Skip to main content

SAD condemns AAP govt decision to allot venue reserved in Longowal to hold conference to the Punar Surjit Dal.

SAD condemns AAP govt decision to allot venue reserved in Longowal to hold conference to the Punar Surjit Dal. (Dr Daljit S Cheema said the AAP govt was conniving with the Punar Surjit Dal to create hurdles in holding the annual conference to mark the martyrdom of Sant Harchand Singh Longowal) Chandigarh 17 August ( Ranjeet Singh Dhaliwal ) : The Shiromani Akali Dal (SAD) today condemned the Aam Aadmi Party (AAP) government for creating hurdles in organizing the party’s annual conference to mark the martyrdom anniversary of Sant Harchand Singh Longowal by allotting a venue for which the SAD had already deposited the prescribed fee to the Punar Surjit Dal. In a statement here, senior SAD leader Dr Daljit Singh Cheema said the party had applied for permission to hold its annual conference in the shed of the Anaj Mandi in Longowal on August 20 in April. He said even though the fee for organizing the conference in the Anaj Mandi shed had also been deposited a fresh application had been pro...

ਸ਼੍ਰੋਮਣੀ ਅਕਾਲੀ ਦਲ ਵੱਲੋਂ ਲੌਂਗੋਵਾਲ ਵਿਚ ਕਾਨਫਰੰਸ ਲਈ ਰਾਖਵੀਂ ਥਾਂ ਪੁਨਰ ਸੁਰਜੀਤ ਦਲ ਨੂੰ ਅਲਾਟ ਕਰਨ ਦੀ ਨਿਖੇਧੀ

ਸ਼੍ਰੋਮਣੀ ਅਕਾਲੀ ਦਲ ਵੱਲੋਂ ਲੌਂਗੋਵਾਲ ਵਿਚ ਕਾਨਫਰੰਸ ਲਈ ਰਾਖਵੀਂ ਥਾਂ ਪੁਨਰ ਸੁਰਜੀਤ ਦਲ ਨੂੰ ਅਲਾਟ ਕਰਨ ਦੀ ਨਿਖੇਧੀ

ਆਪ ਸਰਕਾਰ ਅਕਾਲੀ ਦਲ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਹੁੰਦੀ ਸਾਲਾਨਾ ਕਾਨਫਰੰਸ ਕਰਵਾਉਣ ਦੇ ਰਾਹ ਵਿਚ ਅੜਿਕੇ ਡਾਹੁਣ ਵਾਸਤੇ ਪੁਨਰ ਸੁਰਜੀਤ ਦਲ ਨਾਲ ਰਲ ਕੇ ਕੰਮ ਕਰ ਰਹੀ ਹੈ: ਡਾ. ਦਲਜੀਤ ਸਿੰਘ ਚੀਮਾ  

ਚੰਡੀਗੜ੍ਹ 17 ਅਗਸਤ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਪਾਰਟੀ ਵੱਲੋਂ ਹਰ ਸਾਲ ਕਰਵਾਈ ਜਾਂਦੀ ਕਾਨਫਰੰਸ ਦੇ ਰਾਹ ਵਿਚ ਅੜਿਕੇ ਖੜ੍ਹੇ ਕਰਨ ਦੀ ਨਿਖੇਧੀ ਕੀਤੀ ਹੈ ਤੇ ਕਿਹਾ ਹੈ ਕਿ ਸਰਕਾਰ ਇਸ ਵਾਸਤੇ ਉਹ ਪੁਨਰ ਸੁਰਜੀਤ ਦਲ ਨਾਲ ਰਲ ਕੇ ਕੰਮ ਕਰ ਰਹੀ ਹੈ ਜਦੋਂ ਕਿ ਅਕਾਲੀ ਦਲ ਨੇ ਪਹਿਲਾਂ ਹੀ ਕਾਨਫਰੰਸ ਵਾਲੀ ਥਾਂ ਦੀ ਬੁਕਿੰਗ ਕਰਵਾਈ ਹੈ ਤੇ ਇਸ ਵਾਸਤੇ ਲੋੜੀਂਦੀ ਫੀਸ ਵੀ ਜਮ੍ਹਾਂ ਕਰਵਾ ਦਿੱਤੀ ਹੋਈ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਨੇ 20 ਅਗਸਤ ਨੂੰ ਲੌਂਗੋਵਾਲ ਦੀ ਅਨਾਜ ਮੰਡੀ ਵਿਚ ਹੋਣ ਵਾਲੀ ਕਾਨਫਰੰਸ ਲਈ ਪ੍ਰਵਾਨਗੀ ਵਾਸਤੇ ਅਪ੍ਰੈਲ ਮਹੀਨੇ ਵਿਚ ਹੀ ਅਪਲਾਈ ਕਰ ਦਿੱਤਾ ਸੀ।  ਉਹਨਾਂ ਕਿਹਾ ਕਿ ਭਾਵੇਂ ਅਨਾਜ ਮੰਡੀ ਸ਼ੈਡ ਹੇਠਾਂ ਹੋਣ ਵਾਲੀ ਕਾਨਫਰੰਸ ਲਈ ਫੀਸ ਵੀ ਜਮ੍ਹਾਂ ਕਰਵਾ ਦਿੱਤੀ ਗਈ ਪਰ ਹੁਣ ਆਪ ਦੇ ਮੰਤਰੀ ਅਮਨਅਰੋੜਾ  ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਪੁਨਰ ਸੁਰਜੀਤ ਦਲ ਤੋਂ ਤਾਜ਼ਾ ਅਰਜ਼ੀ ਲੈ ਲਈ ਗਈ ਤੇ ਅਕਾਲੀ ਦਲ ਦੀ ਕਾਨਫਰੰਸ ਲਈ ਰਾਖਵੀਂ ਥਾਂ ਪੁਨਰ ਸੁਰਜੀਤ ਦਲ ਨੂੰ ਅਲਾਟ ਕਰ ਦਿੱਤੀ ਗਈ।

