ਕੇਂਦਰ ਸਰਕਾਰ ਫੌਰੀ ਤੌਰ ਤੇ ਪੈਟਰੋਲ,ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ ਤੁਰੰਤ ਵਾਪਸ ਲਵੇ : ਲੱਖੋਵਾਲ
ਕੇਂਦਰ ਸਰਕਾਰ ਫੌਰੀ ਤੌਰ ਤੇ ਪੈਟਰੋਲ,ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ ਤੁਰੰਤ ਵਾਪਸ ਲਵੇ : ਲੱਖੋਵਾਲ
ਖਾਦਾਂ ਨਾਲ ਧੱਕੇ ਨਾਲ ਦਿੱਤੇ ਜਾ ਰਹੇ ਵਾਧੂ ਸਮਾਨ ਉੱਪਰ ਸਰਕਾਰ ਨੱਥ ਪਾਵੇ
ਹੜਾਂ ਤੋਂ ਬਚਣ ਲਈ ਦਰਿਆਵਾਂ ਦੀ ਸਫਾਈ ਤੇ ਬੰਨ ਮਜ਼ਬੂਤ ਕੀਤੇ ਜਾਣ
ਲੁਧਿਆਣਾ 10 ਜੂਨ ( ਪੀ ਡੀ ਐਲ ) : ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਰਜਿ:283 ਦੀ ਮਹੀਨਾਵਾਰ ਮੀਟਿੰਗ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫ਼ਤਰ ਲੁਧਿਆਣਾ ਵਿਖੇ ਹੋਈ। ਜਿਸ ਵਿੱਚ ਯੂਨੀਅਨ ਦੇ ਐਗਜੈਕਟਿਵ ਮੈਂਬਰ ਤੇ ਜਿਲ੍ਹਾ ਪ੍ਰਧਾਨ ਸ਼ਾਮਿਲ ਹੋਏ ਮੀਟਿੰਗ ਵਿੱਚ ਕਿਸਾਨੀ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਦੀ ਜਾਣਕਾਰੀ ਪ੍ਰੈੱਸ ਨੂੰ ਦਿੰਦੇ ਹੋਏ ਅਵਤਾਰ ਸਿੰਘ ਮੇਹਲੋਂ ਸਰਪਰਸਤ ਤੇ ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਪੰਜਾਬ ਨੇ ਸਾਂਝਾ ਬਿਆਨ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਕਿ ਦੇਸ਼ ਭਰ ਵਿੱਚ ਕਿਸਾਨਾਂ ਮਜਦੂਰਾਂ ਤੇ ਆਮ ਲੋਕ ਜੋ ਪਹਿਲਾਂ ਹੀ ਮਹਿੰਗਾਈ ਤੋਂ ਤੰਗ ਆ ਚੁੱਕੇ ਹਨ। ਮਹਿੰਗਾਈ ਇਨੀ ਹੈ ਕਿ ਲੋਕਾਂ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਹੈ ਪਰ ਕੇਂਦਰ ਸਰਕਾਰ ਨੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਫੌਰਨ ਬਾਅਦ ਤੇਲ ਕੰਪਨੀਆਂ ਨੂੰ ਤੇਲ ਵਧਾਉਣ ਦੀ ਖੁੱਲ ਦੇ ਕੇ ਲੋਕਾਂ ਉੱਪਰ ਵੱਡਾ ਆਰਥਿਕ ਬੋਝ ਪਾ ਦਿੱਤਾ ਹੈ।
