SAD announces DharamYudh Morcha against Bhagwant Mann from July 19 Sukhbir Singh Badal calls it a collective holy war against the enemy of Guru Sahiban and the Khalsa Panth Guru Dokhi and Panth Virodhi has no right to rule in Punjab, says Sukhbir Singh Badal SAD president dares Bhagwant Mann to undergo Lie Detection Test Chandigarh 18 June ( Ranjeet Singh Dhaliwal ) : Shiromani Akali Dal today announced a “Dharam Yudh Morcha” from Sri Akal Takht Sahib from July 19 to remove “Guru Dokhi and Khalsa Panth Virodhi” Bhagwant Mannn as Chief Minister who has been found and declared guilty of “committing heinous sacrilege and the most unforgivable outrage against the honour and sacred glory of Sikh Guru Sahiban and the supreme religio-temporal authority of the Khalsa Panth - Sri Akal Takht Sahib.” Addressing a press conference at the party headquarters here, SAD president Sukhbir Singh Badal declared that the ‘Dharamyudh Morcha’ will be launched under the ‘Chhattar Chhaya’ (overall spiritual p...
ਚੰਡੀਗੜ੍ਹ ਵਿੱਚ ‘ਕ੍ਰਾਊਨ ਐਂਡ ਕਨਵਰਸੇਸ਼ਨਜ਼’ ਵਿੱਚ Aditi Govitrikar ਨੇ ਦਿੱਤੇ ਪੇਜੈਂਟ ਜਿੱਤਣ ਦੇ ਟਿੱਪਸ, ਕਿਹਾ—ਅੰਦਰੂਨੀ ਸੁੰਦਰਤਾ ਹੀ ਅਸਲੀ ਪਹਿਚਾਣ
ਚੰਡੀਗੜ੍ਹ ਵਿੱਚ ‘ਕ੍ਰਾਊਨ ਐਂਡ ਕਨਵਰਸੇਸ਼ਨਜ਼’ ਵਿੱਚ Aditi Govitrikar ਨੇ ਦਿੱਤੇ ਪੇਜੈਂਟ ਜਿੱਤਣ ਦੇ ਟਿੱਪਸ, ਕਿਹਾ—ਅੰਦਰੂਨੀ ਸੁੰਦਰਤਾ ਹੀ ਅਸਲੀ ਪਹਿਚਾਣ
