Skip to main content

Active role being taken by the SGPC regarding the Hukamnama of Sri Akal Takht Sahib is a good omen : Ravi Inder Singh

Active role being taken by the SGPC regarding the Hukamnama of Sri Akal Takht Sahib is a good omen : Ravi Inder Singh Hope that all Hukamnamas issued since 1999 but never implemented will now be enforced._ Chandigarh 21 June ( Ranjeet Singh Dhaliwal ) : Shiromani Akali Dal (Punar Surjit) patron and former Speaker of Punjab Vidhan Sabha, S. Ravi Inder Singh, in a written press statement, has welcomed the Shiromani Gurdwara Parbandhak Committee's activism regarding the 15 June 2026 Hukamnama of Sri Akal Takht Sahib, calling it a good omen. He stated that the decision of the Executive Committee has raised hope that in the General House summoned for 27 June 2026, all orders and hukamnamas issued by Sri Akal Takht Sahib after 1999 but never implemented will be placed for approval. Beginning this process, the first step should be for President Harjinder Singh Dhami to appear before Sri Akal Takht Sahib and apologise for not obeying the December 2 2024 Hukamnama. He was assigned the respo...

ਫੀਲਡ ਮੁਲਾਜ਼ਮ 21 ਜੁਲਾਈ ਨੂੰ ਵਿੱਤ ਮੰਤਰੀ ਦੇ ਹਲਕੇ ਦਿੜਬਾ ਵਿਖੇ ਕਰਨਗੇ ਰੋਸ ਰੈਲੀ : ਫੁੰਮਣ ਸਿੰਘ ਕਾਠਗੜ

ਫੀਲਡ ਮੁਲਾਜ਼ਮ 21 ਜੁਲਾਈ ਨੂੰ ਵਿੱਤ ਮੰਤਰੀ ਦੇ ਹਲਕੇ ਦਿੜਬਾ ਵਿਖੇ ਕਰਨਗੇ ਰੋਸ ਰੈਲੀ : ਫੁੰਮਣ ਸਿੰਘ ਕਾਠਗੜ

