ਪ੍ਰਵਾਸਨ ਸਬੰਧੀ ਵੇਰਵਾ ਸਰਵੇਖਣ (ਐੱਨਐੱਸਐੱਸ 81ਵਾਂ ਦੌਰ), ਆਲ-ਇੰਡੀਆ ਕਰਜ਼ਾ ਅਤੇ ਨਿਵੇਸ਼ ਸਰਵੇਖਣ (AIDIS) ਅਤੇ ਸਥਿਤੀ ਮੁਲਾਂਕਣ ਸਰਵੇਖਣ (SAS) ‘ਤੇ ਖੇਤਰੀ ਸਿਖਲਾਈ ਸ਼ਿਵਿਰ ਅਤੇ ਵਰਕਸ਼ਾਪ
ਪ੍ਰਵਾਸਨ ਸਬੰਧੀ ਵੇਰਵਾ ਸਰਵੇਖਣ (ਐੱਨਐੱਸਐੱਸ 81ਵਾਂ ਦੌਰ), ਆਲ-ਇੰਡੀਆ ਕਰਜ਼ਾ ਅਤੇ ਨਿਵੇਸ਼ ਸਰਵੇਖਣ (AIDIS) ਅਤੇ ਸਥਿਤੀ ਮੁਲਾਂਕਣ ਸਰਵੇਖਣ (SAS) ‘ਤੇ ਖੇਤਰੀ ਸਿਖਲਾਈ ਸ਼ਿਵਿਰ ਅਤੇ ਵਰਕਸ਼ਾਪ
ਚੰਡੀਗੜ੍ਹ 11 ਜੂਨ ( ਰਣਜੀਤ ਧਾਲੀਵਾਲ ) : ਭਾਰਤ ਸਰਕਾਰ ਦੇ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ (MoSPI) ਅਧੀਨ ਰਾਸ਼ਟਰੀ ਅੰਕੜਾ ਦਫ਼ਤਰ (NSO), ਖੇਤਰ ਸੰਚਾਲਨ ਵਿਭਾਗ (FOD), ਸਿਹਤ ਅਤੇ ਸਿੱਖਿਆ, ਘਰੇਲੂ ਉਪਭੋਗਤਾ ਖਰਚ, ਸਮੇਂ-ਸਮੇਂ 'ਤੇ ਕਿਰਤ ਬਲ ਸਰਵੇਖਣ (PLFS), ਸ਼ਹਿਰੀ ਢਾਂਚਾ ਸਰਵੇਖਣ, ਕੀਮਤ ਅੰਕੜੇ ਅਤੇ ਉਦਯੋਗਿਕ ਅੰਕੜੇ ਵਰਗੇ ਵਿੰਭਿਨ ਸਮਾਜਿਕ-ਆਰਥਿਕ ਵਿਸ਼ਿਆਂ ‘ਤੇ ਵਿਆਪਕ ਨਮੂਨਾ ਸਰਵੇਖਣ ਆਯੋਜਿਤ ਕਰਦਾ ਹੈ। ਇਹ ਸਰਵੇਖਣ ਰਾਸ਼ਟਰੀ ਅਤੇ ਰਾਜ ਪੱਧਰ ‘ਤੇ ਨੀਤੀ ਨਿਰਮਾਣ ਅਤੇ ਵਿਕਾਸ ਯੋਜਨਾਵਾਂ ਲਈ ਮਹੱਤਵਪੂਰਨ ਅੰਕੜੇ ਉਪਲਬਧ ਕਰਵਾਉਂਦੇ ਹਨ।
ਇਨ੍ਹਾਂ ਸਰਵੇਖਣਾਂ (ਐੱਨਐੱਸਐੱਸ 81ਵਾਂ ਦੌਰ), ਵਿੱਚ ਪ੍ਰਵਾਸਨ ਸਬੰਧੀ ਵੇਰਵਾ ਸਰਵੇਖਣ ਆਲ-ਇੰਡੀਆ ਕਰਜ਼ਾ ਅਤੇ ਨਿਵੇਸ਼ ਸਰਵੇਖਣ (AIDIS) ਅਤੇ ਸਥਿਤੀ ਮੁਲਾਂਕਣ ਸਰਵੇਖਣ (SAS) ਪ੍ਰਮੁੱਖ ਸਰਵੇਖਣ ਹਨ। ਪ੍ਰਵਾਸਨ ਸਬੰਧੀ ਵੇਰਵਾ ਸਰਵੇਖਣ ਦਾ ਉਦੇਸ਼ ਦੇਸ਼ ਵਿੱਚ ਪ੍ਰਵਾਸਨ ਦੇ ਸਰੂਪ, ਪ੍ਰਵਾਸਨ ਦੇ ਕਾਰਨਾਂ, ਪ੍ਰਵਾਸ ਦੀ ਮਿਆਦ, ਰੁਜ਼ਗਾਰ ਅਤੇ ਸਿੱਖਿਆ ਨਾਲ ਸਬੰਧਿਤ ਪ੍ਰਵਾਸਨ ਅਤੇ ਪ੍ਰਵਾਸਨ ਨਾਲ ਜੁੜੇ ਵੱਖ-ਵੱਖ ਸਮਾਜਿਕ-ਆਰਥਿਕ ਪਹਿਲੂਆਂ ‘ਤੇ ਵਿਸਤ੍ਰਿਤ ਜਾਣਕਾਰੀ ਇਕੱਠੀ ਕਰਨਾ ਹੈ।
