ਪ੍ਰਿੰਸੀਪਲ ਦੀਆਂ ਤਰੱਕੀਆਂ ਸਬੰਧੀ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵਫਦ ਡਾਇਰੈਕਟਰ ਸਕੂਲ ਸਿੱਖਿਆ ਨੂੰ ਮਿਲਿਆ ਚੰਡੀਗੜ੍ਹ 7 ਜੁਲਾਈ ( ਰਣਜੀਤ ਧਾਲੀਵਾਲ ) : ਅੱਜ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦਾ ਵਫਦ ਲੈਕਚਰਾਰ ਤੋਂ ਬਤੌਰ ਪ੍ਰਿੰਸੀਪਲ ਤਰੱਕੀਆਂ ਦੇ ਸੰਬੰਧ ਵਿੱਚ ਮਾਨਯੋਗ ਡਾਇਰੈਕਟਰ ਸਕੂਲ ਸਿੱਖਿਆ (ਸ ਸ ) ਸ. ਸਕੱਤਰ ਸਿੰਘ ਬੱਲ ਨੂੰ ਮਿਲਿਆ |ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਸਮੇਂ ਰਾਜ ਵਿੱਚ ਤਕਰੀਬਨ 1200 ਪ੍ਰਿੰਸੀਪਲ ਦੀਆਂ ਅਸਾਮੀਆਂ ਖ਼ਾਲੀ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈਇਸ ਦੇ ਨਾਲ਼ ਹੀਮਾਨਯੋਗ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਵੱਲੋਂ ਤਰੱਕੀਆਂ ਉੱਤੇ ਚੱਲ ਰਿਹਾ ਸਟੇਅ ਖ਼ਤਮ ਕਰ ਦਿੱਤਾ ਗਿਆ ਹੈ ਜਿਸ ਨਾਲ਼ ਤਰੱਕੀਆਂ ਦਾ ਰਸਤਾ ਸਾਫ਼ ਹੋ ਗਿਆ ਹੈ, ਅਤੇ ਬੇਨਤੀ ਕੀਤੀ ਗਈ ਕਿ ਤਰੱਕੀਆਂ ਜਲਦੀ ਤੋਂ ਜਲਦੀ ਕੀਤੀਆਂ ਜਾਣ |ਇਸ ਸੰਬੰਧੀ ਡਾਇਰੈਕਟਰ ਸਾਹਿਬ ਨੇ ਭਰੋਸਾ ਤਰੱਕੀਆਂ ਜਲਦੀ ਕਰਨ ਦਾ ਭਰੋਸਾ ਦਿੱਤਾ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਕਿਹਾ ਕਿ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਪਿਛਲੇ ਲੰਮੇ ਸਮੇਂ ਤੋਂ ਤਰੱਕੀਆਂ ਲਈ ਜਦੋਂ-ਜਹਿਦ ਕਰ ਰਹੀ ਸੀ, ਮਾਨਯੋਗ ਕੋਰਟ ਵੱਲੋਂ ਬੀਤੇ ਕੱਲ੍ਹ 2018 ਦੇ ਨਿਯਮਾਂ ਸੰਬੰਧੀ ਅਤੇ ਸਿੱਧੀਆਂ ਅਸਾਮੀਆਂ ਸੰਬੰਧੀ ਚੱਲ ਰਹੇ ਸੁਖਪ੍ਰੀਤ ਸਿੰਘ ਬਨਾਮ ਸਿੱਖਿਆ ਵਿਭਾ...
