Skip to main content

Shaheed Bhai Jaswant S Khalra’s murderers were convicted only after the SAD came to power in 1997 : Sukhbir S Badal

Shaheed Bhai Jaswant S Khalra’s murderers were convicted only after the SAD came to power in 1997 : Sukhbir S Badal (Says SAD govt facilitated sole witness in the case to record his statement and nail the accused police officers) (Asserts Bhai Khalra was president of the SAD’s human rights wing and that the SGPC’s representation to the Supreme Court had led to a CBI probe into the case and subsequent conviction of the police officers) (Accuses both the Congress and AAP of trying their best to free the murderers and finally succeeding in their goal) Chandigarh 18 July ( Ranjeet Singh Dhaliwal ) : Shiromani Akali Dal (SAD) president Sukhbir Singh Badal today asserted the murderers of Shaheed Bhai Jaswant Singh Khalra were convicted only after the S Parkash Singh Badal government took over the reins of Punjab in 1997 and facilitated the sole witness in the case - SPO Kuldeep Singh Bachra to give his statement after giving him police protection resulting in prison sentences to the accused ...

ਐਸਸੀ ਬੀਸੀ ਮੋਰਚਾ ਪ੍ਰਧਾਨ ਬਲਵਿੰਦਰ ਕੁੰਭੜਾ ਨੇ ਫਤਿਹਗੜ੍ਹ ਸਾਹਿਬ ਟਰੱਕ ਬਾਡੀ ਬਿਲਡਰਾਂ ਦੀਆਂ ਵਰਕਸ਼ਾਪਾਂ ਦਾ ਮੌਕਾ ਦੇਖਿਆ

ਐਸਸੀ ਬੀਸੀ ਮੋਰਚਾ ਪ੍ਰਧਾਨ ਬਲਵਿੰਦਰ ਕੁੰਭੜਾ ਨੇ ਫਤਿਹਗੜ੍ਹ ਸਾਹਿਬ ਟਰੱਕ ਬਾਡੀ ਬਿਲਡਰਾਂ ਦੀਆਂ ਵਰਕਸ਼ਾਪਾਂ ਦਾ ਮੌਕਾ ਦੇਖਿਆ

ਸਮੂਹ ਟਰੱਕ ਬਾਡੀ ਬਿਲਡਰਾਂ ਨੇ ਪ੍ਰਧਾਨ ਸਾਹਿਬ ਦਾ ਕੀਤਾ ਸਨਮਾਨ ਤੇ ਦੱਸੀਆਂ ਆਪਣੀਆਂ ਸਮੱਸਿਆਵਾਂ

ਐਸਸੀ ਬੀਸੀ ਮੋਰਚਾ ਇੱਕ ਵੀ ਬਾਡੀ ਬਿਲਡਰ ਦਾ ਉਜਾੜਾ ਨਹੀਂ ਹੋਣ ਦੇਵੇਗਾ, ਅਸੀਂ ਡੱਟਕੇ ਨਾਲ ਖੜ੍ਹੇ ਹਾਂ : ਕੁੰਭੜਾ

