Skip to main content

Apoorva Arora Looks Back At Momacu Shoot Diaries As Audiences Praise Her Performance

Apoorva Arora Looks Back At Momacu Shoot Diaries As Audiences Praise Her Performance S.A.S.Nagar 12 June ( Ranjeet Singh Dhaliwal ) : Actor Apoorva Arora is receiving appreciation for her performance in Momacu, and as audiences continue to connect with the film, the actress is taking a trip down memory lane, revisiting the unforgettable moments that shaped her journey on the project. While the film is now garnering love from viewers, the road to bringing Momacu to life was far from easy. Apoorva joined the project shortly after wrapping another shoot and found herself diving straight into an intense schedule in Chandigarh's biting winter. Recalling the experience, Apoorva shared, “What I remember most about Momacu is not the cold, but the spirit with which everyone came to work every day. We were shooting through some really chilly nights, often for long hours, but there was so much excitement around the story that nobody let the weather dampen the mood. Looking back, those difficu...

ਗਨੀਵ ਕੌਰ ਮਜੀਠੀਆ ਵਲੋਂ ਮੁੱਖ ਮੰਤਰੀ ਦੀਆਂ ਮਜੀਠੀਆ ਖਿਲਾਫ ਕੀਤੀਆਂ ਗੁੰਮਰਾਹਕੁੰਨ ਅਤੇ ਗੈਰ ਜਿੰਮੇਵਾਰਾਨਾ ਟਿੱਪਣੀਆਂ ਦਾ ਪਲਟਵਾਰ

ਗਨੀਵ ਕੌਰ ਮਜੀਠੀਆ ਵਲੋਂ ਮੁੱਖ ਮੰਤਰੀ ਦੀਆਂ ਮਜੀਠੀਆ ਖਿਲਾਫ ਕੀਤੀਆਂ ਗੁੰਮਰਾਹਕੁੰਨ ਅਤੇ ਗੈਰ ਜਿੰਮੇਵਾਰਾਨਾ ਟਿੱਪਣੀਆਂ ਦਾ ਪਲਟਵਾਰ

ਮਜੀਠੀਆ ਖਿਲਾਫ ਐਲਓਸੀ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਡਰਾਮਾ ਨਾ ਕਰਨ ਮੁੱਖ ਮੰਤਰੀ, ਮਜੀਠੀਆ ਦਾ ਪਾਸਪੋਰਟ ਅਦਾਲਤ ਵਿਚ ਪਹਿਲਾਂ ਹੀ ਜਮਾ ਹੈ ਇਹ ਗੱਲ ਮੁੱਖ ਮੰਤਰੀ, ਉਨ੍ਹਾਂ ਦੀ ਪੁਲਿਸ ਅਤੇ ਏਜੰਸੀਆਂ ਨੂੰ ਪਤਾ ਹੈ : ਗਨੀਵ ਕੌਰ ਮਜੀਠੀਆ

ਕਿਹਾ, ਮਜੀਠੀਆ ਨਾ ਕਿਤੇ ਭੱਜੇ ਹਨ ਨਾ ਭੱਜਣਗੇ, ਨਾ ਕਦੇ ਡਰੇ ਹਨ ਨਾ ਕਦੇ ਡਰਨਗੇ, ਉਹ ਆਪਣੇ ਕਾਨੂੰਨੀ ਹੱਕ ਨੂੰ ਵਰਤਦੇ ਹੋਏ ਆਪਣੇ ਵਕੀਲਾਂ ਨਾਲ ਰੁੱਝੇ ਹੋਏ ਹਨ

ਮਜੀਠੇ ਅਤੇ ਪੰਜਾਬ ਦੇ ਲੋਕਾਂ ਨਾਲ ਮੁੱਖ ਮੰਤਰੀ ਦੇ ਇਸ਼ਾਰੇ 'ਤੇ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਡੱਟਣ ਵਾਲੇ ਮਜੀਠੀਆ ਨਾਲ ਸਾਰਾ ਪੰਜਾਬ ਡਟ ਕੇ ਖੜ੍ਹਾ 

