ਪੰਜਾਬ ਦੇ ਇਤਿਹਾਸ ਚ, 27 ਅਗਸਤ ਦਾ ਸੰਘਰਸ਼ ਮੀਲ ਪੱਥਰ ਸਾਬਿਤ ਹੋਵੇਗਾ
ਪਟਿਆਲਾ 20 ਅਗਸਤ ( ਪੀ ਡੀ ਐਲ ) : ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੀ ਮੀਟਿੰਗ ਲਖਵਿੰਦਰ ਖਾਨਪੁਰ,ਰਾਜਪਾਲ ਸਿੰਘ ਲਸੋਈ ਜਸਵਿੰਦਰ ਸੌਜਾ, ਸਵਰਨ ਸਿੰਘ ਬੰਗਾ ਤੇ ਗੁਰਮੀਤ ਸਿੰਘ ਪੇਦਨ ਦੀ ਅਗਵਾਈ ਹੇਠ ਪਟਿਆਲਾ ਵਿਖੇ ਹੋਈ,ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਫੈਡਰੇਸ਼ਨ ਨਾਲ ਸਬੰਧਤ ਸਮੁੱਚੀਆਂ ਜਥੇਬੰਦੀਆਂ 27 ਅਗਸਤ ਦੇ ਪੰਜਾਬ ਬੰਦ ਨੂੰ ਕਾਮਯਾਬ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੀਆਂ ਤੇ ਵੱਡੀ ਗਿਣਤੀ ਵਿੱਚ ਅੱਜ ਤੋਂ ਹੀ ਆਪਣੇ ਸਾਥੀਆਂ ਨੂੰ ਉਸ ਦੀ ਤਿਆਰੀ ਵਿੱਚ ਪੂਰੀ ਤਰਾਂ ਰੁੱਝ ਜਾਣ ਲਈ ਫੈਸਲਾ ਕੀਤਾ ਗਿਆ। ਅੱਜ ਦੀ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਦਰਸ਼ਨ ਬੇਲੂ ਮਾਜਰਾ, ਜਸਵੀਰ ਖੋਖਰ,ਰਣਜੀਤ ਮਾਨ,ਧਰਮਪਾਲ ਸਿੰਘ ਲੋਟ,ਦਿਆਲ ਸਿੱਧੂ ਤੇ ਜਗਤਾਰ ਸਾਹਪੁਰ ਨੇ ਕਿਹਾ ਕਿ ਉਹ ਇਸ ਬੰਦ ਨੂੰ ਕਾਮਯਾਬ ਕਰਨ ਲਈ ਆਪਣੇ ਮੁਲਾਜ਼ਮ ਤੇ ਪੈਨਸ਼ਨਰ ਸਾਥੀਆਂ ਨੂੰ ਵੱਡੀ ਗਿਣਤੀ ਵਿੱਚ ਨਾਲ ਲੈ ਕੇ ਇਸ ਇਕੱਤਰਤਾ ਵਿੱਚ ਸਾਮਿਲ ਹੋਣਗੇ ਤੇ ਉਸ ਦਿਨ ਕੋਈ ਵੀ ਮੁਲਾਜ਼ਮ ਜਾਂ ਪੈਨਸ਼ਨਰ ਇਸ ਸੰਘਰਸ਼ ਤੋਂ ਬਾਹਰ ਨਹੀਂ ਰਹਿਣਾ ਚਾਹੀਦਾ ਤਾਂ ਕਿ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਤੇ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਕੱਚੇ ਕਾਮੇਂ ਪੱਕੇ ਕਰਨਾ, ਡੀ.ਏ.