ਸੁਪਰੀਮ ਕੋਰਟ ਵੱਲੋਂ ਲਿਆ ਫੈਸਲਾ ਪੰਜਾਬ ਸਰਕਾਰ ਫੌਰੀ ਤੌਰ ਤੇ ਲਾਗੂ ਕਰੇ : ਲੱਖੋਵਾਲ
ਪਾਲਤੂ ਕੁੱਤੇ ਤੇ ਪਾਲਤੂ ਡੰਗਰਾਂ ਤੇ ਪੰਜਾਬ ਸਰਕਾਰ ਫੌਰੀ ਤੌਰ ਤੇ ਖੁੱਲੇਆਮ ਘੁੰਮਣ ਤੇ ਰੋਕ ਲਾਵੇ
ਚੰਡੀਗੜ੍ਹ 25 ਮਈ ( ਰਣਜੀਤ ਧਾਲੀਵਾਲ ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਿਆਨ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਜੋ ਮਾਨਯੋਗ ਸੁਪਰੀਮ ਕੋਰਟ ਵੱਲੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਦਿੱਤਾ ਗਿਆ ਇਤਿਹਾਸਕ ਫੈਸਲਾ ਲਿਆ ਹੈ ਉਸ ਫੈਸਲੇ ਨੂੰ ਪੰਜਾਬ ਸਰਕਾਰ ਤੁਰੰਤ ਲਾਗੂ ਕਰੇ ਕਿਉਂਕਿ ਕਿਸਾਨਾਂ ਅਤੇ ਪਿੰਡਾ ਤੇ ਸ਼ਹਿਰ ਵਾਸੀਆਂ ਲਈ ਵੱਡੀ ਰਾਹਤ ਲੈ ਕੇ ਆਇਆ ਹੈ। ਕਿਸਾਨ ਯੂਨੀਅਨ ਨੇ ਇਸ ਫੈਸਲੇ ਨੂੰ ਸ਼ਲਾਘਾਯੋਗ ਅਤੇ ਸਮੇਂ ਦੀ ਲੋੜ ਕਰਾਰ ਦਿੱਤਾ ਹੈ।
ਪ੍ਰਧਾਨ ਲੱਖੋਵਾਲ ਨੇ ਕਿਹਾ ਕਿ "ਪਿੰਡਾਂ ਵਿੱਚ ਅਵਾਰਾ ਕੁੱਤੇ ਕਿਸਾਨਾਂ ਲਈ ਸਭ ਤੋਂ ਵੱਡੀ ਮੁਸੀਬਤ ਬਣੇ ਹੋਏ ਸਨ। ਕਣਕ, ਸਬਜ਼ੀਆਂ, ਮੁਰਗੀ ਫਾਰਮ, ਬੱਕਰੀ ਪਾਲਣ, ਫਸਲਾਂ ਨੂੰ ਹਰ ਪਾਸੇ ਪਾਲਤੂ ਤੇ ਅਵਾਰਾ ਕੁੱਤਿਆਂ ਦੇ ਝੁੰਡ ਤੇ ਪਾਲਤੂ ਤੇ ਅਵਾਰਾ ਪਸ਼ੂ ਤਬਾਹ ਕਰ ਦਿੰਦੇ ਹਨ ਨਿੱਕੇ ਨਿੱਕੇ ਬੱਚੇ ਸਕੂਲ ਜਾਣ ਤੇ ਬਜ਼ੁਰਗ ਗਲੀਆਂ ਵਿੱਚ ਨਿਕਲਣ ਤੋਂ ਡਰਦੇ ਹਨ ਖੇਤਾਂ 'ਚ ਕੰਮ ਕਰਦੇ ਕਿਸਾਨਾਂ -ਮਜ਼ਦੂਰਾਂ ਨੂੰ ਵੱਢ ਲੈਂਦੇ ਹਨ। ਸੁਪਰੀਮ ਕੋਰਟ ਨੇ ਕਿਸਾਨਾਂ ਅਤੇ ਆਮ ਲੋਕਾਂ ਦਾ ਦਰਦ ਸਮਝਿਆ ਹੈ।"
ਉਹਨਾਂ ਕਿਹਾ ਕਿ ਜੋ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਖੇਤਾਂ ਨੇੜੇ ਹਮਲਾਵਰ ਕੁੱਤਿਆਂ ਨੂੰ ਤੁਰੰਤ ਰੈਸਕਿਊ ਕਰਕੇ ਸ਼ੈਲਟਰ ਭੇਜਿਆ ਜਾਵੇ। ਇਸ ਨਾਲ ਸਬਜ਼ੀਆਂ ਅਤੇ ਹਾੜ੍ਹੀ-ਸਾਉਣੀ ਦੀਆਂ ਫਸਲਾਂ ਦਾ ਨੁਕਸਾਨ ਰੁਕੇਗਾ ਕੁੱਤਿਆਂ ਦੇ ਹਮਲਿਆਂ ਨਾਲ ਹਰ ਸਾਲ ਕਈ ਇਨਸਾਨ ਅਤੇ ਇਨਸਾਨੀ ਬੱਚਿਆਂ ਤੇ ਨਾਲ ਨਾਲ ਸੈਂਕੜੇ ਬੱਕਰੀਆਂ, ਭੇਡਾਂ, ਛੋਟੇ ਵਛੜੇ, ਨਿੱਕੇ ਨਿੱਕੇ ਜਵਾਕ ਅਤੇ ਬਜ਼ੁਰਗ ਇਨਾ ਕੁੱਤਿਆਂ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਤੋਂ ਹੱਥ ਧੋ ਬਹਿੰਦੇ ਹਨ ਜ਼ਿਲ੍ਹਾ ਪੱਧਰ 'ਤੇ ਸ਼ੈਲਟਰ ਬਣਨ ਨਾਲ ਪਸ਼ੂ ਪਾਲਕਾਂ ਨੂੰ ਰਾਹਤ ਮਿਲੇਗੀ 6 ਮਹੀਨੇ ਵਿੱਚ 90% ਕੁੱਤਿਆਂ ਦੀ ਨਸਬੰਦੀ ਦਾ ਹੁਕਮ ਪਿੰਡਾਂ ਲਈ ਵਰਦਾਨ ਹੈ ਕੁੱਤਿਆਂ ਦੀ ਆਬਾਦੀ ਕੰਟਰੋਲ ਹੀ ਪੱਕਾ ਹੱਲ ਹੈ ਇਸ ਫੈਸਲੇ ਵਿੱਚ ਪੰਚਾਇਤਾਂ ਨੂੰ ਫੀਡਿੰਗ ਪੁਆਇੰਟ ਅਤੇ ਨਸਬੰਦੀ ਮੁਹਿੰਮ ਵਿੱਚ ਸ਼ਾਮਲ ਕਰਨ ਦੀ ਗੱਲ ਕਹੀ ਗਈ ਹੈ। ਇਹ ਜ਼ਮੀਨੀ ਪੱਧਰ 'ਤੇ ਲਾਗੂ ਹੋਣਾ ਚਾਹੀਦਾ ਹੈ
ਪ੍ਰਧਾਨ ਲੱਖੋਵਾਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ 15 ਦਿਨਾਂ ਵਿੱਚ ਪਿੰਡ ਪੱਧਰ 'ਤੇ ਨਸਬੰਦੀ ਮੁਹਿੰਮ ਸ਼ੁਰੂ ਕਰੇ ਪਸ਼ੂ ਪਾਲਣ ਵਿਭਾਗ ਅਤੇ ਪੰਚਾਇਤਾਂ ਨੂੰ ਸਾਂਝੀ ਜ਼ਿੰਮੇਵਾਰੀ ਦਿੱਤੀ ਜਾਵੇ। ਕੁੱਤਾ ਵੱਢਣ ਨਾਲ ਕਿਸਾਨ ਜਾਂ ਪਸ਼ੂ ਦੇ ਨੁਕਸਾਨ ਦਾ ਮੁਆਵਜ਼ਾ 50 ਹਜ਼ਾਰ ਤੈਅ ਕੀਤਾ ਜਾਵੇ।ਹਰ ਬਲਾਕ ਵਿੱਚ ਇੱਕ ਮੋਬਾਈਲ ਵੈਟਨਰੀ ਵੈਨ ਸਿਰਫ ਕੁੱਤਿਆਂ ਦੀ ਨਸਬੰਦੀ ਲਈ ਲਾਈ ਜਾਵੇ ਅਤੇ ਨਾਲ ਹੀ ਜੋ ਲੋਕਾਂ ਨੇ ਪਾਲਤੂ ਕੁੱਤੇ ਰੱਖੇ ਹੋਏ ਹਨ ਉਹਨਾਂ ਨੂੰ ਉਹਨਾਂ ਦਾ ਮਾਲਕ ਸੰਗਲੀ ਪਾ ਕੇ ਕਿਸੇ ਵਿਹਲੀ ਜਗ੍ਹਾ ਤੇ ਸੈਰ ਕਰਨ ਲਈ ਲੈ ਕੇ ਜਾਣ ਅਤੇ ਨਾਲ ਹੀ ਮੰਗ ਕਰਦੇ ਹਾਂ ਕਿ ਜੋ ਰਾਜਸਥਾਨ ਤੇ ਸੂਬਿਆਂ ਜਾਂ ਪੰਜਾਬ ਤੋਂ ਗੁਜਰ ਜਾਂ ਆਮ ਲੋਕ ਆਪਣੇ ਪਾਲਤੂ ਪਸ਼ੂਆਂ ਨੂੰ ਲੈ ਕੇ ਸੜਕਾਂ ਤੇ ਚਰਾਂਦ ਲਈ ਘੁੰਮ ਰਹੇ ਹਨ ਉਹਨਾਂ ਨੂੰ ਸਖਤ ਹਦਾਇਤਾਂ ਦੇ ਨਾਲ ਰੋਕਿਆ ਜਾਵੇ ਕਿਉਂਕਿ ਇਸ ਤਰ੍ਹਾਂ ਅਵਾਰਾ ਪਸ਼ੂਆਂ ਨੂੰ ਸੜਕਾਂ ਤੇ ਲੈ ਕੇ ਘੁੰਮਣਾ ਕਨੂੰਨ ਅਪਰਾਧ ਹੈ ਉਦੇ ਸਾਹਮਣੇ ਇਨਾ ਘੁੰਮ ਰਹੇ ਪਸ਼ੂਆਂ ਨਾਲ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਹੋ ਰਹੇ ਐਕਸੀਡੈਂਟ ਰੋਕੇ ਜਾ ਸਕਣ ਇਸ ਰੋਕ ਦੇ ਨਾਲ ਹਜ਼ਾਰਾਂ ਕੀਮਤੀ ਜਾਨਾ ਬਚਾਈਆਂ ਜਾ ਸਕਦੀਆਂ ਹਨ।

Comments
Post a Comment