Skip to main content

Warring seeks MSP guarantee as promised to farmers

Warring seeks MSP guarantee as promised to farmers Demands Rs 50-70 cr annual research grant for PAU Seeks debt relief for farmers on pattern of industry loan waiver Reveals, Punjab didn’t get a penny of Rs 1600 cr flood relief Demands withdrawal of the law on stubble burning Chandigarh/New Delhi 18 March ( Ranjeet Singh Dhaliwal ) : Punjab Congress president and Ludhiana MP Amarinder Singh Raja Warring today demanded that the government of India should bring the law to provide MSP guarantee to the farmers as had been promised to them when they withdrew their 15 month long strike against three farm laws. He also demanded Rs 50 crore to Rs 70 crores annual research grant for the Punjab Agricultural University, Ludhiana to improve the research facilities for better agriculture. The Ludhiana MP made a strong case for providing debt relief to the small and marginal farmers through one time settlement by waiving off their interests. He asked, if the government can waive off loans worth Rs 1...

ਪਰਮਬੰਸ ਸਿੰਘ ਰੋਮਾਣਾ ਵੱਲੋਂ ਮਨਪ੍ਰੀਤ ਇਆਲੀ ਨੂੰ ਫਟਕਾਰ: ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਾਮ ਲੈ ਕੇ ਆਪਣੀਆਂ ਗ਼ੈਰਕਾਨੂੰਨੀ ਕਾਰਵਾਈਆਂ ਨੂੰ ਢੱਕਣ ਦੀ ਕੋਸ਼ਿਸ਼ ਕਰ ਰਹੇ ਹਨ ਇਆਲੀ

ਪਰਮਬੰਸ ਸਿੰਘ ਰੋਮਾਣਾ ਵੱਲੋਂ ਮਨਪ੍ਰੀਤ ਇਆਲੀ ਨੂੰ ਫਟਕਾਰ: ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਾਮ ਲੈ ਕੇ ਆਪਣੀਆਂ ਗ਼ੈਰਕਾਨੂੰਨੀ ਕਾਰਵਾਈਆਂ ਨੂੰ ਢੱਕਣ ਦੀ ਕੋਸ਼ਿਸ਼ ਕਰ ਰਹੇ ਹਨ ਇਆਲੀ

(ਇਆਲੀ ਨੂੰ ਖੁੱਲ੍ਹੀ ਚੁਣੌਤੀ : ਲੁਧਿਆਣਾ ਦੇ ਅਨੰਤਾ ਐਨਕਲੇਵ ਨੂੰ 2018 ਤੋਂ ਪਹਿਲਾਂ ਦਾ ਸਾਬਤ ਕਰਨ ਲਈ ਕੋਈ ਇੱਕ ਵੀ ਰਜਿਸਟਰੀ ਜਾਂ ਬਿਜਲੀ ਦੇ ਬਿੱਲ ਦਾ ਸਬੂਤ ਵਜੋਂ ਪੇਸ਼ ਕਰਨ)

