 41 ਦੇ ਵਿਕਾਸ ਨੂੰ ਨਵੀਂ ਗਤੀ ਮਿਲੇਗੀ ਅਤੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਤਰਜੀਹ ਦੇ ਆਧਾਰ 'ਤੇ ਕੀਤਾ ਜਾਵੇਗਾ।

Comments
Post a Comment