ਚੰਡੀਗੜ੍ਹ 26 ਅਪ੍ਰੈਲ ( ਰਣਜੀਤ ਧਾਲੀਵਾਲ ) : ਸ਼ਹਿਰ ਵਿੱਚ ਆਯੋਜਿਤ ‘ਕ੍ਰਾਊਨ ਐਂਡ ਕਨਵਰਸੇਸ਼ਨਜ਼’ ਪ੍ਰੋਗਰਾਮ ਦੌਰਾਨ ਮਸ਼ਹੂਰ ਅਦਾਕਾਰਾ, ਮਾਡਲ ਅਤੇ ਫਿਜੀਸ਼ਨ ਅਦਿਤੀ ਗੋਵਿਤ੍ਰਿਕਰ ਨੇ ਮਹਿਲਾਵਾਂ ਨੂੰ ਪੇਜੈਂਟ ਜਿੱਤਣ ਲਈ ਮਹੱਤਵਪੂਰਨ ਟਿੱਪਸ ਦਿੱਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਬਾਹਰੀ ਸੁੰਦਰਤਾ ਨਾਲੋਂ ਵੱਧ ਅਹਿਮ ਅੰਦਰੂਨੀ ਸੁੰਦਰਤਾ ਹੁੰਦੀ ਹੈ, ਜੋ ਕਿਸੇ ਵਿਅਕਤੀ ਦੀ ਅਸਲੀ ਪਹਿਚਾਣ ਬਣਦੀ ਹੈ। ਅਦਿਤੀ ਗੋਵਿਤ੍ਰਿਕਰ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਆਤਮ-ਵਿਸ਼ਵਾਸ, ਲਗਾਤਾਰ ਮਿਹਨਤ ਅਤੇ ਸਕਾਰਾਤਮਕ ਸੋਚ ਹੀ ਕਾਮਯਾਬੀ ਦੀ ਕੁੰਜੀ ਹਨ। ਉਨ੍ਹਾਂ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਆਪ ਨੂੰ ਸਮਝਣ ਅਤੇ ਆਪਣੀ ਵਿਲੱਖਣਤਾ ਨੂੰ ਨਿਖਾਰਨ, ਕਿਉਂਕਿ ਇਹੀ ਗੱਲ ਉਨ੍ਹਾਂ ਨੂੰ ਭੀੜ ਤੋਂ ਵੱਖਰਾ ਬਣਾਉਂਦੀ ਹੈ।
ਅਦਿਤੀ ਗੋਵਿਤ੍ਰਿਕਰ ਭਾਰਤ ਦੀ ਪਹਿਲੀ ਅਤੇ ਅਜੇ ਤੱਕ ਦੀ ਇਕੱਲੀ ਮਹਿਲਾ ਹਨ ਜਿਨ੍ਹਾਂ ਨੇ Mrs World 2001 ਦਾ ਖਿਤਾਬ ਜਿੱਤਿਆ। ਉਹ ਇੱਕ ਕਾਮਯਾਬ ਡਾਕਟਰ ਹੋਣ ਦੇ ਨਾਲ ਨਾਲ ਮਾਡਲਿੰਗ ਅਤੇ ਅਦਾਕਾਰੀ ਦੇ ਖੇਤਰ ਵਿੱਚ ਵੀ ਆਪਣੀ ਖਾਸ ਪਹਿਚਾਣ ਬਣਾ ਚੁੱਕੀਆਂ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1996 ਵਿੱਚ Gladrags Contest 1996 ਜਿੱਤ ਕੇ ਕੀਤੀ ਅਤੇ ਇਸ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਨਾਮ ਰੌਸ਼ਨ ਕੀਤਾ। ਅਦਿਤੀ ਗੋਵਿਤ੍ਰਿਕਰ ਨੇ ਮਾਡਲਿੰਗ ਦੇ ਨਾਲ ਨਾਲ ਬਾਲੀਵੁੱਡ ਫਿਲਮਾਂ ਅਤੇ ਟੀਵੀ ਸ਼ੋਜ਼ ਵਿੱਚ ਵੀ ਕੰਮ ਕੀਤਾ ਹੈ।
ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ Hrithik Roshan ਨਾਲ ਕੋਕਾ-ਕੋਲਾ ਦਾ ਵਿਗਿਆਪਨ ਕੀਤਾ, ਜਿਸ ਨਾਲ ਉਨ੍ਹਾਂ ਨੂੰ ਵੱਡੀ ਪਹਿਚਾਣ ਮਿਲੀ। ਇਸ ਤੋਂ ਬਾਅਦ ਉਹ ਕਈ ਫਿਲਮਾਂ ਅਤੇ ਟੀਵੀ ਪ੍ਰੋਗਰਾਮਾਂ ਵਿੱਚ ਨਜ਼ਰ ਆਈਆਂ, ਜਿਨ੍ਹਾਂ ਵਿੱਚ Bigg Boss 3 ਅਤੇ Khatron Ke Khiladi ਵਰਗੇ ਲੋਕਪ੍ਰਿਯ ਰਿਐਲਟੀ ਸ਼ੋਜ਼ ਸ਼ਾਮਲ ਹਨ। ਪ੍ਰੋਗਰਾਮ ਦੇ ਅੰਤ ਵਿੱਚ ਅਦਿਤੀ ਗੋਵਿਤ੍ਰਿਕਰ ਨੇ ਮਹਿਲਾਵਾਂ ਨੂੰ ਸੰਦੇਸ਼ ਦਿੱਤਾ ਕਿ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਕੋਸ਼ਿਸ਼ ਕਰਦੀਆਂ ਰਹਿਣ ਅਤੇ ਕਦੇ ਹਾਰ ਨਾ ਮਨਣ।

Comments
Post a Comment