Skip to main content

Warring seeks answers from BJP over smuggling of drugs into India

Warring seeks answers from BJP over smuggling of drugs into India Says, saffron party playing friendly match with its B-team in Punjab on drugs Asserts, buck stops at union Home Minister Amit Shah Chandigarh 17 September ( Ranjeet Singh Dhaliwal ) : Punjab Congress president Amarinder Singh Raja Warring today questioned the Bharatiya Janata Party government at the centre over the smuggling of huge quantity of drugs into India, particularly through Punjab borders, saying that the buck stops at the union Home Minister Amit Shah, who controls the Border Security Force. Reacting to the proposed ‘yatra’ of the BJP against drugs in Punjab, Warring said, it is indeed a fact that the Aam Aadmi Party government in Punjab has not only failed to curb the drugs, but has added to the problem. He said, the AAP has been a complete disaster in curbing the drugs. But, he added, the BJP government at the centre cannot escape the responsibility either. He pointed out, almost all the drugs are being smugg...

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣੀ ਭਾਰਤੀ ਕਮੇਟੀ ਨੂੰ ਪਟਿਆਲਾ ਵਿੱਚ ਵੀ ਮਿਲਿਆ ਜੋਰਦਾਰ ਹੁੰਗਾਰਾ-ਕਈ ਪੰਥਕ ਪਰਿਵਾਰ ਹੋਏ ਇੱਕ ਜੁੱਟ

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣੀ ਭਾਰਤੀ ਕਮੇਟੀ ਨੂੰ ਪਟਿਆਲਾ ਵਿੱਚ ਵੀ ਮਿਲਿਆ ਜੋਰਦਾਰ ਹੁੰਗਾਰਾ-ਕਈ ਪੰਥਕ ਪਰਿਵਾਰ ਹੋਏ ਇੱਕ ਜੁੱਟ