ਸਾਨੂੰ ਵਾਹਿਗੁਰੂ ਉੱਤੇ ਪੂਰਾ ਭਰੋਸਾ ਹੈ ਅਤੇ ਉਹਨਾਂ ਦੇ ਓਟ ਆਸਰੇ ਨਾਲ ਹੀ ਮਜੀਠੀਆ ਪੰਜਾਬ ਦੇ ਲੋਕਾਂ ਦੀ ਲੜ੍ਹਾਈ ਲੜ੍ਹ ਰਹੇ ਹਨ

ਕੋਂਸਲ ਚੋਣਾਂ ਵਿੱਚ ਮਜੀਠੀਆ ਦੀ ਲੋਕਪ੍ਰਿਯਤਾ ਅਤੇ ਚੜ੍ਹਤ ਦੇਖ ਕੇ ਮੁੱਖ ਮੰਤਰੀ ਵਲੋਂ ਝੂਠਾ ਪਰਚਾ ਦਰਜ਼ ਕਰਵਾਇਆ ਗਿਆ ਹੈ

ਪੁਲਿਸ ਅਧਿਕਾਰੀਆਂ ਤੋਂ ਝੂਠੇ ਬਿਆਨ ਦਵਾ ਕੇ, ਝੂਠੀਆਂ ਪ੍ਰੈੱਸ ਕਾਨਫਰੰਸਾਂ ਕਰਵਾ ਕੇ ਉਨ੍ਹਾਂ ਨੂੰ ਬਦਲਣ ਨਾਲ ਮਜੀਠੇ ਅਤੇ ਪੰਜਾਬ ਦੇ ਲੋਕਾਂ ਸਾਹਮਣੇ ਸਾਰੀ ਸੱਚਾਈ ਸਾਹਮਣੇ ਆ ਗਈ

ਪੰਜਾਬ ਦੇ ਲੋਕਾਂ ਦੀ ਲੜ੍ਹਾਈ ਲੜ ਰਹੇ ਸ੍ਰ ਮਜੀਠੀਆ ਦੀ ਕਿਰਦਾਰਕੁਸ਼ੀ ਕਰਨ ਅਤੇ ਅਕਾਲੀ ਦਲ ਨੂੰ ਭੰਡਣ ਲਈ ਕਰੋੜਾਂ ਰੁਪਏ ਖਰਚ ਕਰਨ ਵਾਲਿਆਂ ਦਾ ਪੰਜਾਬ ਦੇ ਲੋਕ ਕਰਨਗੇ ਹਿਸਾਬ

ਮਜੀਠੀਆ ਕਾਨੂੰਨੀ ਪ੍ਰੀਕ੍ਰਿਆ ਉੱਤੇ ਭਰੋਸਾ ਕਰਦੇ ਹਨ ਅਤੇ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਕਾਨੂੰਨੀ ਪ੍ਰੀਕ੍ਰਿਆ ਰਾਹੀਂ ਲੜ੍ਹਾਈ ਲੜਨਗੇ

ਮਜੀਠੇ ਅਤੇ ਪੰਜਾਬ ਦੇ ਲੋਕ ਸਰਕਾਰ ਵਲੋਂ ਸੋਸ਼ਲ ਮੀਡੀਆ ਉੱਤੇ ਸ੍ਰ ਮਜੀਠੀਆ ਦੀ ਕਿਰਦਾਰਕੁਸ਼ੀ ਲਈ ਕੀਤੇ ਜਾ ਰਹੇ ਗਲਤ ਅਤੇ ਗੁੰਮਰਾਹਕੁੰਨ ਪ੍ਰਚਾਰ ਮੁਹਿੰਮ ਦੀ ਲੜ੍ਹਾਈ ਤੜਕੇ ਹੋਕੇ ਆਪ ਲੜ੍ਹ ਰਹੇ ਹਨ

