Skip to main content

Bhagwant Mann should seek forgiveness as a humble Sikh instead of confronting Sri Akal Takht Sahib : Balbir Sidhu

Bhagwant Mann should seek forgiveness as a humble Sikh instead of confronting Sri Akal Takht Sahib : Balbir Sidhu Says Mann is now backtracking after himself demanding a forensic examination of the video A true Sikh can never appear before Guru Granth Sahib after consuming alcohol S.A.S. Nagar 18 June ( Ranjeet Singh Dhaliwal ) : Senior Congress leader and former Punjab minister Balbir Singh Sidhu today strongly condemned Punjab Chief Minister Bhagwant Mann's alleged confrontational approach towards Sri Akal Takht Sahib, the highest temporal authority of the Sikh Panth, and its respected Jathedars. In a press statement issued here, Sidhu said that Bhagwant Mann should acknowledge what he described as a grave mistake and immediately present himself before Sri Akal Takht Sahib, rather than hurting Sikh sentiments through political attacks on the supreme institution of the Khalsa Panth and its Jathedar. He stated that in connection with a viral video allegedly showing disrespect to im...

ਪ੍ਰਧਾਨ ਮੰਤਰੀ ਅਵਾਸ ਯੋਜਨਾ ਵਿੱਚ ਨਗਰ ਨਿਗਮ ਮੋਹਾਲੀ ਵੱਲੋਂ ਕੀਤੇ ਘਪਲੇ ਦਾ ਪਰਦਾਫਾਸ਼

ਪ੍ਰਧਾਨ ਮੰਤਰੀ ਅਵਾਸ ਯੋਜਨਾ ਵਿੱਚ ਨਗਰ ਨਿਗਮ ਮੋਹਾਲੀ ਵੱਲੋਂ ਕੀਤੇ ਘਪਲੇ ਦਾ ਪਰਦਾਫਾਸ਼

ਅਸਲ ਗਰੀਬ ਲੋਕਾਂ ਦਾ ਹੱਕ ਮਾਰ ਕੇ ਆਪਣੇ ਚਹੇਤਿਆਂ ਨੂੰ ਦਿੱਤੇ ਗਏ ਪੈਸੇ : ਬਲਵਿੰਦਰ ਸਿੰਘ ਕੁੰਭੜਾ 

ਐਸ.ਏ.ਐਸ.ਨਗਰ 14 ਅਪ੍ਰੈਲ ( ਰਣਜੀਤ ਧਾਲੀਵਾਲ ) : ਅੱਜ ਮਿਤੀ 14 ਅਪ੍ਰੈਲ 2026 ਨੂੰ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਵੱਲੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਅਵਾਸ ਯੋਜਨਾ ਵਿੱਚ ਗਰੀਬ ਵਰਗ ਲੋਕਾਂ ਨੂੰ ਕੱਚੇ ਮਕਾਨ ਪੱਕੇ ਕਰਨ ਲਈ ਸਵਾ ਲੱਖ ਦਿੱਤੇ ਜਾਂਦੇ ਹਨ ਪਰ ਮੋਹਾਲੀ ਨਗਰ ਵੱਲੋਂ ਇਸਦੇ ਉਲਟ ਜਾ ਕੇ ਉੱਚ ਅਧਿਕਾਰੀ ਨਿਗਰਾਨ ਇੰਜੀਨੀਅਰ ਤੇ ਕੋਂਸਲਰਾਂ ਵੱਲੋਂ ਆਪਣੇ ਚਹੇਤਿਆਂ ਨੂੰ ਇਸ ਸਕੀਮ ਨਾਲ ਪੈਸੇ ਦਿੱਤੇ ਗਏ। ਜਿਸਦੀਆਂ ਦਰਖਾਸਤ ਦੇਣ ਤੋਂ ਬਾਅਦ ਵੀ ਕੋਈ ਜਾਂਚ ਤੇ ਸੁਣਵਾਈ ਨਹੀਂ ਹੋਈ। ਲੰਮਾਂ ਸਮਾਂ ਬੀਤਣ ਤੋਂ ਬਾਅਦ ਕੁੰਭੜਾ ਵੱਲੋਂ ਨੈਸ਼ਨਲ ਅਨੂਸੂਚਿਤ ਜਾਤੀਆਂ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਪਰੰਤੂ ਨਗਰ ਨਿਗਮ ਮੋਹਾਲੀ ਵੱਲੋਂ ਆਪਣੇ ਘਪਲੇ ਤੇ ਪਰਦਾ ਪਾਉਣ ਲਈ ਇਕ ਦੋ ਪਰਿਵਾਰ ਨੂੰ ਇਸ ਸਕੀਮ ਤਹਿਤ ਪੈਸੇ ਦੇ ਕੇ ਨੈਸ਼ਨਲ ਕਮਿਸ਼ਨਰ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। 

