ਇੰਟਰ ਮੀਡੀਆ ਪਬਲਿਸਿਟੀ ਕੋਆਰਡੀਨੇਸ਼ਨ ਕਮੇਟੀ ਮੀਟਿੰਗ ਵਿੱਚ ਸਰਕਾਰ ਦੀ ਖਾਸ ਪਹਿਲਕਦਮੀਆਂ ਲਈ ਪ੍ਰਚਾਰ ਪ੍ਰਸਾਰ ਰਣਨੀਤੀ ਨੂੰ ਮਜ਼ਬੂਤ ਕਰਨ ਦਾ ਸੱਦਾ
ਇੰਟਰ ਮੀਡੀਆ ਪਬਲਿਸਿਟੀ ਕੋਆਰਡੀਨੇਸ਼ਨ ਕਮੇਟੀ ਮੀਟਿੰਗ ਵਿੱਚ ਸਰਕਾਰ ਦੀ ਖਾਸ ਪਹਿਲਕਦਮੀਆਂ ਲਈ ਪ੍ਰਚਾਰ ਪ੍ਰਸਾਰ ਰਣਨੀਤੀ ਨੂੰ ਮਜ਼ਬੂਤ ਕਰਨ ਦਾ ਸੱਦਾ
ਸਰਕਾਰੀ ਸਕੀਮਾਂ ਬਾਰੇ ਗਲਤ ਜਾਣਕਾਰੀ ਨਾਲ ਨਜਿੱਠਣ ਲਈ ਮੀਡੀਆ ਦੇ ਸੰਯੁਕਤ ਯਤਨਾਂ ‘ਤੇ ਜ਼ੋਰ
ਚੰਡੀਗੜ੍ਹ 24 ਅਪ੍ਰੈਲ ( ਰਣਜੀਤ ਧਾਲੀਵਾਲ ) : ਭਾਰਤ ਸਰਕਾਰ ਦੇ ਪ੍ਰੈੱਸ ਇਨਫੋਰਮੇਸ਼ਨ ਬਿਊਰੋ (ਪੀਆਈਬੀ) ਨੇ ਕੇਂਦਰ ਸਰਕਾਰ ਦੇ ਵਿਸ਼ੇਸ਼ ਪ੍ਰੋਗਰਾਮਾਂ ਲਈ ਪ੍ਰਚਾਰ ਅਤੇ ਸੰਚਾਰ ਰਣਨੀਤੀ ਨੂੰ ਬਿਹਤਰ ਬਣਾਉਣ ‘ਤੇ ਵਿਚਾਰ ਵਟਾਂਦਰੇ ਲਈ ਇੰਟਰ ਮੀਡੀਆ ਪਬਲਿਸਿਟੀ ਕੋਆਰਡੀਨੇਸ਼ਨ ਕਮੇਟੀ (IMPCC) ਦੀ ਇੱਕ ਮੀਟਿੰਗ ਆਯੋਜਿਤ ਕੀਤੀ। ਮੀਟਿੰਗ ਵਿੱਚ ਜਨਗਣਨਾ ਅਤੇ ਪੈਟਰੋਲੀਅਮ ਅਤੇ ਐੱਲਪੀਜੀ ਦੀ ਉਪਲਬਧਤਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਹ ਮੀਟਿੰਗ ਹਰਿਆਣਾ ਜਨਗਣਨਾ ਸੰਚਾਲਨ ਡਾਇਰੈਕਟੋਰੇਟ, ਜਨਗਣਨਾ ਭਵਨ, ਸੈਕਟਰ-19 ਚੰਡੀਗੜ੍ਹ ਵਿੱਚ ਹੋਈ। ਮੀਟਿੰਗ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਹਰਿਆਣਾ ਦੇ ਜਨਗਣਨਾ ਡਾਇਰੈਕਟੋਰੇਟ ਦੇ ਡਾਇਰੈਕਟਰ ਡਾ. ਲਲਿਤ ਜੈਨ ਨੇ ਰਾਜ ਵਿੱਚ ਜਨਗਣਨਾ ਗਤੀਵਿਧੀਆਂ ਵਿੱਚ ਮਦਦ ਕਰਨ ਅਤੇ ਜ਼ਿਆਦਾ ਲੋਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਰਾਜ ਵਿੱਚ ਚਲ ਰਹੇ ਆਊਟਰੀਚ ਪ੍ਰੋਗਰਾਮਾਂ ਦਾ ਵੇਰਵਾ ਦਿੱਤਾ। ਪੈਟਰੋਲੀਅਮ ਸਪਲਾਈ ਨਾਲ ਜੁੜੀ ਜਾਗਰੂਕਤਾ ਵਧਾਉਣ ਬਾਰੇ ਜਾਣਕਾਰੀ ਦਿੰਦੇ ਹੋਏ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ ਦੇ ਜਨਰਲ ਮੈਨੇਜਰ, ਅੰਜਨੀ ਕੁਮਾਰ ਨੇ ਖੇਤਰ ਵਿੱਚ ਪੈਟਰੋਲੀਅਮ ਅਤੇ ਐਲਪੀਜੀ ਦੀ ਉਪਲਬਧਤਾ ਅਤੇ ਸਪਲਾਈ ਬਾਰੇ ਮੌਜੂਦਾ ਸਥਿਤੀ ਸਪਸ਼ਟ ਕੀਤੀ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਬਿਨਾਂ ਕਿਸੇ ਰੁਕਾਵਟ ਦੇ ਕੰਜਿਊਮਰ ਦੀ ਡਿਮਾਂਡ ਪੂਰੀ ਕਰਨ ਲਈ ਸਾਰੇ ਰਿਟੇਲ ਆਊਟਲੈਟਸ ਅਤੇ ਐਲਪੀਜੀ ਡਿਸਟ੍ਰੀਬਿਊਟਰਸ ‘ਤੇ ਕਾਫੀ ਸਟੌਕ ਉਪਲਬਧ ਹੈ।
