Skip to main content

This is brutal and barbaric, Warring on Patiala lathi charge

This is brutal and barbaric, Warring on Patiala lathi charge Says, everyone will be made accountable within 6 months Better try your might with gangsters, tells police Chandigarh 5 June ( Ranjeet Singh Dhaliwal ) : Punjab Congress president Amarinder Singh Raja Warring today condemned the brutal and barbaric use of force against the 2600 ITI qualified candidates who were demanding jobs in Patiala today. “Remember, these are the signs and symptoms of an imminent doom of the government which is staring at its face as its days are numbered now”, he remarked. In a strong reaction to the brutal lathicharge, Warring said, the images and visuals of the police unleashing brute force against the peaceful protestors were horrible and bone chilling. “It reminds of the British era police beating up our freedom fighters”, he said, while expressing shock over the ruthlessness of the police against their own people. The PCC president said that this will not be forgiven and it was a matter of six mont...

ਹੱਕ ਮੰਗਦੇ ਨੌਜਵਾਨਾਂ 'ਤੇ ਡਾਂਗਾਂ ਮਾਰਨਾ ਪੰਜਾਬ ਸਰਕਾਰ ਦੀ ਕਾਇਰਤਾ : ਲੱਖੋਵਾਲ

ਹੱਕ ਮੰਗਦੇ ਨੌਜਵਾਨਾਂ 'ਤੇ ਡਾਂਗਾਂ ਮਾਰਨਾ ਪੰਜਾਬ ਸਰਕਾਰ ਦੀ ਕਾਇਰਤਾ : ਲੱਖੋਵਾਲ

ਭਾਕਿਯੂ ਲੱਖੋਵਾਲ ਵੱਲੋਂ ਪੁਲਿਸ ਕਾਰਵਾਈ ਦੀ ਸਖ਼ਤ ਨਿਖੇਧੀ

ਚੰਡੀਗੜ੍ਹ 5 ਜੂਨ ( ਰਣਜੀਤ ਧਾਲੀਵਾਲ ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਅੱਜ ਪਟਿਆਲਾ ਦੇ ਬਿਜਲੀ ਬੋਰਡ ਦਫ਼ਤਰ ਅੱਗੇ ਆਪਣੇ ਹੱਕਾਂ ਲਈ ਸ਼ਾਂਤਮਈ ਧਰਨਾ ਲਗਾ ਕੇ ਬੈਠੇ ਬੇਰੁਜ਼ਗਾਰ ਨੌਜਵਾਨਾਂ ਉੱਪਰ ਪੰਜਾਬ ਪੁਲਿਸ ਵੱਲੋਂ ਵਹਿਸ਼ੀਆਨਾ ਲਾਠੀਚਾਰਜ ਕਰਨ ਦੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਬੀਕੇਯੂ ਲੱਖੋਵਾਲ ਦੇ ਸੂਬਾ ਪ੍ਰਧਾਨ ਸ. ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ, "ਹੱਕ ਮੰਗਦੇ ਨੌਜਵਾਨਾਂ ਨੂੰ ਸਰਕਾਰ ਦਾ ਤੋਹਫ਼ਾ ਡਾਂਗਾਂ ਹਨ। ਜੋ ਨੌਜਵਾਨ ਰੋਜ਼ਗਾਰ ਮੰਗਦੇ ਹਨ, ਜੋ ਕਿਸਾਨ ਦਾ ਪੁੱਤ 8 ਘੰਟੇ ਬਿਜਲੀ ਮੰਗਦਾ ਹੈ, ਉਸਦੇ ਸਿਰ 'ਤੇ ਪੁਲਿਸ ਦੀਆਂ ਲਾਠੀਆਂ ਵਰ੍ਹਾਉਣੀਆਂ ਕਿੱਥੋਂ ਦਾ ਇਨਸਾਫ ਹੈ? ਇਹ ਲੋਕਤੰਤਰ ਨਹੀਂ, ਤਾਨਾਸ਼ਾਹੀ ਹੈ। ਅੰਗਰੇਜ਼ ਰਾਜ ਵਾਂਗ ਪੰਜਾਬ ਸਰਕਾਰ ਵੀ ਆਵਾਜ਼ ਨੂੰ ਡਾਂਗ ਨਾਲ ਦਬਾਉਣਾ ਚਾਹੁੰਦੀ ਹੈ।"