ਐਸ.ਏ.ਐਸ.ਨਗਰ 18 ਜੁਲਾਈ ( ਰਣਜੀਤ ਧਾਲੀਵਾਲ ) : ਪਿਛਲੇ ਦਿਨੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਟਰੱਕ ਤੇ ਬੱਸਾਂ ਦੇ ਬਾਡੀ ਬਿਲਡਰਾਂ ਦੀਆਂ ਵਰਕਸ਼ਾਪਾਂ ਨੂੰ ਉਜਾੜਨ ਦੇ ਮਾਮਲੇ ਨੂੰ ਲੈ ਕੇ ਇੱਕ ਬਹੁਤ ਵੱਡੀ ਪ੍ਰੈਸ ਕਾਨਫਰੰਸ ਮੋਹਾਲੀ ਦੇ ਫੇਸ ਸੱਤ ਦੀਆਂ ਲਾਈਟਾਂ ਤੇ ਚੱਲ ਰਹੇ ਐਸ ਸੀ ਬੀਸੀ ਮੋਰਚੇ ਤੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਕੀਤੀ ਗਈ ਸੀ। ਜਿਸ ਵਿੱਚ ਟਰੱਕ ਬਾਡੀ ਬਿਲਡਰਾਂ ਨੇ ਆਪਣੀਆਂ ਸਮੱਸਿਆਵਾਂ ਦੱਸਦਿਆਂ ਕਿਹਾ ਸੀ ਕਿ ਸਾਡੇ ਬਾਪ ਦਾਦਿਆਂ ਦੀ ਖਰੀਦੀ ਤੇ ਬਣਾਈਆਂ ਸਾਡੀਆਂ ਵਰਕਸ਼ਾਪਾਂ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਕੱਢਿਆ ਗਿਆ ਹੈ ਤੇ ਇਹ ਜਮੀਨ ਪੰਜਾਬ ਸਰਕਾਰ ਨੇ ਮੰਡੀਕਰਨ ਬੋਰਡ ਨੂੰ ਦਿੱਤੀ ਹੈ, ਜਦਕਿ ਪਹਿਲਾਂ ਹੀ ਮੰਡੀਕਰਨ ਬੋਰਡ ਦੇ ਕੋਲ ਕਾਫੀ ਜਮੀਨ ਹੈ। ਇਸ ਦੇ ਵਿਰੋਧ ਵਿੱਚ ਮੋਰਚੇ ਆਗੂਆਂ ਨੇ ਐਲਾਨ ਕੀਤਾ ਸੀ ਕਿ ਜੇ 15 ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਰੱਦ ਨਾ ਕੀਤਾ ਗਿਆ ਤਾਂ ਫਤਿਹਗੜ੍ਹ ਸਾਹਿਬ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਦੀਆਂ ਲਿਖਤੀ ਦਰਖਾਸਤਾਂ ਮਾਨਯੋਗ ਰਾਜਪਾਲ ਪੰਜਾਬ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਚੇਅਰਮੈਨ ਸਾਹਿਬ ਮੰਡੀਕਰਨ ਬੋਰਡ ਪੰਜਾਬ ਨੂੰ ਭੇਜੀਆਂ ਗਈਆਂ ਸਨ।

