ਹਰਿਆਣਾ ਕਮੇਟੀ ਦੇ ਉੱਚ ਪੱਧਰੀ ਵਫ਼ਦ ਨੇ ਮੀਰੀ ਪੀਰੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਐਸ ਪੀ ਕੁਰੂਕਸ਼ੇਤਰ ਨਾਲ ਕੀਤੀ ਮੁਲਾਕਾਤ
ਹਰਿਆਣਾ ਕਮੇਟੀ ਦੇ ਉੱਚ ਪੱਧਰੀ ਵਫ਼ਦ ਨੇ ਮੀਰੀ ਪੀਰੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਐਸ ਪੀ ਕੁਰੂਕਸ਼ੇਤਰ ਨਾਲ ਕੀਤੀ ਮੁਲਾਕਾਤ
ਕੁਰਕਸ਼ੇਤਰ 03 ਅਪ੍ਰੈਲ ( ਪੀ ਡੀ ਐਲ ) : ਬੀਤੀ 2 ਅਪ੍ਰੈਲ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਕੁਰੂਕਸ਼ੇਤਰ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਸਾਹਿਬਾਨਾਂ ਨੇ ਗੁਰੂਘਰ ਦਰਸ਼ਨ ਦੀਦਾਰ ਕੀਤੇ ਅਤੇ ਫਿਰ ਮੁੱਖ ਦਫ਼ਤਰ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਮੀਰੀ ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਸ਼ਾਹਬਾਦ ਮਾਰਕੰਡਾ ਮਸਲੇ ਦੇ ਮੌਜੂਦਾ ਹਾਲਾਤਾਂ ਬਾਰੇ ਸਮੂੰਹ ਸਿੱਖ ਸੰਗਤਾਂ ਨੂੰ ਜਾਣੂ ਕਰਵਾਇਆ ਕੇ ਕਿਸ ਤਰਾਂ ਬਾਦਲ ਪਰਿਵਾਰ ਵੱਲੋਂ ਆਪਣੇ ਪ੍ਰੀਵਾਰ ਅਤੇ ਚਹੇਤਿਆਂ ਦਾ ਟਰਸੱਟ ਬਣਾ ਕੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੇ ਆਪਣਾ ਟਰੱਸਟ ਬਣਾ ਕੇ ਗੈਰ ਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ। ਜਿਸ ਨੂੰ ਜਲਦੀ ਕਾਨੂੰਨੀ ਤਰੀਕੇ ਨਾਲ ਹਰਿਆਣਾ ਕਮੇਟੀ ਦੇ ਪ੍ਰਬੰਧ ਹੇਠ ਲਿਆਂਦਾ ਜਾਵੇਗਾ ਅਤੇ 20 ਮਾਰਚ ਨੂੰ ਮੀਰੀ ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਸ਼ਾਹਬਾਦ ਮਾਰਕੰਡਾ ਵਿੱਚ ਪੁੱਜੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਉੱਤੇ ਬਾਦਲ ਦਲ ਅਤੇ ਸ੍ਰੋਮਣੀ ਕਮੇਟੀ ਦੇ ਲੱਠਮਾਰ ਸਮਰਥਕਾਂ ਵੱਲੋਂ ਸ੍ਰੌਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਅਤੇ ਸ਼੍ਰੌਮਣੀ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਕਿਆਮਪੁਰ ਦੇ ਇਸਾਰੇ ਤੇ ਜਾਨਲੇਵਾ ਹਮਲਾ ਕੀਤਾ ਗਿਆ ਦਸਤਾਰਾਂ ਉਛਾਲੀਆਂ ਗਈਆਂ ਹਸਪਤਾਲ ਦੇ ਮਾਹੌਲ ਨੂੰ ਨਾਅਰੇਬਾਜ਼ੀ ਕਰ ਕੇ ਖ਼ਰਾਬ ਕੀਤਾ ਗਿਆ।
