Skip to main content

Punjab Youth Congress Holds Massive Mashaal March Against NEET Paper Leak, Accuses BJP Government of Playing With the Future of Youth

Punjab Youth Congress Holds Massive Mashaal March Against NEET Paper Leak, Accuses BJP Government of Playing With the Future of Youth S.A.S.Nagar 15 June ( Ranjeet Singh Dhaliwal ) : Punjab Youth Congress today organised a massive Mashaal March against the BJP Government over the serious irregularities and paper leak allegations in the NEET examination. The march was held at Gurdwara Sri Amb Sahib, Phase-8, Mohali, under the leadership of Indian Youth Congress National President Uday Bhanu Chib.The protest witnessed the presence of Punjab Pradesh Congress Committee President Amarinder Singh Raja Warring, Punjab Youth Congress Incharge Dr. Smruti Ranjan Lenka Ji, along with Punjab Youth Congress office bearers, district presidents, assembly presidents and a large number of Youth Congress workers. Addressing the gathering, Amarinder Singh Raja Warring said that the repeated paper leaks and examination irregularities under the BJP Government have created uncertainty among the youth. He sa...

ਡਾ. ਮਨਮੋਹਨ ਸਿੰਘ ਟਰੱਸਟ ਦੁਆਰਾ ਆਈਆਈਐੱਸਈਆਰ ਮੋਹਾਲੀ ਵਿਖੇ ਅਕਾਦਮਿਕ ਉੱਤਮਤਾ ਪੁਰਸਕਾਰ ਅਤੇ ਫੈਲੋਸ਼ਿਪ ਦੀ ਸਥਾਪਨਾ

ਡਾ. ਮਨਮੋਹਨ ਸਿੰਘ ਟਰੱਸਟ ਦੁਆਰਾ ਆਈਆਈਐੱਸਈਆਰ ਮੋਹਾਲੀ ਵਿਖੇ ਅਕਾਦਮਿਕ ਉੱਤਮਤਾ ਪੁਰਸਕਾਰ ਅਤੇ ਫੈਲੋਸ਼ਿਪ ਦੀ ਸਥਾਪਨਾ

