ਬੰਦੀ ਸਿੰਘਾਂ ਦੀ ਰਿਹਾਈ ਲਈ ਆਰ-ਪਾਰ ਦੀ ਲੜਾਈ ਲੜਨ ਲਈ ਸਿੱਖ ਕੌਮ ਹੋਈ ਇੱਕ ਮੰਚ ’ਤੇ ਇਕੱਤਰ, 15 ਅਗਸਤ ਨੂੰ ਗਵਰਨਰ ਹਾਊਸ ਦਾ ਕੀਤਾ ਜਾਵੇਗਾ ਘਿਰਾਓ : ਬਾਪੂ ਗੁਰਚਰਨ ਸਿੰਘ ਕਿਸਾਨ ਭਵਨ ’ਚ ਸਿੱਖ ਸੰਗਤਾਂ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਵੱਡੇ ਪੱਧਰ ’ਤੇ ਲਿਆ ਹਿੱਸਾ : ਮੁੱਖ ਬੁਲਾਰਾ ਜਥੇਦਾਰ ਗੁਰਦੀਪ ਸਿੰਘ ਬਠਿੰਡਾ ਚੰਡੀਗੜ੍ਹ 28 ਜੁਲਾਈ ( ਰਣਜੀਤ ਧਾਲੀਵਾਲ ) : 1947 ਤੋਂ ਲੈ ਕੇ ਅੱਜ ਤੱਕ ਬੇਸ਼ੱਕ ਸਿੱਖ ਕੌਮ ਨੇ ਇੰਡੀਅਨ ਸਟੇਟ ਨੂੰ 93% ਕੁਰਬਾਨੀਆਂ ਦੇ ਕੇ ਆਜ਼ਾਦ ਕਰਾ ਦਿੱਤਾ ਪਰੰਤੂ ਇੰਡੀਅਨ ਸਟੇਟ ਵੱਲੋਂ ਅੰਗਰੇਜ਼ਾਂ ਨਾਲ ਮਿਲੀ ਭੁਗਤ ਕਰਕੇ ਸਿੱਖ ਕੌਮ ਨੂੰ ਗੁਲਾਮ ਰੱਖਣ ਲਈ ਵੱਡੇ ਪੱਧਰ 'ਤੇ ਇਹੋ ਜਿਹੀ ਸਾਜਿਸ਼ ਰਚੀ ਕਿ ਸਿੱਖ ਕੌਮ ਅੱਜ ਤੱਕ ਗੁਲਾਮ ਹੀ ਹੈ। ਗੁਲਾਮੀ ਨੂੰ ਮਹਿਸੂਸ ਕਰਦਿਆਂ ਸਿੱਖ ਕੌਮ ਵੱਲੋਂ ਆਜ਼ਾਦੀ ਲਈ ਅੱਜ ਤੱਕ ਸੰਘਰਸ਼ ਕੀਤਾ ਜਾ ਰਿਹਾ ਹੈ ਪ੍ਰੰਤੂ ਅੰਗਰੇਜ਼ਾਂ ਦੇ ਗੁਲਾਮੀ ਤੋਂ ਬਾਅਦ ਇੰਡੀਅਨ ਸਟੇਟ ਦੀ ਗੁਲਾਮ ਸਿੱਖ ਕੌਮ ਆਪਣੇ ਆਪ ਨੂੰ ਆਜ਼ਾਦ ਕਰਾਉਣ 'ਚ ਫਿਲਹਾਲ ਅਸਫਲ ਰਹੀ ਹੈ ਕਿਉਂਕਿ ਖੇਰੂ-ਖੇਰੂ ਹੋਈ ਸਿੱਖ ਕੌਮ ਵਿੱਚ ਇਹੋ ਜਿਹੇ ਗਦਾਰ ਹਨ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਵੀ ਗਦਾਰੀ ਕੀਤੇ ਅੱਜ ਵੀ ਆਜ਼ਾਦੀ ਦੀ ਲੜਾਈ ਲੜ ਰਹੀ ਸੀ ਕੌਮ ਵਿੱਚ ਉਹਨਾਂ ਗਦਾਰਾਂ ਦੀ ਗਿਣਤੀ ਬਹੁਤ ਵੱਡੇ ਪੱਧਰ 'ਤੇ ਮੌਜੂਦ ਹੈ ਜੋ ਆਪਣੇ ਸਵਾਰਥਾਂ ਲਈ ਸਿੱਖ ਕੌਮ...
