Skip to main content

SAD announces DharamYudh Morcha against Bhagwant Mann from July 19

SAD announces DharamYudh Morcha against Bhagwant Mann from July 19 Sukhbir Singh Badal calls it a collective holy war against the enemy of Guru Sahiban and the Khalsa Panth Guru Dokhi and Panth Virodhi has no right to rule in Punjab, says Sukhbir Singh Badal SAD president dares Bhagwant Mann to undergo Lie Detection Test Chandigarh 18 June ( Ranjeet Singh Dhaliwal ) : Shiromani Akali Dal today announced a “Dharam Yudh Morcha” from Sri Akal Takht Sahib from July 19 to remove “Guru Dokhi and Khalsa Panth Virodhi” Bhagwant Mannn as Chief Minister who has been found and declared guilty of “committing heinous sacrilege and the most unforgivable outrage against the honour and sacred glory of Sikh Guru Sahiban and the supreme religio-temporal authority of the Khalsa Panth - Sri Akal Takht Sahib.” Addressing a press conference at the party headquarters here, SAD president Sukhbir Singh Badal declared that the ‘Dharamyudh Morcha’ will be launched under the ‘Chhattar Chhaya’ (overall spiritual p...

ਮੀਰੀ ਪੀਰੀ ਮੈਡੀਕਲ ਹਸਪਤਾਲ ਵਿੱਚ ਬਾਦਲ ਪਰਿਵਾਰ ਕਰੋੜਾਂ ਦੀ ਲੁੱਟ ਤੁਰੰਤ ਬੰਦ ਕਰਕੇ ਹਰਿਆਣਾ ਕਮੇਟੀ ਦੇ ਹਵਾਲੇ ਕਰੇ ਪ੍ਰਬੰਧ : ਹਰਿਆਣਾ ਕਮੇਟੀ ਆਗੂ

ਮੀਰੀ ਪੀਰੀ ਮੈਡੀਕਲ ਹਸਪਤਾਲ ਵਿੱਚ ਬਾਦਲ ਪਰਿਵਾਰ ਕਰੋੜਾਂ ਦੀ ਲੁੱਟ ਤੁਰੰਤ ਬੰਦ ਕਰਕੇ ਹਰਿਆਣਾ ਕਮੇਟੀ ਦੇ ਹਵਾਲੇ ਕਰੇ ਪ੍ਰਬੰਧ : ਹਰਿਆਣਾ ਕਮੇਟੀ ਆਗੂ 

ਬਾਦਲ ਭਜਾਓ ਮੀਰੀ ਪੀਰੀ ਕਾਲਜ ਹਰਿਆਣਾ ਕਮੇਟੀ ਬਚਾਓ ਨੁਮਾਇੰਦਾ ਇਕੱਠ ਹੋਵੇਗਾ 12 ਅਪ੍ਰੈਲ ਨੂੰ ਗੁਰਦੁਆਰਾ ਦਾਦੂ ਸਾਹਿਬ ਵਿਖੇ 

