Skip to main content

Balbir Singh Sidhu launches a sharp attack on the BJP government over the hike in commercial gas cylinder prices

Balbir Singh Sidhu launches a sharp attack on the BJP government over the hike in commercial gas cylinder prices The Congress will strongly oppose every anti-people policy that affects people's kitchens S.A.S.Nagar 2 May ( Ranjeet Singh Dhaliwal ) : Senior Congress leader and former Health Minister Balbir Singh Sidhu has termed the steep increase in commercial gas cylinder prices by the BJP-led central government as a well-planned conspiracy against small traders and common people, who are considered the backbone of the country's economy. Sidhu said that the significant hike in gas cylinder prices in a single day proves that the BJP government neither cares about small businesses nor about the kitchens of ordinary households. People who are already burdened by inflation, unemployment, and taxes are now being further oppressed by rising gas prices. He stated that this decision is a direct economic blow to thousands of families associated with tea vendors, dhaba owners, hotel ope...

ਸ਼੍ਰੋਮਣੀ ਕਮੇਟੀ ਕਾਲਜਾਂ ਦੇ ਵਿਦਿਆਰਥੀਆਂ ਲਈ ਤੀਜੇ ਰੁਜ਼ਗਾਰ ਮੇਲੇ ਦਾ ਆਯੋਜਨ

ਸ਼੍ਰੋਮਣੀ ਕਮੇਟੀ ਕਾਲਜਾਂ ਦੇ ਵਿਦਿਆਰਥੀਆਂ ਲਈ ਤੀਜੇ ਰੁਜ਼ਗਾਰ ਮੇਲੇ ਦਾ ਆਯੋਜਨ 

ਵਿਦਿਆਰਥੀਆਂ ਦੀ ਚੋਣ ਲਈ ਦੇਸ਼ ਦੀਆਂ ਨਾਮੀ 26 ਕੰਪਨੀਆਂ ਵਲੋਂ ਸ਼ਿਰਕਤ      

ਚੰਡੀਗੜ੍ਹ 14 ਮਾਰਚ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ ਤਹਿਤ ਸਕੱਤਰ ਵਿੱਦਿਆ ਇੰਜੀਨੀਅਰ ਸੁਖਮਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਬਹਾਦਰਗੜ੍ਹ (ਪਟਿਆਲਾ) ਵਲੋਂ ਧਾਰਮਿਕ, ਸਮਾਜਿਕ ਅਤੇ ਵਿਦਿਅਕ ਗਤੀ-ਵਿਧੀਆਂ ਵਿਚ ਵਡਮੁੱਲਾ ਯੋਗਦਾਨ ਦਿੱਤਾ ਜਾ ਰਿਹਾ ਜਿਵੇਂ ਕਿ ਧਾਰਮਿਕ ਪ੍ਰੀਖਿਆ, ਪ੍ਰਸ਼ਨੋਤਰੀ ਮੁਕਾਬਲੇ, ਅੰਤਰਰਾਸ਼ਟਰੀ ਕਾਨਫਰੰਸ/ਸੈਮੀਨਾਰ ਆਦਿ ਕਰਵਾਏ ਜਾ ਰਹੇ ਹਨ, ਉੱਥੇ ਹੀ ਯੂ.ਪੀ.ਐੱਸ.ਸੀ., ਪੀ.ਪੀ.ਐੱਸ.ਸੀ. ਅਤੇ ਪੀ.ਸੀ.ਐਸ. ਜੁਡੀਸ਼ੀਅਲ ਵਰਗੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਬਿਲਕੁੱਲ ਮੁਫ਼ਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸੇ ਲੜੀ ਤਹਿਤ ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਹਾਦਰਗੜ੍ਹ, ਪਟਿਆਲਾ ਵਲੋਂ ਸਕੱਤਰ ਵਿੱਦਿਆ ਇੰਜ. ਸੁਖਮਿੰਦਰ ਸਿੰਘ ਦੇ ਯਤਨਾਂ ਸਦਕਾ ਇਕ ਵਿਸ਼ੇਸ਼ ਉਪਰਾਲਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਕਾਲਜਾਂ ਦੇ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਕਾਲਜਾਂ ਵਿਚ ਪਲੇਸਮੈਂਟ ਸੈੱਲ ਸਥਾਪਿਤ ਕਰਦਿਆਂ ਉਨ੍ਹਾਂ ਦੇ ਪਲੇਸਮੈਂਟ ਅਫ਼ਸਰ ਨਿਯੁਕਤ ਕੀਤੇ ਗਏ। 

