ਮੋਦੀ ਸਰਕਾਰ ਵੱਲੋਂ ਜਾਰੀ ਚਾਰ ਲੇਬਰ ਕੋਡਾਂ ਨੂੰ ਲੈ ਕੇ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਦੀ ਅਗਵਾਈ ’ਚ ਸੀਪੀਆਈ-ਐਮ ਦਾ ਵਫ਼ਦ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਮਿਲਿਆ ਚੰਡੀਗੜ੍ਹ 11 ਜੂਨ ( ਰਣਜੀਤ ਧਾਲੀਵਾਲ ) : 29 ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਬਣਾਏ ਚਾਰ ਲੇਬਰ ਕੋਡਾਂ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਵੱਲੋਂ 8,9 ਮਈ 2026 ਨੂੰ ਜਾਰੀ ਨੋਟੀਫਿਕੇਸ਼ਨ ਦੇ ਵਿਰੋਧ ਵਿੱਚ ਸੀਪੀਆਈ-ਐਮ ਦੀ ਸੂਬਾ ਕਮੇਟੀ ਵੱਲੋਂ ਇੱਕ ਵਫ਼ਦ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਦੀ ਅਗਵਾਈ ’ਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮਿਲਿਆ ਅਤੇ ਇਸ ਸੰਬੰਧੀ ਇੱਕ ਮੰਗ ਪੱਤਰ ਵੀ ਦਿੱਤਾ। ਮੰਗ ਪੱਤਰ ਅਨੁਸਾਰ ਵਫ਼ਦ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਰਤ, ਰੋਜ਼ਗਾਰ, ਕੰਮ ਦੀਆਂ ਹਾਲਤਾਂ, ਉਜਰਤਾਂ ਅਤੇ ਉਦਯੋਗਿਕ ਵਿਵਾਦਾਂ ਬਾਰੇ ਕਾਨੂੰਨ ਅਤੇ ਨਿਯਮ ਬਣਾਉਣ ਦਾ ਅਧਿਕਾਰ ਸੰਵਿਧਾਨ ਦੀ ਸਮਵਰਤੀ ਸੂੂਚੀ ਵਜੋਂ ਰਾਜ ਸਰਕਾਰ ਕੋਲ ਹੈ ਇਸ ਕਰਕੇ ਪੰਜਾਬ ਸਰਕਾਰ ਕੇਂਦਰ ਸਰਕਾਰ ਵੱਲੋਂ ਬਣਾਏ ਚਾਰ ਲੇਬਰ ਕੋਡਾਂ ਨੂੰ ਲਾਗੂ ਕਰਨ ਦੀ ਨੋਟੀਫਿਕੇਸ਼ਨ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਬੁਲਾ ਕੇ ਰੱਦ ਕਰੇ। ਵਫ਼ਦ ਨੇ ਪੰਜਾਬ ਸਰਕਾਰ ਨੂੰ ਜਾਣੂ ਕਰਵਾਇਆ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਚਾਰ ਲੇਬਰ ਕੋਡ ਮਜ਼ਦੂਰ ਪੱਖੀ ਨਹੀਂ ਹਨ ਅਤੇ ਇਹ ਵਪਾਰ ਨੂੰ ਆਸਾਨ ਕਰਨ ਦੇ ਨਾਮ ’ਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਬਣਾਏ ਗਏ ਹਨ। ਇਨ੍ਹਾਂ ਲੇਬਰ ਕੋਡਾਂ ਵਿੱਚ 8 ਘੰਟੇ ਦੀ ਦਿਹਾੜੀ ਵਧਾ ਕੇ...
