ਮੋਹਾਲੀ ਦੇ ਫੇਸ 8 ਵਿੱਚ ਬਣ ਰਹੇ ਫਿਨਿਕਸ ਮਾਲ ਦਾ ਵੱਡਾ ਕਾਰਨਾਮਾ ਹੋਇਆ ਜਗ ਜਾਹਰ
ਐਸ ਸੀ ਬੀਸੀ ਮੋਰਚਾ ਆਗੂਆਂ ਨੇ ਪ੍ਰੈਸ ਨੂੰ ਵੱਡੀਆਂ ਤਰੇੜਾਂ ਕਾਰਨ ਦਬ ਚੁੱਕੀ ਦਿਖਾਈ ਸੜਕ
ਆਗੂਆਂ ਨੇ ਦੋਸ਼ ਲਗਾਏ ਮਾਲ ਵਿੱਚ ਪੱਟੀ ਜਾ ਰਹੀ ਬੇਸਮੈਂਟ ਬਣੀ ਨਵੀਂ ਸੜਕ ਦੇ ਦਬਣ ਦਾ ਕਾਰਨ, ਹਾਈਕੋਰਟ ਦੇ ਹੁਕਮਾਂ ਦੀ ਵੀ ਮਾਲ ਮਾਲਕ ਕਰਦੇ ਹਨ ਉਲੰਘਣਾ
ਪ੍ਰਸ਼ਾਸਨ ਨੇ ਜਲਦ ਕਾਰਵਾਈ ਨਾ ਕੀਤੀ ਤਾਂ ਹੋ ਸਕਦਾ ਵੱਡਾ ਹਾਦਸਾ ਤੇ ਜਿੰਮੇਵਾਰ ਹੋਣਗੇ ਮਾਲ ਦੇ ਮਾਲਕ ਅਤੇ ਮੋਹਾਲੀ ਪ੍ਰਸ਼ਾਸਨ : ਕੁੰਭੜਾ
ਐਸ.ਏ.ਐਸ.ਨਗਰ 17 ਅਗਸਤ ( ਰਣਜੀਤ ਧਾਲੀਵਾਲ ) : ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਐਸ ਸੀ ਬੀਸੀ ਮੋਰਚੇ ਤੇ ਅੱਜ ਮੋਰਚੇ ਦੇ ਨਜਦੀਕ ਨਵੀਂ ਬਣੀ ਸੜਕ ਅਚਾਨਕ ਦਬ ਜਾਣ ਦੀ ਗੱਲ ਤੇ ਚਿੰਤਾ ਪ੍ਰਗਟ ਕਰਦਿਆਂ ਆਗੂਆਂ ਨੇ ਇਸਦੀ ਜਿੰਮੇਵਾਰੀ ਬਣ ਰਹੇ ਫਿਨਿਕਸ ਮਾਲ ਦੇ ਮਾਲਕਾਂ ਤੇ ਲਗਾਈ ਹੈ ਤੇ ਕਿਹਾ ਹੈ ਕਿ ਮਾਲ ਦੀ ਜਮੀਨ ਵਿੱਚ ਪੱਟੀ ਜਾ ਰਹੀ ਪਾਰਕਿੰਗ ਦੀ ਬੇਸਮੈਂਟ ਕਾਰਨ ਪਾਣੀ ਖੜਣ ਕਰਕੇ ਅਤੇ ਉਹ ਪਾਣੀ ਦਾ ਨਿਕਾਸ ਮੇਨ ਸੜਕ ਵੱਲ ਹੋਣ ਕਾਰਨ ਇਹ ਸੜਕ ਦਬ ਗਈ ਹੈ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਮਾਨਯੋਗ ਹਾਈਕੋਰਟ ਵੱਲੋਂ ਇਸ ਮਾਲ ਵਿੱਚ ਦਰਖਤਾਂ ਨੂੰ ਕੱਟਣ ਤੇ ਲੱਗੀ ਰੋਕ ਦੀ ਵੀ ਮਾਲ ਦੇ ਮਾਲਕ ਪਰਵਾਹ ਨਹੀਂ ਕਰ ਰਹੇ। ਪ੍ਰਸ਼ਾਸਨ ਵੀ ਉਹਨਾਂ ਦਾ ਸਾਥ ਦੇ ਰਿਹਾ ਤੇ ਜਿਸ ਦਾ ਨਤੀਜਾ ਇਹ ਹੈ ਕਿ ਅੱਜ ਨਵੀਆਂ ਬਣੀਆਂ ਸੜਕਾਂ ਦqਬਣੀਆਂ ਸ਼ੁਰੂ ਹੋ ਗਈਆਂ ਹਨ। ਤੇ ਜੇਕਰ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸਦੇ ਜਿੰਮੇਵਾਰ ਮਾਲ ਦੇ ਮਾਲਕ ਅਤੇ ਮੋਹਾਲੀ ਪ੍ਰਸ਼ਾਸਨ ਹੋਵੇਗਾ। ਉਹਨਾਂ ਅਪੀਲ ਕੀਤੀ ਕਿ ਜੇਕਰ ਇਹਨਾਂ ਮਾਲ ਮਾਲਕਾਂ ਤੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਬਹੁਤ ਜਲਦ ਫੇਸ ਸੱਤ ਦੀਆਂ ਲਾਈਟਾਂ ਤੇ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਮਾਸਟਰ ਬਨਵਾਰੀ ਲਾਲ, ਬਾਪੂ ਲਾਭ ਸਿੰਘ ਖਾਲਸਾ ਤੇ ਹਰਨੇਕ ਸਿੰਘ ਮਲੋਆ ਨੇ ਵੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਰਕਾਰ ਨੂੰ ਲੰਬੇ ਹੱਥੀ ਲਿਆ ਤੇ ਕਿਹਾ ਇਹ ਸਰਕਾਰ ਦੀਆਂ ਨਲਾਇਕੀਆਂ ਦਾ ਹੀ ਨਤੀਜਾ ਹੈ ਕਿ ਨਵੀਆਂ ਸੜਕਾਂ ਦਬਣੀਆਂ ਸ਼ੁਰੂ ਹੋ ਗਈਆਂ ਹਨ। ਇਸ ਮੌਕੇ ਦਰਸ਼ਨ ਸਿੰਘ ਰਾਠੀ, ਗੁਰਵਿੰਦਰ ਸਿੰਘ, ਬੱਬਲ ਚੋਪੜਾ, ਗਜਿੰਦਰ ਸਿੰਘ, ਪ੍ਰਧਾਨ ਦੌਲਤ ਰਾਮ, ਪਰਮਜੀਤ ਕੌਰ, ਕਰਮ ਸਿੰਘ ਕੁਰੜੀ, ਗੁਰਸ਼ਰਨ ਸਿੰਘ ਆਦਿ ਹਾਜ਼ਰ ਹੋਏ।

Comments
Post a Comment