ਜਿਸ ਤਹਿਤ ਵਿਦਿਆਰਥੀਆਂ ਨੂੰ ਇੰਟਰਵਿਊ ਦੀ ਤਿਆਰੀ ਕਰਵਾਉਣ ਹਿੱਤ ਨੰਦੀ ਫਾਊਡੇਸ਼ਨ, ਮਹਿੰਦਰਾ ਪ੍ਰਾਈਡ ਅਤੇ ਹੋਰ ਮਾਹਿਰਾਂ ਦੀਆਂ ਸੇਵਾਵਾਂ ਲੈਂਦੇ ਹੋਏ ਕਾਲਜਾਂ ਵਿਚ ਵਰਕਸ਼ਾਪ ਲਗਾਕੇ ਵਿਦਿਆਰਥੀਆਂ ਨੂੰ ਮੋਟੀਵੇਸ਼ਨ ਲੈਕਚਰ ਰਾਹੀਂ ਰਿਜ਼ਿਊਮ ਰਾਈਟਿੰਗ, ਇੰਟਰਵਿਊ ਲਈ ਤਿਆਰੀ ਕਰਵਾਉਣ ਦੇ ਨਾਲ ਨਾਲ ਰੁਜ਼ਗਾਰ ਯੋਗਤਾ ਵਧਾਉਣ ਲਈ ਵੀ ਜਾਗਰੂਕ ਕੀਤਾ ਗਿਆ। ਇਸਦੇ ਤਹਿਤ ਦੇਸ਼ ਦੀਆਂ ਨਾਮਵਰ ਕੰਪਨੀਆਂ ਨਾਲ ਰਾਬਤਾ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਚੰਡੀਗੜ੍ਹ ਸਥਿਤ ਦਫ਼ਤਰ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ, ਸੈਕਟਰ 27 ਵਿਖੇ ਤੀਜੀ ਮੈਗਾ ਪਲੇਸਮੈਂਟ ਡਰਾਈਵ ਕਰਵਾਈ ਗਈ ਜਿਸ ਵਿਚ ਬੈਕਿੰਗ ਫਾਇਨੈਸ਼ੀਅਲ ਸੈਕਟਰ, ਆਈ.ਟੀ. ਸੈਕਟਰ, ਮੈਨੂਫੈਕਚਰਿੰਗ / ਪ੍ਰੋਡਕਸ਼ਨ ਸੈਕਟਰ ਤੋਂ 26 ਨਾਮਪੁਰ ਕੰਪਨੀਆਂ ਵਿਦਿਆਰਥੀਆਂ ਦੀ ਚੋਣ ਲਈ ਪਹੁੰਚੀਆਂ। ਮੈਗਾ ਪਲੇਸਮੈਂਟ ਡਰਾਈਵ ਦੌਰਾਨ ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦੇ ਹੋਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਵਿਰਕ ਨੇ ਮੈਗਾ ਪਲੇਸਮੈਂਟ ਡਰਾਈਵ ਵਿਚ ਵੱਖ-ਵੱਖ ਨਾਮੀ ਕੰਪਨੀਆਂ ਦੀ ਸ਼ਮੂਲੀਅਤ, ਪਲੇਸਮੈਂਟ ਡਰਾਈਵ ਦੇ ਸੁਚੱਜੇ ਪ੍ਰਬੰਧਾਂ ਅਤੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਲਈ ਉੱਚ ਵਿਦਿਆ ਗ੍ਰਹਿਣ ਕਰਨ ਦੇ ਨਾਲ ਨਾਲ ਰੁਜ਼ਗਾਰ ਹਾਸਿਲ ਕਰਨ ਦਾ ਵੀ ਇਹ ਸੁਨਹਿਰੀ ਮੌਕਾ ਹੈ।
ਇਸ ਮੌਕੇ ਸਕੱਤਰ ਵਿੱਦਿਆ ਇੰਜੀ. ਸੁਖਮਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਕਾਲਜਾਂ ਦੀ ਸਾਂਝੇ ਤੌਰ ’ਤੇ ਇਹ ਪਲੇਸਮੈਂਟ ਡਰਾਈਵ ਤੀਜੀ ਵਾਰ ਕਰਵਾਈ ਗਈ ਹੈ ਜੋ ਕਿ ਵਿਦਿਆਰਥੀਆਂ ਲਈ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਹੈ। ਉਨ੍ਹਾਂ ਦੱਸਿਆ ਕਿ ਮੈਗਾ ਪਲੇਸਮੈਂਟ ਡਰਾਈਵ ਦੌਰਾਨ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 2 ਸਾਲਾਂ ਦੌਰਾਨ ਇਸੇ ਤਰ੍ਹਾਂ ਮੈਗਾ ਪਲੇਸਮੈਂਟ ਡਰਾਈਵ ਦੇ ਆਯੋਜਨ ਦੌਰਾਨ ਨਾਮਵਰ ਕੰਪਨੀਆਂ ਵਲੋਂ 900 ਦੇ ਕਰੀਬ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਸੀ। ਮੈਗਾ ਪਲੇਸਮੈਂਟ ਡਰਾਈਵ ਦੇ ਕੋਆਰਡੀਨੇਟਰ ਪਿ੍ਰੰਸੀਪਲ ਡਾ. ਸਰਬਜੀਤ ਕੌਰ ਨੇ ਦੱਸਿਆ ਕਿ ਮੈਗਾ ਪਲੇਸਮੈਂਟ ਡਰਾਈਵ ਵਿਚ ਸ਼੍ਰੋਮਣੀ ਕਮੇਟੀ ਦੇ 30 ਕਾਲਜਾਂ ਤੋਂ 70 ਪਲੇਸਮੈਂਟ ਅਫਸਰਾਂ, ਅਧਿਆਪਕਾਂ ਸਮੇਤ 800 ਦੇ ਕਰੀਬ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਹੈ।

