ਤੇਲ ਕੰਪਨੀਆਂ ਕਰ ਰਹੀਆਂ ਨੇ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਨਹੀਂ ਮਿਲ ਰਿਹਾ ਪੂਰਾ ਡੀਜ਼ਲ : ਲੱਖੋਵਾਲ
ਪੰਜਾਬ ਚ ਝੋਨੇ ਦਾ ਸੀਜ਼ਨ ਕਿਸਾਨ ਪਰੇਸ਼ਾਨ
ਚੰਡੀਗੜ੍ਹ 18 ਮਈ ( ਰਣਜੀਤ ਧਾਲੀਵਾਲ ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਸੂਬੇ ਅੰਦਰ ਜੋ ਵੀ ਡੀਜ਼ਲ ਪੈਟਰੋਲ ਕੰਪਨੀਆਂ ਹਨ। ਉਹਨਾਂ ਨੇ ਪੈਟਰੋਲ ਪੰਪਾਂ ਤੇ ਡੀਜ਼ਲ ਦੀ ਇੱਕ ਲਿਮਿਟ ਤੈਅ ਕਰ ਦਿੱਤੀ ਹੈ। ਜੋ ਕਿ ਰੋਜ਼ਾਨਾ ਦੀ ਖਪਤ ਨਾਲੋਂ ਕਈ ਗੁਣਾ ਘੱਟ ਹੈ ਇਸ ਸਮੇਂ ਪੰਜਾਬ ਚ ਝੋਨੇ ਦੀ ਬਜਾਈ ਦਾ ਸੀਜ਼ਨ ਸ਼ੁਰੂ ਹੈ। ਦੇਸ਼ ਵਿੱਚ ਜਿਹੜੀਆਂ ਤੇਲ ਕੰਪਨੀਆਂ ਨੇ ਉਹ ਕਿਸਾਨਾਂ ਤੇ ਆਮ ਲੋਕਾਂ ਦਾ ਇੱਕ ਵੱਡਾ ਸ਼ੋਸ਼ਣ ਕਰ ਰਹੀਆਂ ਨੇ ਲੋਕਾਂ ਨੂੰ ਲਾਈਨਾਂ ਵਿੱਚ ਖੜੇ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਭਾਵੇਂ ਤੇਲ ਦੇ ਰੇਟ ਪਿਛਲੇ ਦਿਨੀ ਇਹਨਾਂ ਨੇ ਵਧਾ ਦਿੱਤੇ ਨੇ ਪਰ ਅੱਜ ਵੀ ਇਹਨਾਂ ਦੀਆਂ ਹਦਾਇਤਾਂ ਨੇ ਕਿ ਜਿਹੜੀ ਹਿੰਦੁਸਤਾਨ ਪੈਟਰੋਲੀਅਮ ਹੈ ਉਸ ਨੇ ਗਾਹਕ ਨੂੰ 200 ਲੀਟਰ ਤੋਂ ਵੱਧ ਡੀਜ਼ਲ ਨਹੀਂ ਦੇਣਾ ਭਾਰਤ ਪੈਟਰੋਲੀਅਮ ਵੱਲੋ ਵੀ ਹਦਾਇਤ ਹੈ ਕਿ ਗਾਹਕ 250 to 300 ਲੀਟਰ ਤੋਂ ਵੱਧ ਡੀਜ਼ਲ ਨਹੀਂ ਦੇਣਾ ਤੇ ਵੱਡੇ ਕਿਸਾਨਾਂ ਨੇ ਵੱਡੀਆਂ ਟੈਂਕੀਆਂ ਬਣਾਈਆਂ ਹੋਈਆਂ ਨੇ ਕਿਉਂਕਿ ਜਿਹੜੇ ਚੰਗੇ ਕਿਸਾਨ ਆ ਉਹਨਾਂ ਦੀ ਤਾਂ ਰੋਜ 200 ਲੀਟਰ ਦੀ ਖਪਤ ਆ ਉਹ ਰੋਜ਼ ਲਾਈਨਾਂ ਚ ਕਿਵੇਂ ਲੱਗਣ ਆ ਕੇ ਰੋਜ਼ ਕਿਵੇਂ ਪੈਟਰੋਲ ਪੰਪਾਂ ਤੋਂ ਤੇਲ ਪਵਾਉਣ ਆ ਕੇ।
ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਕਹਿੰਦੀ ਹੈ ਵੀ ਸਾਡੇ ਕੋਲ ਤੇਲ ਦੀ ਕੋਈ ਕਮੀ ਨਹੀਂ ਪਰ ਕੰਪਨੀਆਂ ਲੋਕਾਂ ਨੂੰ ਖੱਜਲ ਕਰ ਰਹੀਆਂਹਨ। ਇਹ ਦੱਸਿਆ ਜਾਵੇ ਆਮ ਲੋਕਾਂ ਤੇ ਕਿਸਾਨਾਂ ਨੂੰ ਕਿਉਂ ਖੱਜਲ ਕੀਤਾ ਜਾ ਰਿਹਾ ਹੈ। ਅਸੀਂ ਕਿਸਾਨ ਯੂਨੀਅਨ ਐਸ ਕੇ ਐਮ ਵੱਲੋਂ ਇਹਦਾ ਵਿਰੋਧ ਕਰਦੇ ਆਂ ਤੇ ਆਉਣ ਵਾਲੇ ਦਿਨਾਂ ਚ ਜੇ ਇਹਨਾਂ ਕੰਪਨੀਆਂ ਨੇ ਆਪਣੇ ਵਰਤੀਰੇ ਚ ਨਾ ਸੁਧਾਰ ਕੀਤਾ ਤਾਂ ਅਸੀਂ ਕੰਪਨੀਆਂ ਦੇ ਮੂਹਰੇ ਵੱਡੇ ਧਰਨੇ ਲਾਵਾਂਗੇ। ਜਿਸ ਦੀ ਜਿੰਮੇਵਾਰੀ ਇਹ ਕੰਪਨੀਆਂ ਦੀ ਹੋਵੇਗੀ ਨਹੀਂ ਤਾਂ ਫੌਰੀ ਤੌਰ ਤੇ ਜਿਹੜੀ ਪੈਟਰੋਲ ਡੀਜ਼ਲ ਦੀ ਸਪਲਾਈ ਪੰਪਾਂ ਨੂੰ ਦਿੱਤੀ ਜਾਂਦੀ ਹੈ ਉਸ ਨੂੰ ਪੂਰਾ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਡੀਜ਼ਲ ਆਮ ਲੋਕਾਂ ਨੂੰ ਪੈਟਰੋਲ ਖੁੱਲਾ ਸਪਲਾਈ ਮਿਲੇ।

Comments
Post a Comment