ਊਰਜਾ ਕੁਸ਼ਲਤਾ ਅਤੇ ਟਿਕਾਊ ਵਿਕਾਸ ਦੇ ਖੇਤਰ ਵਿੱਚ ਟ੍ਰਾਈਡੈਂਟ ਗਰੁੱਪ ਨੂੰ ਸੀ ਆਈ ਆਈ ਦੇ ਤਿੰਨ ਰਾਸ਼ਟਰੀ ਸਨਮਾਨ ਚੰਡੀਗੜ੍ਹ/ਪੰਜਾਬ 7 ਜੁਲਾਈ ( ਰਣਜੀਤ ਧਾਲੀਵਾਲ ) : ਊਰਜਾ ਬਚਤ, ਟਿਕਾਊ ਵਿਕਾਸ ਅਤੇ ਜ਼ਿੰਮੇਵਾਰ ਨਿਰਮਾਣ ਦੇ ਖੇਤਰ ਵਿੱਚ ਲਗਾਤਾਰ ਬਿਹਤਰੀਨ ਕੰਮ ਕਰਨ ਲਈ ਟ੍ਰਾਈਡੈਂਟ ਗਰੁੱਪ ਨੂੰ ਜੁਲਾਈ 2026 ਵਿੱਚ ਕਰਵਾਏ ਗਏ ਸੀ.ਆਈ.ਆਈ. ਦੇ 10ਵੇਂ ਰਾਸ਼ਟਰੀ ਊਰਜਾ ਕੁਸ਼ਲਤਾ ਸਰਕਲ ਮੁਕਾਬਲੇ ਵਿੱਚ ਤਿੰਨ ਰਾਸ਼ਟਰੀ ਸਨਮਾਨ ਪ੍ਰਾਪਤ ਹੋਏ ਹਨ। ਇਸ ਸਾਲ ਮੁਕਾਬਲੇ ਦਾ ਵਿਸ਼ਾ "ਨੈੱਟ ਜ਼ੀਰੋ ਟੀਚਿਆਂ ਵੱਲ ਕਦਮ" ਸੀ। ਰਾਸ਼ਟਰੀ ਪੱਧਰ 'ਤੇ ਟ੍ਰਾਈਡੈਂਟ ਗਰੁੱਪ ਨੂੰ ਘੱਟ ਕਾਰਬਨ ਅਤੇ ਕਾਰਬਨ ਨਿਊਟਰਲ ਪਹਿਲਕਦਮੀਆਂ ਅਤੇ ਨੈੱਟ ਜ਼ੀਰੋ ਰੋਡਮੈਪ 'ਤੇ ਸਰਵੋਤਮ ਅਧਿਐਨ ਸ਼੍ਰੇਣੀ ਵਿੱਚ ਰਾਸ਼ਟਰੀ ਜੇਤੂ ਐਲਾਨਿਆ ਗਿਆ। ਇਸ ਤੋਂ ਇਲਾਵਾ ਵਾਤਾਵਰਣ, ਸਮਾਜਿਕ ਜ਼ਿੰਮੇਵਾਰੀ ਅਤੇ ਬਿਹਤਰ ਕਾਰਪੋਰੇਟ ਪ੍ਰਬੰਧਨ (ਈ.ਐਸ.ਜੀ.) ਦੇ ਖੇਤਰ ਵਿੱਚ ਸ਼ਾਨਦਾਰ ਕੰਮ ਲਈ ਰਾਸ਼ਟਰੀ ਸੋਨ ਤਮਗਾ ਦਿੱਤਾ ਗਿਆ। ਨਾਲ ਹੀ ਵੱਡੇ ਅਤੇ ਦਰਮਿਆਨੇ ਉਦਯੋਗ ਵਰਗ ਵਿੱਚ ਸਰਵੋਤਮ ਊਰਜਾ ਕੁਸ਼ਲ ਸੰਸਥਾ ਸ਼੍ਰੇਣੀ ਤਹਿਤ ਕੰਪਨੀ ਨੂੰ ਮਜ਼ਬੂਤ ਵਚਨਬੱਧਤਾ ਸਨਮਾਨ ਵੀ ਮਿਲਿਆ। ਖਾਸ ਗੱਲ ਇਹ ਰਹੀ ਕਿ ਘੱਟ ਕਾਰਬਨ ਅਤੇ ਕਾਰਬਨ ਨਿਊਟਰਲ ਪਹਿਲਕਦਮੀਆਂ ਅਤੇ ਨੈੱਟ ਜ਼ੀਰੋ ਰੋਡਮੈਪ, ਅਤੇ ਈ.ਐਸ.ਜੀ. ਨਾਲ ਸੰਬੰਧਿਤ ਦੋਵੇਂ ਸ਼੍ਰੇਣੀਆਂ ਇਸ ਸਾਲ ਪਹਿਲੀ ਵਾਰ ਸੀ.ਆਈ.ਆਈ. ਵੱਲੋਂ ਸ਼ੁਰੂ ਕੀਤੀਆਂ ਗ...