12ਵੀਂ ਵਰਲਡ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂ ਨੇ ਜੋਰ ਫੜਿਆ
ਚੰਡੀਗੜ੍ਹ 22 ਮਈ ( ਰਣਜੀਤ ਧਾਲੀਵਾਲ ) : ਜਗਤ ਪੰਜਾਬੀ ਸਭਾ ਵੱਲੋਂ 12ਵੀਂ ਵਰਲਡ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਤਿਆਰੀਆਂ ਦੇ ਸਬੰਧ ਵਿੱਚ ਅੱਜ ਗਿਆਨ ਸਿੰਘ ਕੰਗ ਨੂੰ 12ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਪ੍ਰਧਾਨ (ਪਬਲਿਕ ਸੰਪਰਕ) ਨਿਯੁਕਤ ਕੀਤਾ ਗਿਆ ਜਦਕਿ ਤਜਿੰਦਰ ਸਿੰਘ ਚੀਮਾ ਨੂੰ ਸਹਾਇਕ ਪਬਲਿਕ ਸੰਪਰਕ ਵਜੋਂ ਨਾਮਜ਼ਦ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਗਿਆਨ ਸਿੰਘ ਕੰਗ ਸਾਲ 2009 ਤੋਂ ਕਨੇਡਾ ਵਿੱਚ ਹੋ ਰਹੀਆਂ ਵਰਲਡ ਪੰਜਾਬੀ ਕਾਨਫਰੰਸਾਂ ਨਾਲ ਸਰਗਰਮੀ ਨਾਲ ਜੁੜੇ ਹੋਏ ਹਨ ਅਤੇ ਪਹਿਲਾਂ ਵੀ ਕਈ ਕਾਨਫਰੰਸਾਂ ਵਿੱਚ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦਾ ਲੰਮਾ ਤਜਰਬਾ ਅਤੇ ਪੰਜਾਬੀ ਭਾਸ਼ਾ ਤੇ ਸਭਿਆਚਾਰ ਪ੍ਰਤੀ ਸਮਰਪਣ ਕਾਨਫਰੰਸ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ।
ਇਸੇ ਤਰ੍ਹਾਂ ਤਜਿੰਦਰ ਸਿੰਘ ਚੀਮਾ ਵੀ ਕਨੇਡਾ ਵਿੱਚ ਹੋ ਰਹੀਆਂ ਵਰਲਡ ਪੰਜਾਬੀ ਕਾਨਫਰੰਸਾਂ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਹਨ। ਉਨ੍ਹਾਂ ਨੂੰ 12ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਸਹਾਇਕ ਪਬਲਿਕ ਸੰਪਰਕ ਨਿਯੁਕਤ ਕੀਤਾ ਗਿਆ ਹੈ। ਕੰਗ ਅਤੇ ਚੀਮਾ ਦੀ ਨਿਯੁਕਤੀ ਨਾਲ ਕਾਨਫਰੰਸ ਦੇ ਸਾਰੇ ਮੈਂਬਰਾਂ ਅਤੇ ਸਹਿਯੋਗੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸੰਤੋਖ ਸਿੰਘ ਸੰਧੂ, ਪ੍ਰਧਾਨ ਓ.ਐਫ.ਸੀ. ਵੱਲੋਂ ਦਿੱਤੀ ਗਈ। ਇਸ ਮੌਕੇ ਅਜੈਬ ਸਿੰਘ ਚੱਠਾ, ਚੇਅਰਮੈਨ ਵਰਲਡ ਪੰਜਾਬੀ ਕਾਨਫਰੰਸ ਕਾਨਫਰੰਸ ਨੇ ਗਿਆਨ ਸਿੰਘ ਕੰਗ ਨੂੰ ਸਿਰੋਪਾ ਅਤੇ ਹਾਰ ਪਾ ਕੇ ਸਨਮਾਨਿਤ ਵੀ ਕੀਤਾ।

Comments
Post a Comment