ਐਸ.ਏ.ਐਸ.ਨਗਰ 15 ਜੂਨ ( ਰਣਜੀਤ ਧਾਲੀਵਾਲ ) : ਡਾ. ਮਨਮੋਹਨ ਸਿੰਘ ਟਰੱਸਟ ਨੇ ਇੰਡੀਅਨ ਇੰਸਟੀਟਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਆਈਐੱਸਈਆਰ) ਮੋਹਾਲੀ ਵਿਖੇ ਡਾ. ਮਨਮੋਹਨ ਸਿੰਘ ਅਕਾਦਮਿਕ ਐਕਸੀਲੈਂਸ ਐਵਾਰਡ ਅਤੇ ਡਾ. ਮਨਮੋਹਨ ਸਿੰਘ ਫੈਲੋਸ਼ਿਪ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਵਿਗਿਆਨ ਸਿੱਖਿਆ ਵਿੱਚ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਨੂੰ ਸਨਮਾਨਿਤ ਕਰਨਾ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹ ਅਤੇ ਸਹਾਇਤਾ ਪ੍ਰਦਾਨ ਕਰਨਾ ਹੈ। ਡਾ. ਮਨਮੋਹਨ ਸਿੰਘ ਅਕਾਦਮਿਕ ਉੱਤਮਤਾ ਪੁਰਸਕਾਰ ਪਹਿਲੀ ਵਾਰ 16 ਜੂਨ, 2026 ਨੂੰ ਆਈਆਈਐੱਸਈਆਰ ਮੋਹਾਲੀ ਦੇ 15ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਪ੍ਰਦਾਨ ਕੀਤੇ ਜਾਣਗੇ। ਇਸ ਮੌਕੇ 'ਤੇ ਏਕੀਕ੍ਰਿਤ ਬੀਐੱਸ-ਐੱਮਐੱਸ ਪ੍ਰੋਗਰਾਮ ਤੋਂ ਗ੍ਰੈਜੂਏਟ ਹੋ ਰਹੇ ਵਿਦਿਆਰਥੀਆਂ ਵਿੱਚੋਂ ਆਪਣੇ-ਆਪਣੇ ਵਿਗਿਆਨ ਵਿਸ਼ਿਆਂ ਵਿੱਚ ਸਭ ਤੋਂ ਵੱਧ ਅਕਾਦਮਿਕ ਪ੍ਰਦਰਸ਼ਨ ਕਰਨ ਵਾਲੇ 4 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਇਨ੍ਹਾਂ ਪੁਰਸਕਾਰਾਂ ਦੀ ਪੇਸ਼ਕਾਰੀ ਲਈ ਡਾ. ਮਨਮੋਹਨ ਸਿੰਘ ਟਰੱਸਟ ਦੇ ਟਰੱਸਟੀ, ਪ੍ਰਸਿੱਧ ਅਰਥਸ਼ਾਸਤਰੀ ਅਤੇ ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਸ਼੍ਰੀ ਮੋਂਟੇਕ ਸਿੰਘ ਆਹਲੂਵਾਲੀਆ ਅਤੇ ਪ੍ਰਸਿੱਧ ਦਾਰਸ਼ਨਿਕ ਅਤੇ ਡਾ. ਮਨਮੋਹਨ ਸਿੰਘ ਦੇ ਪਰਿਵਾਰਕ ਡਾ. ਵਿਜੈ ਤਨਖਾ ਦੁਆਰਾ ਕੀਤਾ ਜਾਵੇਗਾ। ਦੋਵੇਂ ਵਿਸ਼ੇਸ਼ ਮਹਿਮਾਨ ਵਜੋਂ ਕਨਵੋਕੇਸ਼ਨ ਸਮਾਰੋਹ ਵਿੱਚ ਮੌਜੂਦ ਰਹਿਣਗੇ। ਸ਼੍ਰੀ ਆਹਲੂਵਾਲੀਆ ਨੇ ਭਾਰਤ ਦੇ ਆਰਥਿਕ ਇਤਿਹਾਸ ਦੇ ਕਈ ਮਹੱਤਵਪੂਰਨ ਫੈਸਲਿਆਂ ਦੌਰਾਨ ਡਾ. ਮਨਮੋਹਨ ਸਿੰਘ ਨਾਲ ਨੇੜਿਓਂ ਕੰਮ ਕੀਤਾ, ਜਦੋਂ ਕਿ ਡਾ. ਵਿਜੈ ਤਨਖਾ ਨੇ ਉਨ੍ਹਾਂ ਨੂੰ ਪਰਿਵਾਰਕ ਸਬੰਧਾਂ ਨਾਲ ਜਾਣਿਆ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਯਾਦ ਵਿੱਚ ਸਥਾਪਿਤ ਇਹ ਪੁਰਸਕਾਰ ਹਰ ਸਾਲ ਬੀਐੱਸ-ਐੱਮਐੱਸ ਪ੍ਰੋਗਰਾਮ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰਦਾਨ ਕੀਤਾ ਜਾਵੇਗਾ ਜਿਨ੍ਹਾਂ ਨੇ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਗਣਿਤ ਵਿਗਿਆਨ ਅਤੇ ਧਰਤੀ ਅਤੇ ਵਾਤਾਵਰਣ ਵਿਗਿਆਨ ਵਿਭਾਗਾਂ ਵਿੱਚ ਸਭ ਤੋਂ ਵੱਧ ਅਕਾਦਮਿਕ ਪ੍ਰਦਰਸ਼ਨ ਕੀਤਾ ਹੋਵੇ। ਹਰੇਕ ਪੁਰਸਕਾਰ ਦੇ ਨਾਲ 50,000 ਰੁਪਏ ਦੀ ਨਕਦ ਰਕਮ ਪ੍ਰਦਾਨ ਕੀਤੀ ਜਾਵੇਗੀ।

