Skip to main content

Warring asks Mann to restore OPS, clear ₹14,191 crore DA dues of Punjab employees

Warring asks Mann to restore OPS, clear ₹14,191 crore DA dues of Punjab employees Guarantees, Congress government will do both things immediately  Chandigarh 2 September ( Ranjeet Singh Dhaliwal ) : Punjab Congress president and Ludhiana MP Amarinder Singh Raja Warring on Wednesday urged Chief Minister Bhagwant Mann to immediately restore the Old Pension Scheme (OPS) for government employees and clear the pending Dearness Allowance (DA) dues, accusing the Aam Aadmi Party government of deliberately delaying employees’ legitimate payments and prolonging its legal battle with them. In a letter addressed to Mann, Warring said the demand of government employees for payment of pending DA was “legitimate and genuine” and claimed that the Punjab and Haryana High Court had already directed the state government to make the payment within a stipulated timeframe. He questioned the decision of the Mann government to challenge the High Court’s directions before the Supreme Court, saying the stat...

ਪੰਜਾਬ ਨੂੰ ਜਿੱਤਣ ਲਈ ਕਾਂਗਰਸ ਇਕਜੁੱਟ, AICC ਟੀਮ ਨੇ ਆਪ ਦੀ “PR ਰਾਜਨੀਤੀ” ਦੀ ਕੀਤੀ ਆਲੋਚਨਾ

ਪੰਜਾਬ ਨੂੰ ਜਿੱਤਣ ਲਈ ਕਾਂਗਰਸ ਇਕਜੁੱਟ, AICC ਟੀਮ ਨੇ ਆਪ ਦੀ “PR ਰਾਜਨੀਤੀ” ਦੀ ਕੀਤੀ ਆਲੋਚਨਾ

ਚੰਡੀਗੜ੍ਹ 2 ਸਤੰਬਰ ( ਰਣਜੀਤ ਧਾਲੀਵਾਲ ) : ਆਲ ਇੰਡੀਆ ਕਾਂਗਰਸ ਕਮੇਟੀ ਅਤੇ ਸੂਬਾ ਕੈਡਰ ਦਰਮਿਆਨ ਸਿੱਧੇ ਕਾਰਜਕਾਰੀ ਤਾਲਮੇਲ ਨੂੰ ਮਜ਼ਬੂਤ ਕਰਨ ਲਈ, AICC ਦੇ ਮੀਡੀਆ ਅਤੇ ਪਬਲਿਸਿਟੀ ਵਿਭਾਗ ਦੇ ਚੇਅਰਮੈਨ ਪਵਨ ਖੇੜਾ ਵੱਲੋਂ ਨਿਯੁਕਤ ਕਾਂਗਰਸ ਪਾਰਟੀ ਦੀ ਉੱਚ ਪੱਧਰੀ ਕੇਂਦਰੀ ਮੀਡੀਆ ਟੀਮ ਬੁੱਧਵਾਰ ਨੂੰ ਚੰਡੀਗੜ੍ਹ ਪਹੁੰਚੀ ਅਤੇ ਪੰਜਾਬ ਕਾਂਗਰਸ ਭਵਨ ਵਿਖੇ ਇੱਕ ਵਿਸਤ੍ਰਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਦਿਨ ਵਿੱਚ, ਕੇਂਦਰੀ ਟੀਮ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਅਹਿਮ ਰਣਨੀਤਕ ਮੀਟਿੰਗ ਕੀਤੀ, ਜਿਸ ਵਿੱਚ ਜ਼ਮੀਨੀ ਪੱਧਰ ਦੀ ਯੋਜਨਾਬੰਦੀ ਨੂੰ ਸੁਚਾਰੂ ਬਣਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਰਾਜਾ ਵੜਿੰਗ ਨੇ ਚੰਡੀਗੜ੍ਹ ਪਹੁੰਚੀ ਕੇਂਦਰੀ ਟੀਮ ਦਾ ਨਿੱਘਾ ਸਵਾਗਤ ਕੀਤਾ ਅਤੇ ਸੂਬੇ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਪੂਰੀ ਤਰਾਂ ਨਾਲ  ਸੰਗਠਨਾਤਮਕ ਅਤੇ ਜ਼ਮੀਨੀ ਪੱਧਰ ਦੀ ਸਹਾਇਤਾ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ।