ਪਟਿਆਲਾ 31 ਮਾਰਚ ( ਪੀ ਡੀ ਐਲ ) : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਦਾ ਕਾਫ਼ਲਾ ਪਟਿਆਲਾ ਪਹੁੰਚਿਆ। ਵੱਡੇ ਪੰਥਕ ਇਕੱਠ ਵਿੱਚ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਬਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰ ਅਤੇ ਬੀਬੀ ਸਤਵੰਤ ਕੌਰ ਖਾਸ ਤੌਰ ਤੇ ਪਹੁੰਚੇ। ਭਰਤੀ ਕਮੇਟੀ ਦੇ ਕਾਫ਼ਲੇ ਵਿੱਚ ਹਰ ਰੋਜ ਜੁੜਨ ਵਾਲੇ ਪਰਿਵਾਰਾਂ ਦੀ ਗਿਣਤੀ ਵਧ ਰਹੀ ਹੈ, ਅੱਜ ਦੇ ਇਕੱਠ ਵਿੱਚ ਸਤਵੀਰ ਸਿੰਘ ਟੌਹੜਾ ਨੇ ਖਾਸ ਤੌਰ ਤੇ ਹਾਜ਼ਰੀ ਭਰਦੇ ਹੋਏ, ਪੰਜ ਮੈਂਬਰੀ ਭਰਤੀ ਕਮੇਟੀ ਹੇਠ ਭਰਤੀ ਕਰਨ ਦਾ ਅਹਿਦ ਲਿਆ। ਮਨਪ੍ਰੀਤ ਸਿੰਘ ਇਯਾਲੀ ਨੇ ਮੁਖ਼ਾਤਿਬ ਹੁੰਦੇ ਦਰਪੇਸ਼ ਸਮੱਸਿਆਵਾਂ ਦਾ ਕਾਰਨ ਕਮਜੋਰ ਪਈ ਅਗਵਾਈ ਨੂੰ ਕਰਾਰ ਦਿੱਤਾ ਤੇਕਿਹਾ ਕਿ, ਸਾਡੀ ਲੀਡਰਸ਼ਿਪ ਸਮੇਂ ਦੀ ਹਾਣੀ ਬਣ ਹੀ ਨਹੀਂ ਪਾਈ। ਅਸੀਂ ਆਪਣੀਆਂ ਸਰਕਾਰਾਂ ਵੇਲੇ ਵੀ ਗਲਤੀਆਂ ਕਰਦੇ ਰਹੇ ਅਤੇ ਸਮੇਂ ਦੇ ਨਾਲ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਮਝ ਹੀ ਨਹੀਂ ਸਕੇ। ਪਾਰਟੀ ਵਨਮੈਂਨ ਸ਼ੋਅ ਬਣ ਕੇ ਰਹਿ ਗਈ। ਵਾਰ ਵਾਰ ਬੇਨਤੀ ਕਰਨ ਉਪਰੰਤ ਵੀ ਅਸੀ ਕਿਸਾਨੀ ਮਸਲੇ ਤੇ ਅੰਨਦਾਤੇ ਦਾ ਭਰੋਸਾ ਨਹੀਂ ਜਿੱਤ ਸਕੇ। ਬਰਗਾੜੀ ਦੀ ਵੱਡੀ ਅਫਸੋਸਜਨਕ ਘਟਨਾ ਨੇ ਸਾਡੇ ਤੋ ਪੰਥਕ ਵੋਟ ਨੂੰ ਤੋੜਿਆ ਅਤੇ ਕਿਸਾਨੀ ਅੰਦੋਲਨ ਦੇ ਕੀਤੇ ਵਿਰੋਧ ਅਤੇ ਬੀਜੇਪੀ ਦੀ ਹਮਾਇਤ ਨੇ ਸਾਡੇ ਤੋਂ ਕਿਸਾਨੀ ਦੀ ਵੋਟ ਤੋੜੀ, ਸਾਡੀ ਸਿਆਸੀ ਜਮਾਤ ਦੇ ਦੋ ਵੱਡੇ ਧੁਰੇ ਸਨ, ਜਿਹੜੇ ਸਮੇਂ ਸਮੇਂ ਤੇ ਸਾਡੇ ਤੋਂ ਦੂਰ ਹੋਏ। ਇਯਾਲੀ ਨੇ ਸੂਬੇ ਦੇ ਕਿਸਾਨਾਂ ਨੂੰ, ਸੂਬੇ ਦੇ ਕਿਸਾਨ ਆਗੂਆਂ ਨੂੰ, ਕਿਰਤੀਆਂ ਮਜਦੂਰਾਂ, ਵਪਾਰੀ ਵਰਗ, ਦੁਕਾਨਦਾਰਾਂ ਅਤੇ ਮੁਲਾਜ਼ਮ ਵਰਗ ਨੂੰ ਅਪੀਲ ਕੀਤੀ ਆਓ, ਆਪਣੇ ਹੱਕ ਹਕੂਕਾਂ ਦੀ ਰਾਖੀ ਕਰਨ ਵਾਲੀ ਆਪਣੀ ਧਿਰ ਨੂੰ ਮਜ਼ਬੂਤ ਕਰੀਏ। ਇਸ ਦੇ ਨਾਲ ਹੀ ਇਯਾਲੀ ਨੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਚੇਤੇ ਕਰਦਿਆਂ ਕਿਹਾ ਕਿ, ਅੱਜ ਪੰਥਕ ਇਕੱਠ ਗਵਾਹੀ ਭਰਦਾ ਹੈ, ਅੱਜ ਵੀ ਪਟਿਆਲਾ ਜ਼ਿਲੇ ਦੇ ਵਰਕਰ ਜੱਥੇਦਾਰ ਸਾਹਿਬ ਦੀ ਸੋਚ ਨੂੰ ਸਮਰਪਿਤ ਹਨ ਅਤੇ ਪਹਿਰਾ ਦੇ ਰਹੇ ਹਨ। ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅੱਜ ਜਿਸ ਦੁਬਿਧਾ ਵਿੱਚ ਪੰਜਾਬ ਫਸ ਚੁੱਕਾ ਹੈ, ਉਸ ਦੁਬਿਧਾ ਨੂੰ ਕੱਢਣ ਦੀ ਸ਼ਕਤੀ ਸਿਰਫ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਕੋਲ ਹੈ। ਜੱਥੇਦਾਰ ਵਡਾਲਾ ਨੇ ਕਿਹਾ ਕਿ ਅੱਜ ਆਪਣੇ ਆਪ ਨੂੰ ਅਕਾਲੀ ਕਹਾਉਣ ਦਾ ਦਾਅਵਾ ਕਰਨ ਵਾਲੀ ਲੀਡਰਸ਼ਿਪ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਤੋਂ ਭਗੌੜਾ ਹੋ ਚੁੱਕੀ ਹੈ। ਜਿਸ ਲੀਡਰਸ਼ਿਪ ਨੇ ਸਾਡੀਆਂ ਸੰਸਥਾਵਾਂ ਦੀ ਰਾਖੀ ਕਰਨੀ ਸੀ ਉਹ ਲੀਡਰਸ਼ਿਪ ਖੁਦ ਸੰਸਥਾਵਾਂ ਸਿਧਾਂਤਾ ਨੂੰ ਕਮਜੋਰ ਕਰ ਰਹੀ ਹੈ। ਜੱਥੇਦਾਰ ਵਡਾਲਾ ਨੇ ਨੌਜਵਾਨਾਂ, ਖਾਸ ਕਰਕੇ ਪੰਥ ਪ੍ਰਸਤ ਲੋਕਾਂ ਨੂੰ ਬੇਨਤੀ ਕੀਤੀ ਕਿ, ਅਗਾਮੀ ਐਸਜੀਪੀਸੀ ਚੋਣਾਂ ਵਿੱਚ ਅੱਗੇ ਆਕੇ ਪੰਥ ਪ੍ਰਸਤ ਲੋਕਾਂ ਨੂੰ ਚੁਣਨ।ਜੱਥੇਦਾਰ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਅਸੀਂ ਵਰਕਰਾਂ ਦੀਆਂ ਭਾਵਨਾਵਾਂ ਨੂੰ ਕਦੇ ਸਮਝ ਨਹੀਂ ਸਕੇ। ਅਸੀਂ ਪਿਛਲੀਆਂ ਪੰਜ ਚੋਣਾਂ ਇਸ ਕਰਕੇ ਹਾਰੇ ਕਿਉਂ ਕਿ ਸਾਡੇ ਵਰਕਰ ਸਾਨੂੰ ਫੈਸਲੇ ਵਰਕਰਾਂ ਦੀਆਂ ਭਾਵਨਾਵਾਂ ਨਾਲ ਲੈਣ ਲਈ ਕਹਿੰਦੇ ਰਹੇ ਪਰ ਅਫਸੋਸ ਕਿ ਸਾਡੀ ਲੀਡਰਸ਼ਿਪ ਨੇ ਭਾਵਨਾਵਾਂ ਨੂੰ ਹਰ ਵਾਰ ਤਲਾਂਜਲੀ ਦਿੱਤੀ। ਜੱਥੇਦਾਰ ਝੂੰਦਾਂ ਨੇ ਕਿਹਾ ਕਿ, ਸਭ ਤੋਂ ਵੱਡਾ ਨਿਘਾਰ ਪਾਰਟੀ ਦੇ ਸੰਗਠਨ ਤੇ ਮਜ਼ਬੂਤ ਅਗਵਾਈ ਨਾ ਰਹਿਣਾ ਸੀ, ਪਾਰਟੀ ਪ੍ਰਧਾਨ ਦਾ ਅਹੁਦਾ ਅਤੇ ਮੁੱਖ ਮੰਤਰੀ ਦਾ ਅਹੁਦਾ ਇਕੋ ਵਿਅਕਤੀ ਵਿਸ਼ੇਸ਼ ਲਈ ਰਹਿਣਾ ਸਾਡੀ ਗਿਰਾਵਟ ਦਾ ਕਾਰਨ ਰਿਹਾ।