SAD announces DharamYudh Morcha against Bhagwant Mann from July 19 Sukhbir Singh Badal calls it a collective holy war against the enemy of Guru Sahiban and the Khalsa Panth Guru Dokhi and Panth Virodhi has no right to rule in Punjab, says Sukhbir Singh Badal SAD president dares Bhagwant Mann to undergo Lie Detection Test Chandigarh 18 June ( Ranjeet Singh Dhaliwal ) : Shiromani Akali Dal today announced a “Dharam Yudh Morcha” from Sri Akal Takht Sahib from July 19 to remove “Guru Dokhi and Khalsa Panth Virodhi” Bhagwant Mannn as Chief Minister who has been found and declared guilty of “committing heinous sacrilege and the most unforgivable outrage against the honour and sacred glory of Sikh Guru Sahiban and the supreme religio-temporal authority of the Khalsa Panth - Sri Akal Takht Sahib.” Addressing a press conference at the party headquarters here, SAD president Sukhbir Singh Badal declared that the ‘Dharamyudh Morcha’ will be launched under the ‘Chhattar Chhaya’ (overall spiritual p...
ਟ੍ਰਾਈਡੈਂਟ ਲਿਮਿਟੇਡ ਨੇ ਟੈਕਸਪ੍ਰੋਸਿਲ ਐਕਸਪੋਰਟ ਐਵਾਰਡਜ਼ ਵਿੱਚ ਗਲੋਬਲ ਐਕਸਪੋਰਟ ਲਈ ਗੋਲਡ ਟ੍ਰੋਫੀ ਜਿਤੀ
ਪੰਜਾਬ/ਚੰਡੀਗੜ੍ਹ 28 ਮਈ ( ਰਣਜੀਤ ਧਾਲੀਵਾਲ ) : ਟੈਕਸਟਾਈਲ ਨਿਰਮਾਣ ਦੇ ਖੇਤਰ ਵਿਚ ਦੇਸ਼ ਦੀ ਵੱਡੀ ਉਦਯੋਗਿਕ ਇਕਾਈ, ਟ੍ਰਾਈਡੈਂਟ ਲਿਮਿਟੇਡ ਨੂੰ ਹਾਲ ਹੀ ਵਿਚ ਮੁੰਬਈ ਵਿੱਚ ਆਯੋਜਿਤ ਟੈਕਸਪ੍ਰੋਸਿਲ ਐਕਸਪੋਰਟ ਅਵਾਰਡਜ਼ 2023–24 ਦੌਰਾਨ ਗਲੋਬਲ ਐਕਸਪੋਰਟ ਸ਼੍ਰੇਣੀ ਵਿੱਚ ਗੋਲਡ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਭਾਰਤ ਦੇ ਟੈਕਸਟਾਈਲ ਐਕਸਪੋਰਟ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਗਿਆ। ਸਮਾਗਮ ਵਿੱਚ ਕੇਂਦਰੀ ਵਿੱਤ ਸ਼੍ਰੀਮਤੀ ਨਿਰਮਲਾ ਸੀਤਾਰਮਣ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ।