ਮੈਗਾ ਪਲੇਸਮੈਂਟ ਡਰਾਈਵ ਦੀ ਸਫਲਤਾ ਲਈ ਪਿ੍ੰਸੀਪਲ ਡਾ. ਰਜਿੰਦਰ ਕੌਰ ਡਿਪਟੀ ਡਾਇਰੈਕਟਰ ਨਿਸ਼ਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ ਚੰਡੀਗੜ੍ਹ ਅਤੇ ਨਿਸ਼ਚੈ ਅਕੈਡਮੀ ਫ਼ਾਰ ਜੁਡੀਸ਼ੀਅਲ ਸਰਵਿਸਿਜ਼ ਪਟਿਆਲਾ, ਪਿ੍ੰਸੀਪਲ ਡਾ. ਰਮਨਜੀਤ ਕੌਰ, ਪਿ੍ੰਸੀਪਲ ਡਾ. ਕਰਮਬੀਰ ਸਿੰਘ, ਪਿ੍ੰਸੀਪਲ ਡਾ. ਸਰਬਜੀਤ ਕੌਰ, ਪਿ੍ੰਸੀਪਲ ਡਾ. ਹਰਮਨਦੀਪ ਸਿੰਘ ਗਿੱਲ, ਪਿ੍ੰਸੀਪਲ ਡਾ. ਅਮਨਦੀਪ ਹੀਰਾ, ਪਿ੍ੰਸੀਪਲ ਡਾ. ਰਾਜਵਿੰਦਰ ਕੌਰ, ਪਿ੍ੰਸੀਪਲ ਡਾ. ਸਤਿੰਦਰ ਕੌਰ ਮਾਨ, ਡਾ. ਸੌਰਵ ਗੁਪਤਾ, ਡਾ. ਵੰਦਨਾ ਗੋਇਲ, ਡਾ. ਸੁਨੀਲ ਕੁਮਾਰ, ਡਾ. ਗੁਰਪ੍ਰੀਤ ਸਿੰਘ, ਪ੍ਰਭਜੋਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।

