Skip to main content

After Kerala, it will be Punjab for Congress : Warring

After Kerala, it will be Punjab for Congress : Warring Says, BJP won Bengal because of TMC’s failures, SIR, ECI support Jibes, daydreaming Punjab BJP leaders, saying, Punjab is not Bengal Chandigarh 4 May ( Ranjeet Singh Dhaliwal ) : Punjab Congress president Amarinder Singh Raja Warring today said that after the party's impressive victory in Kerala, Punjab will be next where the Congress will form the government in the elections scheduled early next year. In an informal interaction with reporters, Warring said that the Congress has emerged much stronger in Kerala as it had earlier won the parliament and local bodies elections also. Replying to a question on West Bengal, the PCC president said that there were many factors responsible for the TMC’s defeat. He said, besides the partiality shown by the Election Commission of India and the Special Intensive Revision (SIR), the failures of the TMC government were also responsible for its defeat. He said, the BJP, besides misusing its po...

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵੱਲੋਂ ਸੀਨੀਅਰਤਾ ਸੂਚੀ ਲਈ ਉੱਚ ਪੱਧਰੀ ਕਮੇਟੀ ਬਣਾਉਣ ਦੀ ਮੰਗ

 


ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵੱਲੋਂ ਸੀਨੀਅਰਤਾ ਸੂਚੀ ਲਈ ਉੱਚ ਪੱਧਰੀ ਕਮੇਟੀ ਬਣਾਉਣ ਦੀ ਮੰਗ

