Skip to main content

ਸਹਿਕਾਰੀ ਸੁਸਾਇਟੀਆਂ ਵੱਲੋਂ ਵਧਿਆ ਹੱਦ ਕਰਜ਼ਾ ਰੋਕਣਾ - ਬੈਂਕ ਮੁਲਾਜ਼ਮਾਂ ਦੀ ਹੜਤਾਲ ਕਿਸਾਨ ਵਿਰੋਧੀ

ਸਹਿਕਾਰੀ ਸੁਸਾਇਟੀਆਂ ਵੱਲੋਂ ਵਧਿਆ ਹੱਦ ਕਰਜ਼ਾ ਰੋਕਣਾ - ਬੈਂਕ ਮੁਲਾਜ਼ਮਾਂ ਦੀ ਹੜਤਾਲ ਕਿਸਾਨ ਵਿਰੋਧੀ ਪੰਜਾਬ ਸਰਕਾਰ ਤੇ ਸਹਿਕਾਰੀ ਸਭਾਵਾਂ ਅਧਿਕਾਰੀ ਕਿਸਾਨਾਂ ਦੇ ਵਧੇ ਹੋਏ ਹਦ ਕਰਜ਼ੇ ਤਰੰਤ ਜਾਰੀ ਕਰੇ  ਬੇਮੌਸੀਮ ਬਾਰਸ਼ ਨਾਲ 25% ਘੱਟ ਝਾੜ ਦਾ ਬੋਨਸ ਅਤੇ ਗੜੇਮਾਰੀ ਦਾ ਮੁਆਵਜ਼ਾ ਸਰਕਾਰ ਤੁਰੰਤ ਜਾਰੀ ਕਰੇ  : ਗੁਰਮੀਤ ਸਿੰਘ ਮਹਿਮਾ ਹਰਿੰਦਰ ਸਿੰਘ ਲੱਖੋਵਾਲ ਬੂਟਾ ਸਿੰਘ ਬੁਰਜ ਗਿੱਲ ਚੰਡੀਗੜ੍ਹ 6 ਮਈ ( ਰਣਜੀਤ ਧਾਲੀਵਾਲ ) : ਗੁਰਮੀਤ ਸਿੰਘ ਮਹਿਮਾ, ਹਰਿੰਦਰ ਸਿੰਘ ਲੱਖੋਵਾਲ, ਬੁਟਾ ਸਿੰਘ ਬੁਰਜ਼ ਗਿੱਲ ਕਿਹਾ ਪੰਜਾਬ ਸਰਕਾਰ ਵੱਲੋਂ 7 ਸਾਲਾਂ ਬਾਅਦ ਝੋਨੇ ਦੀ ਫਸਲ ਲਈ ਹੱਦ ਕਰਜ਼ਾ ₹25,440 ਤੋਂ ਵਧਾ ਕੇ ₹39,000 ਪ੍ਰਤੀ ਏਕੜ ਕਰ ਦਿੱਤਾ ਗਿਆ ਹੈ। ਇਸ ਵਿੱਚੋਂ ₹23,000 ਰੁਪਏ ਨਕਦ ਅਤੇ ₹16,000 ਰੁਪਏ ਦੀ ਖਾਦ-ਬੀਜ ਆਦਿ ਸੁਸਾਇਟੀ ਰਾਹੀਂ ਮਿਲਣੀ ਹੈ। ਪਰ ਸਹਿਕਾਰੀ ਬੈਂਕਾਂ ਦੇ ਕਰਮਚਾਰੀਆਂ ਵੱਲੋਂ ਇਸ ਵਧੇ ਹੋਏ ਹੱਦ ਕਰਜ਼ੇ ਨੂੰ ਲਾਗੂ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਜੋ ਕਿ ਸਿੱਧਾ ਕਿਸਾਨ ਮਾਰੂ ਕਦਮ ਹੈ। ਬੈਂਕ ਮੁਲਾਜ਼ਮਾਂ ਦੀ ਧਮਕੀ - ਹੜਤਾਲ ਦਾ ਨੋਟਿਸ*   ਸਹਿਕਾਰੀ ਬੈਂਕ ਕਰਮਚਾਰੀਆਂ ਨੇ ਨੋਟਿਸ ਜਾਰੀ ਕਰਕੇ ਧਮਕੀ ਦਿੱਤੀ ਹੈ ਕਿ ਜੇ ਪੰਜਾਬ ਸਰਕਾਰ ਨੇ ਵਧਿਆ ਹੋਇਆ ਹੱਦ ਕਰਜ਼ਾ ਲਾਗੂ ਕਰਨ ਲਈ ਜ਼ੋਰ ਪਾਇਆ ਤਾਂ ਉਹ ਹੜਤਾਲ 'ਤੇ ਚਲੇ ਜਾਣਗੇ। 2 ਮਈ ਨੂੰ 2 ਘੰਟੇ ਦੀ ਹੜਤਾਲ ਕੀਤੀ ਜਾ ਚੁੱਕੀ ਹੈ ਅਤੇ 6 ਮਈ ਨੂੰ ਫਿਰ 2 ...