Comments

Most Popular

ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਹੋਵੇ

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ

ਆਂਗਣਵਾੜੀ/ਕਰੇਚ ਵਰਕਰਜ਼ ਯੂਨੀਅਨ, ਚੰਡੀਗੜ੍ਹ ਅਤੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਵਿਚਕਾਰ ਵਿਆਪਕ ਵਿਚਾਰ-ਵਟਾਂਦਰਾ; ਜ਼ਿਆਦਾਤਰ ਮੰਗਾਂ 'ਤੇ ਸਹਿਮਤੀ ਬਣੀ

ਮਿੱਡ ਡੇ ਮੀਲ ਵਰਕਰਾਂ ਵਲੋਂ ਵਿਧਾਇਕ ਨੂੰ ਮੰਗ ਪੱਤਰ,

ਲੋਕ ਨਿਰਮਾਣ ਵਿਭਾਗ ਦੇ ਕਾਮਿਆਂ ਵੱਲੋਂ ਤਨਖਾਹ ਲਈ ਰੋਸ ਧਰਨਾ

ਪੰਜਾਬ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਆਯੋਜਿਤ ਲੀਡਰਸ਼ਿਪ ਕਨਕਲੇਵ ਵਿੱਚ ਜਸਟਿਸ ਹਰਕੇਸ਼ ਮਨੂਜਾ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਕਮਜ਼ੋਰ ਵਰਗਾਂ ਨੂੰ ਨਿਆਂ ਪ੍ਰਦਾਨ ਕਰਨ ਵਿੱਚ ਸੰਸਥਾਵਾਂ ਅਤੇ ਸਿਵਲ ਸਮਾਜ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ

Elections for Gurdwara Singh Sabha, Sector 78, Must Be Held Anew in Accordance with the Gurdwara Constitution and Sikh Rehat Maryada

ਕਰੁਣਾ, ਪਿਆਰ ਅਤੇ ਸਹਿ-ਅਸਤਿਤਵ ਦਾ ਜੀਵੰਤ ਉਤਸਵ

ਫੈਡਰੇਸ਼ਨ ਦੀ ਅਗਵਾਈ ਵਿੱਚ, ਆਂਗਣਵਾੜੀ ਅਤੇ ਕਰੈਚ ਵਰਕਰਾਂ ਦੇ ਇੱਕ ਵਫ਼ਦ ਨੇ ਪ੍ਰਸ਼ਾਸਨ ਦੀ ਸਮਾਜ ਭਲਾਈ ਕਮੇਟੀ ਦੇ ਚੇਅਰਮੈਨ ਸ਼੍ਰੀ ਸੱਤਿਆ ਪਾਲ ਜੈਨ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

ਚੰਡੀਗੜ੍ਹ ਸੈਕਟਰ 27 ਸਥਿਤ ਸ਼੍ਰੀ ਦਿਗੰਬਰ ਜੈਨ ਮੰਦਿਰ ਵਿਖੇ ਪੂਜਯ ਮੁਨੀ ਸ਼੍ਰੀ ਪ੍ਰਤੀਕ ਸਾਗਰ ਜੀ ਮਹਾਰਾਜ ਦਾ ਸ਼ਾਨਦਾਰ ਆਗਮਨ