ਡਾ. ਮਨਮੋਹਨ ਸਿੰਘ ਫੈਲੋਸ਼ਿਪ ਵੀ ਅਕਾਦਮਿਕ ਸੈਸ਼ਨ 2026-27 ਤੋਂ ਸ਼ੁਰੂ ਕੀਤੀ ਜਾਵੇਗੀ। ਹਰ ਸਾਲ ਬੀਐੱਸ-ਐੱਮਐੱਸ ਪ੍ਰੋਗਰਾਮ ਦੇ ਚੌਥੇ ਸਾਲ ਵਿੱਚ ਦਾਖਲ ਹੋਣ ਵਾਲੇ ਦੋ ਸ਼ਾਨਦਾਰ ਵਿਦਿਆਰਥੀਆਂ ਨੂੰ ਇਹ ਫੈਲੋਸ਼ਿਪ ਪ੍ਰਦਾਨ ਕੀਤੀ ਜਾਵੇਗੀ। ਹਰੇਕ ਫੈਲੋਸ਼ਿਪ ਦੇ ਅਧੀਨ ਦੋ ਵਰ੍ਹਿਆਂ ਤੱਕ 2 ਲੱਖ ਰੁਪਏ ਹਰ ਸਾਲ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ, ਜਿਸ ਨਾਲ ਚੁਣੇ ਗਏ ਵਿਦਿਆਰਥੀ ਆਪਣੀ ਵਿਗਿਆਨ ਸਿੱਖਿਆ ਅਤੇ ਖੋਜ ਗਤੀਵਿਧੀਆਂ ਨੂੰ ਅੱਗੇ ਵਧਾ ਸਕਣਗੇ। ਚੋਣ ਅਕਾਦਮਿਕ ਪ੍ਰਾਪਤੀਆਂ, ਵਿੱਤੀ ਜ਼ਰੂਰਤਾ, ਵਿਭਿੰਨਤਾ ਅਤੇ ਇੰਟਰਵਿਊ ਵਿੱਚ ਪ੍ਰਦਰਸ਼ਨ ਦੇ ਅਧਾਰ ‘ਤੇ ਕੀਤੀ ਜਾਵੇਗਾ। ਡਾ. ਮਨਮੋਹਨ ਸਿੰਘ ਫੈਲੋਸ਼ਿਪ ਦੇ ਪਹਿਲੇ ਪ੍ਰਾਪਤਕਰਤਾ ਦਾ ਐਲਾਨ ਸਤੰਬਰ 2026 ਵਿੱਚ ਆਈਆਈਐੱਸਈਆਰ ਮੋਹਾਲੀ ਦੇ ਸਥਾਪਨਾ ਦਿਵਸ ਸਮਾਰੋਹ ਦੇ ਮੌਕੇ ‘ਤੇ ਕੀਤਾ ਜਾਵੇਗਾ। ਇਹ ਮੌਕਾ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੋਵੇਗਾ ਕਿਉਂਕਿ ਠੀਕ 20 ਸਾਲ ਪਹਿਲਾਂ, ਸਤੰਬਰ 2006 ਵਿੱਚ, ਡਾ. ਮਨਮੋਹਨ ਸਿੰਘ ਨੇ ਸੰਸਥਾਨ ਦਾ ਨੀਂਹ ਪੱਥਰ ਰੱਖਿਆ ਸੀ।