ਵਲੰਟੀਅਰ ਹੀ ਭਾਸ਼ਾਈ ਭਾਈਚਾਰੇ ਦੀ ਅਸਲ ਤਾਕਤ : ਤਨਵੀਰ ਹਸਨ

ਵਲੰਟੀਅਰ ਹੀ ਭਾਸ਼ਾਈ ਭਾਈਚਾਰੇ ਦੀ ਅਸਲ ਤਾਕਤ : ਤਨਵੀਰ ਹਸਨ

-ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਦੀ ਦੋ ਰੋਜ਼ਾ ਵਰਕਸ਼ਾਪ ਵਿੱਚ ਅੰਤਰਰਾਸ਼ਟਰੀ ਮਾਹਿਰਾਂ ਵੱਲੋਂ ਟ੍ਰੇਨਿੰਗ

ਚੰਡੀਗੜ੍ਹ 21 ਅਪ੍ਰੈਲ ( ਰਣਜੀਤ ਧਾਲੀਵਾਲ ) : ਕਿਸੇ ਵੀ ਭਾਸ਼ਾਈ ਭਾਈਚਾਰੇ ਦੀ ਅਸਲੀ ਤਾਕਤ ਉਸਦੇ ਜਾਗਰੂਕ ਅਤੇ ਸਰਗਰਮ ਵਲੰਟੀਅਰਾਂ ਵਿੱਚ ਨਿਹਿਤ ਹੁੰਦੀ ਹੈ। ਜਦੋਂ ਸਵੈ ਸੇਵਾ ਸੰਸਕਾਰ ਮਜ਼ਬੂਤ ਹੁੰਦਾ ਹੈ, ਤਦ ਹੀ ਭਾਸ਼ਾ ਅਤੇ ਗਿਆਨ ਦੀ ਪਹੁੰਚ ਵੱਧਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੈਂਟਰ ਫਾਰ ਇੰਟਰਨੈਟ ਐਂਡ ਸੋਸਾਇਟੀ ਦੇ ਕਾਰਜਕਾਰੀ ਨਿਦੇਸ਼ਕ ਅਤੇ ਇੰਟਰਨੈਸ਼ਨਲ ਇੰਸਟੀਟਿਊਟ ਆਫ਼ ਇਨਫਾਰਮੇਸ਼ਨ ਟੇਕਨੋਲੋਜੀ ਹੈਦਰਾਬਾਦ ਦੇ ਪ੍ਰੋਜੈਕਟ ਓਪਨ ਨਾਲੇਜ ਇਨੀਸ਼ਿਏਟਿਵ ਦੇ ਮੁੱਖ ਆਰਕੀਟੈਕਟ ਤਨਵੀਰ ਹਸਨ ਨੇ ਕੀਤਾ। ਉਹ ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਵੱਲੋਂ ਵਲੰਟੀਅਰਾਂ ਲਈ ਕਰਵਾਈ ਗਈ ਦੋ ਰੋਜ਼ਾ ਸਕਿੱਲ ਡਿਵੈਲਪਮੈਂਟ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਿਤ ਕਰ ਰਹੇ ਸਨ।