ਕੁੰਭੜਾ ਨੇ ਕਿਹਾ ਕਿ ਸਾਡੇ ਪਿੰਡ ਕੁੰਭੜਾ ਵਿੱਚ ਜਿਨ੍ਹਾਂ ਪਰਿਵਾਰਾਂ ਨੇ ਦਸ ਦਸ ਵੀਹ ਵੀਹ ਕਮਰੇ ਕਿਰਾਏ ਤੇ ਦਿੱਤੇ ਹੋਏ ਨੇ ਜਿਨ੍ਹਾਂ ਦੀ ਮਹੀਨਾ ਇਨਕਮ 50 ਤੋਂ 60 ਹਜ਼ਾਰ ਰੁਪਏ ਹੈ ਤੇ ਜੋ ਸਰਕਾਰੀ ਨੌਕਰੀ ਕਰ ਚੁੱਕੇ ਉਨ੍ਹਾਂ ਪਰਿਵਾਰਾਂ ਨੂੰ ਕੋਂਸਲਰਾਂ ਦੀ ਸਹਿਮਤੀ ਨਾਲ ਪੈਸੇ ਦਿੱਤੇ ਗਏ ਤੇ ਜੋ ਅਸਲ ਗਰੀਬ ਹਨ ਜਿਨ੍ਹਾਂ ਦੇ ਘਰ ਟੁੱਟ ਚੁੱਕੇ ਹਨ ਤੇ ਕਈ ਟੁੱਟਣ ਕਿਨਾਰੇ ਹਨ ਉਨ੍ਹਾਂ ਦੀਆਂ ਫਾਈਲਾਂ ਨੂੰ ਖਾਰਜ ਕੀਤਾ ਗਿਆ। ਜਿਸਦੀ ਜਿਉੰਦੀ ਜਾਗਦੀ ਮਿਸਾਲ ਪਿੰਡ ਕੁੰਭੜਾ ਵਿੱਚ ਦਿਖਾਈ ਜਾ ਸਕਦੀ ਹੈ। ਬਲਵਿੰਦਰ ਕੁੰਭੜਾ ਵੱਲੋਂ ਪੰਜਾਬ ਸਰਕਾਰ ਤੋਂ ਤੇ ਨੈਸ਼ਨਲ ਕਮਿਸ਼ਨਰ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਘਪਲੇ ਦੀ ਉੱਚ ਪੱਧਰੀ ਜਾਂਚ ਕਰਕੇ ਭ੍ਰਿਸ਼ਟ ਨਿਗਰਾਨ ਇੰਜੀਨੀਅਰ, ਬਿਲਡਿੰਗ ਇੰਸਪੈਕਟਰ ਤੇ ਫਾਈਲਾਂ ਤਸਦੀਕ ਕਰਨ ਵਾਲੇ ਮੋਜੂਦਾ ਕੋਂਸਲਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਗਰੀਬ ਲੋਕਾਂ ਨੂੰ ਇੰਨਸਾਫ ਦਿਵਾ ਕੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਅਸਲ ਗਰੀਬਾਂ ਨੂੰ ਪੈਸਾ ਦਿੱਤਾ ਜਾਵੇ। 