ਮਜੀਠੀਆ ਹਮੇਸ਼ਾ ਹੱਕ ਸੱਚ ਦੀ ਲੜ੍ਹਾਈ ਲੜਦੇ ਆਏ ਹਨ, ਜੌ ਅੱਗੇ ਵੀ ਪੰਜਾਬ ਅਤੇ ਪੰਜਾਬੀਆਂ ਲਈ ਜਾਰੀ ਰਹੇਗੀ

ਚੰਡੀਗੜ੍ਹ 2 ਜੂਨ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਵਲੋਂ ਮੁੱਖ ਮੰਤਰੀ ਭਾਵ ਭਗਵੰਤ ਮਾਨ ਦੀਆਂ ਬਿਕਰਮ ਸਿੰਘ ਮਜੀਠੀਆ ਖਿਲਾਫ ਕੀਤੀਆਂ ਗੁੰਮਰਾਹਕੁੰਨ ਅਤੇ ਗੈਰ ਜਿੰਮੇਵਾਰਾਨਾ ਟਿੱਪਣੀਆਂ ਦਾ ਠੋਕਵਾਂ ਜਵਾਬ ਦਿੱਤਾ ਗਿਆ ਹੈ l ਸਰਦਾਰਨੀ ਮਜੀਠੀਆ ਨੇ ਕਿਹਾ ਕਿ ਮਜੀਠੀਆ ਖਿਲਾਫ ਐਲਓਸੀ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਡਰਾਮਾ ਨਾ ਕਰਨ ਮੁੱਖ ਮੰਤਰੀ, ਮਜੀਠੀਆ ਦਾ ਪਾਸਪੋਰਟ ਅਦਾਲਤ ਵਿਚ ਪਹਿਲਾਂ ਹੀ ਜਮਾ ਹੈ ਇਹ ਗੱਲ ਮੁੱਖ ਮੰਤਰੀ, ਉਨ੍ਹਾਂ ਦੀ ਪੁਲਿਸ ਅਤੇ ਏਜੰਸੀਆਂ ਨੂੰ ਪਹਿਲਾਂ ਹੀ ਪਤਾ ਹੈ l ਉਨ੍ਹਾਂ ਕਿਹਾ ਮਜੀਠੀਆ ਨਾ ਕਿਤੇ ਭੱਜੇ ਹਨ ਨਾ ਭੱਜਣਗੇ, ਨਾ ਕਦੇ ਡਰੇ ਹਨ ਨਾ ਕਦੇ ਡਰਨ ਆਪਣੇ ਕਾਨੂੰਨੀ ਹੱਕ ਦਾ ਇਸਤੇਮਾਲ ਕਰਦੇ ਹੋਏ ਆਪਣੇ ਵਕੀਲਾਂ ਨਾਲ ਰੁੱਝੇ ਹੋਏ ਹਨ l ਉਨ੍ਹਾਂ ਕਿਹਾ ਕਿ ਮਜੀਠੇ ਅਤੇ ਪੰਜਾਬ ਦੇ ਲੋਕਾਂ ਨਾਲ ਮੁੱਖ ਮੰਤਰੀ ਦੇ ਇਸ਼ਾਰੇ 'ਤੇ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਡੱਟਣ ਵਾਲੇ ਮਜੀਠੀਆ ਨਾਲ ਪੰਜਾਬ ਡਟ ਕੇ ਖੜ੍ਹਾ ਹੈ l ਉਨ੍ਹਾਂ ਕਿਹਾ ਕਿ ਆਪਣੇ ਚਾਰ ਸਾਲ ਤੋਂ ਜਿਆਦਾ ਦੇ ਕਾਰਜਕਾਲ ਵਿਚ ਮੁੱਖ ਮੰਤਰੀ ਨੇ ਮਜੀਠੀਆ ਸਮੇਤ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਧੱਕੇਸ਼ਾਹੀਆਂ ਅਤੇ ਝੂਠੇ ਪਰਚੇ ਦਰਜ਼ ਕਰਨ ਤੋਂ ਸਿਵਾਏ ਕੀ ਕੀਤਾ ਹੈ ਇਹ ਵੀ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਦੇਣ l ਉਨ੍ਹਾਂ ਕਿਹਾ ਕਿ ਕੋਂਸਲ ਚੋਣਾਂ ਵਿੱਚ  ਮਜੀਠੀਆ ਦੀ ਲੋਕਪ੍ਰਿਯਤਾ ਅਤੇ ਚੜ੍ਹਤ ਦੇਖ ਕੇ ਬੁਖਲਾਹਟ ਵਿੱਚ ਮੁੱਖ ਮੰਤਰੀ ਵਲੋਂ ਝੂਠਾ ਪਰਚਾ ਦਰਜ਼ ਕੀਤਾ ਗਿਆ ਹੈ l 

ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਤੋਂ ਝੂਠੇ ਬਿਆਨ ਦਵਾ ਕੇ, ਝੂਠੀਆਂ ਪ੍ਰੈੱਸ ਕਾਨਫਰੰਸਾਂ ਕਰਵਾ ਕੇ ਉਨ੍ਹਾਂ ਨੂੰ ਬਦਲਣ ਦੇਣ ਨਾਲ ਮਜੀਠੇ ਅਤੇ ਪੰਜਾਬ ਦੇ ਲੋਕਾਂ ਅੱਗੇ ਸਾਰੀ ਸੱਚਾਈ ਸਾਹਮਣੇ ਆ ਗਈ ਹੈ l ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਲੜ੍ਹਾਈ ਲੜ ਰਹੇ ਮਜੀਠੀਆ ਦੀ ਕਿਰਦਾਰਕੁਸ਼ੀ ਕਰਨ ਅਤੇ ਅਕਾਲੀ ਦਲ ਨੂੰ ਭੰਡਣ ਲਈ ਕਰੋੜਾਂ ਰੁਪਏ ਖਰਚ ਕਰਨ ਵਾਲੀ ਸਰਕਾਰ ਦਾ ਪੰਜਾਬ ਦੇ ਲੋਕ ਹਿਸਾਬ ਕਰਨਗੇ l ਉਨ੍ਹਾਂ ਕਿਹਾ ਕਿ ਮਜੀਠੀਆ ਕਾਨੂੰਨੀ ਪ੍ਰੀਕ੍ਰਿਆ ਉੱਤੇ ਭਰੋਸਾ ਕਰਦੇ ਹਨ ਅਤੇ ਇਸ ਧੱਕੇਸ਼ਾਹੀ ਖਿਲਾਫ ਕਾਨੂੰਨੀ ਪ੍ਰੀਕ੍ਰਿਆ ਰਾਹੀਂ ਲੜ੍ਹਾਈ ਲੜਨਗੇ l ਉਨ੍ਹਾਂ ਕਿਹਾ ਕਿ ਚੰਗਾ ਹੋਵੇਗਾ ਕਿ ਮੁੱਖ ਮੰਤਰੀ ਪੰਜਾਬ ਦੀ ਕਾਨੂੰਨ ਵਿਵਸਥਾ, ਸੂਬੇ 'ਚ ਫੈਲੇ ਭ੍ਰਿਸ਼ਟਾਚਾਰ, ਵੱਧ ਰਹੇ ਕਰਜ਼ੇ, ਗੈਂਗਸਟਰਵਾਦ, ਕਤਲੋ ਗਾਰਦ ਵੱਲ ਧਿਆਨ ਦੇਣ l ਉਨ੍ਹਾਂ ਕਿਹਾ ਕਿ "ਪੰਜਾਬ ਹੱਦੋਂ ਵੱਧ ਵਿਗੜ ਚੁੱਕੀ ਕਾਨੂੰਨ ਵਿਵਸਥਾ ਕਾਰਨ ਸੜ ਰਿਹਾ ਹੈ, ਪਰ ਭਗਵੰਤ ਮਾਨ ਨੂੰ ਦਿਨ-ਰਾਤ ਸਿਰਫ਼ ਮਜੀਠਾ ਹੀ ਦਿਖਾਈ ਦੇ ਰਿਹਾ ਹੈ!" ਉਹਨਾਂ ਕਿਹਾ ਕਿ ਕੌਂਸਲ ਚੋਣਾਂ ਵਿੱਚ ਨਾਮਜਦਗੀਆਂ ਤੇ ਵੋਟਿੰਗ ਸਮੇਤ ਵੋਟਾਂ ਦੀ ਗਿਣਤੀ ਵੇਲੇ ਸਰਕਾਰ ਵੱਲੋਂ ਮਜੀਠਾ ਚ ਜਦੋਂ ਧੱਕੇਸ਼ਾਹੀ ਕਾਰਵਾਈ ਕਰਵਾਈ, ਉਸਦੇ ਬਾਵਜੂਦ ਬਿਕਰਮ ਸਿੰਘ ਮਜੀਠੀਆ ਵੱਲੋਂ ਸਰਕਾਰ ਦੀ ਇਸ ਧੱਕੇਸ਼ਾਹੀ ਖਿਲਾਫ ਲੜੀ ਲੜਾਈ ਦੇ ਚਲਦੇ ਆਏ ਨਤਜਿਆਂ ਤੋਂ ਬੁਖਲਾ ਮੁੱਖ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਹਰ ਤਰ੍ਹਾਂ ਦੇ ਹੱਥਕੰਡੇ ਅਪਨਾਉਣ ਉੱਤੇ ਉਤਰ ਆਏ ਹਨ ਪਰ ਉਹ ਭੁੱਲ ਰਹੇ ਹਨ ਕਿ ਮਜੀਠੇ ਅਤੇ ਪੰਜਾਬ ਦੇ ਲੋਕ ਮਜੀਠੀਆ ਨਾਲ ਡਟ ਕੇ ਖੜੇ ਹਨ ਕਿਉਂਕਿ ਮਜੀਠੇ ਅਤੇ ਪੰਜਾਬੀਆਂ ਦੇ ਦੁੱਖ ਸੁੱਖ ਵਿੱਚ ਮਜੀਠੀਆ ਮੂਹਰੇ ਹੋ ਕੇ ਖੜਦੇ ਰਹੇ ਹਨ ਅਤੇ ਖੜਦੇ ਰਹਿਣਗੇ l 

ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਲੋਕਤੰਤਰ, ਸੰਵਿਧਾਨਕ ਅਧਿਕਾਰਾਂ ਅਤੇ ਕਾਨੂੰਨ ਦੇ ਰਾਜ ਦੀ ਰੱਖਿਆ ਕਰਨ ਲਈ ਮਾਣਯੋਗ ਅਦਾਲਤਾਂ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਜਦੋਂ ਸਰਕਾਰਾਂ ਬਦਲੇ ਦੀ ਰਾਜਨੀਤੀ 'ਤੇ ਉਤਰ ਆਉਂਦੀਆਂ ਹਨ ਤਾਂ ਨਿਆਂਪਾਲਿਕਾ ਹੀ ਆਮ ਲੋਕਾਂ ਦੀ ਸਭ ਤੋਂ ਵੱਡੀ ਉਮੀਦ ਬਣਦੀ ਹੈ। ਆਖਿਰ ਵਿੱਚ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਚਾਹੇ ਜਿੰਨਾ ਮਰਜ਼ੀ ਸਿਆਸੀ ਦਬਾਅ ਬਣਾ ਲੈਣ, ਮਜੀਠਾ ਦੀ ਜਨਤਾ ਨਾ ਡਰੀ ਹੈ, ਨਾ ਝੁਕੀ ਹੈ ਅਤੇ ਨਾ ਹੀ ਝੁਕੇਗੀ। ਲੋਕਤੰਤਰ ਅਤੇ ਪੰਜਾਬ ਦੀ ਅੱਣਖ ਦੀ ਇਹ ਲੜਾਈ ਪਹਿਲਾਂ ਨਾਲੋਂ ਹੋਰ ਮਜ਼ਬੂਤੀ ਨਾਲ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਮਜੀਠੀਆ ਹਮੇਸ਼ਾ ਹੱਕ ਸੱਚ ਦੀ ਲੜ੍ਹਾਈ ਲੜਦੇ ਆਏ ਹਨ ਜੌ ਪੰਜਾਬ ਅਤੇ ਪੰਜਾਬੀਆਂ ਲਈ ਹਮੇਸ਼ਾ ਜਾਰੀ ਰਹੇਗੀ l ਉਨ੍ਹਾਂ ਆਖਿਰ ਵਿੱਚ ਕਿਹਾ ਕਿ ਉਹਨਾਂ ਨੂੰ ਵਾਹਿਗਰੂ ਉੱਤੇ ਪੂਰਾ ਭਰੋਸਾ ਹੈ 'ਤੇ ਇਸ ਭਰੋਸੇ ਦੇ ਚਲਦੇ ਹੀ ਸਰਦਾਰ ਮਜੀਠੀਆ ਪੰਜਾਬ ਦੇ ਲੋਕਾਂ ਦੀ ਲੜਾਈ ਲੜ ਰਹੇ ਹਨ l