ਇਸ ਮੌਕੇ ‘ਤੇ ਪਦਮ ਰਾਜਿੰਦਰ ਗੁਪਤਾ, ਚੇਅਰਮੈਨ ਐਮੇਰਿਟਸ, ਟ੍ਰਾਈਡੈਂਟ ਗਰੁੱਪ ਨੇ ਕਿਹਾ ਕਿ ਕੰਪਨੀ ਲਈ ਇਹ ਮਾਣ ਦੀ ਗੱਲ ਹੈ ਕਿ ਉਸ ਨੂੰ ਸਾਲ 2023–24 ਲਈ ਗਲੋਬਲ ਕਾਟਨ ਟੈਕਸਟਾਈਲ ਐਕਸਪੋਰਟਸ ਵਿੱਚ ਗੋਲਡ ਟਰਾਫੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਭਾਰਤ ਦੀ ਵਧ ਰਹੀ ਵਿਸ਼ਵ ਪੱਧਰੀ ਟੈਕਸਟਾਈਲ ਮੌਜੂਦਗੀ ਵਿੱਚ ਕੰਪਨੀ ਦੇ ਯੋਗਦਾਨ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਗੁਣਵੱਤਾ, ਨਵੀਨਤਾ ਅਤੇ ਸਥਾਯੀ ਵਿਕਾਸ ਪ੍ਰਤੀ ਕੰਪਨੀ ਦੀ ਵਚਨਬੱਧਤਾ ਹੀ ਇਸ ਸਫਲਤਾ ਦੀ ਅਸਲ ਤਾਕਤ ਹੈ। ਇਸ ਦੇ ਨਾਲ ਹੀ ਭਾਰਤ ਦਾ ਟੈਕਸਟਾਈਲ ਉਦਯੋਗ ਵਿਸ਼ਵ ਪੱਧਰ ‘ਤੇ ਆਪਣੀ ਮਜ਼ਬੂਤ ਪਛਾਣ ਬਣਾਉਂਦਾ ਹੋਇਆ “ਵਿਕਸਿਤ ਭਾਰਤ” ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਯੋਗਦਾਨ ਪਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਟ੍ਰਾਈਡੈਂਟ ਲਿਮਿਟੇਡ ਨੂੰ 2005 ਤੋਂ ਹੁਣ ਤੱਕ ਐਕਸਪੋਰਟ ਪ੍ਰਦਰਸ਼ਨ ਲਈ ਵੱਖ-ਵੱਖ ਸ਼੍ਰੇਣੀਆਂ ਵਿੱਚ 30 ਤੋਂ ਵੱਧ ਐਵਾਰਡ ਮਿਲ ਚੁੱਕੇ ਹਨ। ਕੰਪਨੀ ਨੂੰ ਲਗਾਤਾਰ 19ਵੇਂ ਸਾਲ ਟੈਕਸਪ੍ਰੋਸਿਲ ਵੱਲੋਂ ਸਨਮਾਨਿਤ ਕੀਤਾ ਗਿਆ ਹੈ, ਜੋ ਇਸਦੇ ਮਜ਼ਬੂਤ ਐਕਸਪੋਰਟ ਪ੍ਰਦਰਸ਼ਨ ਦੀ ਪੁਸ਼ਟੀ ਕਰਦਾ ਹੈ। ਭਾਰਤ ਸਰਕਾਰ ਵੱਲੋਂ 1954 ਵਿੱਚ ਸਥਾਪਿਤ ਕਾਟਨ ਟੈਕਸਟਾਈਲ ਐਕਸਪੋਰਟ ਪ੍ਰੋਮੋਸ਼ਨ ਕੌਂਸਲ : ਟੈਕਸਪ੍ਰੋਸਿਲ ਦੇਸ਼ ਦੀਆਂ ਅਗੇਤੀ ਐਕਸਪੋਰਟ ਪ੍ਰੋਮੋਸ਼ਨ ਕੌਂਸਲਾਂ ਵਿੱਚੋਂ ਇੱਕ ਹੈ, ਜੋ ਕਾਟਨ ਟੈਕਸਟਾਈਲ ਐਕਸਪੋਰਟ ਨੂੰ ਉਤਸ਼ਾਹਿਤ ਕਰਨ, ਗਲੋਬਲ ਮਾਰਕੀਟ ਤੱਕ ਪਹੁੰਚ ਅਤੇ ਉਦਯੋਗ ਵਿਕਾਸ ਲਈ ਕੰਮ ਕਰਦੀ ਹੈ। ਟ੍ਰਾਈਡੈਂਟ ਲਿਮਿਟੇਡ ਆਪਣੇ ਲਗਾਤਾਰ ਐਕਸਪੋਰਟ ਪ੍ਰਦਰਸ਼ਨ ਅਤੇ ਇਕਰੂਪ ਉਤਪਾਦਨ ਸਮਰੱਥਾਵਾਂ ਰਾਹੀਂ ਭਾਰਤ ਨੂੰ ਵਿਸ਼ਵ ਟੈਕਸਟਾਈਲ ਖੇਤਰ ਵਿੱਚ ਹੋਰ ਮਜ਼ਬੂਤ ਬਣਾਉਣ ਵੱਲ ਅੱਗੇ ਵੱਧ ਰਹੀ ਹੈ।

Comments
Post a Comment