Skip to main content

Warring seeks answers from BJP over smuggling of drugs into India

Warring seeks answers from BJP over smuggling of drugs into India Says, saffron party playing friendly match with its B-team in Punjab on drugs Asserts, buck stops at union Home Minister Amit Shah Chandigarh 17 September ( Ranjeet Singh Dhaliwal ) : Punjab Congress president Amarinder Singh Raja Warring today questioned the Bharatiya Janata Party government at the centre over the smuggling of huge quantity of drugs into India, particularly through Punjab borders, saying that the buck stops at the union Home Minister Amit Shah, who controls the Border Security Force. Reacting to the proposed ‘yatra’ of the BJP against drugs in Punjab, Warring said, it is indeed a fact that the Aam Aadmi Party government in Punjab has not only failed to curb the drugs, but has added to the problem. He said, the AAP has been a complete disaster in curbing the drugs. But, he added, the BJP government at the centre cannot escape the responsibility either. He pointed out, almost all the drugs are being smugg...

ਸਿਆਸੀ ਬਦਲਾਖੋਰੀ ਬੰਦ ਕਰੋ : ਅਕਾਲੀ ਦਲ

ਸਿਆਸੀ ਬਦਲਾਖੋਰੀ ਬੰਦ ਕਰੋ : ਅਕਾਲੀ ਦਲ

ਕਿਸਾਨਾਂ ਤੋਂ ਬੇਸ਼ਕੀਮਤੀ ਜ਼ਮੀਨਾਂ ਖੋਹਣ ਅਤੇ ਭ੍ਰਿਸ਼ਟ ਆਪ ਆਗੂਆਂ ਨੂੰ ਬਚਾਉਣ ਸਮੇਤ ਅਜਿਹੇ ਲੋਕਾਂ ਨੂੰ ਬਚਾਉਣ ਖਿਲਾਫ ਲੋਕ ਲਹਿਰ ਸ਼ੁਰੂ ਕਰਾਂਗੇ

ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਦੀ ਪਲੇਠੀ ਮੀਟਿੰਗ ਦੀ ਕੀਤੀ ਪ੍ਰਧਾਨਗੀ

