ਲੀਗਲ ਨੋਟਿਸ ਦੇ ਪਿੱਛੇ ਲੁਕ ਕੇ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ, ਹੁਣ ਲੜਾਈ ਅਦਾਲਤ ਵਿੱਚ ਹੋਵੇਗੀ - ਰਾਜਵੀਰ ਘੁੰਮਣ ਦਸਤਾਵੇਜ਼ਾਂ ਸਮੇਤ ਤਿਆਰੀ ਕਰਕੇ ਆਵੇ, ਫੈਸਲਾ ਅਦਾਲਤ ਕਰੇਗੀ ਕਿ ਕੌਣ ਸੱਚਾ ਤੇ ਕੌਣ ਝੂਠਾ : ਅਰਸ਼ਦੀਪ ਸਿੰਘ ਕਲੇਰ
ਲੀਗਲ ਨੋਟਿਸ ਦੇ ਪਿੱਛੇ ਲੁਕ ਕੇ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ, ਹੁਣ ਲੜਾਈ ਅਦਾਲਤ ਵਿੱਚ ਹੋਵੇਗੀ - ਰਾਜਵੀਰ ਘੁੰਮਣ ਦਸਤਾਵੇਜ਼ਾਂ ਸਮੇਤ ਤਿਆਰੀ ਕਰਕੇ ਆਵੇ, ਫੈਸਲਾ ਅਦਾਲਤ ਕਰੇਗੀ ਕਿ ਕੌਣ ਸੱਚਾ ਤੇ ਕੌਣ ਝੂਠਾ : ਅਰਸ਼ਦੀਪ ਸਿੰਘ ਕਲੇਰ
ਤੇਰੇ ਆਕਾ ਕੇਜਰੀਵਾਲ ਨੂੰ ਵੀ ਮਜੀਠੀਆ ਤੋਂ ਹੱਥ ਜੋੜ ਕੇ ਮੁਆਫੀ ਮੰਗਣੀ ਪਈ ਸੀ, ਹੁਣ ਤੇਰੀ ਵਾਰੀ ਹੈ - ਭਗਵੰਤ ਮਾਨ ਦੇ ਇਸ਼ਾਰੇ 'ਤੇ ਨੱਚਣ ਵਾਲੇ ਓਐਸਡੀ ਨੂੰ ਯਾਦ ਰਹੇ 'ਸਭ ਫੜੇ ਜਾਣਗੇ' : ਕਲੇਰ
ਈਡੀ ਦੇ ਦਸਤਾਵੇਜ ਸੱਚ ਬੋਲਦੇ ਹਨ ਇਸ ਲਈ ਪਹਿਲਾ ਅਰਵਿੰਦ ਕੇਜਰੀਵਾਲ ,ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਜੋਂ ਹੁਣੇ ਜੇਲ ਗਿਆ ਉਸ ਸਮੇਤ ਦਿੱਲੀ ਵਾਲੇ ਜਾ ਆਏ ਉਹਨਾਂ ਤੋਂ ਬਾਅਦ ਬਾਰੀ ਪੰਜਾਬ ਅਲਿਆ ਦੀ ਹੈ ਸਭ ਫੜੇ ਜਾਣਗੇ : ਅਰਸ਼ਦੀਪ ਕਲੇਰ
ਚੰਡੀਗੜ੍ਹ 21 ਅਗਸਤ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਘੁੰਮਣ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਭੇਜੇ ਗਏ ਲੀਗਲ ਨੋਟਿਸ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਇਹ ਲੀਗਲ ਨੋਟਿਸ ਕੋਈ ਕਾਨੂੰਨੀ ਪ੍ਰਕਿਰਿਆ ਨਹੀਂ ਸਗੋਂ ਸੱਚ ਦੀ ਆਵਾਜ਼ ਨੂੰ ਦਬਾਉਣ ਅਤੇ ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾਉਣ ਦੀ ਇੱਕ ਸੋਚੀ ਸਮਝੀ ਸਾਜਿਸ਼ ਹੈ। ਕਲੇਰ ਨੇ ਕਿਹਾ ਕਿ ਰਾਜਵੀਰ ਸਿੰਘ ਤੁਸੀ ਆਪਣੀ ਇੰਟਰਵਿਊਸ ਵਿੱਚ ਚਿੱਠੀ ਵਿੱਚ ਆਪਣਾ ਨਾਮ ਮੰਨ ਲਿਆ ਦੋਸਤੀ ਮੰਨ ਲਈ ਚੈਟ ਮੰਨ ਲਈ ਈਡੀ ਦੀ ਚਿੱਠੀ ਮੰਨ ਲਈ ਜਦੋਂ ਸਾਰਾ ਕੁਝ ਆਪਾ ਮੰਨ ਲਿਆ ਫੇਰ ਨੋਟਿਸ ਕਾਹਦਾ ਰਹਿ ਗਿਆ ਇਹ ਹੁਣ ਈਡੀ ਦੀ ਜਾਂਚ ਦਾ ਵਿਸ਼ਾ ਹੈ ਆਪਣੇ ਆਕਾ ਦੇ ਕਹਿਣ ਤੇ ਇਸਨੂੰ ਘੁਮਾਓ ਨਾ।
ਉਹਨਾਂ ਕਿਹਾ ਕਿ ਜਦੋਂ ਤੋਂ ਬਿਕਰਮ ਸਿੰਘ ਮਜੀਠੀਆ ਨੇ ਰਾਜਵੀਰ ਘੁੰਮਣ ਅਤੇ ਨਿਤਿਨ ਗੋਹਲ ਦੇ ਲੈਣ-ਦੇਣ, ਜਾਇਦਾਦਾਂ, ਕੰਪਨੀਆਂ ਅਤੇ ਬੇਨਾਮੀ ਕਾਰੋਬਾਰਾਂ 'ਤੇ ਸਵਾਲ ਚੁੱਕੇ ਨੇ, ਉਦੋਂ ਤੋਂ ਹੀ ਭਗਵੰਤ ਮਾਨ ਸਰਕਾਰ ਬੁਰੀ ਤਰ੍ਹਾਂ ਬੌਖਲਾ ਗਈ ਹੈ ਅਤੇ ਹੁਣ ਓਐਸਡੀ ਨੂੰ ਅੱਗੇ ਕਰਕੇ ਲੀਗਲ ਨੋਟਿਸ ਦਾ ਡਰਾਵਾ ਦਿੱਤਾ ਜਾ ਰਿਹਾ ਹੈ। ਅਰਸ਼ਦੀਪ ਕਲੇਰ ਨੇ ਕਿਹਾ ਕਿ ਤੁਹਾਡੇ ਆਕਾ ਅਰਵਿੰਦ ਕੇਜਰੀਵਾਲ ਤੁਹਾਡਾ ਪੰਜਾਬ ਇੰਚਾਰਜ ਮਨੀਸ਼ ਸਸੋਦੀ ਆ ਪੰਜਾਬ ਦਾ ਸਹਿ ਇੰਚਾਰਜ ਸਤਿੰਦਰ ਜੈਨ ਸਮੇਤ ਦਿੱਲੀ ਦੀ ਲੀਡਰਸ਼ਿਪ ਭਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ ਦੀ ਯਾਤਰਾ ਕਰ ਚੁੱਕੀ ਹੈ ਹੁਣ ਬਾਰੀ ਪੰਜਾਬ ਵਾਲਿਆ ਦੀ ਹੈ ਜਿਸਦੀ ਸ਼ੁਰੂਆਤ ਹੋ ਚੁੱਕੀ ਹੈ।
ਅਰਸ਼ਦੀਪ ਕਲੇਰ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਘੁੰਮਣ ਸਾਹਿਬ, ਹੁਣ ਇਹ ਲੜਾਈ ਟਵਿੱਟਰ ਜਾਂ ਪ੍ਰੈਸ ਕਾਨਫਰੰਸਾਂ ਵਿੱਚ ਨਹੀਂ, ਸਗੋਂ ਅਦਾਲਤ ਵਿੱਚ ਹੋਵੇਗੀ। ਤੁਸੀਂ ਆਪਣੀ ਪੂਰੀ ਤਿਆਰੀ ਕਰਕੇ ਆਇਓ, ਜਿਹੜੇ ਦਸਤਾਵੇਜ਼ਾਂ 'ਤੇ ਸਵਾਲ ਉੱਠ ਰਹੇ ਹਨ, ਜਿਹੜੀਆਂ ਜਮੀਨਾਂ, ਜਿਹੜੇ ਹੋਟਲਾਂ, ਜਿਹੜੇ ਰਿਜੋਰਟਾਂ ਅਤੇ ਜਿਹੜੇ ਬੇਨਾਮੀ ਖਾਤਿਆਂ ਦੀ ਗੱਲ ਹੋ ਰਹੀ ਹੈ, ਉਹ ਸਭ ਨਾਲ ਲੈ ਕੇ ਆਇਓ। ਅਸੀਂ ਵੀ ਆਪਣੇ ਕੋਲ ਮੌਜੂਦ ਹਰ ਦਸਤਾਵੇਜ਼, ਹਰ ਸਬੂਤ, ਹਰ ਤੱਥ ਅਦਾਲਤ ਦੇ ਸਾਹਮਣੇ ਰੱਖਾਂਗੇ। ਫੈਸਲਾ ਅਦਾਲਤ ਕਰੇਗੀ ਕਿ ਸੱਚ ਕੌਣ ਬੋਲ ਰਿਹਾ ਹੈ ਅਤੇ ਝੂਠ ਕੌਣ ਬੋਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨਾ ਕਦੇ ਧਮਕੀਆਂ ਤੋਂ ਡਰਿਆ ਹੈ ਅਤੇ ਨਾ ਹੀ ਇਹਨਾਂ ਲੀਗਲ ਨੋਟਿਸਾਂ ਤੋਂ ਡਰੇਗਾ। ਜੇਕਰ ਤੁਹਾਨੂੰ ਆਪਣੀ ਬੇਗੁਨਾਹੀ 'ਤੇ ਏਨਾ ਹੀ ਭਰੋਸਾ ਹੈ ਤਾਂ ਅਦਾਲਤ ਵਿੱਚ ਆ ਕੇ ਹਰ ਸਵਾਲ ਦਾ ਜਵਾਬ ਦਿਓ।
ਉਹਨਾਂ ਕਿਹਾ ਕਿ ਇਹ ਸਾਰੀ ਬਿਆਨਬਾਜ਼ੀ ਸਿੱਧੇ ਤੌਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰੇ 'ਤੇ ਹੋ ਰਹੀ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ, ਜਦੋਂ ਵੀ ਇਹ ਸਰਕਾਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰਦੀ ਹੈ ਤਾਂ ਭਗਵੰਤ ਮਾਨ ਆਪਣੇ ਦੋਨੋਂ ਓਐਸਡੀ ਰਾਜਵੀਰ ਘੁੰਮਣ ਅਤੇ ਨਿਤਿਨ ਗੋਹਲ ਨੂੰ ਅੱਗੇ ਕਰ ਦਿੰਦਾ ਹੈ ਤਾਂ ਜੋ ਮੁੱਖ ਮੁੱਦੇ ਤੋਂ ਧਿਆਨ ਹਟਾਇਆ ਜਾ ਸਕੇ। ਰਾਜਵੀਰ ਘੁੰਮਣ ਅਤੇ ਨਿਤਿਨ ਗੋਹਲ ਇਕੱਲੇ ਨਹੀਂ ਹਨ, ਇਹਨਾਂ ਦੇ ਪਿੱਛੇ ਗੁਰੂ ਦੋਖੀ ਭਗਵੰਤ ਮਾਨ ਦੀ ਪੂਰੀ ਤਿਕੜੀ ਕੰਮ ਕਰ ਰਹੀ ਹੈ। ਪੰਜਾਬ ਦੇ ਲੋਕ ਹੁਣ ਸਭ ਸਮਝ ਚੁੱਕੇ ਹਨ ਕਿ ਅਸਲ ਸਰਕਾਰ ਕੌਣ ਚਲਾ ਰਿਹਾ ਹੈ ਅਤੇ ਅਸਲ ਫੈਸਲੇ ਕਿੱਥੋਂ ਲਏ ਜਾਂਦੇ ਹਨ। ਬਿਕਰਮ ਸਿੰਘ ਮਜੀਠੀਆ ਦੀ ਸਿਆਸਤ ਦਾ ਇੱਕੋ ਹੀ ਫਲਸਫਾ ਰਿਹਾ ਹੈ ਕਿ ਜਿਹੜਾ ਵੀ ਕਾਨੂੰਨ ਤੋੜੇਗਾ, ਜਿਹੜਾ ਵੀ ਪੰਜਾਬ ਨੂੰ ਲੁੱਟੇਗਾ, ਉਸਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ। ਅਸੀਂ ਪਹਿਲਾਂ ਵੀ ਕਾਨੂੰਨੀ ਅਤੇ ਸਿਆਸੀ ਦੋਵੇਂ ਲੜਾਈਆਂ ਲੜੀਆਂ ਹਨ ਅਤੇ ਅੱਗੇ ਵੀ ਲੜਦੇ ਰਹਾਂਗੇ, ਲੀਗਲ ਨੋਟਿਸ ਭੇਜ ਕੇ ਸਾਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ।