ਇਸੇ ਦੌਰਾਨ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਖੁਦ ਜਾ ਕੇ ਫਤਿਹਗੜ੍ਹ ਸਾਹਿਬ ਜਾ ਕੇ ਉਸ ਜਗ੍ਹਾ ਦਾ ਮੌਕਾ ਦੇਖਿਆ ਤੇ ਇਹ ਪਾਇਆ ਕਿ ਇਹ ਵਰਕਸ਼ਾਪਾਂ ਬਿਲਕੁਲ ਜਾਇਜ਼ ਹਨ ਤੇ ਸਰਕਾਰ ਇਹਨਾਂ ਦੇ ਚਲਦੇ ਹੋਏ ਰੁਜ਼ਗਾਰਾਂ ਨੂੰ ਉਜਾੜ ਕੇ ਇਹਨਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ। ਜਦ ਕਿ ਇਹ ਸਾਰੇ ਬਾਡੀ ਬਿਲਡਰਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਸਰਕਾਰ ਬਣਾਈ ਤੇ ਤਨ, ਮਨ, ਧਨ ਨਾਲ ਇਸ ਪਾਰਟੀ ਦੀ ਸਹਾਇਤਾ ਵੀ ਕੀਤੀ। ਪਰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਸ ਪਾਰਟੀ ਦੀ ਸਰਕਾਰ ਨੂੰ ਹੱਥੀ ਬਣਾਇਆ, ਉਹੀ ਸਰਕਾਰ ਇਹਨਾਂ ਦਾ ਉਜਾੜਾ ਕਰਨ ਲੱਗੀ ਹੈ। ਪ੍ਰਧਾਨ ਕੁੰਭੜਾ ਨੇ ਕਿਹਾ ਕਿ ਐਸ ਸੀ ਬੀਸੀ ਮੋਰਚਾ ਅਤੇ ਸਮੂਹ ਸਮਾਜਿਕ ਜਥੇਬੰਦੀਆਂ ਇਹਨਾਂ ਦੇ ਸਮਰਥਨ ਵਿੱਚ ਡਟ ਕੇ ਖੜੀਆਂ ਹਨ ਤੇ ਇੱਕ ਇੰਚ ਜਗ੍ਹਾ ਵੀ ਇਹਨਾਂ ਦੀ ਜਾਣ ਨਹੀਂ ਦਿੱਤੀ ਜਾਵੇਗੀ। ਇਸ ਲਈ ਜੋ ਵੀ ਸੰਘਰਸ਼ ਵਿਡਣੇ ਪਏ, ਅਸੀਂ ਉਸ ਲਈ ਤਿਆਰ ਹਾਂ ਤੇ ਇਹਨਾਂ ਸਮੂਹ ਬਾਡੀ ਬਿਲਡਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ।
ਇਸ ਮੌਕੇ ਸਮੂਹ ਬਾਡੀ ਬਿਲਡਰਾਂ ਨੇ ਪ੍ਰਧਾਨ ਕੁੰਭੜਾ ਅਤੇ ਨਾਲ ਗਏ ਸਾਥੀਆਂ ਦਾ ਸਿਰੋਪਾਓ ਅਤੇ ਹਾਰ ਪਾਕੇ ਸਨਮਾਨ ਕੀਤਾ ਤੇ ਆਸ ਪ੍ਰਗਟਾਈ ਕਿ ਉਨਾਂ ਦੇ ਚੱਲ ਰਹੇ ਰੁਜ਼ਗਾਰ ਨੂੰ ਬਚਾਉਣ ਲਈ ਮੋਰਚਾ ਉਨਾਂ ਦਾ ਸਾਥ ਦੇਵੇਗਾ। ਇਸ ਮੌਕੇ ਪ੍ਰਧਾਨ ਤਿਲਕ ਰਾਜ ਸੱਗੂ, ਚੇਅਰਮੈਨ ਬਲਵਿੰਦਰ ਸਿੰਘ, ਕੈਸ਼ੀਅਰ ਸੋਹਣ ਸਿੰਘ, ਜਨਰਲ ਸਕੱਤਰ ਜਸਪ੍ਰੀਤ ਸਿੰਘ, ਹਰਮੇਸ਼ ਸਿੰਘ ਸਾਬਕਾ ਪ੍ਰਧਾਨ, ਕ੍ਰਿਸ਼ਨ ਸਿੰਘ ਸਾਬਕਾ ਕੌਂਸਲਰ, ਮਿਹਰਪਾਲ ਸਿੰਘ ਵਿੱਕੀ, ਕੁਲਵਿੰਦਰ ਸਿੰਘ ਬੰਟੀ, ਜਸਵਿੰਦਰ ਸਿੰਘ ਮਾਰਵਾਹ, ਹਰਭਜਨ ਸਿੰਘ ਗੁਡੂ, ਕੁਲਦੀਪ ਸਿੰਘ, ਤੇਜਇੰਦਰ ਸਿੰਘ ਗਾਲੇ, ਬਲਦੇਵ ਸਿੰਘ, ਇਸੂ ਗੁਪਤਾ, ਹਰਵਿੰਦਰ ਸਿੰਘ, ਬਲਵੀਰ ਸਿੰਘ, ਜਸਵਿੰਦਰ ਸਿੰਘ, ਕੰਚਨ ਸਿੰਘ, ਹਰਪਾਲ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਰ ਹੋਏ। 

Comments