ਅੰਬਾਲਾ 08 ਅਪ੍ਰੈਲ ( ਪੀ ਡੀ ਐਲ ) : ਮੀਰੀ ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਗੁਰਦੁਆਰਾ ਮਸਤਗੜ ਸਾਹਿਬ ਸ਼ਾਹਬਾਦ ਮਾਰਕੰਡਾ ਦੀ 21 ਏਕੜ ਜ਼ਮੀਨ ਉੱਪਰ ਬਣਿਆ ਹੋਇਆ ਹੈ ਜਿਸ ਉੱਪਰ ਬਾਦਲ ਪਰਿਵਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਰਾਹੀਂ ਆਪਣਾ ਪਰਿਵਾਰਕ ਅਤੇ ਚਹੇਤਿਆਂ ਦਾ ਟਰੱਸਟ ਬਣਾਕੇ ਗੈਰ ਕਾਨੂੰਨੀ ਕਬਜ਼ਾ ਕਰਕੇ ਕਰੋੜਾਂ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਸਿੱਖ ਸੰਗਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਅਜਿਹੀ ਘਿਣਾਉਣੀ ਕਾਰਵਾਈ ਨੂੰ ਤੁਰੰਤ ਬੰਦ ਕਰਕੇ ਬਾਦਲ ਪਰਿਵਾਰ ਮੀਰੀ ਪੀਰੀ ਹਸਪਤਾਲ ਅਤੇ ਕਾਲਜ ਦਾ ਪ੍ਰਬੰਧ ਤੁਰੰਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰੇ ਕਿਉਂਕਿ ਹੁਣ ਗੁਰਦੁਆਰਾ ਮਸਤਗੜ ਸਾਹਿਬ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਿਹਾ ਹੈ। ਅੱਜ ਸੂਰਿਆ ਸਕੂਲ ਅੰਬਾਲਾ ਵਿੱਚ ਹਰਿਆਣਾ ਦੀ ਸਿੱਖ ਸੰਗਤ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਮੈਂਬਰ ਸਾਹਿਬਾਨਾਂ ਦੀ ਇਕ ਮੀਟਿੰਗ ਹੋਈ ਜਿਸ ਤੋਂ ਬਾਅਦ ਹਰਿਆਣਾ ਦੀ ਸਿੱਖ ਸੰਗਤ ਅਤੇ ਹਰਿਆਣਾ ਕਮੇਟੀ ਦੇ ਅਹੁਦੇਦਾਰ ਮੈਂਬਰ ਸਾਹਿਬਾਨਾਂ ਨੇ ਇੱਕ ਲਿਖਤੀ ਪ੍ਰੈਸਨੋਟ ਜਾਰੀ ਕਰਦਿਆਂ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਮੀਰੀ ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਪ੍ਰਬੰਧ ਬਾਰੇ ਚੱਲ ਰਹੇ ਪਰਕਰਨ ਵਿੱਚ ਅੱਜ ਦੀ ਮੀਟਿੰਗ ਦਾ ਪ੍ਰਬੰਧ ਅੰਬਾਲਾ ਤੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੌਜਵਾਨ ਮੈਂਬਰ ਐਡਵੋਕੇਟ ਗੁਰਤੇਜ ਸਿੰਘ ਅੰਬਾਲਾ ਨੇ ਕੀਤਾ। 

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਅੰਬਾਲਾ ਪੁੱਜਣ ਦਾ ਸੁਣ ਕੇ ਆਸ ਪਾਸ ਦੇ ਸਿੱਖਾਂ ਵਿੱਚ ਭਾਰੀ ਉਤਸ਼ਾਹ ਪੈਦਾ ਹੋ ਗਿਆ ਅਤੇ ਮੀਟਿੰਗ ਜਲਸੇ ਦਾ ਰੂਪ ਧਾਰਨ ਕਰ ਗਈ। ਜਿਸ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ, ਗੁਰਬੀਰ ਸਿੰਘ ਤਲਾਕੌਰ ਜੂਨੀਅਰ ਮੀਤ ਪ੍ਰਧਾਨ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ, ਦੀਦਾਰ ਸਿੰਘ ਨਲਵੀ ਸੀਨੀਅਰ ਮੈਂਬਰ, ਬੀਬੀ ਕਰਤਾਰ ਕੌਰ ਸ਼ਾਹਬਾਦ ਮਾਰਕੰਡਾ ਸੀਨੀਅਰ ਮੈਂਬਰ, ਜਥੇਦਾਰ ਸਵਰਨ ਸਿੰਘ ਬੁੰਗਾ ਟਿੱਬੀ ਮੈਂਬਰ ਪੰਚਕੂਲਾ, ਰਜਿੰਦਰ ਬਰਾੜਾ ਮੈਂਬਰ, ਸਰਪੰਚ ਭੁਪਿੰਦਰ ਸਿੰਘ ਲਾਡੀ ਪ੍ਰਧਾਨ ਮੈਂਬਰ ਪ੍ਰਤੀਨਿਧ ਬੀਬੀ ਕਪੂਰ ਕੌਰ ਸੌਂਕੜਾ, ਜਥੇਦਾਰ ਬਲਦੇਵ ਸਿੰਘ ਹਾਬੜੀ ਕੈਂਥਲ ਮੈਂਬਰ, ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ ਸਾਬਕਾ ਜਰਨਲ ਸਕੱਤਰ, ਕਾਬਲ ਸਿੰਘ ਵਿਰਕ ਸਾਬਕਾ ਮੈਂਬਰ, ਇੰਦਰਜੀਤ ਸਿੰਘ ਵਾਸਦੇਵਾ ਸਾਬਕਾ ਮੈਂਬਰ ਹਾਜ਼ਰ ਸਨ। ਸਾਰੇ ਆਗੂਆਂ ਨੇ ਇੱਕਮੱਤ ਹੋ ਕੇ ਕਿਹਾ ਕੇ ਜੋ 7 ਤਰੀਕ ਨੂੰ ਮੀਰੀ ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਬਾਦਲ ਦਲ ਵੱਲੋਂ ਗੈਰ ਕਾਨੂੰਨੀ ਇਕੱਠ ਕਰਕੇ ਹਰਿਆਣਾ ਦੀ ਸਿੱਖ ਸੰਗਤ ਨੂੰ ਲਲਕਾਰਿਆ ਗਿਆ ਹੈ। ਇਸ ਦਾ ਜਵਾਬ ਹਰਿਆਣਾ ਦੀਆਂ ਸੰਗਤਾਂ ਅਤੇ ਹਰਿਆਣਾ ਕਮੇਟੀ ਵੱਲੋਂ ਸ਼ਾਂਤਮਈ ਕਨੂੰਨੀ ਤਰੀਕੇ ਨਾਲ ਦਿੱਤਾ ਜਾਵੇਗਾ। ਅੱਜ ਮੀਟਿੰਗ ਵਿੱਚ ਹਾਜ਼ਰ ਹਰਿਆਣਾ ਕਮੇਟੀ ਦੇ ਸਮੂੰਹ ਅਹੁਦੇਦਾਰ ਮੈਂਬਰ ਸਾਹਿਬਾਨਾਂ ਅਤੇ ਸਿੱਖ ਸੰਗਤ ਨੇ ਕਿਹਾ ਕੇ ਪਹਿਲਾਂ ਵੀ 20 ਮਾਰਚ ਨੂੰ ਬਾਦਲ ਦਲ ਦੇ ਸਮਰਥਕ ਲੱਠਮਾਰਾਂ ਵੱਲੋਂ ਹੰਗਾਮਾ ਨਾਹਰੇਬਾਜੀ ਕਰਕੇ ਮੀਰੀ ਪੀਰੀ ਕਾਲਜ ਅਤੇ ਹਸਪਤਾਲ ਦਾ ਮਾਹੌਲ ਖ਼ਰਾਬ ਕੀਤਾ ਗਿਆ ਸੀ ਅਤੇ ਹਰਿਆਣਾ ਕਮੇਟੀ ਦੇ ਮੀਤ ਪ੍ਰਧਾਨ ਗੁਰਬੀਰ ਸਿੰਘ ਤਲਾਕੌਰ ਤੇ ਜਾਨਲੇਵਾ ਹਮਲਾ ਅਤੇ ਉਸ ਦੀ ਦਸਤਾਰ ਨੂੰ ਉਛਾਲਿਆ ਗਿਆ। 
