Skip to main content

ਭੜਕੇ ਕਿਸਾਨਾਂ ਨੇ ਘੇਰਿਆ ਮਿਨੀ ਸੈਕਟਰੀਏਟ ਡਿਪਟੀ ਕਮਿਸ਼ਨਰ ਦਫਤਰ ਵੱਲੋਂ 8 ਤੇ 9 ਜੂਨ ਨੂੰ ਮੀਟਿੰਗਾਂ ਫਿਕਸ ਕਰਨ ਤੇ ਸ਼ਾਂਤ ਹੋਏ ਕਿਸਾਨ

ਭੜਕੇ ਕਿਸਾਨਾਂ ਨੇ ਘੇਰਿਆ ਮਿਨੀ ਸੈਕਟਰੀਏਟ ਡਿਪਟੀ ਕਮਿਸ਼ਨਰ ਦਫਤਰ ਵੱਲੋਂ 8 ਤੇ 9 ਜੂਨ ਨੂੰ ਮੀਟਿੰਗਾਂ ਫਿਕਸ ਕਰਨ ਤੇ ਸ਼ਾਂਤ ਹੋਏ ਕਿਸਾਨ  ਪਟਿਆਲ਼ਾ 2 ਜੂਨ ( ਰਣਜੀਤ ਧਾਲੀਵਾਲ ) : ਸੰਯੁਕਤ ਕਿਸਾਨ ਮੋਰਚਾ ਪਟਿਆਲ਼ਾ ਵੱਲੋਂ ਡੀ. ਸੀ. ਦਫ਼ਤਰ ਅੱਗੇ ਧਰਨਾ ਦਿੱਤਾ ਗਿਆ । ਜਿਸ ਵਿੱਚ ਵੱਡੀ ਗਿਣਤੀ ਕਿਸਾਨ ਤੇ ਹਮਦਰਦ ਮੁਲਾਜ਼ਮ , ਮਜ਼ਦੂਰ ਤੋ ਲੋਕ ਸ਼ਾਮਲ ਹੋਏ। ਸਮੂਹ ਬੁਲਾਰਿਆਂ ਵੱਲੋਂ ਤੇਲ ਕੀਮਤਾਂ ਦੇ ਵਾਧੇ ਨੂੰ ਵਾਪਸ ਲੈਣ , ਖਾਦਾਂ ਦੀ ਲੋੜੀਂਦੀ ਸਪਲਾਈ ਦਾ ਪ੍ਰਬੰਧ , ਭਾਖੜਾ ਬਿਆਸ ਮੈਨੇਜਮੈਂਟ ਵਿੱਚ ਪੰਜਾਬ ਦੀ ਮੈਂਬਰਸ਼ਿਪ ਦੀ ਬਹਾਲੀ , ਕਿਸਾਨਾਂ ਤੇ ਮਜ਼ਦੂਰਾਂ ਦੀ ਕਰਜ਼ਾ ਮੁਕਤੀ, ਐਮ. ਐਸ. ਪੀ. ਦੀ ਕਾਨੂੰਨਨ ਗਾਰੰਟੀ, ਬਿਜਲੀ ਤੇ ਬੀਜ ਬਿੱਲ ਰੱਦ ਕਰਾਉਣ ਆਦਿ ਮੰਗਾਂ ਦੇ ਹੱਲ ਲਈ ਪੁਰਜੋਰ ਅਪੀਲ ਕਰਦੇ ਹੋਏ ਕੇਂਦਰ ਤੇ ਪੰਜਾਬ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ । ਇਸ ਦੇ ਨਾਲ ਹੀ ਕੋਈ ਹੱਲ ਨਾ ਕਰਨ ਤੇ ਦੋਵਾਂ ਸਰਕਾਰਾਂ ਨੂੰ ਲਲਕਾਰਿਆ ਤੇ ਵੰਗਾਰਿਆ।  ਡੀ. ਸੀ. ਵੱਲੋਂ ਮੰਗ ਪੱਤਰ ਨਾ ਲੈਣ ਆਉਣ ਤੇ ਸਥਾਨਕ ਜਿਲਾ ਪੱਧਰ ਦੇ ਮਸਲੇ ਹੱਲ ਕਰਨ ਲਈ ਲੰਬੇ ਸਮੇਂ ਤੋਂ ਬਾਅਦ ਮੀਟਿੰਗ ਕਰਨ ਦਾ ਸਮਾਂ ਨਾ ਦੇਣ ਕਰਨ ਤੇ ਡੀਂ. ਸੀ. ਦਫ਼ਤਰ ਦਾ ਘਿਰਾਓ ਕਰਕੇ ਸੈਕਟਰੀਏਟ ਰੋਡ ਜਾਮ ਕੀਤੀ ਗਈ । ਏ. ਡੀ. ਸੀ. ਵੱਲੋਂ ਟਾਲ਼ੂ ਟਰੈਂਡ ਤਹਿਤ ਮੰਗ ਪੱਤਰ ਲੈਣ ਦਾ ਨਾਟਕੀ ਢੰਗ ਤਰੀਕਾ ਵਰਤਣ ਦੀ ਕੋਸ਼ਿਸ਼ ਨੂੰ ਨਕਾਰ ਦਿੱਤਾ ਗਿਆ । ਕਰੀਬ ਦੋ ਘੰਟੇ ਦੇ ਘਿਰਾਓ ਤਾਂ ਜ...

ਪੰਜਾਬ ਕੇਂਦਰੀ ਯੂਨੀਵਰਸਿਟੀ ਗਲੋਬਲ ਖੋਜ ਸੰਘ ਦੀ ਬਣੀ ਭਾਈਵਾਲ, ਏਐੱਮਐੱਲ ਕੈਂਸਰ ਲਈ ਵਿਕਸਿਤ ਹੋਵੇਗੀ ਨਵੀਂ ਇਲਾਜ ਪੱਧਤੀ

ਪੰਜਾਬ ਕੇਂਦਰੀ ਯੂਨੀਵਰਸਿਟੀ ਗਲੋਬਲ ਖੋਜ ਸੰਘ ਦੀ ਬਣੀ ਭਾਈਵਾਲ, ਏਐੱਮਐੱਲ ਕੈਂਸਰ ਲਈ ਵਿਕਸਿਤ ਹੋਵੇਗੀ ਨਵੀਂ ਇਲਾਜ ਪੱਧਤੀ

ਏਐੱਮਐੱਲ ਖੂਨ ਦੇ ਕੈਂਸਰ ਲਈ ਨਵੀਂ ਦਵਾਈ ਦੇ ਵਿਕਾਸ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਮਿਲੀ ਹੈਲਥ ਹਾਲੈਂਡ ਗ੍ਰਾਂਟ

ਲਿਊਕੀਮੀਆ ਦੇ ਨਵੀਨਤਾਕਾਰੀ ਇਲਾਜ ਦੇ ਵਿਕਾਸ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਯੂਰਪੀ ਖੋਜ ਸੰਸਥਾਵਾਂ ਨਾਲ ਮਿਲਾਇਆ ਹੱਥ

ਬਠਿੰਡਾ 2 ਜੂਨ ( ਪੀ ਡੀ ਐਲ ) : ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਜੈਵ-ਚਿਕਿਤਸਾ ਖੋਜ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਯੂਨੀਵਰਸਿਟੀ ਐਕਿਊਟ ਮਾਇਲੋਇਡ ਲਿਊਕੀਮੀਆ (ਏਐੱਮਐੱਲ) ਵਰਗੇ ਚੁਣੌਤੀਪੂਰਨ ਖੂਨ ਦੇ ਕੈਂਸਰ ਲਈ ਪਹਿਲੀ ਸ਼੍ਰੇਣੀ ਦੀ ਨਵੀਂ ਇਲਾਜ ਪੱਧਤੀ ਵਿਕਸਿਤ ਕਰਨ ਨਾਲ ਸੰਬੰਧਤ ਇੱਕ ਗਲੋਬਲ ਸਹਿਯੋਗੀ ਪ੍ਰੋਜੈਕਟ ਦਾ ਹਿੱਸਾ ਬਣੀ ਹੈ।

ਇਸ ਪ੍ਰੋਜੈਕਟ ਨੂੰ ‘ਹੈਲਥ ਹਾਲੈਂਡ ਇੰਟਰਨੈਸ਼ਨਲ ਕਿਕਸਟਾਰਟਰ ਕਾਲ ਫਾਰ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪਸ 2025’ ਤਹਿਤ ਵਿੱਤੀ ਸਹਾਇਤਾ ਪ੍ਰਾਪਤ ਹੋਈ ਹੈ। ਇਸ ਅੰਤਰਰਾਸ਼ਟਰੀ ਖੋਜ ਸੰਘ ਦੀ ਅਗਵਾਈ ਬਿਮਿਨੀ ਬਾਇਓਟੈਕ ਬੀ.ਵੀ. ਕਰ ਰਹੀ ਹੈ। ਇਸ ਤੋਂ ਇਲਾਵਾ ਪ੍ਰੋਫੈਸਰ ਫਰਾਂਚੇਸਕੋ ਬਰਤੋਨੀ ਦੀ ਅਗਵਾਈ ਵਾਲਾ ਓਨਕੋਲੋਜੀ ਖੋਜ ਸੰਸਥਾਨ ਅਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਦਾ ਭੇਸ਼ਜ ਵਿਗਿਆਨ ਅਤੇ ਕੁਦਰਤੀ ਉਤਪਾਦ ਵਿਭਾਗ ਵੀ ਇਸ ਪ੍ਰੋਜੈਕਟ ਦੇ ਭਾਈਵਾਲ ਹਨ। ਸੀਯੂ ਪੰਜਾਬ ਵੱਲੋਂ ਇਸ ਪ੍ਰੋਜੈਕਟ ਵਿੱਚ ਪ੍ਰੋਫੈਸਰ ਰਾਜ ਕੁਮਾਰ ਨੁਮਾਇੰਦਗੀ ਕਰ ਰਹੇ ਹਨ।

ਲਗਭਗ 4.40 ਲੱਖ ਯੂਰੋ ਦੇ ਕੁੱਲ ਬਜਟ ਵਾਲੇ ਇਸ ਪ੍ਰੋਜੈਕਟ ਦਾ ਉਦੇਸ਼ ਬਿਮਿਨੀ ਬਾਇਓਟੈਕ ਦੁਆਰਾ ਵਿਕਸਿਤ ਨਵੇਂ ਔਸ਼ਧੀ ਅਣੂਆਂ ਨੂੰ ਅੱਗੇ ਵਧਾਉਣਾ ਹੈ, ਜੋ ਵਿਸਕੌਟ–ਐਲਡਰਿਚ ਸਿੰਡਰੋਮ ਪ੍ਰੋਟੀਨ (ਡਬਲਯੂਏਐੱਸਪੀ) ਨੂੰ ਨਿਸ਼ਾਨਾ ਬਣਾਉਂਦੇ ਹਨ। ਇਹ ਨਵੀਂ ਇਲਾਜ ਪੱਧਤੀ ਐਕਿਊਟ ਮਾਇਲੋਇਡ ਲਿਊਕੀਮੀਆ (ਏਐੱਮਐੱਲ) ਤੋਂ ਪ੍ਰਭਾਵਿਤ ਕੋਸ਼ਿਕਾਵਾਂ ਨੂੰ ਚੋਣਵੇਂ ਢੰਗ ਨਾਲ ਨਸ਼ਟ ਕਰਨ ਲਈ ਵਿਕਸਿਤ ਕੀਤੀ ਜਾ ਰਹੀ ਹੈ, ਜਿਸ ਨਾਲ ਐੱਮਐੱਲ ਮਰੀਜ਼ਾਂ ਨੂੰ ਹੋਰ ਪ੍ਰਭਾਵਸ਼ਾਲੀ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਖਾਸ ਤੌਰ 'ਤੇ ਇਹ ਉਨ੍ਹਾਂ ਮਰੀਜ਼ਾਂ ਲਈ ਲਾਭਕਾਰੀ ਸਾਬਤ ਹੋ ਸਕਦੀ ਹੈ, ਜਿਨ੍ਹਾਂ ਵਿੱਚ ਇਲਾਜ ਤੋਂ ਬਾਅਦ ਬਿਮਾਰੀ ਮੁੜ ਉਭਰ ਆਉਂਦੀ ਹੈ ਜਾਂ ਜੋ ਮੌਜੂਦਾ ਇਲਾਜ ਪੱਧਤੀਆਂ ਪ੍ਰਤੀ ਪ੍ਰਤੀਰੋਧਕ ਹੋ ਜਾਂਦੇ ਹਨ।

ਇਸ ਸਾਂਝੇ ਖੋਜ ਪ੍ਰੋਜੈਕਟ ਤਹਿਤ ਵਿਗਿਆਨੀ ਨਵੀਂ ਦਵਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ, ਇਲਾਜ ਤੋਂ ਬਾਅਦ ਮੁੜ ਉਭਰਨ ਵਾਲੇ ਅਤੇ ਮੌਜੂਦਾ ਇਲਾਜਾਂ ਪ੍ਰਤੀ ਪ੍ਰਤੀਰੋਧਕ ਏਐੱਮਐੱਲ ਕੈਂਸਰ ਦੇ ਮਾਮਲਿਆਂ ਵਿੱਚ ਇਸ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕਰਨ ਦੇ ਨਾਲ-ਨਾਲ ਇਹ ਵੀ ਪਤਾ ਲਗਾਉਣਗੇ ਕਿ ਕਿਹੜੇ ਮਰੀਜ਼ਾਂ ਨੂੰ ਇਸ ਇਲਾਜ ਤੋਂ ਸਭ ਤੋਂ ਵੱਧ ਲਾਭ ਹੋ ਸਕਦਾ ਹੈ। ਇਹ ਪ੍ਰੋਜੈਕਟ ਕੈਂਸਰ ਲਈ ਹੋਰ ਸਟੀਕ ਅਤੇ ਪ੍ਰਭਾਵਸ਼ਾਲੀ ਇਲਾਜ ਵਿਕਸਿਤ ਕਰਨ ਅਤੇ ਕੈਂਸਰ ਖੋਜ ਨੂੰ ਨਵੀਂ ਦਿਸ਼ਾ ਦੇਣ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ।