ਇਹ ਸਨਮਾਨ ਆਈਆਈਐੱਸਈਆਰ ਮੋਹਾਲੀ ਲਈ ਵਿਸ਼ੇਸ਼ ਮਹੱਤਵ ਰੱਖਦੇ ਹਨ ਕਿਉਂਕਿ ਸੰਸਥਾਨ ਦਾ ਇਤਿਹਾਸ ਡਾ. ਮਨਮੋਹਨ ਸਿੰਘ ਦੇ ਵਿਗਿਆਨ ਸਿੱਖਿਆ ਸਬੰਧੀ ਦੂਰਦਰਸ਼ੀ ਦ੍ਰਿਸ਼ਟੀਕੋਣ ਨਾਲ ਡੂੰਘਾ ਜੁੜਿਆ ਹੋਇਆ ਹੈ।   ਡਾ. ਮਨਮੋਹਨ ਸਿੰਘ ਨੇ 26 ਸਤੰਬਰ 2006 ਨੂੰ ਆਈਆਈਐੱਸਈਆਰ ਮੋਹਾਲੀ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਸੰਸਥਾ ਨੂੰ ਮੋਹਾਲੀ ਵਿੱਚ ਸਥਾਪਿਤ ਕਰਨ ਵਿੱਚ ਇਤਿਹਾਸਕ ਭੂਮਿਕਾ ਨਿਭਾਈ ਸੀ। ਬਾਅਦ ਵਿੱਚ ਪੰਜਾਬ ਸਰਕਾਰ ਨੇ ਨੌਲੇਜ ਸਿਟੀ ਪ੍ਰੋਜੈਕਟ ਤਹਿਤ ਮੋਹਾਲੀ ਵਿੱਚ 381 ਏਕੜ ਜ਼ਮੀਨ ਐਕੁਆਇਰ ਕੀਤੀ, ਜਿੱਥੇ ਅੱਜ ਆਈਆਈਐੱਸਈਆਰ ਮੋਹਾਲੀ ਸਥਿਤ ਹੈ। ਡਾ. ਮਨਮੋਹਨ ਸਿੰਘ ਦਾ ਯੋਗਦਾਨ ਸਿਰਫ ਆਈਆਈਐੱਸਈਆਰ ਮੋਹਾਲੀ ਤੱਕ ਸੀਮਿਤ ਨਹੀਂ ਸੀ, ਸਗੋਂ ਸਮੁੱਚੇ ਆਈਆਈਐੱਸਈਆਰ ਸੰਸਥਾਨਾਂ ਦੀ ਸਥਾਪਨਾ ਵਿੱਚ ਵੀ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਰਹੀ। ਉੱਚ ਗੁਣਵੱਤਾ ਵਾਲੀ ਅੰਡਰਗ੍ਰੈਜੁਏਟ ਸਿੱਖਿਆ ਨੂੰ ਮੋਹਰੀ ਵਿਗਿਆਨਕ ਖੋਜ ਨਾਲ ਜੋੜਨ ਵਾਲੀਆਂ ਵਿਸ਼ੇਸ਼ ਸੰਸਥਾਵਾਂ ਦੀ ਸਥਾਪਨਾ ਦੇ ਸੰਕਲਪ ਨੂੰ ਸ਼ੁਰੂਆਤੀ ਪੜਾਅ ਨਾਲ ਹੀ ਉਨ੍ਹਾਂ ਦਾ ਪੂਰਾ ਸਮਰਥਨ ਪ੍ਰਾਪਤ ਸੀ। ਅੱਜ ਆਈਆਈਐੱਸਈਆਰ ਸੰਸਥਾਨ ਭਾਰਤ ਵਿੱਚ ਵਿਗਿਆਨ ਸਿੱਖਿਆ ਅਤੇ ਖੋਜ ਵਿੱਚ ਸਭ ਤੋਂ ਸਫਲ ਪਹਿਲਕਦਮੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਦੇਸ਼ ਭਰ ਵਿੱਚ ਵਿਗਿਆਨੀਆਂ ਅਤੇ ਵਿਦਵਾਨਾਂ ਦੀਆਂ ਨਵੀਂ ਪੀੜ੍ਹੀਆਂ ਨੂੰ ਤਿਆਰ ਕਰ ਰਹੇ ਹਨ।