ਦਾ ਬਕਾਇਆ ਜੋ ਮਾਨਯੋਗ ਕੋਰਟਾਂ ਦੇ ਹੁਕਮਾਂ ਦੀ ਉਲੰਘਣਾ ਕਰਕੇ ਜੋ ਦਿੱਤਾ ਨਹੀਂ ਜਾ ਰਿਹਾ, ਪੇ ਕਮਿਸ਼ਨ ਦਾ ਬਕਾਇਆ, ਮਾਨ ਭੱਤੇ ਤੇ ਕੰਮ ਕਰਦੇ ਵਰਕਰਾਂ ਨੂੰ ਗੁਜ਼ਾਰੇ ਜੋਗੀ ਤਨਖਾਹ ਦੇਣਾ, ਮੁਲਾਜ਼ਮ ਵਿਰੋਧੀ ਪੱਤਰ ਰੱਦ ਕਰਾਉਣੇ,ਪੁਰਾਣੀ ਪੈਨਸਨ ਲਾਗੂ ਕਰਨਾ,ਪੈਨਸ਼ਨਰਾਂ ਨੂੰ 2.59 ਨਾ ਦੇਣਾ ਤੇ ਮੰਗ ਪੱਤਰ ਚ, ਦਰਜ ਹੋਰ ਮੰਗਾਂ ਹਨ ਇਹਨਾਂ ਦੇ ਹੱਲ ਲਈ ਸਰਕਾਰ ਨੂੰ ਮਜਬੂਰ ਕੀਤਾ ਜਾਵੇ।
ਅੱਜ ਦੀ ਮੀਟਿੰਗ ਵਿੱਚ ਪਹੁੰਚੇ ਗੌਰਮਿੰਟ ਟੀਚਰ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਸਮਾਣਾ ਪਰਮਜੀਤ ਸਿੰਘ, ਹਿੰਮਤ ਸਿੰਘ,ਤੇ ਹਰਪ੍ਰੀਤ ਉਪਲ ਨੇ ਕਿਹਾ ਕਿ ਸਮੁੱਚੇ ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਉਸ ਦਿਨ ਵੱਡੇ ਪੱਧਰ ਤੇ ਸਕੂਲ ਬੰਦ ਕਰਕੇ ਇਸ ਸੰਘਰਸ਼ ਵਿੱਚ ਆਪਣਾ ਹਿੱਸਾ ਪਾਉਣਗੇ ਤੇ ਇਸ ਸੰਘਰਸ਼ ਨੂੰ ਪੰਜਾਬ ਦਾ ਇੱਕ ਇਤਿਹਾਸਿਕ ਸੰਘਰਸ਼ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਅੱਜ ਦੀ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਮੋਨਿਕਾ ਮਸੀਹ, ਰਕੇਸ ਕਲਿਆਣ,ਗੁਰਿੰਦਰ ਸਹੋਤਾ, ਅਮਰਿੰਦਰ ਸਿੰਘ ਨਾਭਾ,ਕੁਲਦੀਪ ਘੱਗਾ, ਨਾਥ ਸਿੰਘ ਬੁਜਰਕ,ਹਰਦੇਵ ਸਿੰਘ, ਗੁਰਮੇਲ ਘਨੋਰ,ਅਰਜਨ ਸਿੰਘ ਰਾਜਪੁਰਾ ਆਦਿ ਆਗੂਆਂ ਨੇ ਹਿੱਸਾ ਲਿਆ ਤੇ ਕਿਹਾ ਕਿ ਉਹ ਅੱਜ ਤੋਂ ਹੀ ਇਸ ਸੰਘਰਸ਼ ਦੀ ਤਿਆਰੀ ਲਈ ਜੁਟ ਗਏ ਹਨ ਤੇ ਉਸ ਦਿਨ ਸਮੁੱਚੇ ਮੁਲਾਜ਼ਮ ਤੇ ਪੈਨਸ਼ਨਰ ਇੱਕ ਝੰਡੇ ਥੱਲੇ ਇਕੱਤਰ ਹੋ ਕੇ ਸਰਕਾਰ ਦੇ ਖਿਲਾਫ ਆਪਣੇ ਰੋਹ ਦਾ ਪ੍ਰਗਟਾਵਾ ਕਰਨਗੇ।
ਇਸ ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਪਰਗਟ ਸਿੰਘ ਰਾਮਗੜ ਸੁਖਵੀਰ ਸਿੰਘ ਢੀਡਸਾ,ਸੁਨੀਲ ਕੁਮਾਰ ਬਡਲਾਨ,ਤੇਜਿੰਦਰਪਾਲ ਸਿੰਘ,ਅਰੂਨ ਕੁਮਾਰ ਕੋਲੇਮਾਜਰਾ,ਭੁਪਿੰਦਰ ਸਾਧੋਹੇੜੀ,ਜਸਵੀਰ ਕੌਰ ਰਾਣੀ ਕੌਰ ਅਦਿ ਹਾਜਰ ਸਨ।

Comments
Post a Comment