ਐਸ.ਏ.ਐਸ.ਨਗਰ 27 ਨਵੰਬਰ ( ਰਣਜੀਤ ਧਾਲੀਵਾਲ ) : ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਵੱਲੋਂ ਲੈਕਚਰਾਰ ਕਾਡਰ ਦੇ ਚਲੰਤ ਮੁੱਦਿਆਂ ਦੇ ਸੰਬੰਧ ਯੂਨੀਅਨ ਦੇ ਵੱਖ ਵੱਖ ਸਾਥੀਆਂ ਨਾਲ਼ ਚਰਚਾ ਕੀਤੀ ਗਈ ਜਿਸ ਵਿੱਚ ਲੈਕਚਰਾਰ ਕਾਡਰ ਨਾਲ਼ ਸੰਬੰਧਿਤ ਤਰੱਕੀਆਂ ਤੇ ਕੋਰਟ ਕੇਸਾਂ ਦੇ ਮੁੱਦੇ, ਮਾਸਟਰ ਕਾਡਰ ਤੋਂ ਬਤੌਰ ਲੈਕਚਰਾਰ ਤਰੱਕੀ, ਆਨ ਲਾਇਨ ਬਦਲੀਆਂ ਵਿੱਚ ਆ ਰਹੀਆਂ ਸਮੱਸਿਆਵਾਂ, ਨਵੀਂ ਬਣ ਰਹੀ ਸੀਨੀਅਰਤਾ ਸੂਚੀ ਅਤੇ ਵਿੱਤ ਵਿਭਾਗ ਨਾਲ਼ ਸੰਬੰਧਿਤ ਮੁੱਦੇ ਵਿਚਾਰੇ ਗਏ।  ਸੰਜੀਵ ਕੁਮਾਰ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚ ਪ੍ਰਿੰਸੀਪਲਾ ਦੀਆਂ ਤਰੱਕੀਆਂ ਨਾ ਹੋਣ ਕਾਰਨ ਤਕਰੀਬਨ 850 ਤੋਂ ਉਪਰ ਪੋਸਟਾਂ ਖ਼ਾਲੀ ਹਨ ਜੋ 45 ਫੀਸਦੀ ਦੇ ਕਰੀਬ ਬਣਦੀਆਂ ਹਨ। ਸਿੱਖਿਆ ਖੇਤਰ ਨੂੰ ਪਹਿਲ ਦੇਣ ਦਾ ਦਾਵਾ ਕਰਨ ਵਾਲੀ ਆਪ ਸਰਕਾਰ ਵੱਲੋਂ ਮੁੱਖੀਆਂ ਤੋਂ ਬਿਨਾਂ ਸਕੂਲ ਚਲਾਏ ਜਾ ਰਹੇ ਹਨ ਜਿਸ ਨਾਲ਼ ਵਿਦਿਆਰਥੀਆਂ ਦੀ ਸਿੱਖਿਆ ਦਾ ਵੱਡਾ ਹਰਜ਼ਾਨਾ ਹੋ ਰਿਹਾ ਹੈ। ਪੰਜਾਬ ਵਿੱਚ ਕੁਝ ਜ਼ਿਲ੍ਹਿਆਂ ਵਿੱਚ 5 ਤੋਂ 6 ਸਕੂਲ ਇੱਕ ਮੁੱਖੀ ਦੇ ਹਵਾਲੇ ਹਨ ਜਿਸ ਕਾਰਨ ਜਿੱਥੇ ਸੰਬੰਧਿਤ ਪ੍ਰਿੰਸੀਪਲ ਤੇ ਵਾਧੂ ਬੋਝ ਹੈ ਉੱਥੇ ਸਕੂਲਾ ਦੇ ਵਿਕਾਸ ਵਿੱਚ ਰੁਕਾਵਟਾਂ ਆ ਰਹੀਆਂ ਹਨ। ਇਸ ਦੇ ਨਾਲ਼ ਹੀ ਉਹਨਾਂ ਨੇ ਦੱਸਿਆ ਕਿ 2018 ਵਿੱਚ ਵਿਭਾਗ ਵੱਲੋਂ ਬਣਾਏ ਗਏ ਗ਼ੈਰ-ਸਿਧਾਂਤਕ ਤੇ ਤਰਕ ਰਹਿਤ ਨਿਯਮਾਂ ਕਾਰਨ ਸਿੱਧੀ ਭਰਤੀ ਵੀ ਅਟਕੀ ਹੋਈ ਹੈ ਪਿਛਲੇ ਸਮੇਂ ਵਿੱਚ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈੰਸ ਨੇ ਇਹਨਾਂ ਨਿਯਮਾਂ ਵਿੱਚ ਸੋਧ ਅਤੇ ਉਨਤੀਆਂ ਦਾ ਅਨੁਪਾਤ 75% ਕਰਨ ਦਾ ਵਾਅਦਾ ਜਥੇਬੰਦੀ ਨਾਲ਼ ਕੀਤਾ ਗਿਆ ਸੀ ਪਰ ਉਹ ਵਾਅਦਾ ਅਜੇ ਤੱਕ ਵਫ਼ਾ ਨਹੀਂ ਹੋਇਆ। ਜਥੇਬੰਦੀ ਦੇ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਨੇ ਦੱਸਿਆ ਕਿ ਕਾਡਰ ਦੀਆਂ ਬਹੁਤ ਸਾਰੀਆਂ ਵਿੱਤੀ ਸਮੱਸਿਆਵਾਂ ਹਨ ਜਿਨ੍ਹਾਂ ਵਿੱਚ ਬਤੌਰ ਡੀ ਡੀ ਓ ਕੰਮ ਕਰਨ ਵਾਲੇ ਲੈਕਚਰਾਰ ਸਾਥੀਆਂ ਦੇ ਏ ਸੀ ਪੀ ਸਮੇਂ ਸਿਰ ਨਾ ਲੱਗਣ ਕਾਰਨ ਉਨ੍ਹਾਂ ਦੀ ਤਨਖਾਹ ਨਾਲ਼ ਦੇ ਸਾਥੀਆਂ ਤੋਂ ਘੱਟ ਫਿਕਸ ਹੋਈ ਹੈ, ਦੂਜਾ ਰਿਵਰਸ਼ਨ ਜੋਨ ਦੇ ਸਾਥੀਆਂ ਨੂੰ ਸਹੀ ਸਮੇਂ ਸਾਲਾਨਾ ਤੇ ਏ ਸੀ ਪੀ ਤਰੱਕੀਆਂ ਨਾ ਲੱਗਣ ਕਾਰਨ ਵੱਡੀ ਸਮੱਸਿਆ ਹੈ ਇਸ ਦੇ ਨਾਲ਼ ਹੀ ਨਵ ਨਿਯੁਕਤ ਲੈਕਚਰਾਰਾ ਨੂੰ 7ਵੇ ਪੇ ਕਮਿਸ਼ਨ ਵਿੱਚ ਰੱਖਣ ਕਾਰਨ ਪੇ ਡਿਸਪੈਂਰਟੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬਾ ਸਕੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਪ੍ਰੋਮੋਸ਼ਨ ਸੈੱਲ ਵੱਲੋਂ ਡਰਾਫਟ ਸੀਨੀਅਰਤਾ ਸੂਚੀ ਵੱਡੀ ਪੱਧਰ ਤੇ ਦੋਸ਼ ਪੂਰਨ ਹੈ|ਪ੍ਰਮੋਸ਼ਨ ਸੈੱਲ ਵੱਲੋਂ ਪੰਜਾਬ ਦੇ ਸਮੁੱਚੇ ਲੈਕਚਰਾਰਾ ਪਾਸੋਂ ਮੰਗਵਾਈਆਂ ਗਈਆਂ ਮਿਸਲਾਂ ਨੂੰ ਚੰਗੀ ਤਰ੍ਹਾਂ ਘੋਖਿਆ ਹੀ ਨਹੀਂ ਗਿਆ ਜਿਸ ਕਾਰਨ ਬਹੁਤ ਸਾਰੇ ਲੈਕਚਰਾਰ ਅਜਿਹੇ ਹਨ ਜਿਨ੍ਹਾਂ ਦੇ ਨਾਮ ਸੀਨੀਅਰਤਾ ਸੂਚੀ ਵਿੱਚ ਦਰਜ ਨਹੀਂ ਹੈ, ਨਾ ਹੀ ਲੈਕਚਰਾਰਾ ਦੇ ਨਵੇਂ ਸਕੂਲਾਂ ਨੂੰ ਅਪਡੇਟ ਨਹੀਂ ਕੀਤਾ ਗਿਆ, ਮੈਰਿਟ ਅੰਕ ਦਰਜ਼ ਨਹੀਂ ਕੀਤੇ ਗਏ। ਉਹਨਾਂ ਨੇ ਮੰਗ ਕੀਤੀ ਕਿ ਸੀਨੀਅਰਤਾ ਸੂਚੀ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਤਜ਼ਰਬੇਕਾਰ, ਉੱਚ ਪੱਧਰੀ ਕਮੇਟੀ ਬਣਾ ਕੇ ਇਸ ਸੂਚੀ ਨੂੰ ਘੋਖਿਆ ਜਾਵੇ। ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਕਿਹਾ ਕਿ ਤਨਖਾਹ ਕਮਿਸ਼ਨ ਦੀਆਂ ਅਨਾਮਲੀਆ, ਵੱਡੀ ਪੱਧਰ ਤੇ ਕਾਡਰ ਦੇ ਭੱਤਿਆ ਦਾ ਕਟੇ ਜਾਣਾ, ਸਕੂਲਾਂ ਵਿੱਚ ਲੈਕਚਰਾਰਾ ਦੀ ਘਾਟ, ਬਹੁਤ ਸਾਰੇ ਸਕੂਲਾਂ ਵਿੱਚ ਪੂਰੀਆਂ ਅਸਾਮੀਆਂ ਨਾ ਦਿੱਤੇ ਜਾਣਾ ਆਦਿ ਸਮੱਸਿਆਵਾਂ ਨਾਲ਼ ਕਾਡਰ ਜੂਝ ਰਿਹਾ ਹੈ ਉਹਨਾਂ ਮੰਗ ਕੀਤੀ ਕਿ ਵਿਦਿਆਰਥੀਆਂ ਦੇ ਹਿੱਤ ਵਿੱਚ ਸਰਕਾਰ ਨੂੰ ਇਹਨਾਂ ਸਮੱਸਿਆਵਾਂ ਦਾ ਹੱਲ ਜਲਦੀ ਤੋਂ ਜਲਦੀ ਕਰਨਾ ਚਾਹੀਦਾ ਹੈlਇਸ ਚਰਚਾ ਚ ਸੂਬਾ ਸਕੱਤਰ ਜਨਰਲ ਰਵਿੰਦਰ ਸਿੰਘ ਜਲੰਧਰ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ, ਅਮਰਜੀਤ ਵਾਲੀਆ, ਅਵਤਾਰ ਸਿੰਘ ਰੋਪੜ, ਜਸਪਾਲ ਸਿੰਘ ਸੰਗਰੂਰ, ਗਿਆਨਦੀਪ ਸਿੰਘ ਮਾਨਸਾ ਆਦਿ ਨੇ ਹਿੱਸਾ ਲਿਆ। 