ਮੀਡੀਆ ਨੂੰ ਸੰਬੋਧਨ ਕਰਦਿਆਂ ਕੇਂਦਰੀ ਕੋਆਰਡੀਨੇਟਰਾਂ ਨੇ ਦੱਸਿਆ ਕਿ ਪੰਜਾਬ ਦੇ 23 ਪ੍ਰਸ਼ਾਸਨਿਕ ਜ਼ਿਲ੍ਹਿਆਂ ਅਧੀਨ ਆਉਂਦੀਆਂ 29 ਸਿਆਸੀ ਜ਼ਿਲ੍ਹਾ ਕਮੇਟੀਆਂ ਨੂੰ ਰਣਨੀਤਕ ਤੌਰ ’ਤੇ ਟੀਮ ਦੇ ਮੈਂਬਰਾਂ ਵਿਚਕਾਰ ਤਿੰਨ ਮੁੱਖ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਇਸ ਵੰਡ ਅਨੁਸਾਰ ਵਿੰਗ ਕਮਾਂਡਰ ਅਨੁਮਾ ਆਚਾਰਿਆ ਨੂੰ ਮਾਝਾ ਖੇਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਈਸ਼ਾਨ ਤਿਆਗੀ ਦੋਆਬਾ ਜ਼ੋਨ ਦੀ ਦੇਖ-ਰੇਖ ਕਰਨਗੇ। 19 ਜ਼ਿਲ੍ਹਿਆਂ ਵਿੱਚ ਫੈਲੇ ਵਿਸ਼ਾਲ ਮਾਲਵਾ ਖੇਤਰ ਨੂੰ ਮਾਲਵਾ-1 ਅਤੇ ਮਾਲਵਾ-2 ਵਿੱਚ ਵੰਡਿਆ ਗਿਆ ਹੈ। ਮਾਲਵਾ-1 ਦੀ ਜ਼ਿੰਮੇਵਾਰੀ ਹਰਨਾਮ ਸਿੰਘ ਅਤੇ ਮਾਲਵਾ-2 ਦੀ ਜ਼ਿੰਮੇਵਾਰੀ ਵਿਕਰਮ ਲੋਹੀਆ ਨੂੰ ਦਿੱਤੀ ਗਈ ਹੈ। ਟੀਮ ਸਥਾਨਕ ਅਹੁਦੇਦਾਰਾਂ ਦੇ ਨਾਲ ਮਿਲ ਕੇ ਸੂਬੇ ਭਰ ਵਿੱਚ ਵਿਆਪਕ ਦੌਰੇ ਕਰੇਗੀ, ਤਾਂ ਜੋ ਬੂਥ ਪੱਧਰ ਤੱਕ ਸੰਦੇਸ਼ ਵਿੱਚ ਇਕਸਾਰਤਾ ਅਤੇ ਤਾਲਮੇਲ ਕਾਇਮ ਕੀਤਾ ਜਾ ਸਕੇ। ਵਿੰਗ ਕਮਾਂਡਰ ਅਨੁਮਾ ਆਚਾਰਿਆ ਨੇ ਪੰਜਾਬ ਨਾਲ ਆਪਣੇ ਸਬੰਧ ਬਾਰੇ ਗੱਲ ਕਰਦਿਆਂ ਲੋਕ ਸਭਾ ਚੋਣਾਂ ਦੌਰਾਨ ਸੂਬੇ ਵਿੱਚ ਆਪਣੇ ਢਾਈ ਮਹੀਨੇ ਦੇ ਠਹਿਰਾਅ ਨੂੰ ਯਾਦ ਕੀਤਾ। ਉਨ੍ਹਾਂ ਪੰਜਾਬ ਦੀ ਮੀਡੀਆ ਨੂੰ ਸੂਝਵਾਨ, ਜਾਗਰੂਕ ਅਤੇ ਇਮਾਨਦਾਰ ਦੱਸਦਿਆਂ ਅਪੀਲ ਕੀਤੀ ਕਿ ਅਸਲ ਮੁੱਦਿਆਂ ਅਤੇ ਸਹੀ ਤੱਥਾਂ ਨੂੰ ਸਿੱਧੇ ਲੋਕਾਂ ਤੱਕ ਪਹੁੰਚਾਉਣ ਲਈ ਮੀਡੀਆ ਵੱਲੋਂ ਰਚਨਾਤਮਕ ਸਹਿਯੋਗ ਦਿੱਤਾ ਜਾਵੇ।