ਅਰਸ਼ਦੀਪ ਕਲੇਰ ਨੇ ਯਾਦ ਦਿਵਾਉਂਦਿਆਂ ਕਿਹਾ ਕਿ ਇਹਨਾਂ ਦੇ ਆਕਾ ਅਰਵਿੰਦ ਕੇਜਰੀਵਾਲ ਨੇ ਵੀ ਬਿਕਰਮ ਸਿੰਘ ਮਜੀਠੀਆ 'ਤੇ ਨਸ਼ਿਆਂ ਨੂੰ ਲੈ ਕੇ ਝੂਠੇ ਦੋਸ਼ ਲਗਾਏ ਸਨ ਅਤੇ ਅਖੀਰ ਵਿੱਚ ਉਹਨਾਂ ਨੂੰ ਹੱਥ ਜੋੜ ਕੇ ਜਨਤਕ ਤੌਰ 'ਤੇ ਮੁਆਫੀ ਮੰਗਣੀ ਪਈ ਸੀ, ਇਤਿਹਾਸ ਗਵਾਹ ਹੈ ਕਿ ਝੂਠ ਜ਼ਿਆਦਾ ਦੇਰ ਨਹੀਂ ਟਿਕਦਾ ਅਤੇ ਸੱਚ ਦੀ ਜਿੱਤ ਹੁੰਦੀ ਹੈ। ਹੁਣ ਅੱਗੇ ਕਿਸ ਦੀ ਵਾਰੀ ਹੈ ਇਹ ਰਾਜਵੀਰ ਘੁੰਮਣ ਚੰਗੀ ਤਰ੍ਹਾਂ ਜਾਣਦਾ ਹੈ।ਅਸੀਂ ਮੀਡੀਆ ਵਿੱਚ ਬਿਆਨਬਾਜ਼ੀ ਨਹੀਂ ਕਰਾਂਗੇ, ਅਸੀਂ ਸਿੱਧਾ ਅਦਾਲਤ ਵਿੱਚ ਗੱਲ ਕਰਾਂਗੇ, ਉੱਥੇ ਹਰ ਦਸਤਾਵੇਜ਼ ਰੱਖਾਂਗੇ ਅਤੇ ਉੱਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਕੌਣ ਮੁੱਖਮੰਤਰੀ ਦੇ ਦਫਤਰ ਵਿਚ ਆਉਂਦਾ ਸੀ ਜਾਂਦਾ ਸੀ ਚੈਟ ਵਿਚ ਕੀ ਕੀ ਹੈ ਹੋਰ ਕੀ ਕੀ ਗੰਭੀਰ ਇਲਜਾਮ ਹਨ ਉਹ ਸਾਰੇ ਅਦਾਲਤ ਸਾਹਮਣੇ ਰੱਖਾਂਗੇ ਸੱਚ ਪੰਜਾਬ ਦੇ ਲੋਕਾਂ ਸਾਹਮਣੇ ਆ ਜਾਵੇਗਾ। ਅੰਤ ਵਿੱਚ ਤੰਜ ਕਸਦਿਆਂ ਉਹਨਾਂ ਕਿਹਾ ਕਿ ਰਾਜਵੀਰ ਘੁੰਮਣ ਨੂੰ ਪਰਮੀਸ਼ ਵਰਮਾ ਦਾ ਇੱਕ ਗਾਣਾ ਯਾਦ ਕਰਵਾ ਦਿੰਦੇ ਹਾਂ - 'ਸਭ ਫੜੇ ਜਾਣਗੇ', ਸਮਾਂ ਆਉਣ ਦਿਓ, ਕਾਨੂੰਨ ਆਪਣਾ ਕੰਮ ਕਰੇਗਾ ਅਤੇ ਜਿਹੜੇ ਵੀ ਦੋਸ਼ੀ ਹੋਣਗੇ ਉਹ ਕਾਨੂੰਨ ਦੇ ਕਟਹਿਰੇ ਵਿੱਚ ਜ਼ਰੂਰ ਖੜ੍ਹੇ ਹੋਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਸੱਚ ਨੂੰ ਸਾਹਮਣੇ ਲਿਆਉਣ ਅਤੇ ਭ੍ਰਿਸ਼ਟਾਚਾਰ ਦੀ ਹਰ ਲੜਾਈ ਨੂੰ ਅੰਤ ਤੱਕ ਲੜਦਾ ਰਹੇਗਾ।
.jpg)
Comments
Post a Comment