ਪ੍ਰਧਾਨ ਲੱਖੋਵਾਲ ਨੇ ਕਿਹਾ, "ਸਾਉਣੀ ਦੀ ਫਸਲ ਸਿਰ 'ਤੇ ਹੈ ਤੇ ਪਿੰਡਾਂ ਨੂੰ 2 ਘੰਟੇ ਵੀ ਪੂਰੀ ਬਿਜਲੀ ਨਹੀਂ ਮਿਲ ਰਹੀ। ਨੌਜਵਾਨ ਜੇ ਬਿਜਲੀ ਬੋਰਡ ਦੇ ਦਫ਼ਤਰ ਅੱਗੇ ਬੈਠ ਗਏ ਤਾਂ ਉਨ੍ਹਾਂ ਦਾ ਕੀ ਕਸੂਰ? ਸਰਕਾਰ ਬਿਜਲੀ ਦੇਣ ਦੀ ਥਾਂ ਲਾਠੀਆਂ ਦੇ ਰਹੀ ਹੈ। ਪਟਿਆਲਾ ਪੁਲਿਸ ਦਾ ਇਹ ਕਹਿਰ ਭਗਵੰਤ ਮਾਨ ਸਰਕਾਰ ਦੇ ਮੱਥੇ 'ਤੇ ਕਲੰਕ ਹੈ। ਕੀ ਇਹੀ 'ਬਦਲਾਅ' ਸੀ ਜਿਸਦਾ ਵਾਅਦਾ ਕੀਤਾ ਸੀ?" ਕਿਸਾਨ-ਨੌਜਵਾਨ ਏਕਤਾ ਭਾਕਿਯੂ ਲੱਖੋਵਾਲ ਸਪਸ਼ਟ ਕਰਦੀ ਹੈ ਕਿ ਪੰਜਾਬ ਦਾ ਕਿਸਾਨ ਆਪਣੇ ਬੱਚਿਆਂ ਨਾਲ ਖੜ੍ਹਾ ਹੈ। ਅੱਜ ਜਿਸ ਨੌਜਵਾਨ ਦੇ ਸਿਰ ਡਾਂਗ ਵੱਜੀ ਹੈ, ਉਹ ਕਿਸੇ ਕਿਸਾਨ-ਮਜ਼ਦੂਰ ਦਾ ਹੀ ਪੁੱਤ ਹੈ। ਰੋਜ਼ਗਾਰ, ਬਿਜਲੀ, ਸਿੱਖਿਆ ਤੇ ਖੇਤੀ - ਇਹ ਸਭ ਸਾਂਝੇ ਮੁੱਦੇ ਹਨ। ਸਰਕਾਰ ਵਰਗਾਂ ਨੂੰ ਵੰਡ ਕੇ ਰਾਜ ਨਹੀਂ ਕਰ ਸਕਦੀ।

ਭਾਕਿਯੂ ਲੱਖੋਵਾਲ ਜੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਦੋਸ਼ੀ ਪੁਲਿਸ ਅਫਸਰਾਂ ਨੂੰ ਤੁਰੰਤ ਮੁਅੱਤਲ ਕਰਕੇ ਉਨ੍ਹਾਂ 'ਤੇ 307 ਦਾ ਪਰਚਾ ਦਰਜ ਕੀਤਾ ਜਾਵੇ।

