ਹਾਈ ਕੋਰਟ ਦੀ ਸਟੇਅ ਤੋਂ ਬਾਅਦ ਵੀ ਫਿਨੀਕਸ ਮਾੱਲ ਵੱਲੋਂ ਕੱਟੇ ਜਾ ਰਹੇ ਨੇ ਗੁਰਦੁਆਰਾ ਅੰਬ ਸਾਹਿਬ ਦੇ ਦਰੱਖਤ
ਹਾਈ ਕੋਰਟ ਦੇ ਹੁਕਮਾਂ ਦੀਆਂ ਸ਼ਰੇਆਮ ਉਡਾਈਆਂ ਜਾ ਰਹੀਆਂ ਨੇ ਧੱਜੀਆਂ : ਬਲਵਿੰਦਰ ਸਿੰਘ ਕੁੰਬੜਾ
ਐਸ.ਏ.ਐਸ.ਨਗਰ 8 ਮਈ ( ਰਣਜੀਤ ਧਾਲੀਵਾਲ ) : ਅੱਜ ਰਿਜਰਵਰੇਸ਼ਨ ਚੋਰ ਫੜੋ ਮੋਰਚਾ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਈਕੋਰਟ ਦੇ ਸਟੇਅ ਹੁਕਮਾਂ ਤੋਂ ਬਾਅਦ ਵੀ ਫੇਜ਼ ਅੱਠ ਵਿੱਚ ਨਵੇਂ ਬਣ ਰਹੇ ਫਿਨਿਕਸ ਮਾੱਲ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੇ ਇਤਿਹਾਸਿਕ ਅੰਬਾਂ ਨੂੰ ਲਗਾਤਾਰ ਕੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰਟ ਵੱਲੋਂ 51 ਦਰੱਖਤ ਛੱਡਣ ਦੇ ਹੁਕਮ ਕੀਤੇ ਗਏ ਸਨ ਉਨ੍ਹਾਂ ਦਰੱਖਤ ਦੇ ਨੰਬਰ ਵੀ ਲੱਗੇ ਹੋਏ ਹਨ ਤੇ ਅਗਲੀ ਤਰੀਕ 21,5,2026 ਹੈ ਪਰ ਇੱਥੋਂ ਦੇ ਐਸ ਐਸ ਪੀ, ਡੀਸੀ,ਪੁੱਡਾ ਗਮਾਡਾ, ਵਣ ਵਿਭਾਗ ਤੇ ਨਗਰ ਨਿਗਮ ਸਾਰੇ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਇਹ ਸਿੱਧੇ ਤੌਰ ਤੇ ਸਾਰੇ ਅਫਸਰਾਂ ਦੀ ਮਿਲੀਭੁਗਤ ਕਰਕੇ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਤੇ ਮੋਹਾਲੀ ਸ਼ਹਿਰ ਦੀ ਬਰਬਾਦੀ ਹੋ ਰਹੀ ਹੈ।
ਕੁੰਭੜਾ ਨੇ ਕਿਹਾ ਜਿਵੇਂ ਪਹਿਲਾਂ ਵੀ ਸਟੇਅ ਤੋਂ ਬਾਅਦ ਇਤਿਹਾਸ ਅੰਬਾਂ ਨੂੰ ਕੱਟਣ ਦੇ ਸਬੂਤ ਕੋਰਟ ਵਿੱਚ ਲਗਾਏ ਗਏ ਸੀ ਤੇ ਅੱਜ ਦੇ ਸਾਰੇ ਫੋਟੋ ਵੀਡੀਓ ਦੀ ਜਾਣਕਾਰੀ ਵੀ ਅਗਲੀ ਤਰੀਕ ਤੇ ਜੱਜ ਸਾਹਮਣੇ ਪੇਸ਼ ਕੀਤੇ ਜਾਣਗੇ ਤੇ ਮੋਹਾਲੀ ਦੇ ਸਾਰੇ ਜ਼ਿੰਮੇਵਾਰੀ ਪ੍ਰਸ਼ਾਸਨ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਕਿਉਂਕਿ ਪੁੱਡਾ ਗਮਾਡਾ ਵੱਲੋਂ ਸੂਚਨਾ ਅਧਿਕਾਰ ਐਕਟ 2005 ਤਹਿਤ ਪਿਛਲੇ ਦੋ ਮਹੀਨੇ ਤੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਕੁੰਭੜਾ ਨੇ ਕਿਹਾ ਕਿ ਮੋਹਾਲੀ ਸ਼ਹਿਰ ਦੇ ਵਾਤਾਵਰਨ ਪ੍ਰੇਮੀ ਤੇ ਸ਼੍ਰੋਮਣੀ ਕਮੇਟੀ ਵੀ ਅੱਜ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਜਿਨ੍ਹਾਂ ਸਾਹਮਣੇ ਇਤਿਹਾਸ ਅੰਬ ਸ਼ਰੇਆਮ ਕੱਟੇ ਜਾ ਰਹੇ ਹਨ।ਉਨ੍ਹਾਂ ਸ਼ਹਿਰ ਤੇ ਪੰਜਾਬ ਦੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਗੁਰੂ ਹਰਿ ਰਾਇ ਜੀ ਦੇ ਹੱਥੀ ਲਗਾਏ ਅੰਬਾਂ ਨੂੰ ਬਚਾਉਣ ਲਈ ਸਾਡਾ ਸਾਥ ਦਿੱਤਾ ਜਾਵੇ। ਇਸ ਮੌਕੇ ਕਰਮ ਸਿੰਘ ਕੁਰੜੀ, ਕਰਮਜੀਤ ਸਿੰਘ,ਕੁਲਦੀਪ ਸਿੰਘ ਮੋਹਾਲੀ, ਮਾਸਟਰ ਬਨਵਾਰੀ ਲਾਲ ਤੇ ਹਰਨੇਕ ਸਿੰਘ ਮਲੋਆ ਹਾਜ਼ਰ ਸਨ।

Comments
Post a Comment