ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਅੰਧ ਵਿਸ਼ਵਾਸ਼ ਵਿਰੋਧੀ ਕਾਨੂੰਨ ਲਾਗੂ ਕਰਨ ਦੀ ਮੰਗ ਨੂੰ ਲੈਕੇ ਡੀ ਸੀ ਬਠਿੰਡਾ ਨੂੰ ਦਿੱਤਾ ਮੰਗ ਪੱਤਰ
ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਅੰਧ ਵਿਸ਼ਵਾਸ਼ ਵਿਰੋਧੀ ਕਾਨੂੰਨ ਲਾਗੂ ਕਰਨ ਦੀ ਮੰਗ ਨੂੰ ਲੈਕੇ ਡੀ ਸੀ ਬਠਿੰਡਾ ਨੂੰ ਦਿੱਤਾ ਮੰਗ ਪੱਤਰ
ਬਠਿੰਡਾ/ਚੰਡੀਗੜ੍ਹ 5 ਜੂਨ ( ਰਣਜੀਤ ਧਾਲੀਵਾਲ ) : ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਵਹਿਮਾਂ,ਭਰਮਾਂ,ਅੰਧਵਿਸ਼ਵਾਸਾਂ ਤੇ ਪਾਖੰਡ ਫੈਲਾ ਕੇ ਲੋਕਾਂ ਨੂੰ ਭਰਮਾ ਕੇ ਗੁੰਮਰਾਹ ਕਰਨ ਵਾਲੇ ਪਖੰਡੀ ਬਾਬਿਆਂ, ਅਖੌਤੀ ਸਿਆਣਿਆਂ ਚੇਲਿਆਂ,ਤਾਂਤਰਿਕਾਂ ਅਤੇ ਯੋਤਸ਼ੀਆਂ ਆਦਿ ਖਿਲਾਫ ਸਖਤ ਕਾਨੂੰਨਣ ਕਾਰਵਾਈ ਕਰਨ ਦੀ ਮੰਗ ਕਰਦਿਆਂ ਮੈਗਜ਼ੀਨ ਤਰਕਸ਼ੀਲ ਦੇ ਸੰਪਾਦਕ ਰਾਜਪਾਲ ਸਿੰਘ ਜੋਨ ਬਠਿੰਡਾ ਮੁਖੀ ਬਲਰਾਜ ਮੌੜ ਅਤੇ ਮਾਸਟਰ ਗਿਆਨ ਸਿੰਘ ਦੀ ਅਗਵਾਈ ਵਿੱਚ ਇੱਕ ਮੰਗ ਪੱਤਰ ਡੀ ਸੀ ਬਠਿੰਡਾ ਨੂੰ ਦਿੱਤਾ ਗਿਆ ਉਹਨਾਂ ਦੇ ਨਾਲ ਤਰਕਸ਼ੀਲ ਇਕਾਈ ਬਠਿੰਡਾ ਦੇ ਆਗੂ ਹਾਕਮ ਸਿੰਘ,ਕੁਲਵੰਤ ਸਿੰਘ ਹਰਿੰਦਰ ਕੁਮਾਰ ਅਤੇ ਗੁਰਮੀਤ ਸਿੰਘ ਵੀ ਸ਼ਾਮਿਲ ਸਨ।
ਪੱਤਰ ਵਿੱਚ ਮੰਗ ਕੀਤੀ ਗਈ ਕਿ ਆਮ ਲੋਕਾਂ ਦੀ ਆਰਥਿਕ ,ਮਾਨਸਿਕ ਅਤੇ ਸਰੀਰਕ ਲੁੱਟ ਖਸੁੱਟ ਕਰਨ ਵਾਲੇ ਦੰਭੀਆਂ ਉਤੇ ਡਰੱਗਜ਼ ਐਂਡ ਮੈਜਿਕ ਰੈਮਿਡੀ ਐਕਟ(1954) ਸਖਤੀ ਨਾਲ ਲਾਗੂ ਕੀਤਾ ਜਾਵੇ। ਇਸ ਦੇ ਨਾਲ ਹੀ ਭਾਰਤੀ ਸੰਵਿਧਾਨ ਦੀ ਆਰਟੀਕਲ 51-A(H)ਅਨੁਸਾਰ ਸਮਾਜ ਵਿੱਚ ਵਿਗਿਆਨਕ ਵਿਚਾਰਾਂ ਦੇ ਪ੍ਰਚਾਰ ਪ੍ਰਸਾਰ ਲਈ ਯਤਨ ਕਰਦਿਆਂ ਅੰਧਵਿਸ਼ਵਾਸ ਵਿਰੋਧੀ ਕਾਨੂੰਨਾਂ ਨੂੰ ਪ੍ਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਪੁਰਜੋਰ ਮੰਗ ਕੀਤੀ ਗਈ।
ਡੀ ਸੀ ਬਠਿੰਡਾ ਰਜੇਸ਼ ਧੀਮਾਨ ਵਲੋਂ ਤਰਕਸ਼ੀਲ ਆਗੂਆਂ ਦੀ ਗੱਲ ਨੂੰ ਧਿਆਨ ਨਾਲ ਸੁਣਦਿਆਂ ਮੰਗ ਪੱਤਰ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ।
ਇਹ ਜਾਣਕਾਰੀ ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਬਠਿੰਡਾ ਦੇ ਮੀਡੀਆ ਮੁਖੀ ਰਾਮ ਸਿੰਘ ਨਿਰਮਾਣ ਨੇ ਪ੍ਰੈਸ ਨੂੰ ਦਿੱਤੀ।

Comments
Post a Comment