ਕਾਂਗਰਸੀ ਆਗੂਆਂ ਨੇ ਕਿਹਾ ਕਿ AICC ਦੇ ਦੇਸ਼ਵਿਆਪੀ ‘ਨੈਸ਼ਨਲ ਟੈਲੈਂਟ ਹੰਟ’ ਰਾਹੀਂ ਉਭਰ ਕੇ ਸਾਹਮਣੇ ਆਏ ਨੌਜਵਾਨਾਂ ਨਾਲ ਪਾਰਟੀ ਦੇ ਸੰਚਾਰ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਜਨਤਕ ਬੋਲਣ ਦੀ ਕਲਾ, ਲਿਖਣ ਦੀ ਯੋਗਤਾ ਅਤੇ ਵਿਚਾਰਧਾਰਕ ਸਪਸ਼ਟਤਾ ਦੇ ਆਧਾਰ ’ਤੇ ਚੁਣੇ ਗਏ ਸਿਖਲਾਈ ਪ੍ਰਾਪਤ ਅਤੇ ਪ੍ਰਭਾਵਸ਼ਾਲੀ ਨੌਜਵਾਨ ਲੜਕੇ-ਲੜਕੀਆਂ ਦੀ ਇੱਕ ਟੀਮ ਤਿਆਰ ਕੀਤੀ ਗਈ ਹੈ। ਇਨ੍ਹਾਂ ਨਵੇਂ ਬੁਲਾਰਿਆਂ ਦੀ ਵੱਡੀ ਗਿਣਤੀ ਪੰਜਾਬ ਪਹੁੰਚ ਚੁੱਕੀ ਹੈ, ਜੋ ਜ਼ਿਲ੍ਹਾ ਕਮੇਟੀਆਂ, ਬਲਾਕ ਇਕਾਈਆਂ, ਮੌਜੂਦਾ ਅਤੇ ਸਾਬਕਾ ਵਿਧਾਇਕਾਂ ਅਤੇ ਸਥਾਨਕ ਮੀਡੀਆ ਪ੍ਰਤੀਨਿਧੀਆਂ ਨਾਲ ਮਿਲ ਕੇ ਕੰਮ ਕਰੇਗੀ। ਰਾਹੁਲ ਗਾਂਧੀ ਵੱਲੋਂ ਦਿੱਤੇ ਸਿੱਧੇ ਨਿਰਦੇਸ਼ਾਂ ਨੂੰ ਦੁਹਰਾਉਂਦਿਆਂ ਕੋਆਰਡੀਨੇਟਰਾਂ ਨੇ ਕਿਹਾ ਕਿ ਪਾਰਟੀ ਦੀ ਮੀਡੀਆ ਰਣਨੀਤੀ ਹੁਣ ਰਵਾਇਤੀ ਮੁੱਖਧਾਰਾ ਮੀਡੀਆ ਤੋਂ ਅੱਗੇ ਵਧੇਗੀ। ਜ਼ਿਲ੍ਹਾ ਪੱਧਰੀ ਕੇਬਲ ਨੈੱਟਵਰਕਾਂ, ਖੇਤਰੀ ਡਿਜੀਟਲ ਪੱਤਰਕਾਰਾਂ ਅਤੇ ਸੁਤੰਤਰ ਯੂ ਟਿਊਬ ਇਨਫਲੂਐਂਸਰਾਂ ਨੂੰ ਤਰਜੀਹ ਦਿੱਤੀ ਜਾਵੇਗੀ, ਤਾਂ ਜੋ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਵੱਧ ਤੋਂ ਵੱਧ ਪ੍ਰਭਾਵ ਨਾਲ ਉਠਾਇਆ ਜਾ ਸਕੇ। ਪਾਰਟੀ ਵਿੱਚ ਧੜੇਬੰਦੀ ਸਬੰਧੀ ਚੱਲ ਰਹੀਆਂ ਅਟਕਲਾਂ ਨੂੰ ਖਾਰਜ ਕਰਦਿਆਂ ਵਫ਼ਦ ਨੇ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਚੋਣਾਂ ਦੌਰਾਨ ਵੱਖ-ਵੱਖ ਵਿਚਾਰਾਂ ਦਾ ਸਾਹਮਣੇ ਆਉਣਾ ਇੱਕ ਸਰਗਰਮ ਅਤੇ ਸਿਹਤਮੰਦ ਲੋਕਤੰਤਰ ਦੀ ਕੁਦਰਤੀ ਨਿਸ਼ਾਨੀ ਹੈ।