ਗੁਲਜ਼ਾਰ ਸਿੰਘ ਰਣੀਕੇ ਨੂੰ  ਤਰਨ ਤਾਰਨ ਜ਼ਿਮਨੀ ਚੋਣ ਵਾਸਤੇ ਕੋਆਰਡੀਨੇਟਰ ਕੀਤਾ ਨਿਯੁਕਤ

ਚੰਡੀਗੜ੍ਹ 30 ਜੂਨ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਇਸਦੀ ਸਿਆਸੀ ਬਦਲਾਖੋਰੀ ਦੀ ਨੀਤੀ ਨੂੰ ਬੰਦ ਕਰੇ ਅਤੇ ਜ਼ੋਰ ਦੇ ਕੇ ਕੇ ਕਿਹਾ ਕਿ ਉਹ ਕਿਸਾਨਾਂ ਤੋਂ ਇਹਨਾਂ ਦੀ ਹਜ਼ਾਰਾਂ ਏਕੜ ਖੋਹਣ ਅਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਅਹੁਦੇਦਾਰਾਂ ਵੱਲੋਂ ਇਸਦੀ ਪੁਸ਼ਤਪਨਾਹੀ ਕਰਨ ਖਿਲਾਫ ਲੋਕ ਲਹਿਰ ਸ਼ੁਰੂ ਕਰੇਗੀ। ਇਥੇ ਪਾਰਟੀ ਦੀ ਕੋਰ ਕਮੇਟੀ ਮੀਟਿੰਗ ਦੀ ਪਲੇਠੀ ਮੀਟਿੰਗ ਜਿਸਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ, ਦੀ ਅਗਵਾਈ ਕਰਦਿਆਂ ਤਰਨ ਤਾਰਨ ਚੋਣ ਲਈ ਤਾਲਮੇਲ ਕਰਨ ਵਾਸਤੇ ਨਿਯੁਕਤ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਮੀਟਿੰਗ ਵਿਚ ਪਾਰਟੀ ਦੇ ਆਬਜ਼ਰਵਰਾਂ ਨੂੰ ਜ਼ਿਲ੍ਹਾ ਪ੍ਰਧਾਨਾਂ ਤੇ ਬੂਥ ਪ੍ਰਧਾਨਾਂ ਦੀ ਨਿਯੁਕਤੀ ਪੂਰੀ ਕਰਨ ਵਾਸਤੇ ਆਖਿਆ ਗਿਆ ਹੈ। ਕੋਰ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਮੁਤਾਬਕ ਜੁਲਾਈ ਮਹੀਨੇ ਵਿਚ ਇਕ ਲੱਖ ਬੂਟੇ ਲਾਉਣ ਦਾ ਟੀਚਾ ਪੂਰਾ ਕੀਤਾ ਜਾਵੇ। ਸੁਖਬੀਰ ਸਿੰਘ ਬਾਦਲ ਇਸ ਮੁਹਿੰਮ ਦੀ ਅਗਵਾਈ ਕਰਨਗੇ। ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਵਿਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਦੀ ਲੀਡਰਸ਼ਿਪ ਵੱਲੋਂ ਐਮਰਜੰਸੀ ਵਰਗੇ ਹਾਲਾਤ ਬਣਾਏ ਗਏ ਹਨ ਅਤੇ ਵਿਰੋਧੀ ਧਿਰ ਦੀ ਆਵਾਜ਼ ਕੁਚਲੀ ਜਾ ਰਹੀ ਹੈ। ਉਹਨਾ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਲਗਾਤਾਰ ਆਪ ਸਰਕਾਰ ਦੇ ਭ੍ਰਿਸਟਾਚਾਰ ਤੇ ਹੋਰ ਮੁੱਦਿਆਂ ਨੂੰ ਉਜਾਗਰ ਕਰ ਕਰ ਰਹੇ ਸਨ, ਜਿਸ ਕਾਰਨ ਉਹਨਾਂ ਖਿਲਾਫ ਮੌਜੂਦਾ ਕੇਸ ਦਰਜ ਕੀਤਾ ਗਿਆ ਹੈ। ਕੋਰ ਕਮੇਟੀ ਨੇ ਉਹਨਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਮਜੀਠੀਆ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਅਤੇ ਆਪ ਸਰਕਾਰ ਵੱਲੋਂ ਉਹਨਾਂ ਖਿਲਾਫ ਸਿਆਸੀ ਕਿੱੜਾਂ ਕੱਢਣ ਦਾ ਹੱਕ ਦਿੱਤਾ। ਉਹਨਾਂ ਜ਼ੋਰ ਦੇ ਕੇ ਆਖਿਆ ‌ਕਿ ਜਿਵੇਂ ਮਜੀਠੀਆ ਦੇ ਖਿਲਾਫ ਐਨ ਡੀ ਪੀ ਐਸ ਕੇਸ ਮੂਧੇ ਮੂੰਹ ਡਿੱਗਿਆ ਹੈ, ਉਸੇ ਤਰੀਕੇ ਮੌਜੂਦਾ ਕੇਸ ਵੀ ਮੂਧੇ ਮੂੰਹ ਡਿੱਗੇਗਾ। ਡਾ. ਚੀਮਾ ਨੇ ਕਿਹਾ ਕਿ ਅਕਾਲੀ ਦਲ ਆਪ ਸਰਕਾਰ ਨੂੰ ਬੇਨਕਾਬ ਕਰਨਾ ਜਾਰੀ ਰੱਖੇਗਾ। ਉਹਨਾਂ ਕਿਹਾ ਕਿ ਆਪ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਬੇਨਕਾਬ ਸਾਬਤ ਹੋਈ ਹੈ ਤੇ ਇਸ ਗੱਲ ਨੂੰ ਅਸੀਂ ਬੇਨਕਾਬ ਕਰਾਂਗੇ। ਉਹਨਾਂ ਕਿਹਾ ਕਿ ਪੰਜਾਬ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਦੌਰ ਵਿਚੋਂ ਗੁਜਰ ਰਿਹਾ ਹੈ। ਉਹਨਾਂ ਕਿਹਾ ਕਿ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ। ਉਹਨਾਂ ਕਿਹਾ ਕਿ ਸਾਰੀ ਸਰਕਾਰ ਦਾ ਕੰਮ ਬਾਹਰਲਿਆਂ ਹਵਾਲੇ ਕਰ ਦਿੱਤਾ ਗਿਆ ਹੈ। ਡਾ. ਚੀਮਾ ਨੇ ਕਿਹਾ ਕਿ ਕੋਰ ਕਮੇਟੀ ਨੇ ਲੁਧਿਆਣਾ ਵਿਚ 24000 ਏਕੜ ਜ਼ਮੀਨ ਐਕਵਾਇਰ ਕਰਨ ਦੇ ਤਰੀਕੇ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਅਤੇ ਨਾਲ ਹੀ ਵਿਚਾਰਾਂ ਕੀਤੀਆਂ ਕਿ ਸੂਬੇ ਵਿਚ ਹਜ਼ਾਰਾਂ ਏਕੜ ਜ਼ਮੀਨ ਹੋਰ ਐਕਵਾਇਰ ਕੀਤੀ ਜਾਣੀ ਹੈ। ਉਹਨਾਂ ਕਿਹਾ ਕਿ ਇਸ ਪ੍ਰਕਿਰਿਆ ਵਿਚ ਹਜ਼ਾਰਾਂ ਲੋਕ ਆਪਣੇ ਰੋਜ਼ਗਾਰ ਗੁਆ ਲੈਣਗੇ। ਉਹਨਾਂ ਕਿਹਾ ਕਿ ਜ਼ਮੀਨ ਐਕਵਾਇਰ ਕਰਨ ਦਾ ਇਹ ਘੁਟਾਲਾ ਕਿਸਾਨਾਂ ਸਿਰ ਮੜ੍ਹਿਆ ਜਾ ਰਿਹਾ ਹੈ ਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਅਸੀਂ ਕਿਸੇ ਵੀ ਕੀਮਤ ’ਤੇ ਇਹ ਲੁੱਟ ਸਫਲ ਨਹੀਂ ਹੋਣ ਦੇਵਾਂਗੇ। ਕਮੇਟੀ ਨੇ ਇਹ ਵੀ ਕਿਹਾ ਕਿ ਆਪ ਸਰਕਾਰ ਭ੍ਰਿਸ਼ਟਾਚਾਰ ਦੇ ਮਾਮਲੇ ’ਤੇ ਪਲਟੀ ਮਾਰ ਰਹੀ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਵਿਰੋਧੀ ਧਿਰ ਨੇਤਾਵਾਂ ਨੂੰ ਫਸਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਸਾਬਕਾ ਮੰਤਰੀ ਡਾ. ਵਿਜੇ ਸਿੰਗਲਾ ਨੂੰ ਕਲੀਨ ਚਿੱਟ ਦੇ ਦਿੰਤੀ ਹੈ ਜਿਹਨਾਂ ਖਿਲਾਫ ਮੁੱਖ ਮੰਤਰੀ ਦੇ ਕਹਿਣ ’ਤੇ ਕੇਸ ਦਰਜ ਕੀਤਾ ਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਹ ਜਵਾਬ ਦੇਣ ਕਿ ਇਸ ਸਬੂਤ ਦਾ ਕੀ ਬਣਿਆ ਅਤੇ ਡਾ. ਵਿਜੇ ਸਿੰਗਲਾ ਨੂੰ ਸਜ਼ਾ ਦੁਆਉਣ ਵਾਸਤੇ ਇਸ ਸਬੂਤ ਦੀ ਵਰਤੋਂ ਕਿਉਂ ਨਹੀਂ ਕੀਤੀ ਗਈ। ਕਮੇਟੀ ਨੇ ਦਿਲਜੀਤ ਦੁਸਾਂਝ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੂੰ ਗਲਤ ਢੰਗ ਨਾਲ ਫਸਾਇਆ ਗਿਆ। ਜੇਕਰ ਦਿਲਜੀਤ ਦੁਸਾਂਝ ਨੂੰ ਬੇਲੋੜੇ ਵਿਵਾਦ ਵਿਚ ਫਸਾਇਆ ਗਿਆ ਅਤੇ ਨਫਰਤ ਭਰੀ ਇਸ ਰਾਜਨੀਤੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

Comments

Most Popular

ਅਧਿਆਪਕਾਂ ਨੇ ਭਰੀ ਹੁੰਕਾਰ, ਅਧਿਆਪਕ ਦਿਵਸ ’ਤੇ ਬਲੈਕ ਡੇ ਮਨਾਇਆ ਜਾਵੇਗਾ; 4 ਸਤੰਬਰ ਨੂੰ ਪ੍ਰੋਟੈਸਟ ਅਤੇ ਗਵਰਨਰ ਹਾਊਸ ਮਾਰਚ ਦਾ ਐਲਾਨ

ਆਂਗਣਵਾੜੀ ਮੁਲਾਜ਼ਮ ਪੰਜਾਬ CITU ਦੀ ਸੰਸਥਾਪਕ ਅਤੇ ਪਹਿਲੀ ਸੂਬਾ ਪ੍ਰਧਾਨ ਭੈਣ ਧਰਮਜੀਤ ਕੌਰ ਜੀ ਦਾ ਵਿਛੋੜਾ — ਆਂਗਣਵਾੜੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ

A delegation of Anganwadi and Creche workers, led by the Federation, met the Secretary of the Social Welfare Department and submitted a memorandum of demands.

ਫੈਡਰੇਸ਼ਨ ਦੀ ਅਗਵਾਈ ਹੇਠ ਆਂਗਣਵਾੜੀ ਅਤੇ ਕਰੈਚ ਵਰਕਰਾਂ ਦਾ ਇੱਕ ਵਫ਼ਦ ਸਮਾਜ ਭਲਾਈ ਵਿਭਾਗ ਦੇ ਸਕੱਤਰ ਨਾਲ ਮਿਲਿਆ ਅਤੇ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਆਪਣੀ ਤਰ੍ਹਾਂ ਦਾ ਪਹਿਲਾ ਮਾਂ-ਬੱਚਾ ਬੈਡਮਿੰਟਨ ਟੂਰਨਾਮੈਂਟ ਚੰਡੀਗੜ੍ਹ ਵਿੱਚ ਸਮਾਪਤ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਕਰਮਚਾਰੀ ਯੂਨੀਅਨ ਵੱਲੋਂ ਮੁਲਾਕਾਤ; ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

Punjab Education Department Women Officials and Employees Celebrate Teej Festival with Great Enthusiasm in Mohali

ਮੋਹਾਲੀ ਵਿੱਚ ਸਿੱਖਿਆ ਵਿਭਾਗ ਦੀਆਂ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