ਮਾਨਸਾ ਦੇ ਫੀਲਡ ਮੁਲਾਜ਼ਮਾਂ ਨੇ ਸੰਘਰਸ਼ ਦੀ ਤਿਆਰੀ ਲਈ ਕੀਤੀ ਮੀਟਿੰਗ

ਮਾਨਸਾ 20 ਜੂਨ ( ਪੀ ਡੀ ਐਲ ) : ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਫੀਲਡ ਮੁਲਾਜ਼ਮਾਂ ਦੀ ਮੀਟਿੰਗ ਸੂਬਾ ਜਨਰਲ ਸਕੱਤਰ ਫੁੰਮਣ ਸਿੰਘ ਕਾਠਗੜ੍ਹ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਆਗੂ ਨੇ ਦੱਸਿਆ ਕਿ ਵੱਖ ਵੱਖ ਵਿੰਗਾ ਚ ਕੰਮ ਕਰਦੇ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ 21 ਜੁਲਾਈ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵਿਧਾਨ ਸਭਾ ਹਲਕੇ ਦਿੜਬਾ ਵਿਖੇ ਰੋਸ ਮਾਰਚ ਕੀਤਾ ਜਾਵੇਗਾ। ਕਿਉਂਕਿ ਵਿੱਤ ਮੰਤਰੀ ਨਾਲ ਜਥੇਬੰਦੀ ਦੀਆਂ ਚਾਰ ਮੀਟਿੰਗਾਂ ਹੋਣ ਦੇ ਬਾਵਜੂਦ ਇਸੇ ਮਸਲੇ ਦਾ ਹੱਲ ਨਹੀਂ ਕੀਤਾ ਜਾ ਰਿਹਾ ਜਿਵੇਂ ਵੱਖ ਵੱਖ ਵਿਭਾਗਾਂ ਵਿੱਚ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਇਨ ਲਿਸਟਮੈਂਟ ਠੇਕੇਦਾਰੀ ਸਿਸਟਮ ਮੁਲਾਜ਼ਮਾਂ ਨੂੰ ਵਿਭਾਗ ਅੰਦਰ ਲੈ ਕੇ ਰੈਗੂਲਰ ਕਰਨਾ, ਜਿੰਨੀ ਦੇਰ ਰੈਗੂਲਰ ਪ੍ਰਕਿਰਿਆ ਪੂਰੀ ਨਹੀਂ ਹੁੰਦੀ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕਰਦਿਆਂ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਮੁਲਾਜ਼ਮਾਂ ਨੂੰ ਪੈਨਸ਼ਨ ਦੇ ਘੇਰੇ ਵਿੱਚ ਲੈ ਕੇ ਆਉਣਾ ਜਿਸ ਤੋਂ ਲਗਾਤਾਰ ਟਾਲ ਮਟੋਲ ਕੀਤੀ ਜਾ ਰਹੀ ਜਲ ਸਪਲਾਈ ਸੈਨੀਟੇਸ਼ਨ,ਸੀਵਰੇਜ ਬੋਰਡ, ਜਲ ਸਰੋਤ ਵਿਭਾਗ, ਬੀ,ਐਡ,ਆਰ ਵਿਭਾਗਾਂ ਵਿੱਚ ਪਈਆਂ ਹਜ਼ਾਰਾਂ ਖਾਲੀ ਅਸਾਮੀਆਂ ਨੂੰ ਰੈਗੂਲਰ ਤੌਰ ਤੇ ਨਹੀਂ ਭਰਿਆ ਜਾ ਰਿਹਾ, ਮੌਤ ਕੇਸਾਂ ਵਿੱਚ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ ਵਿਚ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ। ਜਲ ਸਪਲਾਈ ਸਕੀਮਾਂ ਦਾ ਪੰਚਾਇਤੀ ਕਰਨ, ਪ੍ਰਾਈਵੇਟ ਕਰਨ ਕੀਤਾ ਜਾ ਰਿਹਾ। 

ਮੀਟਿੰਗ ਨੂੰ ਸੰਬੋਧਨ ਕਰਦਿਆ ਪ.ਸ.ਸ.ਫ ਸੂਬਾ ਆਗੂ ਕਿਸ਼ੋਰ ਚੰਦ ਗਾਜ ਤੇ ਸੁਖਚੈਨ ਸਿੰਘ ਬਠਿੰਡਾ, ਸਿੰਦਰਪਾਲ ਮਾਨਸਾ ਨੇ ਦੱਸਿਆ ਕਿ ਵਿੱਤ ਮੰਤਰੀ ਦੇ ਹਲਕੇ ਵਿੱਚ ਸੂਬਾ ਕਮੇਟੀ ਵੱਲੋਂ ਕੀਤੀ ਜਾਣ ਵਾਲੀ ਰੋਸ ਰੈਲੀ ਵਿੱਚ ਮਾਨਸਾ ਜਿਲੇ ਤੋਂ ਵੱਡੀ ਗਿਣਤੀ ਵਿੱਚ ਫੀਲਡ ਮੁਲਾਜ਼ਮਾਂ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਮੀਟਿੰਗ ਵਿੱਚ ਮਾਨਸਾ ਵਿੱਚ ਦੋ ਬਰਾਂਚਾਂ ਹੋਂਦ ਵਿੱਚ ਆਉਣ ਨਾਲ ਪੁਰਾਣੀ ਜ਼ਿਲਾ ਕਮੇਟੀ ਭੰਗ ਕੀਤੀ ਗਈ ਅਤੇ ਨਵੀਂ ਕਾਰਜਕਾਰੀ ਜ਼ਿਲਾ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਜੱਗਾ ਸਿੰਘ ਅਲੀਸ਼ੇਰ, ਜਰਨਲ ਸਕੱਤਰ ਦਰਸ਼ਨ ਸਿੰਘ ਨੰਗਲ,ਸਕੱਤਰ ਬਲਰਾਜ ਸਿੰਘ ਸਮੇਤ ਸੱਤ ਮੈਂਬਰੀ ਟੀਮ ਚੁਣੀ ਗਈ ਇਸ ਦੇ ਨਾਲ ਹੀ ਮਾਨਸਾ ਵਿੱਚ ਵੱਖੋ ਵੱਖ ਦੋ ਬਰਾਂਚਾਂ ਏ ਅਤੇ ਬੀ ਦੀ ਚੋਣ ਕਰਕੇ ਫੀਲਡ ਮੁਲਾਜ਼ਮਾਂ ਨੂੰ ਸੰਘਰਸ਼ ਲਈ ਪ੍ਰੇਰਿਆ ਗਿਆ। ਏ ਅਤੇ ਬੀ ਬਰਾਂਚਾਂ ਦੇ ਪ੍ਰਧਾਨ ਅਮਰ ਸਿੰਘ ਮੋਹਿਲ ਤੇ ਗੁਰਜੰਟ ਸਿੰਘ ਨੇ ਕਿਹਾ ਕਿ ਅਸੀਂ ਜਿਲਾਂ ਕਮੇਟੀ ਨਾਲ ਤਾਲਮੇਲ ਕਰਕੇ ਮੁਲਾਜਮਾਂ ਦੀਆਂ ਮੰਗਾਂ ਨੂੰ ਲੈ ਕੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਡਿਵੀਜ਼ਨ ਪੱਧਰ ਅਤੇ ਸਰਕਲ ਪੱਧਰ ਦੀਆਂ ਰੈਲੀਆਂ ਨੂੰ ਵੱਡੀ ਪੱਧਰ ਤੇ ਕਾਮਯਾਬ ਕਰਾਂਗੇ ਅੱਜ ਦੀ ਮੀਟਿੰਗ ਨੂੰ ਜਨਕ ਸਿੰਘ ਮਾਨਸਾ ਸੁਖਦੇਵ ਕੋਟਲੀ, ਸੁਭਾਸ਼ ਕੁਮਾਰ ਨੌਹਰ ਚੰਦ ਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।

