ਤਨਖਾਹਾਂ ਨਾ ਮਿਲਨ ਤੇ ਭੜਕੇ ਜੰਗਲਾਤ ਕਾਮੇ 26 ਜੂਨ ਨੂੰ ਵਣ ਮੰਤਰੀ ਦੇ ਹਲਕਾ ਭੋਆ ਚ ਕਰਨਗੇ ਰੋਸ ਪ੍ਰਦਰਸ਼ਨ
ਪਟਿਆਲਾ 20 ਜੂਨ ( ਪੀ ਡੀ ਐਲ ) : ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਨਾਲ ਸੰਬਧਤ ਜੰਗਲਾਤ ਜੰਗਲੀ ਜੀਵ ਤੇ ਕਾਰਪੋਰੇਸ਼ਨ ਕਾਮਿਆ ਦੀ ਸੰਘਰਸ਼ੀਲ ਜੱਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾਈ ਪ੍ਰਧਾਨ ਅਮਰੀਕ ਸਿੰਘ ਗੜਸੰਕਰ ਦੀ ਪ੍ਰਧਾਨਗੀ ਵਿਚ ਪਿਛਲੇ ਦਿਨੀ ਹੋਈ ਮੀਟਿੰਗ ਦੀ ਕਾਰਵਾਈ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਨੇ ਪ੍ਰੈਸ ਦੇ ਨਾਂ ਜਾਰੀ ਕਰਦਿਆ ਕਿਹਾ ਕਿ ਮੀਟਿੰਗ ਵਿੱਚ ਹਾਜਰ ਹੋਏ ਸਾਥੀ ਜਨਰਲ ਸਕੱਤਰ ਜਸਵੀਰ ਸਿੰਘ ਸੀਰਾ, ਵਿਤ ਸੱਕਤਰ ਅਮਨਦੀਪ ਸਿੰਘ ਛੱਤ,ਚੇਅਰਮੈਨ ਵਿਰਸਾ ਸਿੰਘ ਚਹਿਲ, ਸੀਨੀ.ਮੀਤ ਰਣਜੀਤ ਸਿੰਘ ਗੁਰਦਾਸਪੁਰ ਅਤੇ ਬਲਰਾਜ ਪਠਾਨਕੋਟ ਨੇ ਕਿਹਾ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿੱਚ ਪਿਛਲੇ 27/28 ਸਾਲਾਂ ਤੋ ਕੰਮ ਕਰਦੇ ਡੇਲੀਵੇਜ ਸੀਨੀਅਰ ਅਨਪੜ੍ਹ ਕਾਮਿਆਂ ਨੂੰ ਪੰਜਾਬ ਸਰਕਾਰ ਨੇ ਪੱਕਿਆ ਤਾ ਕੀ ਕਰਨਾ ਸੀ, ਸਰਕਾਰ ਨੇ ਇਨ੍ਹਾਂ ਕਾਮਿਆ ਨੂੰ ਪਿਛਲੇ ਤਿੰਨ ਮਹੀਨੀਆ ਤੋ ਤਨਖਾਹਾਂ ਵੀ ਨਹੀ ਦਿੱਤੀਆ ਗਈਆ ਜਿਸ ਕਾਰਨ ਜੰਗਲਾਤ ਕਾਮਿਆ ਦੇ ਬੱਚੇ ਭੁੱਖ ਮਰੀ ਦਾ ਸ਼ਿਕਾਰ ਹੋ ਰਹੇ ਹਨ ਤੇ ਬੁੱਢੇ ਮਾਪਿਆ ਨੂੰ ਦਵਾਈ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ ਜਿਸ ਨਾਲ ਜਗਲਾਤ ਕਾਮਿਆਂ ਵਿੱਚ ਭਾਰੀ ਰੋਸ ਦੇ ਬੇਚੈਨੀ ਪਾਈ ਜਾ ਰਹੀ ਹੈ।
ਜੰਗਲਾਤ ਵਿਭਾਗ ਦੇ ਫੀਲਡ ਕਾਮਿਆਂ ਦਾ ਮਾਨਯੋਗ ਹਾਈਕੋਰਟ ਦੇ *26.02.2024* ਦੇ ਫੈਸਲੇ ਵਿੱਚ ਜਿਨ੍ਹਾਂ ਸਾਥੀਆਂ ਦਾ ਏਰੀਅਲ ਬਕਾਇਆ ਬਣਾਇਆ ਗਿਆ ਹੈ, ਪਰ ਸਰਕਾਰ ਨੇ ਕੁਝ ਕੁ ਜੂਨੀਅਰ ਵਰਕਰਾਂ ਦਾ ਏਰੀਅਰ ਬਕਾਇਆ ਜਾਰੀ ਕੀਤਾ ਅਤੇ ਸੀਨੀਅਰ ਵਰਕਰਾਂ ਨੂੰ ਸਰਕਾਰ ਨੇ ਪੱਕਿਆ ਤਾ ਕੀ ਕਰਨਾ ਸੀ ਉਹਨਾ ਵਰਕਰਾਂ ਦਾ ਏਰੀਅਲ ਬਕਾਇਆ ਵੀ ਇਨ੍ਹਾਂ ਵਰਕਰਾਂ ਦੇ ਖਾਤਿਆਂ ਵਿੱਚ ਨਹੀ ਪਾਇਆ ਗਿਆ ਅਤੇ ਇਹ ਪਹਿਲੀ ਬਾਰ ਹੋਇਆ ਜਦੋਂ ਆਮ ਆਦਮੀ ਸਰਕਾਰ ਨੇ ਜੰਗਲਾਤ ਕਾਮਿਆਂ ਦੀਆਂ ਪਿਛਲੇ ਕਈ ਮਹੀਨੀਆ ਤਨਖ਼ਾਹਾਂ ਨਾ ਮਿਲਣ ਕਾਰਨ ਜੰਗਲਾਤ ਕਾਮਿਆਂ ਦੇ ਪਰਿਵਾਰ ਪ੍ਰੇਸ਼ਾਨ ਹਨ ਅਤੇ ਆਪਣੇ ਬੱਚਿਆ ਨੂੰ ਸਕੂਲਾਂ ਵਿਚ ਦਾਖਲੇ ਨਾ ਕਰਵਾਉਣ ਕਾਰਨ ਅਪਣੇ ਬੱਚਿਆਂ ਨੂੰ ਪੜ੍ਹਾਉਣ ਅਸਮਰਥ ਹਨ। ਮਾਨਯੋਗ ਅਦਾਲਤਾਂ ਦੇ ਫੈਸਲਿਆਂ ਦੀਆਂ ਸਰਕਾਰ ਵੱਲੋਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਬਲਵੀਰ ਤਰਨਤਾਰਨ, ਰਵੀ ਲੁਧਿਆਣਾ, ਬੱਬੂ ਮਾਨਸਾ,ਸਤਨਾਮ ਸੰਗਰੂਰ, ਰਵੀਕਾਂਤ ਰੋਪੜ ਅਤੇ ਸੁਖਦੇਵ ਜਲੰਧਰ ਦੱਸਿਆ ਕਿ ਅੰਤਾਂ ਦੀ ਮਹਿੰਗਾਈ ਵਿੱਚ ਅਪਣੇ ਪਰਿਵਾਰਾਂ ਦਾ ਗੁਜਾਰਾਂ ਕਰਨਾ ਮੁਸ਼ਕਿਲ ਹੋ ਗਿਆ ਹੈ। ਜਿਸ ਕਾਰਨ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਫੈਡਰੇਸ਼ਨ ਦੇ ਸਹਿਯੋਗ ਨਾਲ ਮੰਗ ਪੱਤਰ ਵਿੱਚ ਦਰਜ ਇਹਨਾ ਮੰਗਾ ਜਿਵੇ ਕਿ ਸਾਲ 2006 ਤੱਕ 10 ਸਾਲ ਪੂਰੇ ਕਰਦੇ 14 ਵਰਕਰਾਂ ਨੂੰ ਵੀ ਸਰਕਾਰ ਨੇ ਹੁਣ ਤੱਕ ਪੱਕਾ ਨਹੀਂ ਕੀਤਾ ਅਤੇ 519 ਸੀਨੀਅਰ ਅਨਪੜ੍ਹ ਕਾਮੇ ਪੱਕੇ ਹੋਣ ਤੋਂ ਰਹਿ ਗਏ ਹਨ, ਉਹਨਾ ਸਾਰੇ ਕਾਮਿਆਂ ਨੂੰ ਬਿਨਾ ਸ਼ਰਤ ਪੱਕਿਆ ਕਰਵਾਉਣ ਲਈ, 30ਜੁਲਾਈ ਨੂੰ ਮੁੱਖ ਮੰਤਰੀ ਜੀ ਵਲੋ ਨਿਯੁਕਤੀ ਪੱਤਰ ਦਿੱਤੇ ਵਰਕਰਾਂ ਨੂੰ ਫੁੱਲ ਸਕੇਲ ਰਾਹੀ ਤਨਖਾਹਾਂ ਦਿਵਾਉਣ ਲਈ ਵਿਭਾਗ ਦੇ ਕਾਮਿਆਂ ਦੀ ਸੀਨੀਅਰਤਾ ਸੂਚੀ 31-03-2026 ਤੱਕ ਅਪਡੇਟ ਕਰਨ ਲਈ, ਵਿਭਾਗ ਵਿੱਚ ਨਵੇਂ ਕੰਮ ਚਲਾਉਣ ਲਈ, ਮਨਰੇਗਾ ਵਰਕਰਾਂ ਤੋਂ ਅਤੇ ਠੇਕੇਦਾਰਾਂ ਤੋਂ ਵਿਭਾਗ ਦੇ ਕੰਮ ਨਾ ਕਰਵਾਏ ਜਾਣ, ਵਿਭਾਗ ਵਿੱਚ ਨਵੇਂ ਕਾਮਿਆਂ ਨੂੰ ਕੰਮ ਤੇ ਰੱਖਿਆ ਜਾਵੇ,ਘੱਟੋ-ਘੱਟ ਉਜਰਤਾਂ ਵਿਚ ਹੋਏ ਨਿਗੋਣੇ ਵਾਧੇ ਦਾ ਏਰੀਅਰ ਜਾਰੀ ਕਰਵਾਉਣ ਲਈ ਅਤੇ ਹੋਰ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਨਾ ਕੀਤਾ ਗਿਆ ਅਤੇ ਵਣ ਮੰਤਰੀ ਜੀ ਵਲੋ ਜੰਥੇਬੰਦੀ ਨਾਲ ਆਉਣ ਵਾਲੀ 24 ਜੂਨ 2026 ਨੂੰ ਮੀਟਿੰਗ ਕਰਕੇ ਮੰਗਾ ਦਾ ਹੱਲ ਨਾ ਕੀਤਾ ਤਾ ਮਜਬੂਰਨ ਜੰਥੇਬੰਦੀ 26 ਜੂਨ ਨੂੰ ਵਿਧਾਨ ਸਭਾ ਹਲਕਾ ਭੋਆ (ਪਠਾਨਕੋਟ)ਵਿੱਚ ਸੁਬਾਰਡੀਨੇਟ ਸਰਵਿਸ਼ਿਸ ਫੈਡਰੇਸਨ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਸੁਲੱਖਣ ਮੌਹਾਲੀ ਮਲਕੀਤ ਮੁਕਤਸਰ ਪਵਨ ਹੁਸ਼ਿਆਰਪੁਰ ਰਾਣਾ ਫਿਰੋਜ਼ਪੁਰ ਭੁਪਿੰਦਰ ਦਸੂਹਾ ਕਰਮ ਸਿੰਘ ਹਰੀਕੇ ਪੱਤਣ ਜਗਤਾਰ ਸਾਹਪੁਰ,ਭੂਪਿੰਦਰ ਸਿੰਘ ਸਾਧੋਹੇੜੀ ਆਦਿ ਹਾਜ਼ਰ ਸਨ।

Comments
Post a Comment