ਐਸਐਸਪੀ ਮੋਹਾਲੀ ਦੇ ਘਿਰਾਓ ਤੋਂ ਘਬਰਾਈ ਪੁਲਿਸ ਪਹੁੰਚੀ ਐਸ ਸੀ ਬੀਸੀ ਮੋਰਚੇ ਤੇ, ਡੀਐਸਪੀ ਬੱਲ ਸਾਹਿਬ ਨੇ ਲਿਆ ਮੰਗ ਪੱਤਰ ਤੇ ਜਲਦ ਕਾਰਵਾਈ ਦਾ ਦਿੱਤਾ ਭਰੋਸਾ
ਐਸਐਸਪੀ ਮੋਹਾਲੀ ਦੇ ਘਿਰਾਓ ਤੋਂ ਘਬਰਾਈ ਪੁਲਿਸ ਪਹੁੰਚੀ ਐਸ ਸੀ ਬੀਸੀ ਮੋਰਚੇ ਤੇ, ਡੀਐਸਪੀ ਬੱਲ ਸਾਹਿਬ ਨੇ ਲਿਆ ਮੰਗ ਪੱਤਰ ਤੇ ਜਲਦ ਕਾਰਵਾਈ ਦਾ ਦਿੱਤਾ ਭਰੋਸਾ
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਾਲੇ ਕੱਪੜੇ ਪਾ ਕੇ ਸਰਕਾਰ ਅਤੇ ਪੁਲਿਸ ਵਿਰੁੱਧ ਆਪਣੀ ਭੜਾਸ ਕੱਢਦਿਆਂ ਕੀਤੀ ਜੰਮਕੇ ਨਾਅਰੇਬਾਜੀ
ਜੇਕਰ 15 ਦਿਨਾਂ ਵਿੱਚ ਨਾ ਹੋਈ ਕਾਰਵਾਈ ਤਾਂ ਦੁਬਾਰਾ ਕਰਾਂਗੇ ਐਸਐਸਪੀ ਮੋਹਾਲੀ ਦਾ ਘਿਰਾਓ : ਬਲਵਿੰਦਰ ਕੁੰਭੜਾ
ਐਸ.ਏ.ਐਸ.ਨਗਰ 20 ਅਗਸਤ ( ਰਣਜੀਤ ਧਾਲੀਵਾਲ ) : ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਮੋਰਚੇ ਤੇ ਅੱਜ ਵੱਖ-ਵੱਖ ਥਾਣਿਆਂ ਤੋਂ ਪੀੜਤ ਪਰਿਵਾਰਾਂ ਨੇ ਭਾਰੀ ਇਕੱਠ ਕੀਤਾ ਅਤੇ ਪਿਛਲੇ ਦਿਨੀ ਐਸਐਸਪੀ ਮੋਹਾਲੀ ਦੇ ਕੀਤੇ ਘਿਰਾਓ ਦੇ ਐਲਾਨ ਤਹਿਤ ਜਦੋਂ ਚੱਲਣ ਦੀ ਤਿਆਰੀ ਕੀਤੀ ਤਾਂ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਅਤੇ ਤੁਰੰਤ ਪੁਲਿਸ ਪ੍ਰਸ਼ਾਸਨ ਵੱਲੋਂ ਡੀਐਸਪੀ ਸਿਟੀ ਟੂ ਹਰਸਿਮਰਤ ਸਿੰਘ ਬੱਲ ਆਪਣੀ ਟੀਮ ਸਮੇਤ ਪਹੁੰਚੇ ਅਤੇ ਪੀੜਿਤ ਪਰਿਵਾਰਾਂ ਅਤੇ ਮੋਰਚਾ ਆਗੂਆਂ ਤੋਂ ਮੰਗ ਪੱਤਰ ਲਿਆ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਮੋਰਚਾ ਆਗੂਆਂ ਅਤੇ ਪੀੜਤ ਪਰਿਵਾਰਾਂ ਵੱਲੋਂ ਮਾਨਯੋਗ ਰਾਜਪਾਲ ਪੰਜਾਬ, ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀ ਜੀ ਪੀ ਪੰਜਾਬ ਨੂੰ ਭੇਜੇ ਗਏ ਹਨ ਤੇ ਪੀੜਤਾਂ ਨੂੰ ਜਲਦ ਇਨਸਾਫ਼ ਦੇਣ ਦੀ ਮੰਗ ਕੀਤੀ ਗਈ ਹੈ।
ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਬੋਲਦਿਆ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਜਿਸ ਪੰਜਾਬ ਪੁਲਿਸ ਦੀ ਡਿਊਟੀ ਲੋਕਾਂ ਨੂੰ ਇਨਸਾਫ ਦੇਣਾ ਅਤੇ ਧੱਕੇਸ਼ਾਹੀ ਨੂੰ ਰੋਕਣਾ ਹੈ ਪਰ ਉਲਟਾ ਪੁਲਿਸ ਵੱਲੋਂ ਹੀ ਨਾਬਾਲਗ ਬੱਚੀ ਅਤੇ ਇੱਕ 20 ਸਾਲ ਦੀ ਪੀੜਤ ਲੜਕੀ ਉੱਤੇ ਹੀ ਜੁਲਮ ਕੀਤੇ ਜਾ ਰਹੇ ਹਨ। ਉਹਨਾਂ ਨੂੰ 24-24 ਘੰਟੇ ਥਾਣਿਆਂ ਦੇ ਵਿੱਚ ਨਜਾਇਜ਼ ਬਿਠਾਇਆ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਸ਼ਿਕਾਇਤ ਹੋਣ ਦੇ ਬਾਵਜੂਦ ਉਹਨਾਂ ਦੇ ਉੱਤੇ ਹੀ ਪਰਚੇ ਦਰਜ ਕੀਤੇ ਜਾਣਾ ਇੱਕ ਸ਼ਰਮਨਾਕ ਕਰਤੂਤ ਹੈ, ਜਿਸ ਦੀ ਸਮੂਹ ਮੋਰਚਾ ਆਗੂ ਤੇ ਵੱਖ ਵੱਖ ਜਥੇਬੰਦੀਆਂ ਨਿੰਦਿਆ ਕਰਦੀਆਂ ਹਨ। ਪ੍ਰਧਾਨ ਕੁੰਭੜਾ ਨੇ ਕਿਹਾ ਕਿ ਡੀਐਸਪੀ ਬੱਲ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਕਿਸੇ ਤੇ ਕੋਈ ਵੀ ਧੱਕੇਸ਼ਾਹੀ ਨਹੀਂ ਕੀਤੀ ਜਾਵੇਗੀ ਤੇ ਪੀੜਤਾਂ ਨਾਲ ਇਨਸਾਫ਼ ਕੀਤਾ ਜਾਵੇਗਾ। ਸ. ਕੁੰਭੜਾ ਤੋਂ ਬਾਅਦ ਮਾਸਟਰ ਬਨਵਾਰੀ ਲਾਲ ਅਤੇ ਸਵਿੰਦਰ ਸਿੰਘ ਲੱਖੋਵਾਲ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਦੀਆਂ ਵਧੀਕੀਆਂ ਦੀਆਂ ਆਏ ਦਿਨ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤੇ ਜਿਸ ਦਾ ਬਹੁਤ ਦੁੱਖ ਹੁੰਦਾ ਹੈ। ਲੋਕਾਂ ਵੱਲੋਂ ਚੁਣੀਆਂ ਜਾਂਦੀਆਂ ਸਰਕਾਰਾਂ ਵੀ ਪਿਛਲੀ ਸਰਕਾਰਾਂ ਵਾਂਗੂੰ ਲੋਕਾਂ ਦੀ ਭਲਾਈ ਅਤੇ ਪੰਜਾਬ ਦਾ ਵਿਕਾਸ ਭੁੱਲ ਕੇ ਆਪਣੇ ਖੁਦ ਦੇ ਵਿਕਾਸ ਵਿੱਚ ਲੱਗ ਜਾਂਦੇ ਹਨ ਉਹਨਾਂ ਨੂੰ ਅਵਾਮ ਦੀ ਕੋਈ ਚਿੰਤਾ ਨਹੀਂ ਉਹਨਾਂ ਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ ਹੈ। ਸੋ ਸਭ ਨੂੰ ਇਕੱਠਿਆਂ ਹੋਣਾ ਚਾਹੀਦਾ ਹੈ ਅਤੇ ਇਨਸਾਫ ਲੈਣ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਪੀੜਤ ਪਰਿਵਾਰ ਵੀ ਪਹੁੰਚੇ ਤੇ ਅੰਜਲੀ ਅਤੇ ਵਰਸ਼ਾ ਨੇ ਆਪਣੇ ਨਾਲ ਹੋਈਆਂ ਵਧੀਕੀਆਂ ਬਾਰੇ ਦੱਸਿਆ ਤੇ ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ਦਾ ਵੀ ਜ਼ਿਕਰ ਕੀਤਾ। ਇਸ ਰੋਸ ਪ੍ਰਦਰਸ਼ਨ ਵਿੱਚ ਬਾਪੂ ਲਾਭ ਸਿੰਘ, ਨੰਬਰਦਾਰ ਹਰਚੰਦ ਸਿੰਘ ਜਖਵਾਲੀ, ਨੰਬਰਦਾਰ ਮੁਖਤਿਆਰ ਸਿੰਘ ਬਠੋਈ, ਕਰਮ ਸਿੰਘ ਕੁਰੜੀ, ਹਰਨੇਕ ਸਿੰਘ ਮਲੋਆ, ਬਲਕਾਰ ਸਿੰਘ, ਬਲਜੀਤ ਸਿੰਘ ਮੋਹਾਲੀ, ਹਰਮੀਤ ਸਿੰਘ ਸੱਗੂ, ਬਲਵਿੰਦਰ ਸਿੰਘ, ਜਸਪ੍ਰੀਤ ਸਿੰਘ ਧੀਮਾਨ, ਨੰਬਰਦਾਰ ਬਲਵਿੰਦਰ ਸਿੰਘ ਮਲੋਆ ਗੌਰਵ ਸੂਦ, ਰਿਸ਼ੀਰਾਜ ਮਹਾਰ, ਪ੍ਰਧਾਨ ਦੌਲਤ ਰਾਮ, ਪਰਮਜੀਤ ਕੌਰ, ਗੁਰਸ਼ਰਨ ਸਿੰਘ, ਗੁਰਵਿੰਦਰ ਸਿੰਘ, ਹਰਵਿੰਦਰ ਕੋਹਲ਼ੀ, ਬਚਨ ਸਿੰਘ, ਗੁਰਪ੍ਰੀਤ ਸਿੰਘ, ਅਤੁਲ ਸ਼ਰਮਾ, ਬੱਬਲ ਚੋਪੜਾ, ਮਨਪ੍ਰੀਤ ਕੌਰ, ਮਨਦੀਪ ਸਿੰਘ, ਜਗਦੀਸ਼ ਸਿੰਘ,

Comments
Post a Comment