ਚੰਡੀਗੜ੍ਹ 31 ਜੁਲਾਈ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀਆਂ ਗ਼ੈਰਕਾਨੂੰਨੀ ਕਾਰਵਾਈਆਂ ‘ਤੇ ਪਰਦਾ ਪਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਰਾਜਨੀਤਿਕ ਵਰਤੋਂ ਨਾ ਕਰਨ। ਉਨ੍ਹਾਂ ਇਆਲੀ ਨੂੰ ਚੁਣੌਤੀ ਦਿੱਤੀ ਕਿ ਉਹ ਇਹ ਸਾਬਤ ਕਰਨ ਲਈ ਇੱਕ ਵੀ ਰਜਿਸਟਰੀ ਜਾਂ ਬਿਜਲੀ ਦਾ ਬਿੱਲ ਸਬੂਤ ਵਜੋਂ ਪੇਸ਼ ਕਰਨ ਕਿ ਲੁਧਿਆਣਾ ਦਾ ਅਨੰਤਾ ਐਨਕਲੇਵ 2018 ਤੋਂ ਪਹਿਲਾਂ ਮੌਜੂਦ ਸੀ, ਜਿਵੇਂ ਕਿ ਉਹ ਦਾਅਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਆਲੀ ਨੂੰ ਚਾਹੀਦਾ ਹੈ ਕਿ ਉਹ ਗ਼ੈਰਕਾਨੂੰਨੀ ਢੰਗ ਨਾਲ 28 ਏਕੜ ਦੀ ਬਿਨਾਂ ਮਨਜ਼ੂਰੀ ਲਏ ਬਣੀ ਕਾਲੋਨੀ ਨੂੰ ਕਾਂਗਰਸ ਸਰਕਾਰ ਦੌਰਾਨ ਪਿਛਲੀਆਂ ਤਾਰੀਖਾਂ ਵਿਚ ਰੈਗੂਲਰ ਕਰਵਾਉਣ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਆਪਣੀ ਜ਼ਮੀਨ ਨੂੰ ਲੈਂਡ ਪੂਲਿੰਗ ਸਕੀਮ ਤੋਂ ਬਚਾਉਣ ਲਈ ਕੀਤੀਆਂ ਜਾ ਰਹੀਆਂ ਚਾਲਾਕੀਆਂ ਦਾ ਸਿੱਧਾ ਜਵਾਬ ਦੇਣ। ਰੋਮਾਣਾ ਨੇ ਕਿਹਾ “ਉਹ ਕਿਸਾਨਾਂ ਦੇ ਹੱਕਾਂ ਨੂੰ ਤਿਲਾਂਜਲੀ ਦੇ ਕੇ ਆਪਣੀ ਜ਼ਮੀਨ ਬਚਾਉਣ ਖਾਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਓਟ ਨੂੰ ਢਾਲ ਵਜੋਂ ਵਰਤ ਰਹੇ ਹਨ, ਜੋ ਕਿ ਗਲਤ ਹੈ।” ਅਕਾਲੀ ਆਗੂ ਵੱਲੋਂ ਇਆਲੀ ਦਾ ਪਰਦਾਫਾਸ਼ ਕੀਤਾ ਗਿਆ, ਉਨ੍ਹਾਂ ਨੇ ਕਿਹਾ ਕਿ ਇਆਲੀ ਨੇ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਤਾਂ ਨਹੀਂ ਕੀਤਾ ਤਾਂ ਜੋ ਉਹ ਆਪਣੀ ਜ਼ਮੀਨ ਨੂੰ ਪੂਲਿੰਗ ਤੋਂ ਬਚਾ ਸਕੇ । ਉਨ੍ਹਾਂ ਨੇ ਕਿਹਾ ਕਿ “ਜਦੋਂ ਸੂਬੇ ਭਰ ਦੇ ਕਿਸਾਨ ਸੜਕਾਂ ਉੱਤੇ ਹਨ, ਉਸ ਸਮੇਂ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਇਆਲੀ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ।” ਰੋਮਾਣਾ ਨੇ ਦਾਅਵਾ ਕੀਤਾ ਕਿ ਇਆਲੀ ਮੁੱਖ ਮੰਤਰੀ ਭਗਵੰਤ ਮਾਨ ਦੇ ਦਬਾਅ ਹੇਠ ਹਨ, ਕਿਉਂਕਿ ਮੁੱਖ ਮੰਤਰੀ ਜਨਤਕ ਤੌਰ ‘ਤੇ ਇਹ ਦੱਸ ਚੁੱਕੇ ਹਨ ਕਿ ਉਨ੍ਹਾਂ ਕੋਲ ਇਆਲੀ ਵਲੋਂ ਕੀਤੀਆਂ ਗੈਰਕਾਨੂੰਨੀ ਗਤੀਵਿਧੀਆਂ ਦੀ ਲਿਸਟ ਹੈ । “ਇਹੀ ਅਸਲ ਵਜ੍ਹਾ ਹੈ ਕਿ ਇਆਲੀ ਚੁੱਪ ਹੈ ਅਤੇ ਕਿਸਾਨਾਂ ਦੇ ਮੁੱਦੇ ਤੋਂ ਪਿੱਛੇ ਹਟ ਗਿਆ ਹੈ।” ਉਨ੍ਹਾਂ ਇਆਲੀ ਵੱਲੋਂ ਇਹ ਦਾਅਵਾ ਕਰਨਾ ਕਿ ਉਸਦੀ ਅਨੰਤਾ ਕਾਲੋਨੀ 2018 ਤੋਂ ਪਹਿਲਾਂ ਮੌਜੂਦ ਸੀ - ਇਸ ਨੂੰ ਝੂਠ ਕਰਾਰ ਦਿੱਤਾ ਅਤੇ ਪੁੱਛਿਆ, “ਜੇ ਅਜਿਹਾ ਹੈ ਤਾਂ ਫਿਰ ਇਆਲੀ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਰਜਿਸਟਰੀ ਜਾਂ ਦਸਤਾਵੇਜ਼ ਸਬੂਤ ਵਜੋਂ ਕਿਉਂ ਨਹੀਂ ਪੇਸ਼ ਕੀਤਾ ?” ਉਨ੍ਹਾਂ ਗੂਗਲ ਇਮੇਜ਼ ਸੰਬੰਧੀ ਇਆਲੀ ਦੇ ਦਿੱਤੇ ਬਿਆਨ ਦੀ ਵੀ ਨਿੰਦਾ ਕੀਤੀ, ਜਿਸ ਵਿੱਚ ਇਆਲੀ ਨੇ ਕਿਹਾ ਸੀ ਕਿ ਗੂਗਲ ਇਮੇਜ਼ ਅਪਡੇਟ ਨਹੀਂ ਹੁੰਦੇ। “ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਗੂਗਲ ਸਾਲ ਵਿੱਚ ਦੋ ਵਾਰੀ ਆਪਣੇ ਨਕਸ਼ੇ ਅਤੇ ਇਮੇਜ਼ ਅਪਡੇਟ ਕਰਦਾ ਹੈ,” ਰੋਮਾਣਾ ਨੇ ਕਿਹਾ। ਅਖ਼ੀਰ ਵਿੱਚ, ਪਰਮਬੰਸ ਸਿੰਘ ਰੋਮਾਣਾ ਨੇ ਇਆਲੀ ਵੱਲੋਂ ਮਸਤੀਲ ਨੰਬਰ 71 ਦੀ ਜ਼ਮੀਨ ਆਪਣੇ ਪਰਿਵਾਰ ਦੀ ਨਾ ਹੋਣ ਦੀ ਗੱਲ ਨੂੰ ਵੀ ਝੂਠ ਕਰਾਰ ਦਿੱਤਾ। “ਇਆਲੀ ਨੇ ਸਿਰਫ਼ ਉਨ੍ਹਾਂ ਲੋਕਾਂ ਦੇ ਨਾਮ ਪੜ੍ਹੇ ਜੋ ਨਿੱਜੀ ਵਿਅਕਤੀ ਹਨ, ਪਰ ਉਹ ਫ਼ਰਦ ਪੂਰਾ ਪੜ੍ਹਦੇ ਤਾਂ ਪਤਾ ਲੱਗਦਾ ਕਿ ਉਸ ਜ਼ਮੀਨ ਦੇ ਮਾਲਕ ‘ਪਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ/ ਐਮ.ਐਸ. ਇਆਲੀ ਕਾਲੋਨਾਈਜ਼ਰ ਅਤੇ ਡਿਵੈਲਪਰ’ ਹਨ।” ਇਆਲੀ ਨੇ ਸਿਰਫ਼ ਆਪਣੇ ਆਪ ‘ਤੇ ਪਰਦਾ ਪਾਉਣ ਲਈ ਕੁੱਝ ਲੋਕਾਂ ਦੇ ਨਾਮ ਪੜ੍ਹੇ, ਪਰ ਇਸ ਮਾਮਲੇ ਦੇ ਸੰਬੰਧ ਵਿੱਚ ਉਨ੍ਹਾਂ ਕੋਲ ਕੋਈ ਠੋਸ ਸਬੂਤ ਨਹੀਂ ਹੈ।