ਆਲ-ਇੰਡੀਆ ਕਰਜ਼ਾ ਅਤੇ ਨਿਵੇਸ਼ ਸਰਵੇਖਣ (AIDIS) ਦਾ ਉਦੇਸ਼ ਭਾਰਤੀ ਪਰਿਵਾਰਾਂ ਦੀਆਂ ਸੰਪਤੀਆਂ, ਪੂੰਜੀ ਨਿਰਮਾਣ ਅਤੇ ਕਰਜ਼ੇ ਨਾਲ ਸਬੰਧਿਤ ਵਿਆਪਕ ਮਾਤਰਾਤਮਕ ਜਾਣਕਾਰੀ ਇਕੱਠੀ ਕਰਨਾ ਹੈ। ਇਸ ਅਧੀਨ ਸੰਪਤੀਆਂ ਦੀ ਵਿਕਰੀ ਅਤੇ ਹਾਨੀ, ਉਧਾਰ ਲੈਣ ਅਤੇ ਮੁੜ ਅਦਾਇਗੀ ਅਤੇ ਸੰਸਥਾਗਤ ਏਜੰਸੀਆਂ ਵਿੱਚ ਪਰਿਵਾਰਾਂ ਦੁਆਰਾ ਰੱਖੀਆਂ ਗਈਆਂ ਜਮ੍ਹਾਂ ਰਾਸ਼ੀਆਂ ਨਾਲ ਸਬੰਧਿਤ ਜਾਣਕਾਰੀ ਵੀ ਇਕੱਠੀ ਕੀਤੀ ਜਾਂਦੀ ਹੈ। ਸਥਿਤੀ ਮੁਲਾਂਕਣ ਸਰਵੇਖਣ (SAS) ਦਾ ਉਦੇਸ਼ ਕਿਸਾਨ ਪਰਿਵਾਰਾਂ ਦੀ ਖੇਤੀਬਾੜੀ ਅਤੇ ਗੈਰ-ਖੇਤੀਬਾੜੀ ਗਤੀਵਿਧੀਆਂ ਤੋਂ ਪ੍ਰਾਪਤ ਆਮਦਨ ਅਤੇ ਖਰਚ ਸਬੰਧੀ ਵਿਸਤ੍ਰਿਤ ਜਾਣਕਾਰੀ ਇਕੱਠੀ ਕਰਨਾ ਹੈ, ਤਾਂ ਜੋ ਕਿਸਾਨ ਪਰਿਵਾਰਾਂ ਦੀ ਔਸਤ ਮਾਸਿਕ ਆਮਦਨ ਦਾ ਮੁਲਾਂਕਣ ਕੀਤਾ ਜਾ ਸਕੇ।
ਪ੍ਰਵਾਸਨ ਸਬੰਧੀ ਵੇਰਵਾ ਸਰਵੇਖਣ, AIDIS ਅਤੇ SAS ਦਾ ਸੰਚਾਲਨ ਰਾਸ਼ਟਰੀ ਅੰਕੜਾ ਦਫ਼ਤਰ (FOD) ਦੁਆਰਾ ਜੁਲਾਈ 2026 ਤੋਂ ਜੂਨ 2027 ਦੀ ਮਿਆਦ ਦੌਰਾਨ ਕੀਤੀ ਜਾਣਾ ਨਿਰਧਾਰਿਤ ਹੈ। ਇਨ੍ਹਾਂ ਸਰਵੇਖਣਾਂ ਦੇ ਤਹਿਤ ਅੰਕੜਿਆਂ ਨੂੰ ਇਕੱਠਾ ਕਰਨ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਖੇਤਰੀ ਦਫ਼ਤਰ, ਚੰਡੀਗੜ੍ਹ ਦੁਆਰਾ ਹਰਿਆਣਾ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਲਈ ਇੱਕ ਖੇਤਰੀ ਟ੍ਰੇਨਿੰਗ ਕੈਂਪ ਆਯੋਜਿਤ ਕੀਤਾ ਗਿਆ। ਟ੍ਰੇਨਿੰਗ ਸੈਸ਼ਨ ਖੇਤਰੀ ਦਫ਼ਤਰ, ਚੰਡੀਗੜ੍ਹ ਦੇ ਮਾਹਿਰ ਅਧਿਕਾਰੀਆਂ ਦੁਆਰਾ ਸੰਚਾਲਿਤ ਕੀਤੇ ਗਏ ਅਤੇ ਕੈਂਪ ਦੀ ਪ੍ਰਧਾਨਗੀ ਸ਼੍ਰੀ ਦੀਪਕ ਮੇਹਰਾ, ਡਿਪਟੀ ਡਾਇਰੈਕਟਰ ਜਨਰਲ, ਖੇਤਰੀ ਦਫ਼ਤਰ ਚੰਡੀਗੜ੍ਹ ਨੇ ਕੀਤੀ।
ਪ੍ਰਵਾਸਨ ਸਬੰਧੀ ਵੇਰਵਾ ਸਰਵੇਖਣ (ਐੱਨਐੱਸਐੱਸ 81ਵਾਂ ਦੌਰ), AIDIS ਅਤੇ SAS ‘ਤੇ ਇੱਕ ਜੁਆਇੰਟ ਵਰਕਸ਼ਾਪ ਅਤੇ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ 9 ਤੋਂ 12 ਜੂਨ, 2026 ਤੱਕ ਸੀਐੱਸਆਈਓ (ਸੀਐੱਸਆਈਆਰ), ਸੈਕਟਰ-30, ਚੰਡੀਗੜ੍ਹ ਵਿੱਚ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਖੇਤਰੀ ਦਫ਼ਤਰ, ਚੰਡੀਗੜ੍ਹ ਦੇ 80 ਤੋਂ ਵੱਧ ਅਧਿਕਾਰੀਆਂ ਨੇ ਹਿੱਸਾ ਲਿਆ। ਆਪਣੇ ਉਦਘਾਟਨੀ ਸੰਬੋਧਨ ਵਿੱਚ ਦੀਪਕ ਮੇਹਰਾ, ਡਿਪਟੀ ਡਾਇਰੈਕਟਰ ਜਨਰਲ, ਐੱਨਐੱਸਓ (ਐੱਫਓਡੀ), ਨੇ ਭਰੋਸੇਯੋਗ ਅਤੇ ਸਟੀਕ ਅੰਕੜਿਆਂ ਦੇ ਇਕੱਠਾ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਖੇਤਰੀ ਅਧਿਕਾਰੀਆਂ ਦੁਆਰਾ ਇਕੱਠੇ ਗੁਣਵੱਤਾਪੂਰਨ ਅੰਕੜੇ ਦੇਸ਼ ਦੀ ਸਮਾਜਿਕ-ਆਰਥਿਕ ਸਥਿਤੀ, ਪ੍ਰਵਾਸਨ ਦੀਆਂ ਪ੍ਰਵਿਰਤੀਆਂ, ਪਰਿਵਾਰਾਂ ਦੇ ਘਰੇਲੂ ਕਰਜ਼ੇ, ਖੇਤੀਬਾੜੀ ਦੀ ਆਮਦਨ ਅਤੇ ਸੰਪਤੀ ਦੀ ਮਾਲਕੀ ਦੇ ਮੁਲਾਂਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਸਬੂਤ-ਅਧਾਰਿਤ ਨੀਤੀ ਨਿਰਮਾਣ ਅਤੇ ਵਿਕਾਸ ਯੋਜਨਾਵਾਂ ਲਈ ਇੱਕ ਮਜ਼ਬੂਤ ਅਧਾਰ ਪ੍ਰਦਾਨ ਕਰਦੇ ਹਨ।

Comments
Post a Comment