ਟ੍ਰਾਈਡੈਂਟ ਗਰੁੱਪ ਨੂੰ ਈਟੀ ਐਜ ਵੱਲੋਂ ਮਹਿਲਾਵਾਂ ਲਈ ਸਰਵੋਤਮ ਸੰਸਥਾ 2026 ਵਜੋਂ ਸਨਮਾਨਿਤ ਕੀਤਾ ਗਿਆ
ਮਹਿਲਾ ਸਸ਼ਕਤੀਕਰਨ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ
ਪੰਜਾਬ/ਚੰਡੀਗੜ੍ਹ 07 ਅਪ੍ਰੈਲ ( ਰਣਜੀਤ ਧਾਲੀਵਾਲ ) : ਟ੍ਰਾਈਡੈਂਟ ਗਰੁੱਪ ਨੂੰ ਈਟੀ ਐਜ ਵੱਲੋਂ “ਮਹਿਲਾਵਾਂ ਲਈ ਸਰਵੋਤਮ ਸੰਸਥਾ 2026” ਦੇ ਸਨਮਾਨ ਨਾਲ ਨਿਵਾਜਿਆ ਗਿਆ ਹੈ। ਇਹ ਸਨਮਾਨ ਕੰਮਕਾਜੀ ਥਾਵਾਂ ‘ਤੇ ਮਹਿਲਾਵਾਂ ਲਈ ਸਮਾਵੇਸ਼ੀ, ਸਹਿਯੋਗੀ ਅਤੇ ਸਸ਼ਕਤ ਮਾਹੌਲ ਤਿਆਰ ਕਰਨ ਲਈ ਗਰੁੱਪ ਦੇ ਲਗਾਤਾਰ ਯਤਨਾਂ ਦੀ ਪਹਿਚਾਣ ਕਰਦਾ ਹੈ।ਇਸ ਮੌਕੇ ਟ੍ਰਾਈਡੈਂਟ ਗਰੁੱਪ ਦੀ ਮੁੱਖ ਮਨੁੱਖੀ ਸਰੋਤ ਅਧਿਕਾਰੀ ਪੂਜਾ ਬੀ. ਲੂਥਰਾ ਨੇ ਕਿਹਾ ਕਿ ਟ੍ਰਾਈਡੈਂਟ ਵਿੱਚ ਮਹਿਲਾਵਾਂ ਦਾ ਸਸ਼ਕਤੀਕਰਨ ਸਾਡੀ ਸੋਚ, ਕੰਮਕਾਜ ਅਤੇ ਵਿਕਾਸ ਦਾ ਅਟੂਟ ਹਿੱਸਾ ਹੈ। ਅਸੀਂ ਐਸਾ ਮਾਹੌਲ ਬਣਾਉਣ ਲਈ ਵਚਨਬੱਧ ਹਾਂ ਜਿੱਥੇ ਮਹਿਲਾਵਾਂ ਨੂੰ ਸਤਿਕਾਰ ਮਿਲੇ, ਪੂਰਾ ਸਹਿਯੋਗ ਪ੍ਰਾਪਤ ਹੋਵੇ ਅਤੇ ਉਹ ਆਤਮਵਿਸ਼ਵਾਸ ਨਾਲ ਆਪਣੇ ਲਕਸ਼ ਹਾਸਲ ਕਰ ਸਕਣ।
ਇਹ ਸਨਮਾਨ ਸਾਡੇ ਇਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦਾ ਹੈ ਕਿ ਜਦੋਂ ਮਹਿਲਾਵਾਂ ਸਸ਼ਕਤ ਹੁੰਦੀਆਂ ਹਨ ਤਾਂ ਸੰਸਥਾ ਵੀ ਹੋਰ ਮਜ਼ਬੂਤ ਬਣਦੀ ਹੈ। ਇਸ ਦਿਸ਼ਾ ਵਿੱਚ ਗਰੁੱਪ ਵੱਲੋਂ ਕਈ ਮਹੱਤਵਪੂਰਨ ਪਹਿਲਾਂ ਸ਼ੁਰੂ ਕੀਤੀਆਂ ਗਈਆਂ ਹਨ। ‘ਸ਼੍ਰੀਜਨਾ’, ‘ਅਸਮੀਤਾ ਛੁੱਟੀਆਂ’ ਅਤੇ ‘ਸ਼ਗੁਨ/ਆਸ਼ੀਰਵਾਦ’ ਵਰਗੇ ਪ੍ਰੋਗਰਾਮਾਂ ਦੇ ਨਾਲ ‘ਹਸਤਕਲਾ’ ਪਹਿਲ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮਾਤਰਤਵ ਲਾਭ, ਲਚਕੀਲੇ ਕੰਮਕਾਜ ਦੇ ਵਿਕਲਪ, ਸਿਹਤ ਅਤੇ ਭਲਾਈ ਸੰਬੰਧੀ ਪ੍ਰੋਗਰਾਮ ਅਤੇ ਨੇਤ੍ਰਿਤਵ ਵਿਕਾਸ ਦੀਆਂ ਸੁਵਿਧਾਵਾਂ ਵੀ ਮਹਿਲਾਵਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।ਇਹ ਸਨਮਾਨ ਟ੍ਰਾਈਡੈਂਟ ਗਰੁੱਪ ਦੀ ਉਸ ਵਚਨਬੱਧਤਾ ਨੂੰ ਦੁਹਰਾਉਂਦਾ ਹੈ ਜਿਸ ਦੇ ਤਹਿਤ ਉਹ ਮਹਿਲਾਵਾਂ ਨੂੰ ਨੇਤ੍ਰਿਤਵ ਕਰਨ, ਨਵੀਂ ਸੋਚ ਲਿਆਉਣ ਅਤੇ ਲੰਬੇ ਸਮੇਂ ਦਾ ਪ੍ਰਭਾਵ ਪੈਦਾ ਕਰਨ ਲਈ ਯੋਗ ਬਣਾ ਰਿਹਾ ਹੈ, ਜਿਸ ਨਾਲ ਵੱਖ-ਵੱਖ ਖੇਤਰਾਂ ਅਤੇ ਪੀੜ੍ਹੀਆਂ ਵਿੱਚ ਸਮਾਵੇਸ਼ੀ ਵਿਕਾਸ ਨੂੰ ਬੜਾਵਾ ਮਿਲਦਾ ਹੈ

Comments
Post a Comment