ਡ੍ਰੋਨ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਉਭਰ ਰਹੀਆਂ ਤਕਨਾਲੋਜੀਆਂ ਅਤੇ ਉਨ੍ਹਾਂ ਦਾ ਸੀਮਾ ਪ੍ਰਬੰਧਨ ਅਤੇ ਰਾਸ਼ਟਰੀ ਸੁਰੱਖਿਆ ‘ਤੇ ਪ੍ਰਭਾਵ ‘ਤੇ ਸਿੰਪੋਜ਼ੀਅਮ ਦਾ ਆਯੋਜਨ
ਡ੍ਰੋਨ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਉਭਰ ਰਹੀਆਂ ਤਕਨਾਲੋਜੀਆਂ ਅਤੇ ਉਨ੍ਹਾਂ ਦਾ ਸੀਮਾ ਪ੍ਰਬੰਧਨ ਅਤੇ ਰਾਸ਼ਟਰੀ ਸੁਰੱਖਿਆ ‘ਤੇ ਪ੍ਰਭਾਵ ‘ਤੇ ਸਿੰਪੋਜ਼ੀਅਮ ਦਾ ਆਯੋਜਨ
ਐਸ.ਏ.ਐਸ.ਨਗਰ 17 ਅਪ੍ਰੈਲ ( ਰਣਜੀਤ ਧਾਲੀਵਾਲ ) : 17 ਅਪ੍ਰੈਲ ਨੂੰ ਹੈੱਡਕੁਆਰਟਰ ਸਪੈਸ਼ਲ ਡਾਇਰੈਕਟਰ ਜਨਰਲ, ਸੀਮਾ ਸੁਰੱਖਿਆ ਬਲ ਪੱਛਮੀ ਕਮਾਂਡ, ਚੰਡੀਗੜ੍ਹ, ਨੇ ਲਖਨੌਰ (ਮੋਹਾਲੀ) ਸਥਿਤ ਸਿੰਦੂਰ ਔਡੀਟੋਰੀਅਮ ਵਿੱਚ ਇੱਕ ਸਿੰਪੋਜ਼ੀਅਮ ਦਾ ਆਯੋਜਨ ਕੀਤਾ। ਇਸ ਸਿੰਪੋਜ਼ੀਅਮ ਦਾ ਕੇਂਦਰ ਬਿੰਦੂ ਡ੍ਰੋਨ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਅਤੇ ਉਨ੍ਹਾਂ ਦਾ ਸੀਮਾ ਪ੍ਰਬੰਧਨ ਅਤੇ ਰਾਸ਼ਟਰੀ ਸੁਰੱਖਿਆ ‘ਤੇ ਪ੍ਰਭਾਵ ਸੀ। ਚਰਚਾ ਵਿੱਚ ਵਰਤਮਾਨ ਚੇਤਾਵਨੀਆਂ, ਤਸਕਰੀ ਅਤੇ ਇਨ੍ਹਾਂ ਨਾਲ ਲੜਨ ਲਈ ਸੁਰੱਖਿਆ ਸੰਸਥਾਨਾਂ ਦੇ ਵਿੱਚਕਾਰ ਮਜ਼ਬੂਤ ਤਾਲਮੇਲ ‘ਤੇ ਚਰਚਾ ਕੀਤੀ ਗਈ।
ਇਸ ਵਿੱਚ ਸੀਮਾ ਸੁਰੱਖਿਆ ਬਲ, ਫੋਰਸ ਹੈੱਡਕੁਆਰਟਰ, ਨਵੀਂ ਦਿੱਲੀ, ਫੀਲਡ ਫਾਰਮੇਸ਼ਨ, ਭਾਰਤੀ ਸੈਨਾ ਪੱਛਮੀ ਕਮਾਨ, ਭਾਰਤੀ ਹਵਾਈ ਸੈਨਾ, ਚੰਡੀਗੜ੍ਹ, ਪੰਜਾਬ ਪੁਲਿਸ, ਆਈਆਈਟੀ ਰੋਪੜ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, IISER ਮੋਹਾਲੀ, ਨੈਨੋ ਸਾਇੰਸ ਸੈਂਟਰ ਮੋਹਾਲੀ, C-DAC ਮੋਹਾਲੀ, NIELIT ਰੋਪੜ ਅਤੇ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਸਮੇਤ ਹੋਰ ਵਿਸ਼ੇਸ਼ ਸੰਗਠਨਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਮਾਹਿਰਾਂ ਨੇ ਸਰਗਰਮੀ ਨਾਲ ਸ਼ਿਰਕਤ ਕੀਤੀ। ਸਿੰਪੋਜ਼ੀਅਮ ਵਿੱਚ ਡ੍ਰੋਨ ਨਾਲ ਹੋਣ ਵਾਲੀ ਤਸਕਰੀ, ਨਿਗਰਾਨੀ ਅਤੇ ਸੀਮਾ ਪਾਰ ਗਤੀਵਿਧੀਆਂ ਨਾਲ ਵਧ ਰਹੇ ਖਤਰਿਆਂ ਬਾਰੇ ਚਰਚਾ ਕੀਤੀ ਗਈ। ਮੁੱਖ ਤੌਰ ‘ਤੇ ਉੱਨਤ ਡ੍ਰੋਨ ਪਛਾਣ ਅਤੇ ਡ੍ਰੋਨ-ਰੋਧੀ ਤਕਨਾਲੋਜੀਆਂ ਦੀ ਤਾਇਨਾਤੀ, ਫੌਰੈਂਸਿਕ ਵਿਸ਼ਲੇਸ਼ਣ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਵੱਖ-ਵੱਖ ਸੁਰੱਖਿਆ ਏਜੰਸੀਆਂ ਵਿੱਚਕਾਰ ਨਿਰਵਿਘਨ ਤਾਲਮੇਲ ਨੂੰ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ ਗਿਆ।
ਮਾਹਿਰਾਂ ਨੇ ਉੱਭਰ ਰਹੇ ਤਕਨੀਕੀ ਖਤਰਿਆਂ ਦਾ ਮੁਕਾਬਲਾ ਕਰਨ ਲਈ ਇੱਕ ਸਰਗਰਮ ਅਤੇ ਏਕੀਕ੍ਰਿਤ ਦ੍ਰਿਸ਼ਟੀਕੋਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਨਵੀਨਤਾ, ਖੂਫੀਆ ਜਾਣਕਾਰੀ ਸਾਂਝੀ ਕਰਨ ਅਤੇ ਸਮਰੱਥਾ ਨਿਰਮਾਣ ਨੂੰ ਸੰਚਾਲਨ ਲਈ ਮਹੱਤਵਪੂਰਨ ਦੱਸਿਆ। ਇਸ ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਸੁਰੱਖਿਆ ਅ ਡ੍ਰੋਨ ਖ਼ਤਰੇ ਦੇ ਬਦਲੇ ਲੈਂਡਸਕੇਪ ਦਾ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਲਈ ਸਾਰੇ ਹਿਤਧਾਰਕਾਂ ਦੀ ਸਮੂਹਿਕ ਵਚਨਬੱਧਤਾ ਦੀ ਮੁੜ ਪੁਸ਼ਟੀ ਨਾਲ ਹੋਇਆ।

Comments
Post a Comment