ਚੋਣਾਂ ਤੋਂ ਪਹਿਲਾ ਤਾਂ ਸਰਕਾਰ ਕਹਿੰਦੀ ਸੀ ਕਿ ਪੈਟਰੋਲ ਤੇ ਡੀਜਲ ਦੇ ਰੇਟ ਨਹੀਂ ਵਧਣਗੇ ਪਰ ਹੋਇਆ ਇਸ ਦੇ ਉਲਟ ਤੇਲ ਕੰਪਨੀਆਂ ਲਗਾਤਾਰ ਤੇਲ ਦੇ ਰੇਟਾਂ ਵਿੱਚ ਵਾਧਾ ਕਰ ਰਹੀਆਂ ਹਨ ਪੈਟਰੋਲ ਡੀਜਲ ਉੱਪਰ ਲਗਭਗ 7.50 ਰੁਪਏ ਦਾ ਵਾਧਾ ਹੁਣ ਤੱਕ ਹੋ ਚੁੱਕਿਆ ਹੈ ਇਸੇ ਤਰ੍ਹਾਂ ਕਮਰਸ਼ੀਅਲ ਗੈਸ ਸਲੰਡਰ ਪਹਿਲਾ ਦੇ ਰੇਟ ਨਾਲੋਂ ਦੁਗਣੇ ਤਿਗਣੇ ਹੋ ਚੁੱਕੇ ਹਨ। ਘਰੇਲੂ ਗੈਸ ਸਲੰਡਰ ਵਿੱਚ ਵੀ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਕਾਂ ਦਾ ਜੀਣਾ ਮੁਸ਼ਕਲ ਬਣਿਆ ਹੋਇਆ ਹੈ ਦੇਸ਼ ਦਾ ਅੰਨਦਾਤਾ ਕਿਸਾਨ ਪਹਿਲਾਂ ਹੀ ਵੱਡੇ ਆਰਥਿਕ ਘਾਟੇ ਵੱਲ ਜਾ ਰਹੀ ਖੇਤੀ ਕਾਰਨ ਔਕੜਾਂ ਦਾ ਸਾਹਮਣਾ ਕਰ ਰਿਹਾ ਹੈ। ਉਪਰੋਂ ਡੀਜਲ ਦੇ ਰੇਟ ਵਿੱਚ ਕੀਤਾ ਭਾਰੀ ਵਾਧਾ ਕਿਸਾਨਾਂ ਲਈ ਅਸਹਿ ਹੈ ਇਸ ਸਮੇਂ ਕਿਸਾਨਾਂ ਨੇ ਝੋਨਾ ਬੀਜਣਾ ਹੈ ਜਿਸ ਵਿੱਚ ਡੀਜਲ ਦੀ ਭਾਰੀ ਖਪਤ ਹੁੰਦੀ ਹੈ ਤੇ ਇਹ ਵਾਧਾ ਕਿਸਾਨਾਂ ਦੀ ਫਸਲ ਤੇ ਖਰਚਿਆਂ ਉੱਪਰ ਭਾਰੀ ਪਵੇਗਾ। ਫਸਲਾਂ ਦੇ ਰੇਟ ਤਾਂ ਇਸ ਤਰ੍ਹਾਂ ਨਹੀਂ ਵਧਦੇ ਜਿਵੇਂ ਕਿ ਪੈਟਰੋਲ ਤੇ ਡੀਜਲ ਦੇ ਰੇਟ ਸਰਕਾਰ ਵਧਾ ਰਹੀ ਹੈ।
ਕਿਸਾਨਾਂ ਦਾ ਲਾਗਤ ਖਰਚਾ ਪਹਿਲਾ ਨਾਲੋਂ ਵੱਧ ਜਾਵੇਗਾ ਜਦ ਕਿ ਕਮਾਈ ਉਥੇ ਹੀ ਖੜੀ ਹੈ ਘਾਟੇ ਵਿੱਚ ਜਾ ਰਹੀ ਕਿਸਾਨੀ ਇੱਕ ਵਾਰ ਫਿਰ ਦਮ ਤੋੜ ਦਵੇਗੀ। ਡੀਜਲ ਦੇ ਰੇਟ ਵਧਣ ਨਾਲ ਬਾਜਾਰਾਂ ਵਿੱਚ ਵੀ ਮਹਿੰਗਾਈ ਵਧੇਗੀ ਕਿਉਂਕਿ ਮਾਲ ਦੀ ਢੋਆ ਢਵਾਈ ਸਾਰੀ ਹੀ ਟਰੱਕਾਂ ਨਾਲ ਹੁੰਦੀ ਹੈ ਆਵਾਜਾਈ ਦੇ ਸਾਧਨ ਵੀ ਡੀਜਲ ਨਾਲ ਹੀ ਚੱਲਦੇ ਹਨ। ਬੱਸਾਂ ਦੇ ਕਿਰਾਏ ਤੋਂ ਲੈ ਕੇ ਮਾਲ ਭਾੜੇ ਦੇ ਰੇਟਾਂ ਵਿੱਚ ਵੀ ਵਾਧਾ ਹੋਵੇਗਾ ਜਿਸ ਨਾਲ ਬਾਜਾਰ ਵਿੱਚ ਵਸਤ¨ਆਂ ਦੇ ਰੇਟ ਵਧਣਗੇ ਮਹਿੰਗਾਈ ਕਾਬ¨ ਵਿੱਚੋਂ ਬਾਹਰ ਹੋ ਜਾਵੇਗੀ ਸਰਕਾਰ ਜੋ ਪਹਿਲਾਂ ਤੋਂ ਹੀ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਤੇ ਦੇਸ਼ ਇੱਕ ਵੱਡੇ ਘਾਟੇ ਵੱਲ ਜਾ ਰਿਹਾ ਹੈ। ਸਰਕਾਰ ਜਲਦ ਤੋਂ ਜਲਦ ਤੇਲ ਪਦਾਰਥਾਂ ਵਿੱਚ ਕੀਤਾ ਵਾਧਾ ਵਾਪਸ ਲਵੇ ਨਾਲ ਹੀ ਸਾਡੀ ਪੰਜਾਬ ਸਰਕਾਰ ਤੋਂ ਵੀ ਮੰਗ ਹੈ ਕਿ ਪੰਜਾਬ ਵਿੱਚ ਪੈਟਰੋਲ ਅਤੇ ਡੀਜਲ ਦੇ ਰੇਟਾਂ ਵਿੱਚ ਗੁਆਂਢੀ ਸੁਬਿਆਂ ਨਾਲੋਂ ਵੱਡੇ ਪੱਧਰ ਤੇ ਰੇਟਾਂ ਵਿੱਚ ਅੰਤਰ ਹੈ। ਪੰਜਾਬ ਸਰਕਾਰ ਆਪਣੇ ਟੈਕਸ ਘਟਾ ਕੇ ਗੁਆਂਢੀ ਸੁਬਿਆਂ ਦੇ ਬਰਾਬਰ ਡੀਜਲ ਅਤੇ ਪੈਟਰੋਲ ਦੇ ਰੇਟ ਕਰਨ ਜਿਸ ਨਾਲ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਨਿਰਮਲ ਸਿੰਘ ਝੰਡੂਕੇ ਤੇ ਪਰਸ਼ੋਤਮ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਖਾਦਾਂ ਦੀ ਭਾਰੀ ਕਮੀ ਪਾਈ ਜਾ ਰਹੀ ਹੈ ਝੋਨੇ ਦੇ ਸੀਜæਨ ਦੌਰਾਨ ਕਿਸਾਨਾਂ ਨੂੰ ਵੱਡੀ ਮਾਤਰਾ ਵਿੱਚ ਖਾਦਾਂ ਦੀ ਲੋੜ ਪੈਂਦੀ ਹੈ ਡੀਏਪੀ,ਯੂਰੀਆ,ਐਨ ਪੀ ਕੇ,ਪੋਟਾਸ ਆਦਿ ਖਾਦਾਂ ਕਿਸਾਨਾਂ ਨੇ ਇਸ ਸਮੇਂ ਲੈਣੀਆ ਹਨ ਦੇਖਣ ਵਿੱਚ ਆ ਰਿਹਾ ਹੈ ਕਿ ਸੋਸਾਇਟੀਆਂ ਅਤੇ ਖਾਦ ਵਾਲੀਆਂ ਦੁਕਾਨਾਂ ਉੱਪਰ ਕਿਸਾਨਾਂ ਦੀ ਇਸ ਸਮੇਂ ਭਾਰੀ ਲੁੱਟ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਯੂਰੀਏ ਦੇ ਥੈਲੇ ਮਗਰ 300 ਤੋਂ ਲੈ ਕੇ 500 ਰੁਪਏ ਤੱਕ ਦੇ ਵਾਧੂ ਸਮਾਨ,ਦਵਾਈਆਂ ਜਾਂ ਹੋਰ ਖਾਦਾਂ ਧੱਕੇ ਨਾਲ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਜੋ ਨਾ ਤਾਂ ਕਿਸਾਨਾਂ ਦੇ ਕੰਮ ਆਉਣ ਵਾਲੀਆਂ ਹਨ ਤੇ ਉੱਪਰੋਂ ਉਹਨਾਂ ਦਾ ਮਿਆਰ ਵੀ ਕਾਫੀ ਹਲਕੇ ਪੱਧਰ ਦਾ ਹੁੰਦਾ ਹੈ ਪਰ ਕਿਸਾਨ ਮਜਬੁਰ ਹੈ। ਉਸ ਨੇ ਝੋਨੇ ਦੀ ਫਸਲ ਬੀਜਣੀ ਹੈ ਮਜਬ¨ਰੀ ਵੱਸ ਕਿਸਾਨਾਂ ਨੂੰ ਦੁਕਾਨਦਾਰਾਂ ਕੋਲੋਂ ਇਹ ਵਾਧ¨ ਸਮਾਨ ਖਰੀਦਣਾ ਪੈ ਰਿਹਾ ਹੈ ਜਿਸ ਕਾਰਨ ਕਿਸਾਨਾਂ ਦੀ ਆਰਥਿਕ ਲੁੱਟ ਵੱਡੇ ਪੱਧਰ ਤੇ ਮਾਰਕੀਟ ਵਿੱਚ ਹੋ ਰਹੀ ਹੈ ਸਾਡੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਇਹੋ ਜਿਹੇ ਦੁਕਾਨਦਾਰਾਂ ਨੂੰ ਨੱਥ ਪਾਈ ਜਾਵੇ ਉਨਾਂ ਦੇ ਲਾਈਸੈਂਸ ਰੱਦ ਕੀਤੇ ਜਾਣ ਉਨਾਂ ਉੱਪਰ ਬਣਦੇ ਪਰਚੇ ਕੀਤੇ ਜਾਣ ਸਮੇਂ ਸਮੇਂ ਤੇ ਖੇਤੀਬਾੜੀ ਮਹਿਕਮਾ ਇਹੋ ਜਿਹੇ ਦੁਕਾਨਦਾਰਾਂ ਤੇ ਸੁਸਾਇਟੀਆਂ ਵਿੱਚ ਇਨਕੁਆਇਰੀ ਕਰੇ ਚੈੱਕ ਕਰੇ ਕਿ ਕਿਸਾਨਾਂ ਨੂੰ ਧੱਕੇ ਨਾਲ ਨਾ ਲੋੜੀਦੀਆਂ ਚੀਜਾਂ ਤਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਦ¨ਜਾ ਸਰਕਾਰ ਆਪਣੇ ਪੱਧਰ ਤੇ ਫਸਲਾਂ ਬੀਜਣ ਤੋਂ ਪਹਿਲਾਂ ਹੀ ਖਾਦਾਂ ਦਾ ਸਟਾਕ ਪ¨ਰਾ ਕਰੇ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਝੋਨੇ ਦੀ ਫਸਲ ਸਿਰ ਉਪਰ ਆਣ ਖੜੀ ਹੈ ਪਰ ਸਰਕਾਰ ਨੇ ਅਜੇ ਤੱਕ ਵੀ ਖਾਦਾਂ ਰਿਹਾ ਸਪਰੇਹਾਂ ਦਾ ਕੋਈ ਵੀ ਪ੍ਰਬੰਧ ਚੰਗੀ ਤਰ੍ਹਾਂ ਨਹੀਂ ਕੀਤਾ ਜਿਸ ਕਾਰਨ ਕਿਸਾਨਾਂ ਦੀ ਆਰਥਿਕ ਲੁੱਟ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਮਿੰਦਰ ਸਿੰਘ ਖਹਿਰਾ ਤੇ ਚਰਨ ਸਿੰਘ ਮੁ ੰਡੀਆ,ਬਲਦੇਵ ਸਿੰਘ ਪੂਨੀਆਂ ਨੇ ਕਿਹਾ ਕਿ ਸਤਲੁਜ ਦਰਿਆ ਜੋ ਪੰਜਾਬ ਦੇ ਕਈ ਜਿਲਿ੍ਹਆਂ ਵਿੱਚ ਦੀ ਹੋ ਕੇ ਲੰਘਦਾ ਹੈ ਜਿਸ ਨਾਲ ਕਈ ਪਿੰਡਾਂ ਦੀ ਹੱਦ ਲੱਗਦੀ ਹੈ ਇਸ ਦਰਿਆ ਵਿੱਚ ਪਾਣੀ ਦੇ ਬਹਾ ਨਾਲ ਰੇਤ ਤੇ ਵੱਡੀ ਮਾਤਰਾ ਵਿੱਚ ਘਾ-ਫੂਸ ਉੱਗਿਆ ਹੋਇਆ ਹੈ ਜੋ ਬੰਨ ਟੁੱਟਣ ਦਾ ਕਾਰਨ ਬਣਦਾ ਹੈ ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਸਮਾਂ ਰਹਿੰਦੇ ਹੀ ਉਹ ਦਰਿਆਵਾਂ ਉੱਪਰ ਜਿੱਥੇ ਜਿੱਥੇ ਜਿੱਥੇ ਬੰਨ ਪੈਂਦੇ ਹਨ ਜਾਂ ਜੋ ਬੰਨ ਕਮਜæੋਰ ਹਨ ਉਨਾਂ ਨੂੰ ਪੱਕਿਆਂ ਕਰੇ ਪੱਥਰਾਂ ਵਿੱਚ ਸਟੀਲ ਦੀਆਂ ਜਾਲੀਆਂ ਲਗਾ ਕੇ ਉਹਨਾਂ ਨੂੰ ਮਜਬ¨ਤ ਕੀਤਾ ਜਾਵੇ ਵਾਧੂ ਘਾ ਫ¨ਸ ਦੇ ਰੇਤਾ ਕੱਢਿਆ ਜਾਵੇ ਤਾਂ ਜੋ ਪਾਣੀ ਦਾ ਬਹਾਵ ਸਹੀ ਦਿਸæਾ ਵੱਲ ਅੱਗੇ ਵੱਧ ਸਕੇ ਤੇ ਆਉਣ ਵਾਲੇ ਬਰਸਾਤੀ ਮੌਸਮ ਦੌਰਾਨ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਨੂੰ ਕੋਈ ਨੁਕਸਾਨ ਨਾ ਉਠਾਉਣਾ ਪਵੇ ਪਿਛਲੇ ਸਾਲ ਵੀ ਵੱਡੇ ਪੱਧਰ ਤੇ ਬੰਨ ਟੁੱਟੇ ਜਿਸ ਕਾਰਨ ਕਿਸਾਨਾਂ ਨੂੰ ਤੇ ਪਿੰਡਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਸਰਕਾਰ ਪਿਛਲੀਆਂ ਗਲਤੀਆਂ ਤੋਂ ਸਬਕ ਲੈਂਦੇ ਹੋਏ ਅੱਗੇ ਤੋਂ ਪ¨ਰੇ ਪ੍ਰਬੰਧ ਕਰੇ ਨਿਗਰਾਨੀ ਨਾਲ ਬੰਨ ਮਜæਬ¨ਤ ਕੀਤੇ ਜਾਣ ਤਾਂ ਜੋ ਕਿਸਾਨਾਂ ਦੀਆਂ ਉਪਜਾਊ ਜਮੀਨਾਂ ਤੇ ਪਿੰਡਾਂ ਦਾ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਸਵੰਤ ਸਿੰਘ ਬੀਜਾ ਅਤੇ ਸਿਮਰਨਜੀਤ ਸਿੰਘ ਘੁੱਦੂਵਾਲਾ ਤੇ ਗੁਰਪ੍ਰੀਤ ਸਿੰਘ ਸਾਹਾਬਾਣਾ ਨੇ ਕਿਹਾ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਸਾਡੀ ਪੰਜਾਬ ਸਰਕਾਰ ਤੇ ਪਾਵਰਕੋਮ ਤੋਂ ਮੰਗ ਹੈ ਕਿ ਕਿਸਾਨਾਂ ਨੂੰ ਹੁਣੇ ਤੋਂ ਹੀ 10 ਘੰਟੇ ਨਿਰਵਿਘਨ ਮੋਟਰਾਂ ਦੀ ਸਪਲਾਈ ਦਿੱਤੀ ਜਾਵੇ ਕਿਉਂਕਿ ਮਹਿੰਗੇ ਡੀਜ਼ਲ ਕਾਰਨ ਕਿਸਾਨਾਂ ਦਾ ਜਨਰੇਟਰ ਚਲਾਉਣਾ ਵੱਸੋ ਬਾਹਰ ਹੈ ਤੇ ਹਰੇ ਚਾਰੇ ਲਈ ਵੀ ਬਿਜਲੀ ਦੀ ਲੋੜ ਹੈ ਤੇ ਨਾਲ ਹੀ ਝੋਨੇ ਦੀ ਲਵਾਈ ਤੋ ਪਹਿਲਾਂ ਨਹਿਰਾਂ,ਸੂਇਆਂ,ਟੇਲਾਂ,ਤੇ ਕੱਸੀਆਂ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ਅਤੇ ਇਸ ਸਮੇਂ ਪੰਜਾਬ ਅੰਦਰ ਟਰਾਂਸਫਾਰਮਾਂ ਵਿੱਚੋ ਤੇਲ ਚੋਰੀ ਤੇ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਸਾਡੀ ਸਰਕਾਰ ਤੋਂ ਮੰਗ ਹੈ ਕੇ ਜੋ ਚੋਰੀ ਕਰਦੇ ਹਨ ਅਤੇ ਕਬਾੜੀਏ ਇਹ ਚੋਰੀ ਦਾ ਸਮਾਨ ਖਰੀਦਦੇ ਹਨ ਉਨ੍ਹਾਂ ਤੇ ਤੁਰੰਤ ਪਰਚੇ ਦਰਜ਼ ਕੀਤੇ ਜਾਣ ਅੱਜ ਦੀ ਮੀਟਿੰਗ ਵਿੱਚ ਬਲਦੇਵ ਸਿੰਘ,ਮੰਦਰਜੀਤ ਸਿੰਘ ਮਨਾਵਾ ਅਹੁਦੇਦਾਰ ਪੰਜਾਬ ਦਰਸ਼ਣ ਸਿੰਘ ਜਟਾਣਾ,ਜਗਤਾਰ ਸਿੰਘ ਚੋਟੀਆ,ਹਰਮੇਲ ਸਿੰਘ ਭਟੇੜੀ,ਦਵਿੰਦਰ ਸਿੰਘ ਦੇਹਕਲਾਂ,ਪ੍ਰਲਾਦ ਸਿੰਘ ਧਾਲੀਵਾਲ,ਰੁਪਿੰਦਰ ਸਿੰਘ ਡੋਹਕ,ਹਰਪਿੰਦਰ ਸਿੰਘ,ਭੁਪਿੰਦਰ ਸਿੰਘ ਦੌਲਤਪੁਰ ਸਾਰੇ ਜਿਲਾ ਪ੍ਰਧਾਨ ਸ਼ਿਵਤਾਰ ਸਿੰਘ,ਭਗਤ ਸਿੰਘ,ਕੁਲਵੰਤ ਸਿੰਘ,ਦਰਸ਼ਨ ਸਿੰਘ,ਹਰਨਾਮ ਸਿੰਘ,ਮਹਿੰਦਰ ਸਿੰਘ,ਜੁਗਿੰਦਰ ਸਿੰਘ,ਬਲਵੀਰ ਸਿੰਘ,ਸ਼ਮਿੰਦਰ ਸਿੰਘ,ਜਸਵੀਰ ਸਿੰਘ,ਜਗੀਰ ਸਿੰਘ,ਹਰਦੀਪ ਸਿੰਘ,ਜਸਕਰਨ ਸਿੰਘ,ਬੂਟਾ ਸਿੰਘ,ਦਲਜੀਤ ਸਿੰਘ ਊਰਨਾ,ਮਲਕੀਤ ਸਿੰਘ,ਗੁਰਸੇਵਕ ਸਿੰਘ,ਗੁਰਚਰਨ ਸਿੰਘ,ਮਨਪ੍ਰੀਤ ਸਿੰਘ,ਗੁਰਵਿੰਦਰ ਸਿੰਘ,ਗੁਰਸੇਵਕ ਸਿੰਘ,ਸੁਖਵਿੰਦਰ ਸਿੰਘ,ਬਲਜੀਤ ਸਿੰਘ,ਸੁਖਜਿੰਦਰ ਸਿੰਘ,ਮੇਜ਼ਰ ਸਿੰਘ,ਭੁਪਿੰਦਰ ਸਿੰਘ,ਨੇਤਰ ਸਿੰਘ ਰੋਣੀ,ਬਲਜੀਤ ਸਿੰਘ,ਤਰਲੋਚਨ ਸਿੰਘ,ਪਰਮਜੀਤ ਸਿੰਘ,ਗੁਰਮੀਤ ਸਿੰਘ,ਉਧਮ ਸਿੰਘ,ਅਵਤਾਰ ਸਿੰਘ,ਗੁਰਚਰਨ ਸਿੰਘ,ਜਗਤਾਰ ਸਿੰਘ,ਰਮਨਦੀਪ ਸਿੰਘ,ਕਰਨਬੀਰ ਸਿੰਘ ਆਦਿ ਹਾਜ਼ਰ ਸਨ।

Comments
Post a Comment