ਨਾਮ ਜਪਣ ਵਾਲੇ ਸਿੱਖਾਂ ਨੂੰ ਧੱਕੇ ਮਾਰੇ ਗਏ ਸਨ ਇਸ ਗੁਨਾਹ ਦੀ ਸਜ਼ਾ ਵਾਹਿਗੁਰੂ ਵਲੋਂ ਬਾਦਲ ਦਲ ਦੇ ਸਮਰਥਕਾਂ ਨੂੰ ਜਰੂਰ ਮਿਲੇਗੀ ਅਤੇ ਹਰਿਆਣਾ ਸਰਕਾਰ ਪੁਲਿਸ ਪ੍ਰਸ਼ਾਸਨ ਵੱਲੋਂ 20 ਮਾਰਚ ਨੂੰ ਬਾਦਲ ਦਲੀਆਂ ਵਲੋਂ ਕੀਤੇ ਜਾਨਲੇਵਾ ਹਮਲੇ ਵਾਲੀ ਘਟਨਾ ਦੀ ਪੂਰੀ ਛਾਣਬੀਣ ਕਰਕੇ ਜੋ 28 ਮਾਰਚ ਨੂੰ ਦੋਸ਼ੀਆਂ ਖਿਲਾਫ 137 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਸੀ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਮੀਟਿੰਗ ਵਿੱਚ ਸਮੂੰਹ ਆਗੂਆਂ ਅਤੇ ਸੰਗਤਾਂ ਨੇ ਕਿਹਾ ਕੇ ਹਰਿਆਣਾ ਪੁਲਿਸ 20 ਮਾਰਚ ਦੀ ਘਟਨਾ ਦੇ ਦੋਸ਼ੀ ਬਾਦਲ ਦਲ ਦੇ ਸਮਰਥਕਾਂ ਜਿਨਾਂ ਨੇ ਹਸਪਤਾਲ ਦਾ ਮਾਹੌਲ ਖਰਾਬ ਕੀਤਾ ਅਤੇ ਪ੍ਰਬੰਧ ਬਾਰੇ ਸ਼ਾਂਤਮਈ ਚਲਦੀ ਗੱਲਬਾਤ ਉੱਤੇ ਹਮਲਾਵਰ ਬਣਕੇ ਬਾਦਲ ਦਲ ਦੇ ਨਰੈਣੂ ਮਹੰਤ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਰਘੂਜੀਤ ਸਿੰਘ ਵਿਰਕ ਅਤੇ ਮੈਂਬਰ ਨਕਲੀ ਨਿਹੰਗ ਪੂਹਲਾ ਬਲਦੇਵ ਸਿੰਘ ਕਿਆਮਪੁਰ ਦੀ ਅਗਵਾਈ ਵਿੱਚ ਲੱਠਮਾਰਾਂ ਨੇ ਹਮਲਾ ਕੀਤਾ ਸੀ ਉਨਾਂ ਦੋਸ਼ੀ ਵਿਅਕਤੀਆਂ ਖਿਲਾਫ਼ ਹਰਿਆਣਾ ਪੁਲਿਸ ਵੱਲੋਂ ਨਰਮਾਈ ਕਿਉਂ ਵਰਤੀ ਜਾ ਰਹੀ ਹੈ ਹਸਪਤਾਲ ਦੀ 20 ਮਾਰਚ ਦੀ ਸਾਰੀ ਸੀਸੀਟੀਵੀ ਫੁਟੇਜ ਅਤੇ ਸੋਸ਼ਲ ਮੀਡੀਆ ਉੱਪਰ ਵਾਇਰਲ ਵੀਡੀਓ ਕਲਿੱਪਾਂ ਵਿੱਚ ਸਾਰੇ ਦੋਸ਼ੀਆਂ ਦੀ ਪਛਾਣ ਹੋ ਚੁੱਕੀ ਹੈ ਫਿਰ ਵੀ ਹਰਿਆਣਾ ਪੁਲਿਸ ਵੱਲੋਂ ਉਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਦੇਰੀ ਕਿਉਂ ਵਰਤੀ ਜਾ ਰਹੀ ਹੈ ਦੋਸ਼ੀਆਂ ਵਿਰੁੱਧ ਕਾਰਵਾਈ ਤੋਂ ਵਰਤੀ ਜਾ ਰਹੀ ਦੇਰੀ ਕਾਰਨ ਹਰਿਆਣਾ ਦੀਆਂ ਸਿੱਖ ਸੰਗਤਾਂ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਭਾਰੀ ਰੋਸ਼ ਹੈ। 
ਉਨਾਂ ਨੇ ਕਿਹਾ ਕੇ ਅੱਜ ਸਮਾਂ ਹੈ ਹਰਿਆਣਾ ਕਮੇਟੀ ਪੱਖੀ ਸਮੂੰਹ ਮੈਂਬਰ ਸਾਹਿਬਾਨਾਂ ਨੂੰ ਇੱਕਜੁੱਟਤਾ ਦਿਖਾ ਕੇ ਆਪਣੀ ਸੰਸਥਾ ਮੀਰੀ ਪੀਰੀ ਮੈਡੀਕਲ ਕਾਲਜ ਤੇ ਹਸਪਤਾਲ ਦਾ ਪ੍ਰਬੰਧ ਲੈਣਾ ਚਾਹੀਦਾ ਹੈ ਹਰਿਆਣਾ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਹੋ ਕੇ ਪੰਥ ਵਿਰੋਧੀ ਬਾਦਲ ਪ੍ਰੀਵਾਰ ਦੀ ਗੁਲਾਮੀ ਨਹੀਂ ਕਰਨੀ ਚਾਹੀਦੀ ਮੀਟਿੰਗ ਵਿੱਚ ਹਾਜ਼ਰ ਸਿੱਖ ਆਗੂਆਂ ਅਤੇ ਹਰਿਆਣਾ ਦੀ ਸਿੱਖ ਸੰਗਤਾਂ ਵੱਲੋਂ 7 ਮਾਰਚ ਨੂੰ ਮੀਰੀ ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਕੰਪਲੈਕਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਅਤੇ ਬਾਕੀ ਬਾਦਲ ਪ੍ਰੀਵਾਰ ਦੇ ਹੱਥ-ਠੋਕੇ ਗੁਲਾਮ ਜ਼ਰਖਰੀਦ ਟੁੱਚਲ ਜਿਹੇ ਬੁਲਾਰਿਆਂ ਵਲੋਂ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਖਿਲਾਫ਼ ਸੌੜੀ ਸੋਚ ਅਤੇ ਈਰਖਾ ਵੱਸ ਵਰਤੀ ਗਈ ਸ਼ਬਦਾਵਲੀ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਸਿੱਖ ਆਗੂਆਂ ਨੇ 12 ਅਪ੍ਰੈਲ ਐਤਵਾਰ ਨੂੰ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਵਿਖੇ ਦਿਨੇ 12 ਤੋਂ 3 ਵਜੇ ਤੱਕ “ਬਾਦਲ ਭਜਾਓ ਮੀਰੀ ਪੀਰੀ ਕਾਲਜ ਹਰਿਆਣਾ ਕਮੇਟੀ ਬਚਾਓ” ਪੂਰੇ ਹਰਿਆਣਾ ਵਿੱਚੋਂ ਪੰਜ ਸੱਤ ਸੌ ਨੁਮਾਇੰਦਾ ਸਿੱਖਾਂ ਦੀ ਪੰਥਕ ਇਕੱਤਰਤਾ ਕੀਤੀ ਜਾਵੇਗੀ ਪੂਰੇ ਹਰਿਆਣਾ ਵਿੱਚ ਬਾਰਵੀਂ ਜਮਾਤ ਚੋਂ ਟੌਪਰ ਕਰਨ ਵਾਲੇ ਸਰਕਾਰੀ ਸਕੂਲ ਦੇ ਸਿੱਖ ਨੌਜਵਾਨ ਵਿਦਿਆਰਥੀ ਅਰਪਨਦੀਪ ਸਿੰਘ ਕੈਂਥਲ ਨੂੰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਆਪਣੇ ਪਰਿਵਾਰਕ ਸੁੱਖ ਸੇਵਾ ਸਿਮਰਨ ਟਰੱਸਟ ਵੱਲੋਂ 2 ਲੱਖ ਰੁਪਈਏ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਨਕਦ ਦਿੱਤੇ ਅੱਜ ਦੀ ਮੀਟਿੰਗ ਵਿੱਚ ਅੰਬਾਲਾ ਦੇ ਵੱਖ ਵੱਖ-ਵੱਖ ਗੁਰਦੁਆਰਿਆਂ ਅਤੇ ਸਭਾ ਸੁਸਾਇਟੀਆਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਸ.ਅੰਗਰੇਜ਼ ਸਿੰਘ ਖਾਨਪੁਰ,ਸ. ਰਾਮ ਸਿੰਘ ਸੰਧੂ ਮੋਹੜੀ,ਸ.ਨੈਬ ਸਿੰਘ ਸੰਧੂ,ਸ. ਕਾਲਾ ਬਾਬਾ ਭਾਨੋਖੇੜੀ.ਸ. ਤ੍ਰਿਲੋਚਨ ਸਿੰਘ ਬਲਾਨਾ,ਸ.ਦਰਸ਼ਨ ਸਿੰਘ ਪ੍ਰਧਾਨ ਗੁਰੂਦੁਆਰਾ ਸਿੰਘ ਸਭਾ ਸੈਨਿਕ ਵਿਹਾਰ ਜੰਡਲੀ,ਸ. ਗੁਰਦਿਆਲ ਸਿੰਘ ਲਾਂਬਾ ਸੈਕਟਰੀ ਸਿੰਘ ਸਭਾ ਧੂਲਕੋਟ ਕਾਲੋਨੀ,ਜਥੇਦਾਰ ਰਜਿੰਦਰ ਸਿੰਘ ਬਕਾਲਾ,ਗੁਰਲਾਲ ਸਿੰਘ ਰੱਤਕ,ਨਿਰਵੈਰ ਸਿੰਘ ਰੱਤਕ,ਭੁਪਿੰਦਰ ਸਿੰਘ ਚੱਕੂ ਲਦਾਨਾਂ,ਲਖਵਿੰਦਰ ਸਿੰਘ ਸਤਗੋਲੀ,ਹਨੀ ਸਿੰਘ ਅੰਬਾਲਾ,ਸੁਖਵਿੰਦਰ ਸਿੰਘ ਬਿੱਟਾ ਵੀ ਪੁੱਜੇ ਹੋਏ ਸਨ। 