Comments

Most Popular

ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਹੋਵੇ

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ

ਆਂਗਣਵਾੜੀ/ਕਰੇਚ ਵਰਕਰਜ਼ ਯੂਨੀਅਨ, ਚੰਡੀਗੜ੍ਹ ਅਤੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਵਿਚਕਾਰ ਵਿਆਪਕ ਵਿਚਾਰ-ਵਟਾਂਦਰਾ; ਜ਼ਿਆਦਾਤਰ ਮੰਗਾਂ 'ਤੇ ਸਹਿਮਤੀ ਬਣੀ

ਮਿੱਡ ਡੇ ਮੀਲ ਵਰਕਰਾਂ ਵਲੋਂ ਵਿਧਾਇਕ ਨੂੰ ਮੰਗ ਪੱਤਰ,

ਲੋਕ ਨਿਰਮਾਣ ਵਿਭਾਗ ਦੇ ਕਾਮਿਆਂ ਵੱਲੋਂ ਤਨਖਾਹ ਲਈ ਰੋਸ ਧਰਨਾ

Elections for Gurdwara Singh Sabha, Sector 78, Must Be Held Anew in Accordance with the Gurdwara Constitution and Sikh Rehat Maryada

ਕਰੁਣਾ, ਪਿਆਰ ਅਤੇ ਸਹਿ-ਅਸਤਿਤਵ ਦਾ ਜੀਵੰਤ ਉਤਸਵ

ਚੰਡੀਗੜ੍ਹ ਸੈਕਟਰ 27 ਸਥਿਤ ਸ਼੍ਰੀ ਦਿਗੰਬਰ ਜੈਨ ਮੰਦਿਰ ਵਿਖੇ ਪੂਜਯ ਮੁਨੀ ਸ਼੍ਰੀ ਪ੍ਰਤੀਕ ਸਾਗਰ ਜੀ ਮਹਾਰਾਜ ਦਾ ਸ਼ਾਨਦਾਰ ਆਗਮਨ

ਸੰਯੁਕਤ ਕਰਮਚਾਰੀ ਮੋਰਚਾ, ਯੂ.ਟੀ. ਅਤੇ ਐਮ.ਸੀ., ਚੰਡੀਗੜ੍ਹ 1 ਮਈ 2026 ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ (ਮਜ਼ਦੂਰ ਦਿਵਸ) ਮਨਾਉਣਗੇ

ਪੰਜਾਬ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਆਯੋਜਿਤ ਲੀਡਰਸ਼ਿਪ ਕਨਕਲੇਵ ਵਿੱਚ ਜਸਟਿਸ ਹਰਕੇਸ਼ ਮਨੂਜਾ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਕਮਜ਼ੋਰ ਵਰਗਾਂ ਨੂੰ ਨਿਆਂ ਪ੍ਰਦਾਨ ਕਰਨ ਵਿੱਚ ਸੰਸਥਾਵਾਂ ਅਤੇ ਸਿਵਲ ਸਮਾਜ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