ਜੱਥੇਦਾਰ ਝੂੰਦਾਂ ਨੇ ਨੌਜਵਾਨੀ ਨੂੰ ਅਪੀਲ ਕੀਤੀ ਕਿ ਆਓ ਆਪਣੇ ਹੱਕਾਂ, ਆਪਣੀ ਆਵਾਜ ਨੂੰ ਬੁਲੰਦ ਕਰੀਏ। ਜੱਥੇਦਾਰ ਸੰਤਾ ਸਿੰਘ ਉਮੈਦਪੁਰ ਨੇ ਖਾਲਸਾਈ ਰੂਪ ਨੂੰ ਪੇਸ਼ ਕਰਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਈ ਆਵਾਜ਼, ਖਾਲਸਾ ਪੰਥ ਜ਼ਿੰਦਾਬਾਦ ਦਾ ਨਾਅਰਾ ਲਗਾਉਂਦੇ ਕਿਹਾ ਕਿ, ਅੱਜ ਲੋੜ ਹੈ ਸਾਨੂੰ ਪੰਥ ਪ੍ਰਸਤ, ਪੰਜਾਬ ਪ੍ਰਸਤ ਸੋਚ ਵਾਲੀ ਲੀਡਰਸ਼ਿਪ ਨੂੰ ਅੱਗੇ ਲੈਕੇ ਆਈਏ। ਜੱਥੇਦਾਰ ਉਮੈਦਪੁਰ ਨੇ ਕਿਹਾ ਕਿ ਜਿਹੜਾ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਹੁਕਮਾਂ ਨੂੰ ਕਬੂਲ ਨਹੀਂ ਕਰਦਾ ਉਸ ਨੂੰ ਸਿੱਖ ਕਹਾਉਣ ਦੀ ਕੋਈ ਇਖਲਾਕੀ ਹੱਕ ਨਹੀਂ ਹੈ। ਜੱਥੇਦਾਰ ਉਮੈਦਪੁਰੀ ਵਲੋਂ ਭਰਤੀ ਕਮੇਟੀ ਦੇ ਕਾਰਜ ਵਿੱਚ ਅੜਚਨਾਂ ਪਾਉਣ ਵਾਲਿਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਅੱਜ ਪੰਥ ਜਾਗ ਉੱਠਿਆ ਹੈ, ਹੁਣ ਹਰ ਅਕਾਲੀ ਸੋਚ ਦਾ ਹਿਤੈਸ਼ੀ ਬਾਸ਼ਿੰਦਾ ਆਪ ਮੁਹਾਰੇ ਅੱਗੇ ਆਕੇ ਆਪਣੀ ਸਿਆਸੀ ਜਮਾਤ ਨੂੰ ਮਜ਼ਬੂਤ ਕਰਨ ਲਈ ਲਾਮਬੰਦ ਹੈ। ਬੀਬੀ ਸਤਵੰਤ ਕੌਰ ਵਲੋ ਆਪਣੇ ਸੰਬੋਧਨ ਵਿੱਚ ਨੌਜਵਾਨੀ ਨੂੰ ਸਿੱਖੀ ਦੇ ਧੁਰੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਅਕੀਦੇ ਨਾਲ ਜੁੜੀਏ। ਸਾਡੇ ਅਕੀਦੇ ਉਪਰ ਜਿਸ ਤਰਾਂ ਤੋਪਾਂ, ਟੈਕਾਂ ਨਾਲ ਹਮਲੇ ਹੋਏ, ਅੱਜ ਦੇ ਅਜੋਕੇ ਦੌਰ ਵਿੱਚ ਸਾਡੇ ਸਿਧਾਤਾਂ ਉਪਰ ਹਮਲਾ ਕੀਤਾ ਗਿਆ ਹੈ। ਬੀਬੀ ਸਤਵੰਤ ਕੌਰ ਨੇ ਕਿਹਾ ਕਿ ਇਹ ਵੀ ਦੁੱਖ ਦੀ ਗੱਲ ਹੈ ਕਿ ਸਿਧਾਂਤਾ ਉੱਪਰ ਹਮਲਾ ਕਰਨ ਵਾਲੇ ਹੋਏ ਕੋਈ ਨਹੀਂ ਸਗੋ ਸਾਡੇ ਆਪਣੇ ਹੀ ਹਨ, ਜਿਹੜੇ ਆਪਣੇ ਨਿੱਜੀ ਹਿੱਤਾਂ, ਸਵਾਰਥਾਂ ਲਈ ਸਾਡੀਆਂ ਸੰਸਥਾਵਾਂ, ਸਿਧਾਤਾਂ ਤੇ ਹਮਲਾ ਕਰ ਰਹੇ ਹਨ। ਬੀਬੀ ਸਤਵੰਤ ਕੌਰ ਨੇ ਕਿਹਾ ਕਿ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਮੁਆਫ ਨਹੀ ਕਰਨਗੀਆਂ ਜੇਕਰ ਅਸੀਂ ਇੱਕ ਹੁਕਮਨਾਮੇ ਹੇਠ ਇੱਕਠਾ ਨਾ ਹੋ ਪਾਏ। ਅਸੀ ਆਪਣੀ ਨੁਮਾਇਦਾ ਜਮਾਤ ਨੂੰ ਕਿਸ ਦੇ ਹੱਥਾਂ ਵਿੱਚ ਦੇਕੇ ਜਾਣਾ ਹੈ, ਇਹ ਤੈਅ ਕਰਨਾ, ਸਾਨੂੰ ਪੰਥ ਲਈ ਹਾਅਰਾ ਨਾਅਰਾ ਮਾਰਨਾ ਪਵੇਗਾ। ਸਿਧਾਤਾਂ ਦੀ ਲੜਾਈ ਲੜਨ ਲਈ ਅੱਗੇ ਆਉਣਾ ਪਵੇਗਾ। ਸੁਰਜੀਤ ਸਿੰਘ ਰੱਖੜਾ ਵੱਲੋਂ ਆਪਣੇ ਧੰਨਵਾਦੀ ਭਾਸ਼ਣ ਦੌਰਾਨ ਕਿਹਾ ਜਿੱਥੇ ਹਾਜ਼ਰ ਪੰਜ ਮੈਬਰੀ ਭਰਤੀ ਕਮੇਟੀ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ ਉਥੇ ਹੀ ਹਾਜ਼ਰ ਸੰਗਤ ਦੀ ਆਮਦ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉੱਜਵਲ ਭਵਿੱਖ ਦੀ ਨਿਸ਼ਾਨੀ ਕਰਾਰ ਦਿੱਤਾ। ਰੱਖੜਾ ਨੇ ਕਿਹਾ ਕਿ ਅਤੀਤ ਵਿੱਚ ਬਹੁਤ ਵੱਡੀਆਂ ਗਲਤੀਆਂ ਹੋਈਆਂ, ਅਸੀ ਮਜ਼ਬੂਤੀ ਨਾਲ ਅਵਾਜ ਨਹੀਂ ਉਠਾ ਸਕੇ, ਇਸ ਲਈ ਅੱਜ ਅਸੀਂ ਸਮੁੱਚੇ ਰੂਪ ਵਿੱਚ ਵਰਕਰਾਂ ਤੋ ਮੁਆਫੀ ਵੀ ਮੰਗਦੇ ਹਾਂ। ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਜ਼ਿਲਾ ਪਟਿਆਲਾ ਦੀ ਸਿਆਸੀ ਧਰਾਤਲ ਦਾ ਹਵਾਲਾ ਦਿੰਦਿਆਂ ਕਿਹਾ ਕਿ, ਪਟਿਆਲਾ ਦੀ ਧਰਤੀ ਨੇ ਹਮੇਸ਼ਾ ਹੀ ਇਤਿਹਾਸ ਸਿਰਜਿਆ ਹੈ, ਅੱਜ ਵੀ ਇਤਿਹਾਸ ਬਣਾਇਆ ਹੈ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਵਰਕਰਾਂ ਨੇ ਦੇ ਜੋਸ਼ ਨੇ ਇਸ ਗੱਲ ਦਾ ਸਬੂਤ ਪੇਸ਼ ਕੀਤਾ ਹੈ ਕਿ ਪੰਜ ਮੈਂਬਰੀ ਭਰਤੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦਾ ਆਧਾਰ ਬਣੇਗੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਚਰਨਜੀਤ ਸਿੰਘ ਬਰਾੜ ਨੇ ਨਿਭਾਈ, ਇਸ ਮੌਕੇ ਹਲਕਾ ਸਨੌਰ ਤੋਂ ਇੰਚਾਰਜ ਭੁਪਿੰਦਰ ਸਿੰਘ ਸ਼ੇਖੂਪੁਰ, ਰਣਧੀਰ ਸਿੰਘ ਰੱਖੜਾ, ਸਤਵਿੰਦਰ ਸਿੰਘ ਟੌਹੜਾ, ਜਰਨੈਲ ਸਿੰਘ ਕਰਤਾਰਪੁਰ, ਹਰੀ ਸਿੰਘ ਨਾਭਾ, ਤੇਜਿੰਦਰ ਪਾਲ ਸਿੰਘ ਸੰਧੂ, ਹਰਿੰਦਰ ਪਾਲ ਸਿੰਘ ਟੌਹੜਾ, ਕਪੂਰ ਚੰਦ ਬਾਂਸਲ ਸਾਬਕਾ ਨਗਰ ਕੌਂਸਲ ਪ੍ਰਧਾਨ, ਸੁਖਜਿੰਦਰ ਸਿੰਘ ਰਾਣਾ ਸੇਖੋਂ, ਅਸ਼ੋਕ ਮੋਦਗਿੱਲ, ਧਰਮ ਸਿੰਘ, ਗੁਰਮੀਤ ਸਿੰਘ ਕੋਟ, ਇੰਦਰਜੀਤ ਸਿੰਘ ਰੱਖੜਾ, ਹਰਪ੍ਰੀਤ ਸਿੰਘ ਸਰਪੰਚ, ਜਸਵੀਰ ਸਿੰਘ ਸਾਬਕਾ ਸਰਪੰਚ ਰੋਟਾਂ, ਸੁਖਵਿੰਦਰ ਸਿੰਘ, ਜਗਤਾਰ ਸਿੰਘ ਸੰਧੂ, ਅਮਰਜੀਤ ਸਿੰਘ ਗੁਰਾਇਆ, ਡਾਕਟਰ ਬਹਾਦਰ, ਬੱਬੂ ਘੱਗਾ, ਬਲਦੇਵ ਸਿੰਘ ਚੇਅਰਮੈਨ, ਬਹਾਦਰ ਸਿੰਘ ਟੌਹੜਾ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਹੋਏ।