PRARAMBH 2026: ਇਨਕਮ ਟੈਕਸ ਵਿਭਾਗ, ਚੰਡੀਗੜ੍ਹ ਨੇ ਇਨਕਮ-ਟੈਕਸ ਐਕਟ, 2025 ਦੀ ਜਾਗਰੂਕਤਾ 'ਤੇ ਮੈਗਾ ਈਵੈਂਟ ਦੀ ਕੀਤੀ ਮੇਜ਼ਬਾਨੀ
PRARAMBH 2026: ਇਨਕਮ ਟੈਕਸ ਵਿਭਾਗ, ਚੰਡੀਗੜ੍ਹ ਨੇ ਇਨਕਮ-ਟੈਕਸ ਐਕਟ, 2025 ਦੀ ਜਾਗਰੂਕਤਾ 'ਤੇ ਮੈਗਾ ਈਵੈਂਟ ਦੀ ਕੀਤੀ ਮੇਜ਼ਬਾਨੀ ਚੰਡੀਗੜ੍ਹ 11 ਜੂਨ ( ਰਣਜੀਤ ਧਾਲੀਵਾਲ ) : ਇਨਕਮ ਟੈਕਸ ਵਿਭਾਗ, ਨੌਰਥ-ਵੈਸਟ ਰੀਜਨ, ਚੰਡੀਗੜ੍ਹ ਨੇ ਨਵੇਂ ਲਾਗੂ ਕੀਤੇ ਗਏ ਇਨਕਮ-ਟੈਕਸ ਐਕਟ, 2025 ਬਾਰੇ ਜਾਗਰੂਕਤਾ ਪੈਦਾ ਕਰਨ ਲਈ ਆਯਕਾਰ ਭਵਨ, ਸੈਕਟਰ 17-E, ਚੰਡੀਗੜ੍ਹ ਵਿਖੇ 'ਪ੍ਰਾਰੰਭ 2026' — ਪਾਲਿਸੀ ਰਿਫਾਰਮ ਐਂਡ ਰਿਸਪੌਂਸੀਬਲ ਐਕਸ਼ਨ ਫਾਰ ਮਿਸ਼ਨ ਵਿਕਸਿਤ ਭਾਰਤ — ਪਹਿਲਕਦਮੀ ਦੇ ਤਹਿਤ ਇੱਕ ਮੈਗਾ ਈਵੈਂਟ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਚਾਰਟਰਡ ਅਕਾਊਂਟੈਂਟਸ, ਟੈਕਸ ਬਾਰ ਅਤੇ ਚੰਡੀਗੜ੍ਹ ਦੇ ਬੇਓਪਾਰ ਮੰਡਲ ਦੀਆਂ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭਾਗ ਲਿਆ। ਇਸ ਮੌਕੇ 'ਤੇ ਬੋਲਦਿਆਂ, ਮਯੰਕ ਪ੍ਰਿਯਦਰਸ਼ੀ, ਆਈਆਰਐੱਸ (IRS), ਪ੍ਰਿੰਸੀਪਲ ਚੀਫ਼ ਕਮਿਸ਼ਨਰ ਆਫ਼ ਇਨਕਮ ਟੈਕਸ, ਨੌਰਥ-ਵੈਸਟ ਰੀਜਨ, ਚੰਡੀਗੜ੍ਹ ਨੇ ਨਵੇਂ ਕਾਨੂੰਨ ਨੂੰ ਵਧੇਰੇ ਸੁਲਭ ਅਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਹਿੱਸੇਦਾਰਾਂ (ਸਟੇਕਹੋਲਡਰਸ) ਦੀ ਸ਼ਮੂਲੀਅਤ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸੈਸ਼ਨ ਨੂੰ ਸੰਖੇਪ ਰੱਖਿਆ ਗਿਆ ਸੀ, ਪਰ ਇਹ ਸਾਰਥਕ ਰਿਹਾ ਅਤੇ ਲੋਕਾਂ ਤੱਕ ਪਹੁੰਚ ਬਣਾਉਣ 'ਤੇ ਕੇਂਦ੍ਰਿਤ ਰਿਹਾ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਨੌਰਥ-ਵੈਸਟ ਰੀਜਨ ਵਿੱਚ 22 ...