ਵਰਕਸ਼ਾਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਗਰੁੱਪ ਦੇ ਵਲੰਟੀਅਰ ਮੀਡੀਆ ਐਡਵਾਈਜ਼ਰ ਅਮਨ ਅਰੋੜਾ ਨੇ ਦੱਸਿਆ ਕਿ ਸੀਨੀਅਰ ਵਿਕੀਮੀਡੀਅਨਜ਼ ਨਿਤੇਸ਼ ਗਿੱਲ ਅਤੇ ਗਰੁੱਪ ਕੋਆਰਡੀਨੇਟਰ ਕੁਲਦੀਪ ਬੁਰਜ ਭਲਾਈਕੇ ਦੀ ਅਗਵਾਈ ਵਿੱਚ ਚੰਡੀਗੜ ਵਿਖੇ ਕਰਵਾਈ ਗਈ ਇਸ ਵਰਕਸ਼ਾਪ ਦੌਰਾਨ ਅੰਤਰਰਾਸ਼ਟਰੀ ਪੱਧਰ ਦੇ ਮਾਹਿਰਾਂ ਵੱਲੋਂ ਵਲੰਟੀਅਰ ਵਿਕੀਮੀਡੀਅਨਜ਼ ਨੂੰ ਵੱਖ-ਵੱਖ ਵਿਸ਼ਿਆਂ ’ਤੇ ਟ੍ਰੇਨਿੰਗ ਦਿੱਤੀ ਗਈ। ਤਨਵੀਰ ਹਸਨ ਅਹਿਮਦ ਖਾਨ ਨੇ ਇਹ ਵੀ ਕਿਹਾ ਕਿ ਭਾਸ਼ਾਈ ਭਾਈਚਾਰਿਆਂ ਦੀ ਲੰਬੇ ਸਮੇਂ ਤੱਕ ਸਫਲਤਾ ਨਵੇਂ ਵਲੰਟੀਅਰਾਂ ਨੂੰ ਜੋੜਨ, ਉਨ੍ਹਾਂ ਦੀ ਲਗਾਤਾਰ ਟ੍ਰੇਨਿੰਗ ਕਰਨ ਅਤੇ ਉਨ੍ਹਾਂ ਵਿੱਚ ਲੀਡਰਸ਼ਿਪ ਸਮਰੱਥਾ ਵਿਕਸਿਤ ਕਰਨ ਨਾਲ ਸੰਭਵ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਸਮਰੱਥਾ ਵਿਕਾਸ ਅਤੇ ਭਾਸ਼ਾ ਪ੍ਰਚਾਰ ਨੂੰ ਇਕੱਠੇ ਅੱਗੇ ਵਧਾਉਣਾ ਸਮੇਂ ਦੀ ਮੁੱਖ ਲੋੜ ਹੈ, ਤਾਂ ਜੋ ਭਾਈਚਾਰਾ ਨਿਰੰਤਰ ਤਰੱਕੀ ਕਰ ਸਕੇ। ਵਿਕੀਮੀਡੀਆ ਫਾਉਂਡੇਸ਼ਨ ਦੇ ਮੂਵਮੈਂਟ ਕਮਿਊਨਿਕੇਸ਼ਨ ਮੈਨੇਜਰ ਰਚਿਤ ਸ਼ਰਮਾ ਨੇ ਸੰਸਥਾ ਦੀ ਸਾਲਾਨਾ ਯੋਜਨਾ ਅਤੇ ਸੰਚਾਰ ਦੇ ਵੱਖ-ਵੱਖ ਸਾਧਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਭਾਵਸ਼ਾਲੀ ਸੰਚਾਰ ਕਿਸੇ ਵੀ ਮੂਵਮੈਂਟ ਦੀ ਸਫਲਤਾ ਲਈ ਅਹਿਮ ਹੁੰਦਾ ਹੈ ਅਤੇ ਡਿਜ਼ਿਟਲ ਪਲੇਟਫਾਰਮਾਂ ਦੇ ਸਹੀ ਇਸਤੇਮਾਲ ਨਾਲ ਭਾਈਚਾਰੇ ਦੀ ਪਹੁੰਚ ਅਤੇ ਭਾਗੀਦਾਰੀ ਨੂੰ ਕਾਫ਼ੀ ਵਧਾਇਆ ਜਾ ਸਕਦਾ ਹੈ।