ਪ੍ਰੋਫੈਸਰ ਰਾਜ ਕੁਮਾਰ ਨੇ ਕਿਹਾ ਕਿ ਐਕਿਊਟ ਮਾਇਲੋਇਡ ਲਿਊਕੀਮੀਆ (ਏਐੱਮਐੱਲ) ਲਈ ਨਵੀਆਂ ਇਲਾਜ ਪੱਧਤੀਆਂ ਦੇ ਵਿਕਾਸ ਨਾਲ ਸੰਬੰਧਿਤ ਇਸ ਮਹੱਤਵਪੂਰਨ ਪ੍ਰੋਜੈਕਟ ਵਿੱਚ ਸਹਿਯੋਗ ਕਰਨਾ ਉਨ੍ਹਾਂ ਲਈ ਖੁਸ਼ੀ ਦੀ ਗੱਲ ਹੈ। ਇਹ ਭਾਈਵਾਲੀ ਭਾਰਤ ਅਤੇ ਯੂਰਪ ਵਿਚਕਾਰ ਵਿਗਿਆਨਕ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਕੈਂਸਰ ਦਵਾਈਆਂ ਦੀ ਖੋਜ ਅਤੇ ਸਿਹਤ ਸੰਬੰਧੀ ਨਵੀਨਤਾਕਾਰੀ ਖੋਜ ਪ੍ਰਤੀ ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਇਸ ਉਪਲਬਧੀ 'ਤੇ ਪ੍ਰੋਫੈਸਰ ਰਾਜ ਕੁਮਾਰ ਨੂੰ ਵਧਾਈ ਦਿੰਦਿਆਂ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਇਸ ਵੱਕਾਰੀ ਅੰਤਰਰਾਸ਼ਟਰੀ ਖੋਜ ਪ੍ਰੋਜੈਕਟ ਵਿੱਚ ਯੂਨੀਵਰਸਿਟੀ ਦੀ ਭਾਗੀਦਾਰੀ ਸਾਡੀ ਖੋਜ ਸਮਰੱਥਾ ਅਤੇ ਵਿਗਿਆਨਕ ਉਤਕ੍ਰਿਸ਼ਟਤਾ ਨੂੰ ਮਿਲੀ ਵਿਸ਼ਵ ਪੱਧਰੀ ਮਾਨਤਾ ਦਾ ਪ੍ਰਤੀਕ ਹੈ। ਇਸ ਤਰ੍ਹਾਂ ਦੇ ਅੰਤਰਰਾਸ਼ਟਰੀ ਸਹਿਯੋਗ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਿਹਤ ਖੇਤਰ ਦੀਆਂ ਮਹੱਤਵਪੂਰਨ ਚੁਣੌਤੀਆਂ ਦੇ ਹੱਲ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਪ੍ਰੋਜੈਕਟ ਅਕਾਦਮਿਕ ਸੰਸਥਾਵਾਂ ਅਤੇ ਉਦਯੋਗ ਜਗਤ ਦਰਮਿਆਨ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਸਿਹਤ ਖੋਜ ਅਤੇ ਨਵੀਨਤਾ ਦੇ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਕਰੇਗਾ।

Comments

Most Popular

Rajesh Kumar Moudgil files nomination for the post of President of Punjab and Haryana High Court Bar Association

10 ਸਾਲ ਦੀ ਸੇਵਾ ਵਾਲੇ ਦਿਹਾੜੀਦਾਰ ਅਤੇ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇੱਕ ਵਾਰ ਰੈਗੂਲਰ ਕਰਨ ਦੀ ਮੰਗ ਤੇਜ਼ ਹੋਈ

Leaders from Various Organizations Join BJP — Everyone Will Receive Full Respect and Dignity : Sanjeev Vashisht

ਸਿੱਖਿਆ ਵਿਭਾਗ ਦੀ ਕਲਾਸ ਫੋਰ ਕਰਮਚਾਰੀ ਯੂਨੀਅਨ (ਰਜਿ. 638) ਦੇ ਪ੍ਰਧਾਨ ਦੀ ਚੋਣ 16 ਮਈ ਨੂੰ ਹੋਵੇਗੀ

ਚੰਡੀਗੜ੍ਹ ਵਿੱਚ ਵਰ੍ਹਾ 2024 ਵਿੱਚ ਸਨਮਾਨਿਤ ਲੇਖਕਾਂ ਅਤੇ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਲਈ ਇੱਕ ਭਵਿਆ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ

ਚੰਡੀਗੜ੍ਹ ਵਿਖੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਯਾਦਗਾਰੀ ਸਮਾਰੋਹ ਕਰਵਾਇਆ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਸਫਾਈ ਸੇਵਕਾਂ ਦੀ ਹੜਤਾਲ ਦਾ ਸਮਰਥਨ

20 Lakh Paramilitary Families to Take to the Streets for Withdrawal of “Black Law” Passed Against Supreme Court Verdict : H.R. Singh

Demand for One-Time Regularization of Daily-Wage and Contract Employees with 10 Years of Service Gains Momentum

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ 17 ਮਈ ਨੂੰ ਜਲੰਧਰ ਕਨਵੈਂਸ਼ਨ ਦੀਆਂ ਤਿਆਰੀਆਂ ਮੁਕੰਮਲ, ਕਨਵੈਂਸ਼ਨ ਦੌਰਾਨ ਕੀਤਾ ਜਾਵੇਗਾ ਤਿੱਖੇ ਸੰਘਰਸ਼ਾ ਦਾ ਐਲਾਨ