ਇਨ੍ਹਾਂ ਐਵਾਰਡਾ ਅਤੇ ਫੈਲੋਸ਼ਿਪਾਂ ਦੀ ਸਥਾਪਨਾ ਦਾ ਫੈਸਲਾ ਇਸ ਸਾਲ ਅਪ੍ਰੈਲ ਵਿੱਚ ਡਾ. ਮਨਮੋਹਨ ਸਿੰਘ ਦੀਆਂ ਧੀਆਂ, ਉੱਘੇ ਇਤਿਹਾਸਕਾਰ ਪ੍ਰੋ. ਉਪਿੰਦਰ ਸਿੰਘ ਅਤੇ ਪ੍ਰਸਿੱਧ ਲੇਖਿਕਾ ਸੁਸ਼੍ਰੀ ਦਮਨ ਸਿੰਘ, ਜੋ ਦੋਵੇਂ ਡਾ. ਮਨਮੋਹਨ ਸਿੰਘ ਟਰੱਸਟ ਦੀਆਂ ਟਰੱਸਟੀ ਹਨ, ਦੇ ਆਈਆਈਐੱਸਈਆਰ ਮੋਹਾਲੀ ਦੌਰੇ ਤੋਂ ਬਾਅਦ ਲਿਆ ਗਿਆ। ਇਸ ਦੌਰੇ ਦੌਰਾਨ ਡਾ. ਮਨਮੋਹਨ ਸਿੰਘ ਦੇ ਸੰਸਥਾਨ ਨਾਲ ਡੂੰਘੇ ਸਬੰਧਾਂ ਨੂੰ ਸਥਾਈ ਤੌਰ ‘ਤੇ ਯਾਦਗਾਰ ਬਣਾਉਣ ਅਤੇ ਸਿੱਖਿਆ, ਵਿਗਿਆਨਕ ਚਿੰਤਨ ਅਤੇ ਅਕਾਦਮਿਕ ਉੱਤਮਤਾ ਪ੍ਰਤੀ ਉਨ੍ਹਾਂ ਦੀ ਜੀਵਨ ਭਰ ਦੀ ਵਚਨਬੱਧਤਾ ਨੂੰ ਅੱਗੇ ਵਧਾਉਣ ਦੇ ਉਪਾਵਾਂ 'ਤੇ ਵਿਸਤ੍ਰਿਤ ਚਰਚਾ ਹੋਈ।

ਇਸ ਪਹਿਲ ਦਾ ਸਵਾਗਤ ਕਰਦੇ ਹੋਏ ਆਈਆਈਐੱਸਈਆਰ ਮੋਹਾਲੀ ਦੇ ਡਾਇਰੈਕਟਰ ਪ੍ਰੋ. ਅਨਿਲ ਕੁਮਾਰ ਤ੍ਰਿਪਾਠੀ ਨੇ ਕਿਹਾ: “ਡਾ. ਮਨਮੋਹਨ ਸਿੰਘ ਇੱਕ ਦੂਰਦਰਸ਼ੀ ਸਨ। ਵਿਗਿਆਨ ਸਿੱਖਿਆ ਨੂੰ ਉੱਤਮਤਾ ਦੇ ਸਭ ਤੋਂ ਉੱਚੇ ਮਾਪਢੰਡਾਂ ਦੇ ਨਾਲ ਅੱਗੇ ਵਧਾਉਣ ਵਿੱਚ ਉਨ੍ਹਾਂ ਦਾ ਡੂੰਘਾ ਭਰੋਸਾ ਸੀ, ਅਤੇ ਇਹੀ ਆਦਰਸ਼ ਆਈਆਈਐੱਸਈਆਰ. ਮੋਹਾਲੀ ਪ੍ਰਤੀਦਿਨ ਅਪਣਾਉਣ ਦੀ ਕੋਸ਼ਿਸ਼ ਕਰਦਾ ਹੈ। ਡਾ. ਮਨਮੋਹਨ ਸਿੰਘ ਟਰੱਸਟ ਦੁਆਰਾ ਸਥਾਪਿਤ ਇਹ ਪੁਰਸਕਾਰ ਅਤੇ ਫੈਲੋਸ਼ਿਪ ਆਉਣ ਵਾਲੀਆਂ ਪੀੜ੍ਹੀਆਂ ਜੇ ਵਿਦਿਆਰਥੀਆਂ ਨੂੰ ਇਸੇ ਆਦਰਸ਼ ਵੱਲ ਪ੍ਰੇਰਿਤ ਕਰਨਗੇ। ਸਾਨੂੰ ਮਾਣ ਹੈ ਕਿ ਡਾ. ਸਿੰਘ ਦੀ ਯਾਦ ਨੂੰ ਸਮਰਪਿਤ ਇਸ ਮਹੱਤਵਪੂਰਨ ਪਹਿਲਕਦਮੀ ਦਾ ਕੇਂਦਰ ਆਈਆਈਐੱਸਈਆਰ ਮੋਹਾਲੀ ਬਣਿਆ ਹੈ।" ਆਈਆਈਐੱਸਈਆਰ ਮੋਹਾਲੀ ਦੇ 15ਵੇਂ ਕਨਵੋਕੇਸ਼ਨ ਸਮਾਰੋਹ ਦੇ ਮੁੱਖ ਮਹਿਮਾਨ ਡਾ. ਏ. ਐੱਸ ਕਿਰਨ ਕੁਮਾਰ, ਉੱਘੇ ਪੁਲਾੜ ਵਿਗਿਆਨੀ ਅਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਾਬਕਾ ਚੇਅਰਮੈਨ ਹੋਣਗੇ। ਡਾ. ਕਿਰਨ ਕੁਮਾਰ ਨੇ ਭਾਰਤ ਦੇ ਪੁਲਾੜ ਪ੍ਰੋਗਰਾਮ ਦੇ ਇੱਕ ਮਹੱਤਵਪੂਰਨ ਦੌਰ ਦੀ ਅਗਵਾਈ ਕੀਤੀ ਅਤੇ ਮੰਗਲਯਾਨ (ਮਾਰਸ ਆਰਬਿਟਰ ਮਿਸ਼ਨ) ਸਮੇਤ ਕਈ ਇਤਿਹਾਸਕ ਪੁਲਾੜ ਮਿਸ਼ਨਾਂ ਦੇ ਸੰਚਾਲਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ।