ਵਿਕੀਮੀਡੀਆ ਫਾਉਂਡੇਸ਼ਨ ਦੀ ਸੀਨੀਅਰ ਟਰੱਸਟ ਐਂਡ ਸੇਫਟੀ ਕਮਿਊਨਿਟੀ ਗਵਰਨਾਂਸ ਸਪੈਸ਼ਲਿਸਟ ਮਾਨਵਪ੍ਰੀਤ ਕੌਰ ਨੇ ਵਿਆਪਕ ਆਚਾਰ ਜ਼ਾਬਤੇ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਇੱਕ ਸੁਰੱਖਿਅਤ, ਸਮਾਨਤਾਪੂਰਣ ਅਤੇ ਸਨਮਾਨਜਨਕ ਮਾਹੌਲ ਕਿਸੇ ਵੀ ਆਨਲਾਈਨ ਭਾਈਚਾਰੇ ਦੀ ਬੁਨਿਆਦ ਹੁੰਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਸਾਰੇ ਮੈਂਬਰਾਂ ਵੱਲੋਂ ਆਚਾਰ ਜ਼ਾਬਤੇ ਦੀ ਪਾਲਣਾ ਨਾਲ ਹੀ ਭਰੋਸੇਮੰਦ ਅਤੇ ਸਹਿਯੋਗੀ ਵਾਤਾਵਰਣ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਵਰਕਸ਼ਾਪ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਵਿਕੀਮੀਡੀਆ ਫਾਉਂਡੇਸ਼ਨ ਦੇ ਲੀਡ ਪਾਰਟਨਰਸ਼ਿਪ ਮੈਨੇਜਰ ਪ੍ਰਵੀਨ ਦਾਸ ਵੱਲੋਂ ਯੋਜਨਾਬੱਧ ਰਣਨੀਤੀ ਅਤੇ ਪ੍ਰੋਜੈਕਟ ਡਿਜ਼ਾਈਨ ਬਾਰੇ, ਓਪਨ ਨਾਲੇਜ ਇਨੀਸ਼ਿਏਟਿਵ ਦੀ ਸੀਨੀਅਰ ਰਿਸਰਚ ਮੈਨੇਜਰ ਸਨੇਹਾ ਪੀਪੀ ਵੱਲੋਂ ਭਾਰਤੀ ਵਿਕੀਮੀਡੀਆ ਭਾਈਚਾਰਿਆਂ ਵਿੱਚ ਖੋਜ ਦੇ ਖੇਤਰ ਬਾਰੇ, ਵਿਕੀਮੀਡੀਆ ਫਾਉਂਡੇਸ਼ਨ ਦੇ ਕੰਟੈਂਟ ਇਨੇਬਲਮੈਂਟ ਮੈਨੇਜਰ ਸਤਦੀਪ ਗਿੱਲ ਵਲੋਂ ਵੱਖ-ਵੱਖ ਡਿਜ਼ੀਟਲ ਟੂਲਜ਼ ਦੇ ਇਸਤੇਮਾਲ ਬਾਰੇ ਅਤੇ ਹੈਰੀਟੇਜ ਲੈਬ ਦੀ ਸੰਸਥਾਪਕ ਮੇਧਾਵੀ ਗਾਂਧੀ ਵੱਲੋਂ ਵਿਰਾਸਤ ਸੰਭਾਲ ਵਿੱਚ ਡਿਜ਼ੀਟਲ ਪਲੇਟਫਾਰਮਾਂ ਦੀ ਭੂਮਿਕਾ ਬਾਰੇ ਵਲੰਟੀਅਰਜ਼ ਨੂੰ ਸਿਖਲਾਈ ਪ੍ਰਦਾਨ ਕੀਤੀ ਗਈ। ਵਰਕਸ਼ਾਪ ਦੌਰਾਨ ਹੋਰ ਵੀ ਪ੍ਰਸਿੱਧ ਮਾਹਿਰਾਂ ਨੇ ਆਪਣਾ ਯੋਗਦਾਨ ਪਾਇਆ। ਵਰਕਸ਼ਾਪ ਵਿੱਚ ਸੀਨੀਅਰ ਵਿਕੀਮੀਡੀਅਨ ਚਰਨ ਗਿੱਲ, ਡਾ. ਸਟਾਲਿਨਜੀਤ ਬਰਾੜ, ਡਾ. ਗੌਰਵ ਝੰਮਟ, ਨਿਸ਼ਾਨ ਸਿੰਘ ਵਿਰਦੀ, ਗੁਰਮੇਲ ਕੌਰ, ਤਮਨਪ੍ਰੀਤ ਕੌਰ ਸਮੇਤ ਦੋ ਦਰਜਨ ਤੋਂ ਵੱਧ ਵਲੰਟੀਅਰਾਂ ਨੇ ਸਿਖਲਾਈ ਹਾਸਲ ਕੀਤੀ।