Comments

Most Popular

ਅਧਿਆਪਕਾਂ ਨੇ ਭਰੀ ਹੁੰਕਾਰ, ਅਧਿਆਪਕ ਦਿਵਸ ’ਤੇ ਬਲੈਕ ਡੇ ਮਨਾਇਆ ਜਾਵੇਗਾ; 4 ਸਤੰਬਰ ਨੂੰ ਪ੍ਰੋਟੈਸਟ ਅਤੇ ਗਵਰਨਰ ਹਾਊਸ ਮਾਰਚ ਦਾ ਐਲਾਨ

ਆਂਗਣਵਾੜੀ ਮੁਲਾਜ਼ਮ ਪੰਜਾਬ CITU ਦੀ ਸੰਸਥਾਪਕ ਅਤੇ ਪਹਿਲੀ ਸੂਬਾ ਪ੍ਰਧਾਨ ਭੈਣ ਧਰਮਜੀਤ ਕੌਰ ਜੀ ਦਾ ਵਿਛੋੜਾ — ਆਂਗਣਵਾੜੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ

A delegation of Anganwadi and Creche workers, led by the Federation, met the Secretary of the Social Welfare Department and submitted a memorandum of demands.

ਫੈਡਰੇਸ਼ਨ ਦੀ ਅਗਵਾਈ ਹੇਠ ਆਂਗਣਵਾੜੀ ਅਤੇ ਕਰੈਚ ਵਰਕਰਾਂ ਦਾ ਇੱਕ ਵਫ਼ਦ ਸਮਾਜ ਭਲਾਈ ਵਿਭਾਗ ਦੇ ਸਕੱਤਰ ਨਾਲ ਮਿਲਿਆ ਅਤੇ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਆਪਣੀ ਤਰ੍ਹਾਂ ਦਾ ਪਹਿਲਾ ਮਾਂ-ਬੱਚਾ ਬੈਡਮਿੰਟਨ ਟੂਰਨਾਮੈਂਟ ਚੰਡੀਗੜ੍ਹ ਵਿੱਚ ਸਮਾਪਤ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਕਰਮਚਾਰੀ ਯੂਨੀਅਨ ਵੱਲੋਂ ਮੁਲਾਕਾਤ; ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

Punjab Education Department Women Officials and Employees Celebrate Teej Festival with Great Enthusiasm in Mohali

ਮੋਹਾਲੀ ਵਿੱਚ ਸਿੱਖਿਆ ਵਿਭਾਗ ਦੀਆਂ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