ਆਗੂਆਂ ਨੇ ਕਿਹਾ, “ਸਾਡੀ ਪਾਰਟੀ ਵਿੱਚ ਧੜੇਬੰਦੀ ਬਿਲਕੁਲ ਨਹੀਂ ਹੈ। ਕਿਸੇ ਵੀ ਸਿਆਸੀ ਅੰਦੋਲਨ ਵਿੱਚ ਵੱਖ-ਵੱਖ ਵਿਚਾਰਾਂ ਅਤੇ ਟਿਕਟ ਦੇ ਕਈ ਦਾਅਵੇਦਾਰਾਂ ਦਾ ਹੋਣਾ ਪੂਰੀ ਤਰ੍ਹਾਂ ਕੁਦਰਤੀ ਅਤੇ ਲਾਜ਼ਮੀ ਹੈ। ਟਿਕਟਾਂ ਦੀ ਵੰਡ ਕਿਸੇ ਇੱਕ ਵਿਅਕਤੀ- ਚਾਹੇ ਉਹ ਰਾਜਾ ਵੜਿੰਗ ਹੋਣ, ਚਰਨਜੀਤ ਸਿੰਘ ਚੰਨੀ ਹੋਣ ਜਾਂ ਪ੍ਰਤਾਪ ਸਿੰਘ ਬਾਜਵਾ- ਦਾ ਇਕਤਰਫ਼ਾ ਫ਼ੈਸਲਾ ਨਹੀਂ ਹੁੰਦਾ। ਟਿਕਟਾਂ ਦਾ ਫ਼ੈਸਲਾ AICC ਹਾਈ ਕਮਾਂਡ ਦੀ ਅਗਵਾਈ ਹੇਠ ਇੱਕ ਨਿਰਧਾਰਤ, ਪਾਰਦਰਸ਼ੀ ਅਤੇ ਯੋਗਤਾ-ਅਧਾਰਿਤ ਸੰਸਥਾਗਤ ਪ੍ਰਕਿਰਿਆ ਰਾਹੀਂ ਕੀਤਾ ਜਾਂਦਾ ਹੈ। ਜੇਕਰ ਕੋਈ ਮਤਭੇਦ ਪੈਦਾ ਹੁੰਦੇ ਹਨ ਤਾਂ ਸਾਡੀ ਪਾਰਟੀ ਕੋਲ ਉਨ੍ਹਾਂ ਨੂੰ ਅੰਦਰੂਨੀ ਤੌਰ ’ਤੇ ਹੱਲ ਕਰਨ ਦੀ ਪੂਰੀ ਸਮਰੱਥਾ ਅਤੇ ਲੋਕਤੰਤਰਿਕ ਤਾਕਤ ਹੈ। ਸਾਡੇ ਸਾਰੇ ਆਗੂ ਆਪਸੀ ਸਨਮਾਨ ਨਾਲ ਮਿਲ ਕੇ ਕੰਮ ਕਰ ਰਹੇ ਹਨ।” ਆਗੂਆਂ ਨੇ ਇਹ ਵੀ ਸਪਸ਼ਟ ਕੀਤਾ ਕਿ ਟਿਕਟਾਂ ਦੀ ਵੰਡ ਨਾਲ ਸਬੰਧਤ ਨੀਤੀ ਬਣਾਉਣ ਅਤੇ ਅੰਤਿਮ ਫ਼ੈਸਲੇ ਦਾ ਅਧਿਕਾਰ ਪਾਰਟੀ ਹਾਈ ਕਮਾਂਡ ਕੋਲ ਹੀ ਹੈ।