Comments

Most Popular

ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਹੋਵੇ

ਮਿੱਡ ਡੇ ਮੀਲ ਵਰਕਰਾਂ ਵਲੋਂ ਵਿਧਾਇਕ ਨੂੰ ਮੰਗ ਪੱਤਰ,

ਲੋਕ ਨਿਰਮਾਣ ਵਿਭਾਗ ਦੇ ਕਾਮਿਆਂ ਵੱਲੋਂ ਤਨਖਾਹ ਲਈ ਰੋਸ ਧਰਨਾ

Elections for Gurdwara Singh Sabha, Sector 78, Must Be Held Anew in Accordance with the Gurdwara Constitution and Sikh Rehat Maryada

ਸਿੱਖਿਆ ਵਿਭਾਗ ਦੀ ਕਲਾਸ ਫੋਰ ਕਰਮਚਾਰੀ ਯੂਨੀਅਨ (ਰਜਿ. 638) ਦੇ ਪ੍ਰਧਾਨ ਦੀ ਚੋਣ 16 ਮਈ ਨੂੰ ਹੋਵੇਗੀ

ਕਰੁਣਾ, ਪਿਆਰ ਅਤੇ ਸਹਿ-ਅਸਤਿਤਵ ਦਾ ਜੀਵੰਤ ਉਤਸਵ

ਚੰਡੀਗੜ੍ਹ ਸੈਕਟਰ 27 ਸਥਿਤ ਸ਼੍ਰੀ ਦਿਗੰਬਰ ਜੈਨ ਮੰਦਿਰ ਵਿਖੇ ਪੂਜਯ ਮੁਨੀ ਸ਼੍ਰੀ ਪ੍ਰਤੀਕ ਸਾਗਰ ਜੀ ਮਹਾਰਾਜ ਦਾ ਸ਼ਾਨਦਾਰ ਆਗਮਨ

ਸੰਯੁਕਤ ਕਰਮਚਾਰੀ ਮੋਰਚਾ, ਯੂ.ਟੀ. ਅਤੇ ਐਮ.ਸੀ., ਚੰਡੀਗੜ੍ਹ 1 ਮਈ 2026 ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ (ਮਜ਼ਦੂਰ ਦਿਵਸ) ਮਨਾਉਣਗੇ

ਚੰਡੀਗੜ੍ਹ ਵਿਖੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਯਾਦਗਾਰੀ ਸਮਾਰੋਹ ਕਰਵਾਇਆ

20 Lakh Paramilitary Families to Take to the Streets for Withdrawal of “Black Law” Passed Against Supreme Court Verdict : H.R. Singh