ਜਿਨਾਂ 20 ਦੋਸ਼ੀਆਂ ਖਿਲਾਫ਼ 28 ਮਾਰਚ ਨੂੰ 137 ਨੰਬਰ ਪਰਚਾ ਥਾਣਾ ਸ਼ਾਹਬਾਦ ਮਾਰਕੰਡਾ ਵਿੱਚ ਬੀ ਐਨ ਐਸ ਦੀਆਂ ਸਖ਼ਤ ਧਰਾਵਾਂ 299/351(3)/190/191/(2)/115ਤਹਿਤ ਦਰਜ ਹੋ ਚੁੱਕਾ ਹੈ ਦੋਸ਼ੀਆਂ ਉੱਪਰ ਸਖ਼ਤ ਕਾਰਵਾਈ ਕਰਵਾਉਣ ਲਈ ਅੱਜ ਹਰਿਆਣਾ ਕਮੇਟੀ ਦੇ ਇੱਕ ਉੱਚ ਪੱਧਰੀ ਵਫ਼ਦ ਨੇ ਕੁਰੂਕਸ਼ੇਤਰ ਦੇ ਐਸ ਪੀ ਚੰਦਰ ਮੋਹਨ ਨਾਲ ਵੀ ਮੁਲਾਕਾਤ ਕੀਤੀ ਹੈ ਅਤੇ 20 ਤਰੀਕ ਮੀਰੀ ਪੀਰੀ ਹਸਪਤਾਲ ਵਿੱਚ ਵਾਪਰੀ ਘਟਨਾ ਬਾਰੇ ਜਾਣੂ ਕਰਵਾਇਆ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਅਪੀਲ ਕੀਤੀ। ਜਥੇਦਾਰ ਦਾਦੂਵਾਲ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਪਤਾ ਲੱਗਾ ਹੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ 7 ਤਾਰੀਖ਼ ਨੂੰ ਸ਼ਾਹਬਾਦ ਮਾਰਕੰਡਾ ਮੀਰੀ ਪੀਰੀ ਹਸਪਤਾਲ ਸ਼ਾਹਬਾਦ ਮਾਰਕੰਢਾ ਪੁੱਜ ਰਹੇ ਹਨ ਕਿੰਨਾ ਚੰਗਾ ਹੋਵੇਗਾ ਜੇਕਰ ਉਹ ਖੁਦ ਇਹ ਗ਼ੈਰਕਾਨੂੰਨੀ ਕਬਜ਼ਾ ਛੱਡ ਕੇ ਪ੍ਰਬੰਧ ਦੀਆਂ ਚਾਬੀਆਂ ਹਰਿਆਣਾ ਕਮੇਟੀ ਹਰਿਆਣਾ ਦੀਆਂ ਸਿੱਖ ਸੰਗਤਾਂ ਨੂੰ ਸੌਂਪ ਦੇਣ ਤਾਂ ਅਸੀਂ ਸਾਰੇ ਧਾਮੀ ਦਾ ਵਾਪਿਸ ਜਾਂਦੇ ਸਮੇਂ ਗੁਰਦੁਆਰਾ ਮੰਜੀ ਬੳਉਲੀ ਸਾਹਿਬ ਅੰਬਾਲਾ ਵਿਖੇ ਸਿਰਪਾਉ ਭੇਂਟ ਕਰਕੇ ਵਿਸ਼ੇਸ਼ ਸਨਮਾਨ ਕਰਾਂਗੇ ਕੇ ਉਨ੍ਹਾਂ ਹਰਿਆਣਾ ਦਾ ਹੱਕ ਸਤਿਕਾਰ ਸਹਿਤ ਹਰਿਆਣਾ ਨੂੰ ਸੌਂਪ ਦਿੱਤਾ ਹੈ।
ਹਰਿਆਣਾ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਅੱਜ ਪੂਰੇ ਹਰਿਆਣੇ ਚੋਂ ਸੈਂਕੜੇ ਮੌਜਿਜ਼ ਵਿਅਕਤੀਆਂ ਸ਼ਮੂਲੀਅਤ ਕੀਤੀ ਅਤੇ ਆਵਾਜ਼ ਬੁਲੰਦ ਕੀਤੀ ਕੇ ਮੀਰੀ ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਹਰਿਆਣਾ ਕਮੇਟੀ ਨੂੰ ਹੀ ਮਿਲਣਾ ਚਾਹੀਦਾ ਹੈ ਬਾਦਲਾਂ ਦਾ ਕਬਜ਼ਾ ਗੈਰਕਨੂੰਨੀ ਹੈ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਸਾਰੇ ਇਕੱਤਰ ਹੋਏ ਹਰਿਆਣਾ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਸਹਿਬਾਨਾਂ ਨੇ ਕਮੇਟੀ ਦੇ ਬਾਕੀ ਅਹੁਦੇਦਾਰ ਅਤੇ ਮੈਂਬਰਾਂ ਨੂੰ ਅਪੀਲ ਕੀਤੀ ਕੇ ਉਹ ਬਾਦਲ ਦਲ ਨੂੰ ਛੱਡ ਕੇ ਹਰਿਆਣਾ ਦੇ ਹੱਕ ਵਿੱਚ ਸਟੈਂਡ ਲੈਣ ਦੀ ਕਿਰਪਾਲਤਾ ਕਰਨ ਨਹੀਂ ਤਾਂ ਇਲਾਕੇ ਦੀਆਂ ਸਿੱਖ ਸੰਗਤਾਂ ਇਕੱਠੇ ਹੋ ਕੇ ਮੈਂਬਰ ਸਹਿਬਾਨਾਂ ਨੂੰ ਹਰਿਆਣਾ ਦੇ ਹੱਕ ਵਿੱਚ ਖੜਨ ਲਈ ਪ੍ਰੇਰਿਤ ਕਰਨ। ਅੱਜ ਪ੍ਰੈੱਸ ਕਾਨਫਰੰਸ ਅਤੇ ਐਸ ਪੀ ਕੁਰੂਕਸ਼ੇਤਰ ਨਾਲ ਮੁਲਾਕਾਤ ਵਾਸਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਗੁਰਮੀਤ ਸਿੰਘ ਰਾਮਸਰ ਕਾਲਕਾ ਸੀਨੀਅਰ ਮੀਤ ਪ੍ਰਧਾਨ,ਸਰਦਾਰ ਗੁਰਬੀਰ ਸਿੰਘ ਤਲਾਕੌਰ ਜੂਨੀਅਰ ਮੀਤ ਪ੍ਰਧਾਨ,ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ,ਸਰਦਾਰ ਜਗਤਾਰ ਸਿੰਘ ਮਾਨ ਮਿੱਠੜੀ ਡੱਬਵਾਲੀ ਸਿਰਸਾ ਮੈਂਬਰ,ਸਰਦਾਰ ਤੇਜਿੰਦਰਪਾਲ ਸਿੰਘ ਨਾਰਨੌਲ ਅੰਤ੍ਰਿੰਗ ਮੈਂਬਰ,ਸਰਦਾਰ ਦੀਦਾਰ ਸਿੰਘ ਨਲਵੀ ਸੀਨੀਅਰ ਮੈਂਬਰ,ਬੀਬੀ ਕਰਤਾਰ ਕੌਰ ਸ਼ਾਹਬਾਦ ਮਾਰਕੰਡਾ ਸੀਨੀਅਰ ਮੈਂਬਰ,ਜਥੇਦਾਰ ਸਵਰਨ ਸਿੰਘ ਬੁੰਗਾ ਟਿੱਬੀ ਪੰਚਕੂਲਾ ਮੈਂਬਰ,ਐਡਵੋਕੇਟ ਗੁਰਤੇਜ ਸਿੰਘ ਅੰਬਾਲਾ ਮੈਂਬਰ,ਜਥੇਦਾਰ ਗੁਰਪਾਲ ਸਿੰਘ ਗੋਰਾ ਐਲਨਾਬਾਦ ਸਿਰਸਾ ਮੈਂਬਰ,ਜਥੇਦਾਰ ਬਲਦੇਵ ਸਿੰਘ ਹਾਬੜੀ ਕੈੰਥਲ ਨਿਹੰਗ ਸਿੰਘ ਮੈਂਬਰ,ਸਰਪੰਚ ਭੁਪਿੰਦਰ ਸਿੰਘ ਲਾਡੀ ਪ੍ਰਧਾਨ ਮੈਂਬਰ ਪ੍ਰਤੀਨਿਧ ਬੀਬੀ ਕਪੂਰ ਕੌਰ ਸੌਂਕੜਾ,ਸਰਦਾਰ ਭੁਪਿੰਦਰ ਸਿੰਘ ਸੈਣੀ ਮੈਂਬਰ ਪ੍ਰਤੀਨਿਧ ਕੈਪਟਨ ਦਿਲਬਾਗ ਸਿੰਘ ਸਜ਼ਾਦਪੁਰ ਅੰਬਾਲਾ ਮੈਂਬਰ,ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਅਤੇ ਸਾਬਕਾ ਜਰਨਲ ਸਕੱਤਰ ਹਰਿਆਣਾ ਕਮੇਟੀ,ਸਰਦਾਰ ਗੁਰਪ੍ਰਸਾਦ ਸਿੰਘ ਫਰੀਦਾਬਾਦ ਸਾਬਕਾ ਅੰਤ੍ਰਿੰਗ ਮੈਂਬਰ ਸਰਦਾਰ ਸਤਿੰਦਰ ਸਿੰਘ ਮੰਟਾ ਰਸੀਦਾਂ ਕੈੰਥਲ ਸਾਬਕਾ ਮੈਂਬਰ,ਬੀਬੀ ਬਲਜਿੰਦਰ ਕੌਰ ਚੀਕਾ ਕੈੰਥਲ ਸਾਬਕਾ ਮੈਂਬਰ,ਗਿਆਨੀ ਸੂਬਾ ਸਿੰਘ ਤਰਾਵੜੀ,ਸਰਦਾਰ ਉਮਰਾਓ ਸਿੰਘ ਸ਼ੀਨਾ ਕੈੰਥਲ,ਸਰਦਾਰ ਨਿਰਵੈਰ ਸਿੰਘ ਰੱਤਕ ਝੀਂਡਾ,ਸਰਦਾਰ ਮਹਿੰਦਰ ਸਿੰਘ ਨੱਥਾ ਪ੍ਰਧਾਨ,ਸਰਦਾਰ ਲਖਵਿੰਦਰ ਸਿੰਘ ਸਤਗੋਲੀ,ਸਰਦਾਰ ਲਖਵਿੰਦਰ ਸਿੰਘ ਬਸੰਤਪੁਰਾ,ਸਰਦਾਰ ਮਨਮੋਹਨ ਸਿੰਘ ਰਦੌਰ,ਸਰਦਾਰ ਸੰਦੀਪ ਸਿੰਘ ਨੈਨ ਧਮਧਾਨ ਸਾਹਿਬ ਵੀ ਹਾਜ਼ਰ ਸਨ।

Comments
Post a Comment