Comments

Most Popular

ਚੰਡੀਗੜ੍ਹ ਵਿੱਚ ਵਰ੍ਹਾ 2024 ਵਿੱਚ ਸਨਮਾਨਿਤ ਲੇਖਕਾਂ ਅਤੇ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਲਈ ਇੱਕ ਭਵਿਆ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ

Haryana PWD Contractors Association Submits Memorandum to Chief Minister, Warns of Work Suspension from June 15

ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਸ਼ੋਸ਼ਣ ਬੰਦ ਕਰੇ ਸਰਕਾਰ : ਉਸਾਰਾਣੀ

ਐਨ.ਐਚ.ਐਮ. ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ 18 ਜੂਨ ਨੂੰ ਸ਼ਾਂਤਮਈ ਪ੍ਰਦਰਸ਼ਨ

ਉਦਭਵ ਨੇ 84 ਦੌੜਾਂ ਬਣਾਈਆਂ, ਜੀਐਨਪੀਐਸ ਰੈੱਡ ਨੇ ਸਨ ਕ੍ਰਿਕਟ ਅਕੈਡਮੀ ਨੂੰ 43 ਦੌੜਾਂ ਨਾਲ ਹਰਾਇਆ

A grand award ceremony was organized in Chandigarh to honour the distinguished writers and litterateurs of the year 2024.

ਵਿਸ਼ਾਲ ਬਾਲ ਸਮਾਗਮ ਵਿੱਚ ਬੱਚਿਆਂ ਨੂੰ ਮਾਨਵੀ ਗੁਣਾਂ ਪ੍ਰਤੀ ਪ੍ਰੇਰਿਤ ਕੀਤਾ ਗਿਆ

Peaceful Protest on 18 June Over Pending Demands of NHM Employees

Panjab University Pensioners Express Anger Over Pending Arrears of Revised Pay Scales and LTC Payments

ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਅੰਧ ਵਿਸ਼ਵਾਸ਼ ਵਿਰੋਧੀ ਕਾਨੂੰਨ ਲਾਗੂ ਕਰਨ ਦੀ ਮੰਗ ਨੂੰ ਲੈਕੇ ਡੀ ਸੀ ਬਠਿੰਡਾ ਨੂੰ ਦਿੱਤਾ ਮੰਗ ਪੱਤਰ