ਜ਼ਖਮੀ ਨੌਜਵਾਨਾਂ ਦਾ ਮੁਫ਼ਤ ਇਲਾਜ ਤੇ 5-5 ਲੱਖ ਮੁਆਵਜ਼ਾ ਦਿੱਤਾ ਜਾਵੇ। ਪੰਜਾਬ ਵਿੱਚ 8 ਘੰਟੇ ਖੇਤੀ ਲਈ ਤੇ 24 ਘੰਟੇ ਘਰੇਲੂ ਬਿਜਲੀ ਦਾ ਸ਼ਡਿਊਲ ਤੁਰੰਤ ਲਾਗੂ ਹੋਵੇ। ਖਾਲੀ ਪਏ ਸਰਕਾਰੀ ਅਸਾਮੀਆਂ 'ਤੇ ਪੱਕੀ ਭਰਤੀ ਦਾ ਕੈਲੰਡਰ ਜਾਰੀ ਕੀਤਾ ਜਾਵੇ।ਸ਼ਾਂਤਮਈ ਧਰਨਿਆਂ 'ਤੇ ਲਾਠੀਚਾਰਜ ਬੰਦ ਕਰਨ ਦਾ ਲਿਖਤੀ ਭਰੋਸਾ ਦਿੱਤਾ ਜਾਵੇ। ਸਰਕਾਰ ਕੰਨ ਖੋਲ੍ਹ ਕੇ ਸੁਣ ਲਵੇ - ਡਾਂਗਾਂ ਨਾਲ ਅੰਦੋਲਨ ਨਹੀਂ ਦੱਬਦੇ, ਭੜਕਦੇ ਹਨ। ਪੰਜਾਬ ਦੀ ਜਵਾਨੀ ਨਾ ਡਰਨ ਵਾਲੀ ਹੈ, ਨਾ ਝੁਕਣ ਵਾਲੀ।

Comments

Most Popular

Rajesh Kumar Moudgil files nomination for the post of President of Punjab and Haryana High Court Bar Association

10 ਸਾਲ ਦੀ ਸੇਵਾ ਵਾਲੇ ਦਿਹਾੜੀਦਾਰ ਅਤੇ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇੱਕ ਵਾਰ ਰੈਗੂਲਰ ਕਰਨ ਦੀ ਮੰਗ ਤੇਜ਼ ਹੋਈ

Leaders from Various Organizations Join BJP — Everyone Will Receive Full Respect and Dignity : Sanjeev Vashisht

ਚੰਡੀਗੜ੍ਹ ਵਿੱਚ ਵਰ੍ਹਾ 2024 ਵਿੱਚ ਸਨਮਾਨਿਤ ਲੇਖਕਾਂ ਅਤੇ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਲਈ ਇੱਕ ਭਵਿਆ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਸਫਾਈ ਸੇਵਕਾਂ ਦੀ ਹੜਤਾਲ ਦਾ ਸਮਰਥਨ

Demand for One-Time Regularization of Daily-Wage and Contract Employees with 10 Years of Service Gains Momentum

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ 17 ਮਈ ਨੂੰ ਜਲੰਧਰ ਕਨਵੈਂਸ਼ਨ ਦੀਆਂ ਤਿਆਰੀਆਂ ਮੁਕੰਮਲ, ਕਨਵੈਂਸ਼ਨ ਦੌਰਾਨ ਕੀਤਾ ਜਾਵੇਗਾ ਤਿੱਖੇ ਸੰਘਰਸ਼ਾ ਦਾ ਐਲਾਨ

ਬਠਿੰਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੀਤਾ ਰੋਸ ਮਾਰਚ

ਟਰਾਂਸਪੋਰਟ ਮੰਤਰੀ 15 ਮਈ ਨੂੰ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਕਰਨ ਹੱਲ ਜੇਕਰ ਹੱਲ ਨਾ ਨਿਕਲਿਆ ਯੂਨੀਅਨ ਸੰਘਰਸ਼ ਲਈ ਹੋਵੇਗੀ ਮਜ਼ਬੂਰ : ਰੇਸ਼ਮ ਸਿੰਘ ਗਿੱਲ

ਸਰਕਾਰ ਸਪੈਸ਼ਲ ਕਾਡਰ ਪਾਲਸੀ ਮੁਲਾਜ਼ਮਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਧੱਕੇ ਨਾਲ ਕਰ ਰਹੀ ਲਾਗੂ ਪਨਬੱਸ/ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾ ਵਲੋ ਸਖ਼ਤ ਵਿਰੋਧ : ਰੇਸ਼ਮ ਸਿੰਘ ਗਿੱਲ