Comments

Most Popular

10 ਸਾਲ ਦੀ ਸੇਵਾ ਵਾਲੇ ਦਿਹਾੜੀਦਾਰ ਅਤੇ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇੱਕ ਵਾਰ ਰੈਗੂਲਰ ਕਰਨ ਦੀ ਮੰਗ ਤੇਜ਼ ਹੋਈ

ਚੰਡੀਗੜ੍ਹ ਵਿੱਚ ਵਰ੍ਹਾ 2024 ਵਿੱਚ ਸਨਮਾਨਿਤ ਲੇਖਕਾਂ ਅਤੇ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਲਈ ਇੱਕ ਭਵਿਆ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ

Demand for One-Time Regularization of Daily-Wage and Contract Employees with 10 Years of Service Gains Momentum

ਬਠਿੰਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੀਤਾ ਰੋਸ ਮਾਰਚ

ਡਾਕਟਰੀ ਲਾਪਰਵਾਹੀ ਦੇ ਮਾਮਲੇ ਵਿੱਚ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ

Haryana PWD Contractors Association Submits Memorandum to Chief Minister, Warns of Work Suspension from June 15

Children Spread the Light of Spiritual Awareness at Bal Samagam; New Generation Being Nurtured with Values Through Satguru’s Teachings

ਐਨ.ਐਚ.ਐਮ. ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ 18 ਜੂਨ ਨੂੰ ਸ਼ਾਂਤਮਈ ਪ੍ਰਦਰਸ਼ਨ

A grand award ceremony was organized in Chandigarh to honour the distinguished writers and litterateurs of the year 2024.

ਸਰਕਾਰ ਸਪੈਸ਼ਲ ਕਾਡਰ ਪਾਲਸੀ ਮੁਲਾਜ਼ਮਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਧੱਕੇ ਨਾਲ ਕਰ ਰਹੀ ਲਾਗੂ ਪਨਬੱਸ/ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾ ਵਲੋ ਸਖ਼ਤ ਵਿਰੋਧ : ਰੇਸ਼ਮ ਸਿੰਘ ਗਿੱਲ