ਉਨ੍ਹਾਂ ਕਿਹਾ ਕਿ ਜਦੋਂ ਵੀ ਆਰ ਟੀ ਆਈ ਰਾਹੀਂ ਜਾਣਕਾਰੀ ਮੰਗਦੇ ਤਾਂ ਨਗਰ ਨਿਗਮ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸਦੇ ਸਾਡੇ ਕੋਲ ਅਨੇਕਾਂ ਹੀ ਸਬੂਤ ਹਨ ਲੋੜ ਪੈਣ ਤੇ ਅਸੀ ਦਿਖਾ ਸਕਦੇ ਹਾਂ ਜੇਕਰ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਅਰਬਾਂ ਰੁਪਏ ਦਾ ਘੁਟਾਲਾ ਸਾਹਮਣੇ ਆ ਸਕਦਾ ਹੈ। ਇਸ ਘਪਲੇ ਵਿੱਚ ਛੋਟੇ ਤੋਂ ਵੱਡੇ ਅਫ਼ਸਰਾਂ ਖਿਲਾਫ ਜਲਦ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਕਰਕੇ ਕੇਂਦਰ ਸਰਕਾਰ ਦੇ ਪੈਸੇ ਦੀ ਦੁਰਵਰਤੋ ਤੇ ਆਪਣੀ ਕੁਰਸੀ ਦਾ ਗ਼ਲਤ ਇਸਤੇਮਾਲ ਕੀਤਾ ਗਿਆ। ਇਸ ਮੌਕੇ ਬਲਵਿੰਦਰ ਸਿੰਘ ਕੁੰਭੜਾ, ਹਰਨੇਕ ਸਿੰਘ ਮਲੋਆ, ਕਰਮਜੀਤ ਸਿੰਘ, ਅਮਨਪ੍ਰੀਤ ਕੌਰ, ਹਰਵਿੰਦਰ ਸਿੰਘ ਕੋਹਲੀ, ਮਾਸਟਰ ਬਨਵਾਰੀ ਲਾਲ ਅਤੇ ਅਜੈਬ ਸਿੰਘ ਬਾਕਰਪੁਰ ਮੌਜੂਦ ਸਨ।  

Comments

Most Popular

10 ਸਾਲ ਦੀ ਸੇਵਾ ਵਾਲੇ ਦਿਹਾੜੀਦਾਰ ਅਤੇ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇੱਕ ਵਾਰ ਰੈਗੂਲਰ ਕਰਨ ਦੀ ਮੰਗ ਤੇਜ਼ ਹੋਈ

ਚੰਡੀਗੜ੍ਹ ਵਿੱਚ ਵਰ੍ਹਾ 2024 ਵਿੱਚ ਸਨਮਾਨਿਤ ਲੇਖਕਾਂ ਅਤੇ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਲਈ ਇੱਕ ਭਵਿਆ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ

Demand for One-Time Regularization of Daily-Wage and Contract Employees with 10 Years of Service Gains Momentum

Haryana PWD Contractors Association Submits Memorandum to Chief Minister, Warns of Work Suspension from June 15

ਬਠਿੰਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੀਤਾ ਰੋਸ ਮਾਰਚ

Children Spread the Light of Spiritual Awareness at Bal Samagam; New Generation Being Nurtured with Values Through Satguru’s Teachings

ਡਾਕਟਰੀ ਲਾਪਰਵਾਹੀ ਦੇ ਮਾਮਲੇ ਵਿੱਚ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ

ਐਨ.ਐਚ.ਐਮ. ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ 18 ਜੂਨ ਨੂੰ ਸ਼ਾਂਤਮਈ ਪ੍ਰਦਰਸ਼ਨ

A grand award ceremony was organized in Chandigarh to honour the distinguished writers and litterateurs of the year 2024.

ਬਾਲ ਸਮਾਗਮ ਵਿੱਚ ਬੱਚਿਆਂ ਨੇ ਵਿਖੇਰੀ ਆਧਿਆਤਮਿਕ ਚੇਤਨਾ ਦੀ ਰੌਸ਼ਨੀ, ਸਤਿਗੁਰੂ ਦੀਆਂ ਸਿੱਖਿਆਵਾਂ ਨਾਲ ਸੰਸਕਾਰਵਾਨ ਬਣ ਰਹੀ ਨਵੀਂ ਪੀੜ੍ਹੀ