ਜਥੇਦਾਰ ਹਵਾਰਾ ਦੀ ਪੈਰੋਲ ਅਤੇ ਭਾਈ ਰਾਜੋਆਣਾ ਦੀ ਪਟੀਸ਼ਨ 'ਤੇ ਫੈਸਲੇ ਬਾਰੇ ਪੰਥਕ ਲੀਡਰਾਂ ਦਾ ਵਫਦ ਰਾਜਪਾਲ ਪੰਜਾਬ ਨੂੰ ਮਿਲਿਆ : ਪ੍ਰੋ ਚੰਦੂਮਾਜਰਾ
ਜਥੇਦਾਰ ਹਵਾਰਾ ਦੀ ਪੈਰੋਲ ਅਤੇ ਭਾਈ ਰਾਜੋਆਣਾ ਦੀ ਪਟੀਸ਼ਨ 'ਤੇ ਫੈਸਲੇ ਬਾਰੇ ਪੰਥਕ ਲੀਡਰਾਂ ਦਾ ਵਫਦ ਰਾਜਪਾਲ ਪੰਜਾਬ ਨੂੰ ਮਿਲਿਆ : ਪ੍ਰੋ ਚੰਦੂਮਾਜਰਾ ਇਹਨਾਂ ਦੋਹਾਂ ਮੰਗਾਂ ਦੇ ਨਾਲ-ਨਾਲ ਦਸ ਮੰਗਾਂ ਦਾ ਚਾਰਟਰ ਵੀ ਦੁਬਾਰਾ ਦਿੱਤਾ ਗਿਆ ਚੰਡੀਗੜ੍ਹ 28 ਜੁਲਾਈ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਕੋਰ ਕਮੇਟੀ ਮੈਂਬਰ ਅਤੇ ਸੀਨੀਅਰ ਆਗੂ ਪ੍ਰੋ ਪਰੇਮ ਸਿੰਘ ਚੰਦੂਮਾਜਰਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਪੰਥਕ ਜਥੇਬੰਦੀਆਂ ਦੇ ਇਕ ਵਫਦ ਨੇ ਰਾਜਪਾਲ ਪੰਜਾਬ ਨੂੰ ਮਿਲਕੇ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ 'ਤੇ ਜਲਦੀ ਫੈਸਲਾ ਲੈਣ ਅਤੇ ਜਗਤਾਰ ਸਿੰਘ ਹਵਾਰਾ ਲਈ ਪੈਰੋਲ ਦੀ ਮੰਗ ਕੀਤੀ। ਹਵਾਰਾ ਦੀ ਪੈਰੋਲ ਵਾਸਤੇ ਹਵਾਰਾ ਪਿੰਡ ਤੋਂ ਇਲਾਵਾ ਇਕ ਸੌ ਬਵੰਜਾ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਸ ਕਰਕੇ ਜਿੰਮੇਵਾਰੀ ਲਈ ਹੈ ਕਿ ਹਵਾਰਾ ਨੂੰ ਆਪਣੀ ਬੀਮਾਰ ਮਾਂ ਨਾਲ ਮਿਲਣ ਵਾਸਤੇ ਪੈਰੋਲ ਦਿੱਤੀ ਜਾਵੇ। ਇਸਤੋਂ ਇਲਾਵਾ ਇਹਨਾਂ ਪੰਥਕ ਜਥੇਬੰਦੀਆਂ ਨੇ ਵੀ ਜਿੰਮੇਵਾਰੀ ਲੈਂਦਿਆਂ ਭਰੋਸਾ ਦੁਆਇਆ ਕਿ ਸਰਕਾਰ ਭਾਈ ਹਵਾਰਾ ਨੂੰ ਰਿਹਾ ਕਰੇ। ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਪੰਚਾਇਤਾਂ ਦੇ ਇਹ ਮਤੇ ਮਾਣਯੋਗ ਰਾਜਪਾਲ ਸਾਹਿਬ ਨੂੰ ਪੇਸ਼ ਕਰਕੇ ਜਥੇਦਾਰ ਸਾਹਿਬ ਨੂੰ ਜਲਦੀ ਪੈਰੋਲ ਦੇਣ ਦੀ ਮੰਗ ਕੀਤੀ ਗਈ। ਕਿਉਂਕਿ ਇਹ ਦੋਵੇਂ ਸਿੰਘ ਆਪਣੀ ਬਣਦੀ ਸਜਾ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਬੰਦ ਹਨ। ਜੋ ਮਨੁੱਖੀ ਅਧਿਕਾਰਾਂ ਦੀ ਘੋਰ ਉਲ...