Comments

Most Popular

ਬਿਜਲੀ ਕਰਮਚਾਰੀ 26 ਫਰਵਰੀ ਨੂੰ ਸੈਕਟਰ 17 ਵਿੱਚ ਰੋਸ ਰੈਲੀ ਕਰਨਗੇ

Electricity Workers to Hold Protest Rally in Sector 17 on February 26

ਫੈਡਰੇਸ਼ਨ ਵਲੋਂ ਕੌਮੀ ਮੰਗ ਦਿਵਸ ਮੌਕੇ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

ਸ਼ੇਅਰ ਵਾਈਸ ਰਜਿਸਟਰੀ ਦੇ ਖੁੱਲ੍ਹਣ ਦਾ ਸਵਾਗਤ, ਸਥਿਤੀ ਬਾਰੇ ਸਪੱਸ਼ਟਤਾ ਦੀ ਮੰਗ

ਫੈਡਰੇਸ਼ਨ ਆਫ ਯੂਟੀ ਇੰਪਲਾਈਜ਼ ਐਂਡ ਵਰਕਰਜ਼, ਚੰਡੀਗੜ੍ਹ ਨੇ 26 ਫਰਵਰੀ ਨੂੰ "ਮੰਗ ਦਿਵਸ" ਮਨਾਇਆ

ਸ਼ਾਂਤਮਈ ਪ੍ਰਦਰਸ਼ਨ ਕਰਦੇ ਅਧਿਆਪਕਾਂ ਤੇ ਵਹਿਸ਼ੀ ਤਸ਼ੱਦਦ ਦੀ ਨਿੰਦਾ,

Federation of UT Employees and Workers, Chandigarh celebrated "Mang Diwas" on 26th February

If salaries are not fixed by March 3, DPI office will be surrounded- ETT 6635

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸਮਾਜ ਭਲਾਈ ਵਿਭਾਗ ਦੁਆਰਾ ਜਾਰੀ ਕੀਤੇ ਗਏ ਡਰਾਫਟ ਨਿਯਮਾਂ ਵਿਰੁੱਧ ਮੰਗ ਪੱਤਰ ਸੌਂਪਿਆ

Chandigarh Students excelled at India Skills Competition held at Agra