Bhagwant Mann should seek forgiveness as a humble Sikh instead of confronting Sri Akal Takht Sahib : Balbir Sidhu Says Mann is now backtracking after himself demanding a forensic examination of the video A true Sikh can never appear before Guru Granth Sahib after consuming alcohol S.A.S. Nagar 18 June ( Ranjeet Singh Dhaliwal ) : Senior Congress leader and former Punjab minister Balbir Singh Sidhu today strongly condemned Punjab Chief Minister Bhagwant Mann's alleged confrontational approach towards Sri Akal Takht Sahib, the highest temporal authority of the Sikh Panth, and its respected Jathedars. In a press statement issued here, Sidhu said that Bhagwant Mann should acknowledge what he described as a grave mistake and immediately present himself before Sri Akal Takht Sahib, rather than hurting Sikh sentiments through political attacks on the supreme institution of the Khalsa Panth and its Jathedar. He stated that in connection with a viral video allegedly showing disrespect to im...
ਐਸ.ਏ.ਐਸ.ਨਗਰ ਦੇ ਫੇਜ਼ 7 ਲਾਈਟਾਂ ‘ਤੇ ਡਾ. ਅੰਬੇਡਕਰ ਜੀ ਦਾ 135ਵਾਂ ਜਨਮ ਦਿਹਾੜਾ ਮਨਾਇਆ
ਪੰਜਾਬ ਸਰਕਾਰ ਤੇ ਥਾਣਾ ਸੋਹਾਣਾ ਦੀ ਪੁਲਿਸ ਤੋਂ ਪੀੜਤ ਪਰਿਵਾਰਾਂ ਵੱਲੋਂ ਕੀਤਾ ਪਿੱਟ ਸਿਆਪਾ
ਐਸ.ਏ.ਐਸ.ਨਗਰ 18 ਅਪ੍ਰੈਲ ( ਰਣਜੀਤ ਧਾਲੀਵਾਲ ) :ਅੱਜ ਐਸ.ਏ.ਐਸ.ਨਗਰ ਦੇ ਫੇਜ਼ 7 ਦੀਆਂ ਲਾਈਟਾਂ ‘ਤੇ ਚੱਲ ਰਹੇ “ਰਿਜਰਵੇਸ਼ਨ ਚੋਰ ਫੜੋ ਮੋਰਚਾ” ਸਥਾਨ ‘ਤੇ ਅੱਜ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਹੇਠ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਮਾਗਮ ਦੌਰਾਨ ਵੱਖ-ਵੱਖ ਆਗੂਆਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਡਾ. ਅੰਬੇਡਕਰ ਦੀਆਂ ਸਿੱਖਿਆਵਾਂ ਤੇ ਸੰਵਿਧਾਨਕ ਯੋਗਦਾਨ ਨੂੰ ਯਾਦ ਕੀਤਾ ਗਿਆ।
ਸਮਾਗਮ ਤੋਂ ਬਾਅਦ ਥਾਣਾ ਸੋਹਾਣਾ ਨਾਲ ਸੰਬੰਧਿਤ ਪੀੜਤ ਪਰਿਵਾਰਾਂ ਵੱਲੋਂ ਆਪਣੀ ਹੱਡਬੀਤੀ ਦੱਸਦਿਆਂ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਗਟਾਇਆ ਗਿਆ। ਪ੍ਰਦਰਸ਼ਨਕਾਰੀਆਂ ਨੇ ਫੇਜ਼ 7 ਦੀਆਂ ਲਾਈਟਾਂ ‘ਤੇ “ਜ਼ੁਲਮਾਂ ਦਾ ਭਰਿਆ ਘੜਾ” ਭੰਨ ਕੇ ਡੀ ਜੀ ਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਦਾ ਪਿੱਟ ਸਿਆਪਾ ਕੀਤਾ ਅਤੇ ਇਨਸਾਫ਼ ਦੀ ਮੰਗ ਕੀਤੀ।
ਇਸ ਮੌਕੇ ਹਾਜ਼ਰ ਰਹੇ ਆਗੂਆਂ ਵਿੱਚ ਸੀਨੀਅਰ ਆਗੂ ਹਰਨੇਕ ਸਿੰਘ ਮਲੋਆ, ਮਾਸਟਰ ਬਨਵਾਰੀ ਲਾਲ, ਡਾ. ਜਗਜੀਵਨ ਸਿੰਘ, ਮਨਦੀਪ ਸਿੰਘ, ਕਰਮ ਸਿੰਘ ਕੁਰੜੀ, ਬੇਦ ਪ੍ਰਕਾਸ਼, ਸੁਰਿੰਦਰ ਕੁਮਾਰ, ਸੋਨੀਆ ਰਾਣੀ, ਸੁਨੀਤਾ ਰਾਣੀ, ਨਿਰਮਲਾ, ਹਰਦੀਪ ਸਿੰਘ, ਅਵਤਾਰ ਸਿੰਘ, ਬਚਨ ਸਿੰਘ, ਮਨਜੀਤ ਸਿੰਘ ਮੇਵਾ, ਗਿਆਨੀ ਕਾਕਾ ਸਿੰਘ, ਪ੍ਰਕਾਸ਼ ਵਤੀ ਅਤੇ ਕਮਲਪ੍ਰੀਤ ਸ਼ਾਮਲ ਸਨ। ਸਮਾਗਮ ਦੇ ਅੰਤ ‘ਤੇ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਮੰਨਿਆ ਜਾਵੇ।

Comments
Post a Comment