Comments

Most Popular

10 ਸਾਲ ਦੀ ਸੇਵਾ ਵਾਲੇ ਦਿਹਾੜੀਦਾਰ ਅਤੇ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇੱਕ ਵਾਰ ਰੈਗੂਲਰ ਕਰਨ ਦੀ ਮੰਗ ਤੇਜ਼ ਹੋਈ

ਚੰਡੀਗੜ੍ਹ ਵਿੱਚ ਵਰ੍ਹਾ 2024 ਵਿੱਚ ਸਨਮਾਨਿਤ ਲੇਖਕਾਂ ਅਤੇ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਲਈ ਇੱਕ ਭਵਿਆ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ

Demand for One-Time Regularization of Daily-Wage and Contract Employees with 10 Years of Service Gains Momentum

ਬਠਿੰਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੀਤਾ ਰੋਸ ਮਾਰਚ

ਡਾਕਟਰੀ ਲਾਪਰਵਾਹੀ ਦੇ ਮਾਮਲੇ ਵਿੱਚ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ

Haryana PWD Contractors Association Submits Memorandum to Chief Minister, Warns of Work Suspension from June 15

Children Spread the Light of Spiritual Awareness at Bal Samagam; New Generation Being Nurtured with Values Through Satguru’s Teachings

ਐਨ.ਐਚ.ਐਮ. ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ 18 ਜੂਨ ਨੂੰ ਸ਼ਾਂਤਮਈ ਪ੍ਰਦਰਸ਼ਨ

A grand award ceremony was organized in Chandigarh to honour the distinguished writers and litterateurs of the year 2024.

ਬਾਲ ਸਮਾਗਮ ਵਿੱਚ ਬੱਚਿਆਂ ਨੇ ਵਿਖੇਰੀ ਆਧਿਆਤਮਿਕ ਚੇਤਨਾ ਦੀ ਰੌਸ਼ਨੀ, ਸਤਿਗੁਰੂ ਦੀਆਂ ਸਿੱਖਿਆਵਾਂ ਨਾਲ ਸੰਸਕਾਰਵਾਨ ਬਣ ਰਹੀ ਨਵੀਂ ਪੀੜ੍ਹੀ