AAP Government Failed to Recover Thousands of Crores in GMADA Dues : Balbir Sidhu S.A.S.Nagar 16 June ( Ranjeet Singh Dhaliwal ) : Former Punjab Health Minister and senior Congress leader Balbir Singh Sidhu has questioned the Aam Aadmi Party (AAP) government, stating that while it continues to burden Punjab with increasing debt, it has completely failed to recover outstanding government dues from major real estate developers. Sidhu said that nearly 20 real estate promoters have failed to pay more than ₹1,000 crore in government dues. All these projects are located in Mohali and fall under the jurisdiction of GMADA. Most notably, the list of defaulters reportedly includes Janta Land Promoters, linked to AAP MLA Kulwant Singh from Mohali, with outstanding dues of approximately ₹152 crore. He said that when ordinary citizens are subjected to strict recovery measures for electricity bills, water bills, taxes, and other government dues, it raises serious questions as to why crores of rupees...
ਸਾਇੰਸ ਸਿਟੀ ਵਲੋਂ ਫ਼ੋਟੋਗ੍ਰਾਫ਼ੀ ਪ੍ਰਦਰਸ਼ਨੀ ਰਾਹੀੱ ਸੈਲਾਨੀਆਂ ਨੂੰ ਵਾਤਾਵਰਣ ਸਾਂਭਣ ਦਾ ਹੋਕਾ
ਕਪੂਰਥਲਾ 16 ਜੂਨ ( ਪੀ ਡੀ ਐਲ ) : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ “ਕੁਦਰਤੀ ਫ਼ੋਟੋਗ੍ਰਾਫ਼ੀ ਦਿਵਸ ਤੇ ਇਕ ਪ੍ਰੇਰਨਾਦਾਇਕ ਫ਼ੋਟੋ ਪ੍ਰਦਰਸ਼ਨੀ ਲਗਾਈ ਗਈ । ਇਸ ਪ੍ਰਦਰਸ਼ਨੀ ਦਾ ਉਦੇਸ਼ ਜਿੱਥੇ ਕੁਦਰਤ ਦੀ ਮਹਹੱਤਾ ਪ੍ਰਤੀ ਆਮ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨੀ ਸੀ, ਉੱਥੇ ਹੀ ਸਾਡੀ ਮਨਾਸਿਕ ਤੇ ਸਰੀਰਕ ਤੰਦਰੁਸਤੀ ਉਪਰ ਕੁਦਰਤ ਦੇ ਸਾਕਰਾਤਿਮਕ ਪ੍ਰਭਾਵਾਂ ਨੂੰ ਉਜਾਗਰ ਕਰਨਾ ਸੀ। ਇਸ ਪ੍ਰਦਰਸ਼ਨੀ ਵਿਚ ਕੁਦਰਤੀ ਦੀ ਅਣਮੁੱਲੀ ਦੇਣ ਪੰਛੀਆਂ,ਜੰਗਲੀ ਜੀਵਾਂ, ਜੈਵ-ਵਿਭਿੰਨਤਾ ਤੇ ਹੋਰ ਕੁਦਰਤੀ ਨਜ਼ਾਰਿਆਂ ਦਾ ਬਾਖੂਬੀ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨੀ ਰਾਹੀਂ ਜੈਵਿਕ-ਵਿਭਿੰਨਤਾ ਦੀ ਬਹੁਤਾਤ ਦੀ ਪੇਸ਼ਕਾਰੀ ਦੇ ਨਾਲ-ਨਾਲ ਸੈਲਾਨੀਆਂ ਨੂੰ ਕੁਦਰਤ ਦੀ ਕਾਇਨਾਤ ਨੁੰ ਸੰਭਾਲਣ ਅਤੇ ਸਹਿਲਾਉਣ ਪ੍ਰਤੀ ਉਤਸ਼ਾਹਿਤ ਕੀਤਾ ਗਿਆ।
ਇਸ ਮੌਕੇ ਤੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਕੁਦਰਤੀ ਫ਼ੋਟੋਗ੍ਰਾਫ਼ੀ ਦਿਵਸ ਹਰ ਸਾਲ 16 ਜੂਨ ਨੂੰ ਲੈਂਸ ਰਾਹੀਂ ਕੁਦਰਤੀ ਨਜ਼ਾਰਿਆਂ ਤੇ ਸੁੰਦਰਤਾ ਦਾ ਅਨੰਦ ਮਾਨਣ ਲਈ ਮਨਾਇਆ ਜਾਂਦਾ ਹੈ,ਇਸ ਦੇ ਨਾਲ ਅੱਜ ਦੇ ਦਿਨ ਲੋਕਾਂ ਨੂੰ ਕੁਦਰਤ ਦੀ ਕਾਇਨਾਤ ਸਾਂਭਣ ਪ੍ਰਤੀ ਪ੍ਰੇਰਿਤ ਵੀ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੁਦਰਤੀ ਫ਼ੋਟੋਗ੍ਰਾਫ਼ੀ ਜੈਵਿਕ-ਵਿਭਿੱਨਤਾ ਸੰਬੰਧੀ ਦਸਤਾਵੇਜ ਤਿਆਰ ਕਰਨ, ਵਾਤਾਵਰਣ ਦੀਆਂ ਚੁਣੌਤੀਆਂ ਨੂੰ ਸਮਝਣ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕ ਸ਼ਕਤੀਸ਼ਾਲੀ ਔਜ਼ਾਰ ਹੈ। ਇਸ ਪ੍ਰਦਰਸ਼ਨੀ ਨੂੰ ਇੱਥੇ ਆਉਣ ਵਾਲੇ ਸੈਲਾਨੀਆਂ ਦਾ ਭਰਵਾਂ ਹੂੰਗਾਰਾ ਮਿਲਿਆ ਅਤੇ ਉਹਨਾਂ ਨੇ ਸਾਇੰਸ ਸਿਟੀ ਦੇ ਇਸ ੳਪਰਾਲੇ ਦੀ ਸ਼ਲਾਘਾ ਕੀਤੀ।


Comments
Post a Comment