Comments

Most Popular

10 ਸਾਲ ਦੀ ਸੇਵਾ ਵਾਲੇ ਦਿਹਾੜੀਦਾਰ ਅਤੇ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇੱਕ ਵਾਰ ਰੈਗੂਲਰ ਕਰਨ ਦੀ ਮੰਗ ਤੇਜ਼ ਹੋਈ

ਚੰਡੀਗੜ੍ਹ ਵਿੱਚ ਵਰ੍ਹਾ 2024 ਵਿੱਚ ਸਨਮਾਨਿਤ ਲੇਖਕਾਂ ਅਤੇ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਲਈ ਇੱਕ ਭਵਿਆ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ

Demand for One-Time Regularization of Daily-Wage and Contract Employees with 10 Years of Service Gains Momentum

Haryana PWD Contractors Association Submits Memorandum to Chief Minister, Warns of Work Suspension from June 15

ਬਠਿੰਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੀਤਾ ਰੋਸ ਮਾਰਚ

Children Spread the Light of Spiritual Awareness at Bal Samagam; New Generation Being Nurtured with Values Through Satguru’s Teachings

ਡਾਕਟਰੀ ਲਾਪਰਵਾਹੀ ਦੇ ਮਾਮਲੇ ਵਿੱਚ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ

ਐਨ.ਐਚ.ਐਮ. ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ 18 ਜੂਨ ਨੂੰ ਸ਼ਾਂਤਮਈ ਪ੍ਰਦਰਸ਼ਨ

A grand award ceremony was organized in Chandigarh to honour the distinguished writers and litterateurs of the year 2024.

ਬਾਲ ਸਮਾਗਮ ਵਿੱਚ ਬੱਚਿਆਂ ਨੇ ਵਿਖੇਰੀ ਆਧਿਆਤਮਿਕ ਚੇਤਨਾ ਦੀ ਰੌਸ਼ਨੀ, ਸਤਿਗੁਰੂ ਦੀਆਂ ਸਿੱਖਿਆਵਾਂ ਨਾਲ ਸੰਸਕਾਰਵਾਨ ਬਣ ਰਹੀ ਨਵੀਂ ਪੀੜ੍ਹੀ