ਕੁਮਾਰ ਨੇ ਇੰਡੀਅਨ ਆਇਲ ਦੁਆਰਾ ਐੱਲਪੀਜੀ ਅਤੇ ਪੈਟਰੋਲੀਅਮ ਦੀ ਪੈਨਿਕ ਖਰੀਦ ਅਤੇ ਜਮ੍ਹਾਖੋਰੀ ਨੂੰ ਰੋਕਣ ਲਈ ਚਲਾਏ ਜਾ ਰਹੇ ਜਾਗਰੂਕਤਾ ਅਭਿਆਨਾਂ ਬਾਰੇ ਵੀ ਦੱਸਿਆ ਅਤੇ ਵਿਭਾਗਾਂ ਤੋਂ ਜਨਤਾ ਤੱਕ ਸਹੀ ਜਾਣਕਾਰੀ ਪਹੁੰਚਾਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ, ਪ੍ਰੈੱਸ ਇਨਫੋਰਮੇਸ਼ਨ ਬਿਊਰੋ ਅਤੇ ਸੈਂਟਰਲ ਬਿਊਰੋ ਆਫ਼ ਕਮਿਊਨੀਕੇਸ਼ਨ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਡਿਪਟੀ ਡਾਇਰੈਕਟਰ, ਸੁਸ਼੍ਰੀ ਸਪਨਾ ਨੇ ਸਰਕਾਰੀ ਯੋਜਨਾਵਾਂ ਨੂੰ ਅੰਤਿਮ ਸਿਰ੍ਹੇ ਤੱਕ ਪਹੁੰਚਾਉਣ ਵਿੱਚ ਏਕੀਕ੍ਰਿਤ ਮੀਡੀਆ ਆਊਟਰੀਚ ਪ੍ਰੋਗਰਾਮਾਂ ਦੀ ਅਹਿਮ ਭੂਮਿਕਾ ‘ਤੇ ਜ਼ੋਰ ਦਿੱਤਾ। ਪੀਆਈਬੀ ਅਤੇ ਸੀਬੀਸੀ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਟਾਰਗੇਟਿਡ ਪਬਲਿਸਿਟੀ ਮੁਹਿੰਮ ਤਿਆਰ ਕਰਨ, ਸਥਾਨਕ ਭਾਸ਼ਾਵਾਂ ‘ਤੇ ਕੰਟੈਂਟ ਬਣਾਉਣ ਅਤੇ ਜਨਗਣਨਾ ਦੀਆਂ ਗਤੀਵਿਧੀਆਂ ਅਤੇ ਪੈਟਰੋਲੀਅਮ ਸੰਭਾਲ ਜਿਹੀਆਂ ਵਿਸ਼ੇਸ਼ ਮੁਹਿੰਮਾਂ ਵਧਾਉਣ ਵਿੱਚ ਪੂਰਾ ਸਪੋਰਟ ਦੇਣ ਦਾ ਭਰੋਸਾ ਦਿਵਾਇਆ।ਇਸ ਤੋਂ ਪਹਿਲਾਂ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਪੀਆਈਬੀ ਅਤੇ ਸੀਬੀਸੀ ਦੀ ਅਸਿਸਟੈਂਟ ਡਾਇਰੈਕਟਰ ਸ਼ੀਨਮ ਜੈਨ ਨੇ ਟ੍ਰਾਈਸਿਟੀ ਦੇ ਵੱਖ-ਵੱਖ ਸੈਂਟਰਲ ਗਵਰਨਮੈਂਟ ਡਿਪਾਰਟਮੈਂਟ ਦੇ ਪ੍ਰਤੀਨਿਧੀਆਂ ਦਾ ਸੁਆਗਤ ਕੀਤਾ ਅਤੇ ਮਿਲ ਕੇ ਪ੍ਰਵੰਚਾਰ ਪ੍ਰਸਾਰ ਦੀਆਂ ਕੋਸ਼ਿਸ਼ਾਂ ਦੀ ਅਹਮੀਅਤ ‘ਤੇ ਜ਼ੋਰ ਦਿੱਤਾ। ਮੀਟਿੰਗ ਦੌਰਾਨ, ਮੈਂਬਰਾਂ ਨੇ ਸੰਚਾਰ ਨੂੰ ਅਸਰਦਾਰ ਬਣਾਉਣ ਲਈ ਆਪਣੀ ਰਾਏ ਅਤੇ ਸੁਝਾਅ ਸ਼ੇਅਰ ਕੀਤੇ। ਉਨ੍ਹਾਂ ਨੇ ਆਪਣੇ-ਆਪਣੇ ਡਿਪਾਰਟਮੈਂਟ ਦੁਆਰਾ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਪਬਲਿਸਿਟੀ ਦੀ ਪਹਿਲ ‘ਤੇ ਅਪਡੇਟ ਵੀ ਦਿੱਤੇ ਅਤੇ ਆਉਣ ਵਾਲੇ ਮਹੀਨਿਆਂ ਲਈ ਪਲਾਨ ਕੀਤੀ ਗਈ ਐਕਟੀਵਿਟੀਜ਼ ਬਾਰੇ ਦੱਸਿਆ। ਮੀਟਿੰਗ ਮੰਜੀਤ ਪਵਾਰ ਦੇ ਧੰਨਵਾਦੀ ਪ੍ਰਸਤਾਵ ਨਾਲ ਸੰਪੰਨ ਹੋਈ।

Comments
Post a Comment