ਪੰਜਾਬ ਵਿੱਚ ਰਾਹੁਲ ਗਾਂਧੀ ਦੀ ਚੋਣ ਮੁਹਿੰਮ ਸਬੰਧੀ ਸਥਿਤੀ ਸਪਸ਼ਟ ਕਰਦਿਆਂ ਵਫ਼ਦ ਨੇ ਦੱਸਿਆ ਕਿ ਉਨ੍ਹਾਂ ਦੇ ਕਾਰਜਕ੍ਰਮ ਵਿੱਚ ਮਾਮੂਲੀ ਤਬਦੀਲੀਆਂ ਇਸ ਲਈ ਹੋਈਆਂ ਕਿਉਂਕਿ ਰਾਹੁਲ ਗਾਂਧੀ ਦਿੱਲੀ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਸਨ ਅਤੇ ਇਸ ਤੋਂ ਬਾਅਦ ਕਾਨੂੰਨੀ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਸੰਸਦ ਮਾਰਗ ਪੁਲਿਸ ਥਾਣੇ ਦੇ ਬਾਹਰ ਧਰਨੇ ’ਤੇ ਬੈਠੇ ਸਨ। ਉਨ੍ਹਾਂ ਪੁਸ਼ਟੀ ਕੀਤੀ ਕਿ ਚੋਣ ਮੁਹਿੰਮ ਦੀ ਰਣਨੀਤੀ ਤਿਆਰ ਹੈ ਅਤੇ ਰਾਹੁਲ ਗਾਂਧੀ ਅਗਲੇ ਇੱਕ ਹਫ਼ਤੇ ਤੋਂ ਦੱਸ ਦਿਨਾਂ ਦੇ ਅੰਦਰ ਪੰਜਾਬ ਦਾ ਦੌਰਾ ਕਰਨਗੇ। ਇਸ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ ਅਤੇ AICC ਇੰਚਾਰਜ ਭੂਪੇਸ਼ ਬਘੇਲ ਇੱਕੋ ਮੰਚ ਤੋਂ ਪੂਰੀ ਤਾਕਤ ਨਾਲ ਸਾਂਝੀ ਚੋਣ ਮੁਹਿੰਮ ਚਲਾਉਣਗੇ। ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਹਮਲਾ ਤੇਜ਼ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਪੰਜਾਬ ਅੱਜ ਵੀ ਕਾਂਗਰਸ ਦੇ ਰਾਜ ਦੌਰਾਨ ਹੋਏ ਦਹਾਕਿਆਂ ਦੇ ਵਿਕਾਸ, ਸਮਾਜਿਕ ਸਦਭਾਵਨਾ ਅਤੇ ਸ਼ਾਸਨ ਨੂੰ ਮਾਣ ਨਾਲ ਯਾਦ ਕਰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਅਤੇ ਦਿੱਲੀ ਦੀਆਂ ਆਪ ਸਰਕਾਰਾਂ ਲੋਕਾਂ ਦੇ ਮਿਹਨਤ ਨਾਲ ਕਮਾਏ ਟੈਕਸ ਦੇ ਪੈਸੇ ਨੂੰ ਲਗਾਤਾਰ ਚੋਵੀ ਘੰਟੇ ਟੈਲੀਵਿਜ਼ਨ ਇਸ਼ਤਿਹਾਰਾਂ ਅਤੇ ਖੋਖਲੀਆਂ PR ਮੁਹਿੰਮਾਂ ’ਤੇ ਖਰਚ ਕਰ ਰਹੀਆਂ ਹਨ, ਜਦਕਿ ਸੂਬੇ ਦੇ ਸਕੂਲ, ਹਸਪਤਾਲ, ਬੁਨਿਆਦੀ ਢਾਂਚਾ, ਰੁਜ਼ਗਾਰ ਅਤੇ ਕਾਨੂੰਨ-ਵਿਵਸਥਾ ਦਾ ਤੰਤਰ ਬਦਹਾਲ ਹੋ ਰਿਹਾ ਹੈ।

