Skip to main content

Warring asks Mann to restore OPS, clear ₹14,191 crore DA dues of Punjab employees

Warring asks Mann to restore OPS, clear ₹14,191 crore DA dues of Punjab employees Guarantees, Congress government will do both things immediately  Chandigarh 2 September ( Ranjeet Singh Dhaliwal ) : Punjab Congress president and Ludhiana MP Amarinder Singh Raja Warring on Wednesday urged Chief Minister Bhagwant Mann to immediately restore the Old Pension Scheme (OPS) for government employees and clear the pending Dearness Allowance (DA) dues, accusing the Aam Aadmi Party government of deliberately delaying employees’ legitimate payments and prolonging its legal battle with them. In a letter addressed to Mann, Warring said the demand of government employees for payment of pending DA was “legitimate and genuine” and claimed that the Punjab and Haryana High Court had already directed the state government to make the payment within a stipulated timeframe. He questioned the decision of the Mann government to challenge the High Court’s directions before the Supreme Court, saying the stat...

ਸੱਥ ਦੀ ਹਾਰ ਨਹੀਂ, ਪੰਜਾਬ ਦੀ ਨਵੀਂ ਨੌਜਵਾਨ ਲੀਡਰਸ਼ਿਪ ਦੀ ਲਾਮਬੰਦੀ ਹੋਈ ਹੈ : ਮਨਪ੍ਰੀਤ ਸਿੰਘ ਇਯਾਲੀ

ਸੱਥ ਦੀ ਹਾਰ ਨਹੀਂ, ਪੰਜਾਬ ਦੀ ਨਵੀਂ ਨੌਜਵਾਨ ਲੀਡਰਸ਼ਿਪ ਦੀ ਲਾਮਬੰਦੀ ਹੋਈ ਹੈ : ਮਨਪ੍ਰੀਤ ਸਿੰਘ ਇਯਾਲੀ

ਦਿੱਲੀ ਤੋਂ ਚੱਲਣ ਵਾਲੀਆਂ ਸਿਆਸੀ ਧਿਰਾਂ ਦੇ ਦਬਦਬੇ ਵਿਚਕਾਰ ਸੱਥ ਨੇ ਚੰਡੀਗੜ੍ਹ ਦੇ ਕੇਂਦਰ ’ਚ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ

ਪੰਥਕ ਹਿਤਾਂ ਦਾ ਦਾਅਵਾ ਕਰਨ ਵਾਲੀ ਅਕਾਲੀ ਦਲ ਬਾਦਲ ਦਾ ਅਸਲ ਮਨਸੂਬਾ ਹੋਇਆ ਨੰਗਾ : ਇਯਾਲੀ

ਚੰਡੀਗੜ੍ਹ 1 ਸਤੰਬਰ ( ਰਣਜੀਤ ਧਾਲੀਵਾਲ ) : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦੇ ਨਤੀਜਿਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਵਿਦਿਆਰਥੀ ਜਥੇਬੰਦੀ ਸੱਥ ਅਤੇ ਸਾਖੀ ਜਥੇਬੰਦੀ ਦੀ ਸਮੁੱਚੀ ਟੀਮ ਦੇ ਹੌਸਲੇ ਨੂੰ ਸਲਾਮ ਕਰਦਿਆਂ ਕਿਹਾ ਕਿ ਇਹ ਕਿਸੇ ਵੀ ਤਰ੍ਹਾਂ ਦੀ ਹਾਰ ਨਹੀਂ, ਸਗੋਂ ਆਉਣ ਵਾਲੇ ਵੱਡੇ ਸੰਘਰਸ਼ ਲਈ ਨੌਜਵਾਨਾਂ ਦੀ ਲਾਮਬੰਦੀ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਦੋਵਾਂ ਜਥੇਬੰਦਿਆਂ ਨੇ ਦਿੱਲੀ ਤੋਂ ਚੱਲਣ ਵਾਲੀਆਂ ਸਿਆਸੀ ਧਿਰਾਂ ਦੇ ਦਬਦਬੇ ਦੇ ਸਾਹਮਣੇ ਆਪਣੀ ਹੋਂਦ ਨੂੰ ਮਜ਼ਬੂਤੀ ਨਾਲ ਪੇਸ਼ ਕੀਤਾ ਹੈ। ਇਹ ਲੜਾਈ ਸਿਰਫ਼ ਚੋਣ ਜਿੱਤਣ ਜਾਂ ਹਾਰਨ ਦੀ ਨਹੀਂ ਸੀ, ਸਗੋਂ ਪੰਜਾਬ ਦੀ ਹੋਂਦ, ਪੰਥਕ ਸੋਚ ਅਤੇ ਨੌਜਵਾਨਾਂ ਦੀ ਆਪਣੀ ਸਿਆਸੀ ਆਵਾਜ਼ ਨੂੰ ਜਿਉਂਦਾ ਰੱਖਣ ਦੀ ਲੜਾਈ ਸੀ।

ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਸੱਥ ਅਤੇ ਸਾਖੀ ਜਥੇਬੰਦੀ ਨੇ ਚੰਡੀਗੜ੍ਹ ਦੇ ਕੇਂਦਰ ਵਿੱਚ ਆਪਣੀ ਹੋਂਦ ਨੂੰ ਜਿਉਂਦਾ ਰੱਖਦਿਆਂ ਇਹ ਸਾਬਤ ਕੀਤਾ ਹੈ ਕਿ ਪੰਜਾਬ ਦੀ ਧਰਤੀ ’ਤੇ ਪੰਜਾਬ ਦੀ ਆਪਣੀ ਸੋਚ ਅਤੇ ਕੇਸਰੀ ਰੰਗ ਦੀ ਸ਼ਾਨ ਹਮੇਸ਼ਾ ਕਾਇਮ ਰਹੇਗੀ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੋਚ ਦੇ ਵਾਰਿਸਾਂ ਨੂੰ ਖਤਮ ਕਰਨ ਦਾ ਭੁਲੇਖਾ ਪਾਲਣ ਵਾਲਿਆਂ ਨੂੰ ਪੰਜਾਬ ਦੇ ਲੋਕ ਆਉਣ ਵਾਲੇ ਸਮੇਂ ਵਿੱਚ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀਆਂ ਸਿਆਸੀ ਧਿਰਾਂ ਆਪਣੇ ਸਿਆਸੀ ਰਵੱਈਏ ਅਤੇ ਨੈਤਿਕ ਪੱਖ ਤੋਂ ਹਾਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸਭ ਤੋਂ ਵੱਡੀ ਲੋੜ ਅਖੌਤੀ ਪੰਥਕ ਦਾਅਵੇ ਕਰਨ ਵਾਲੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਦੇ ਅਸਲ ਮਨਸੂਬਿਆਂ ਨੂੰ ਪਛਾਣਨ ਦੀ ਹੈ। ਪੰਜਾਬ ਦੇ ਹਰ ਵਰਗ ਨੂੰ ਇਹ ਸਮਝਣ ਦੀ ਲੋੜ ਹੈ ਕਿ ਕਿਹੜੀਆਂ ਤਾਕਤਾਂ ਪੰਜਾਬ ਅਤੇ ਪੰਥ ਦੀ ਆਪਣੀ ਸਿਆਸੀ ਆਵਾਜ਼ ਨੂੰ ਮਜ਼ਬੂਤ ਕਰਨਾ ਚਾਹੁੰਦੀਆਂ ਹਨ ਅਤੇ ਕਿਹੜੀਆਂ ਤਾਕਤਾਂ ਆਪਣੇ ਸਿਆਸੀ ਹਿੱਤਾਂ ਲਈ ਪੰਜਾਬੀਆਂ ਨਾਲ ਧੋਖਾ ਕਰਦੀਆਂ ਹਨ।

ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਅਕਾਲੀ ਦਲ ਬਾਦਲ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਸਿਆਸਤ ਵਿੱਚ ਅਕਾਲੀ ਦਲ ਬਾਦਲ ਨੇ ਆਰਐਸਐਸ ਨਾਲ ਜੁੜੀ ਵਿਦਿਆਰਥੀ ਸੰਗਠਨ ਏਬੀਵੀਪੀ ਨੂੰ ਸਮਰਥਨ ਦਿੱਤਾ, ਉਸੇ ਤਰ੍ਹਾਂ ਦੀ ਨਫਰਤ ਭਾਰੀ ਅਤੇ ਪੰਜਾਬ ਮਾਰੂ ਨੀਤੀ ਨੂੰ ਇਹ ਪੰਜਾਬ ਦੀ ਧਰਤੀ ’ਤੇ ਵੀ ਲੈਕੇ ਆਉਣ ਨੂੰ ਪੱਬਾਂ ਭਾਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਜਿਹੀਆਂ ਸਿਆਸੀ ਚਾਲਾਂ ਨੂੰ ਸਮਝਣ ਅਤੇ ਪੰਜਾਬ ਦੀ ਆਪਣੀ ਹੋਂਦ, ਪੰਥਕ ਸੋਚ ਅਤੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਣ ਦੀ ਲੋੜ ਹੈ।

ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਅਸ਼ਮੀਤ ਸਿੰਘ, ਜੁਝਾਰ ਸਿੰਘ , ਦਰਸ਼ਪ੍ਰੀਤ ਸਿੰਘ ਅਤੇ ਡਾ. ਰਿਮਲਜੋਤ ਸਿੰਘ ਦੀ ਅਗਵਾਈ ਹੇਠ ਪੰਥ ਅਤੇ ਪੰਜਾਬ ਨੂੰ ਇੱਕ ਨਵੀਂ ਨੌਜਵਾਨ ਲੀਡਰਸ਼ਿਪ ਮਿਲੀ ਹੈ। ਸੱਥ ਅਤੇ ਸਾਖੀ ਦੇ ਰੂਪ ਵਿੱਚ ਪੰਥ ਦੇ ਵਿਹੜੇ ਵਿੱਚ ਲੱਗੀ ਇਹ ਨਰਸਰੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਹੋਰ ਨਵੀਂ ਅਤੇ ਸੰਘਰਸ਼ਸ਼ੀਲ ਲੀਡਰਸ਼ਿਪ ਦੇਣ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਵਿਦਿਆਰਥੀ ਸਿਆਸਤ ਵਿੱਚ ਸਰਗਰਮ ਹੋ ਰਹੇ ਇਹ ਨੌਜਵਾਨ ਸਿਰਫ਼ ਵਿਦਿਆਰਥੀ ਮਸਲਿਆਂ ਤੱਕ ਸੀਮਤ ਨਹੀਂ ਰਹਿਣਗੇ, ਸਗੋਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਵਿੱਚ ਵੀ ਆਪਣੀ ਅਹਿਮ ਭੂਮਿਕਾ ਨਿਭਾਉਣਗੇ। ਇਯਾਲੀ ਨੇ ਕਿਹਾ ਕਿ ਸੱਥ ਅਤੇ ਸਾਖੀ ਦੀ ਇਹ ਚੋਣੀ ਯਾਤਰਾ ਇੱਥੇ ਖਤਮ ਨਹੀਂ ਹੁੰਦੀ, ਸਗੋਂ ਇਹ ਇੱਕ ਲੰਮੇ ਅਤੇ ਵੱਡੇ ਸੰਘਰਸ਼ ਦੀ ਸ਼ੁਰੂਆਤ ਹੈ। ਪੰਜਾਬ ਦੇ ਨੌਜਵਾਨ ਆਉਣ ਵਾਲੇ ਸਮੇਂ ਵਿੱਚ ਇਸ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨਗੇ।

Comments

Most Popular

ਅਧਿਆਪਕਾਂ ਨੇ ਭਰੀ ਹੁੰਕਾਰ, ਅਧਿਆਪਕ ਦਿਵਸ ’ਤੇ ਬਲੈਕ ਡੇ ਮਨਾਇਆ ਜਾਵੇਗਾ; 4 ਸਤੰਬਰ ਨੂੰ ਪ੍ਰੋਟੈਸਟ ਅਤੇ ਗਵਰਨਰ ਹਾਊਸ ਮਾਰਚ ਦਾ ਐਲਾਨ

ਯੂਨਾਈਟਿਡ ਇੰਪਲਾਈਜ਼ ਫਰੰਟ ਦੀ ਰੋਸ ਰੈਲੀ ਸਫਲ ਰਹੀ, ਜਿਸ ਵਿੱਚ ਕਰਮਚਾਰੀਆਂ ਨੇ ਬੇਮਿਸਾਲ ਏਕਤਾ ਦਾ ਪ੍ਰਦਰਸ਼ਨ ਕੀਤਾ

A delegation of Anganwadi and Creche workers, led by the Federation, met the Secretary of the Social Welfare Department and submitted a memorandum of demands.

ਫੈਡਰੇਸ਼ਨ ਦੀ ਅਗਵਾਈ ਹੇਠ ਆਂਗਣਵਾੜੀ ਅਤੇ ਕਰੈਚ ਵਰਕਰਾਂ ਦਾ ਇੱਕ ਵਫ਼ਦ ਸਮਾਜ ਭਲਾਈ ਵਿਭਾਗ ਦੇ ਸਕੱਤਰ ਨਾਲ ਮਿਲਿਆ ਅਤੇ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

INDEPENDENCE is the right of all DIVIDED WE FALL : Ranjeet Singh Dhaliwal

Leaders of the Employees and Pensioners Joint Front termed the facts and figures presented by the Finance Minister as illogical and false,

ਜਗਤ ਪੰਜਾਬੀ ਸਭਾ ਵੱਲੋਂ ਵਰਲਡ ਪੰਜਾਬੀ ਕਾਨਫਰੰਸ ਦੀ ਸਫਲਤਾ 'ਤੇ ਜਸ਼ਨ ਸਮਾਗਮ ਆਯੋਜਿਤ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

ਸੰਪਰਕ ਕੇਂਦਰ ਦੇ ਕਰਮਚਾਰੀਆਂ ਨੇ ਇੱਕ ਮੀਟਿੰਗ ਵਿੱਚ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ 'ਤੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