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਪ ਸਰਕਾਰ ਤੇ ਪੁਨਰ ਸੁਰਜੀਤ ਦਲ ਰਲ ਕੇ ਕੰਮ ਕਰ ਰਹੇ ਹਨ, ਇਹ ਗੱਲ ਹੁਣ ਜੱਗ ਜ਼ਾਹਰ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੁਨਰ ਸੁਰਜੀਤ ਦਲ ਤੋਂ ਦੋ ਦਿਨ ਪਹਿਲਾਂ 15 ਅਗਸਤ ਨੂੰ ਅਰਜ਼ੀ ਲਈ ਗਈ ਤੇ ਫੈਸਲੇ ਵੀ ਉਸੇ ਦਿਨ ਕਰ ਲਿਆ ਗਿਆ। ਅਕਾਲੀ ਆਗੂ ਨੇ ਇਸ ਫੈਸਲੇ ਨੂੰ ਧੱਕੇਸ਼ਾਹੀ ਤੇ ਵਿਤਕਰੇ ਭਰਪੂਰ ਕਰਾਰ ਦਿੱਤਾ ਤੇ ਕਿਹਾ ਕਿ ਪਾਰਟੀ ਇਸ ਗੈਰ ਲੋਕਤੰਤਰੀ ਫੈਸਲੇ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲ ਪਹੁੰਚਕਰੇਗੀ  ਅਤੇ ਨਿਆਂ ਮੰਗੇਗੀ ਤੇ ਕਾਨਫਰੰਸ ਮਿਥੇ ਪ੍ਰੋਗਰਾਮ ਮੁਤਾਬਕ ਕਰਵਾਉਣ ਇਸਦੇ ਵਾਜਬ ਅਧਿਕਾਰ ਦੀ ਰਾਖੀ ਦੀ ਮੰਗ ਕਰੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਆਪ ਸਰਕਾਰ ਨਾ ਟਲੀ ਤਾਂ ਫਿਰ ਅਕਾਲੀ ਦਲ ਸਰਕਾਰੀ ਸੱਤਾ ਦੀ ਇਸ ਘੋਰ ਦੁਰਵਰਤੋਂ ਦੇ ਖਿਲਾਫ ਰੋਸ ਮੁਜ਼ਾਹਰਾ ਵੀ ਕਰੇਗਾ।

Comments

Most Popular

ਯੂਨਾਈਟਿਡ ਇੰਪਲਾਈਜ਼ ਫਰੰਟ ਦੀ ਰੋਸ ਰੈਲੀ ਸਫਲ ਰਹੀ, ਜਿਸ ਵਿੱਚ ਕਰਮਚਾਰੀਆਂ ਨੇ ਬੇਮਿਸਾਲ ਏਕਤਾ ਦਾ ਪ੍ਰਦਰਸ਼ਨ ਕੀਤਾ

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਬੇਸਿੱਟਾ ਰਹੀ

ਚੰਡੀਗੜ੍ਹ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਵੱਲੋਂ ਸ਼ਾਨਦਾਰ ਫੋਟੋ ਵੀਡੀਓ ਐਕਸਪੋ 2026 ਦਾ ਆਯੋਜਨ

INDEPENDENCE is the right of all DIVIDED WE FALL : Ranjeet Singh Dhaliwal

Leaders of the Employees and Pensioners Joint Front termed the facts and figures presented by the Finance Minister as illogical and false,

RWA Sector 18A-B spreads message of environment protection by planting trees

DPS Chandigarh Hosts Inter-DPS Quiz 2026 Zone I, Showcasing Young Minds from Across North India

SBI Sewa Ambedkar Chandigarh Circle was held a important meeting in Sangrur.

ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ

ਸੰਪਰਕ ਕੇਂਦਰ ਦੇ ਕਰਮਚਾਰੀਆਂ ਨੇ ਇੱਕ ਮੀਟਿੰਗ ਵਿੱਚ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ 'ਤੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