ਸੂਬੇ ਦੀ ਮੌਜੂਦਾ ਸਥਿਤੀ ਵੱਲ ਧਿਆਨ ਖਿੱਚਦਿਆਂ ਆਗੂਆਂ ਨੇ ਮੀਡੀਆ ਨੂੰ ਸਿੱਧਾ ਸਵਾਲ ਕੀਤਾ ਕਿ ਕੀ ਪੰਜਾਬ ਵਿੱਚ ਕੋਈ ਵੀ ਵਿਅਕਤੀ ਮੌਜੂਦਾ ਸਰਕਾਰ ਦੇ ਰਾਜ ਹੇਠ ਅਸਲ ਵਿੱਚ ਖੁਸ਼ ਅਤੇ ਸੰਤੁਸ਼ਟ ਹੈ। ਪੱਤਰਕਾਰਾਂ ਨੂੰ ਲੋਕਤੰਤਰ ਦੇ ਅਗਲੇ ਮੋਰਚੇ ਦੇ ਸਿਪਾਹੀ ਅਤੇ ਰਖਵਾਲੇ ਦੱਸਦਿਆਂ ਵਫ਼ਦ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਘੜੀ ਹੋਈ ਸਿਆਸੀ ਗੱਪਬਾਜ਼ੀ ਦੀ ਬਜਾਏ ਸਰਕਾਰ ਦੀ ਕਾਰਗੁਜ਼ਾਰੀ ਦੀ ਜਾਂਚ ਅਤੇ ਜਵਾਬਦੇਹੀ ’ਤੇ ਧਿਆਨ ਕੇਂਦਰਿਤ ਕਰੇ। ਉਨ੍ਹਾਂ ਪੰਜਾਬ ਦੇ ਗੰਭੀਰ ਮੁੱਦਿਆਂ, ਜਿਨ੍ਹਾਂ ਵਿੱਚ ਬੇਕਾਬੂ ਨਸ਼ਾ ਤਸਕਰੀ, ਖੇਤੀਬਾੜੀ ਸੰਕਟ ਅਤੇ ਭਿਆਨਕ ਬੇਰੁਜ਼ਗਾਰੀ ਸ਼ਾਮਲ ਹਨ, ਨੂੰ ਪ੍ਰਮੁੱਖਤਾ ਨਾਲ ਉਠਾਉਣ ਦੀ ਅਪੀਲ ਕੀਤੀ। ਪਵਨ ਖੇੜਾ ਵੱਲੋਂ ਨਿਯੁਕਤ ਇਸ ਵਫ਼ਦ ਵਿੱਚ AICC ਦੇ ਨੈਸ਼ਨਲ ਮੀਡੀਆ ਕੋਆਰਡੀਨੇਟਰ ਹਰੀ ਸ਼ੰਕਰ ਗੁਪਤਾ, ਕੋਆਰਡੀਨੇਟਰ ਵਿੰਗ ਕਮਾਂਡਰ ਅਨੁਮਾ ਆਚਾਰਿਆ, ਈਸ਼ਾਨ ਤਿਆਗੀ, ਹਰਨਾਮ ਸਿੰਘ ਅਤੇ ਵਿਕਰਮ ਲੋਹੀਆ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਅਰਸ਼ਪ੍ਰੀਤ ਖਡਿਆਲ ਸ਼ਾਮਲ ਸਨ।

Comments

Most Popular

ਅਧਿਆਪਕਾਂ ਨੇ ਭਰੀ ਹੁੰਕਾਰ, ਅਧਿਆਪਕ ਦਿਵਸ ’ਤੇ ਬਲੈਕ ਡੇ ਮਨਾਇਆ ਜਾਵੇਗਾ; 4 ਸਤੰਬਰ ਨੂੰ ਪ੍ਰੋਟੈਸਟ ਅਤੇ ਗਵਰਨਰ ਹਾਊਸ ਮਾਰਚ ਦਾ ਐਲਾਨ

ਯੂਨਾਈਟਿਡ ਇੰਪਲਾਈਜ਼ ਫਰੰਟ ਦੀ ਰੋਸ ਰੈਲੀ ਸਫਲ ਰਹੀ, ਜਿਸ ਵਿੱਚ ਕਰਮਚਾਰੀਆਂ ਨੇ ਬੇਮਿਸਾਲ ਏਕਤਾ ਦਾ ਪ੍ਰਦਰਸ਼ਨ ਕੀਤਾ

A delegation of Anganwadi and Creche workers, led by the Federation, met the Secretary of the Social Welfare Department and submitted a memorandum of demands.

ਫੈਡਰੇਸ਼ਨ ਦੀ ਅਗਵਾਈ ਹੇਠ ਆਂਗਣਵਾੜੀ ਅਤੇ ਕਰੈਚ ਵਰਕਰਾਂ ਦਾ ਇੱਕ ਵਫ਼ਦ ਸਮਾਜ ਭਲਾਈ ਵਿਭਾਗ ਦੇ ਸਕੱਤਰ ਨਾਲ ਮਿਲਿਆ ਅਤੇ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

INDEPENDENCE is the right of all DIVIDED WE FALL : Ranjeet Singh Dhaliwal

Leaders of the Employees and Pensioners Joint Front termed the facts and figures presented by the Finance Minister as illogical and false,

ਜਗਤ ਪੰਜਾਬੀ ਸਭਾ ਵੱਲੋਂ ਵਰਲਡ ਪੰਜਾਬੀ ਕਾਨਫਰੰਸ ਦੀ ਸਫਲਤਾ 'ਤੇ ਜਸ਼ਨ ਸਮਾਗਮ ਆਯੋਜਿਤ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

ਸੰਪਰਕ ਕੇਂਦਰ ਦੇ ਕਰਮਚਾਰੀਆਂ ਨੇ ਇੱਕ ਮੀਟਿੰਗ ਵਿੱਚ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ 'ਤੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