ਦਸਵੀਂ ਜਮਾਤ ਦੇ ਨਤੀਜੇ ਵਿੱਚ ਆਂਚਲ ਸਕੂਲ ਸੈਕਟਰ 41 ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ
ਚੰਡੀਗੜ੍ਹ 19 ਅਪ੍ਰੈਲ ( ਰਣਜੀਤ ਧਾਲੀਵਾਲ ) : ਆਂਚਲ ਇੰਟਰਨੈਸ਼ਨਲ ਸਕੂਲ, ਸੈਕਟਰ 41, ਚੰਡੀਗੜ੍ਹ ਦੇ ਦਸਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ. ਬੋਰਡ ਪ੍ਰੀਖਿਆਵਾਂ-2026 ਵਿੱਚ ਫਸਟ ਡਵੀਜ਼ਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੀ ਪ੍ਰਿੰਸੀਪਲ ਡਾ. ਸ਼ਿਵਾਂਗੀ ਰੁਦਰਾਬੀਰ ਨੇ ਦੱਸਿਆ ਕਿ ਇਹ ਵਧੀਆ ਨਤੀਜਾ ਸਕੂਲ ਦੇ ਸਮਰਪਿਤ ਸਟਾਫ਼ ਦੇ ਨਿਰੰਤਰ ਯਤਨਾਂ ਕਰਕੇ ਸੰਭਵ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਵਿਦਿਆਰਥਣ ਮਨਸਵੀ ਸ਼ਰਮਾ ਨੇ ਇਨ੍ਹਾਂ ਬੋਰਡ ਪ੍ਰੀਖਿਆਵਾਂ ਵਿੱਚ 98.4 ਪ੍ਰਤੀਸ਼ਤ ਅੰਕ (ਟਾੱਪਰ) ਨਾਲ ਜਿੱਤ ਪ੍ਰਾਪਤ ਕੀਤੀ, ਉਸ ਤੋਂ ਬਾਅਦ ਅਨੀਕੇਤ ਠਾਕੁਰ ਅਤੇ ਅਯਾਨ ਗੋਰੀਆ ਨੇ 96.8 ਪ੍ਰਤੀਸ਼ਤ, ਚਿਰੰਜੀਵੀ ਮਿਸ਼ਰਾ ਨੇ 96% ਪ੍ਰਤੀਸ਼ਤ, ਆਰੁਸ਼ ਨੇ 95.8 ਪ੍ਰਤੀਸ਼ਤ, ਦੀਕਿਸ਼ਕਾ ਰਤੂਰੀ ਨੇ 95.5 ਪ੍ਰਤੀਸ਼ਤ, ਜਗਜੀਵਨਜੋਤ ਕੌਰ ਨੇ 92.8 ਪ੍ਰਤੀਸ਼ਤ, ਆਦਿਤਿਆ ਰਾਜ ਨੇ 92.6 ਪ੍ਰਤੀਸ਼ਤ, ਕਾਹਿਲ ਜਿੰਦਲ ਨੇ 91 ਪ੍ਰਤੀਸ਼ਤ, ਦਿਵਜੋਤ ਸਿੰਘ ਨੇ 90.8 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ।
ਉਨ੍ਹਾਂ ਕਿਹਾ ਕਿ ਸਕੂਲ ਮੈਨੇਜਮੈਂਟ ਨੂੰ ਇਹ ਐਲਾਨ ਕਰਦੇ ਹੋਏ ਮਾਣ ਹੋ ਰਿਹਾ ਹੈ ਕਿ ਸਾਰੇ ਵਿਦਿਆਰਥੀਆਂ ਨੇ ਪਹਿਲਾ ਦਰਜਾ ਹਾਸਿਲ ਕੀਤਾ ਹੈ। ਸਕੂਲ ਨੇ ਹਰੇਕ ਵਿਦਿਆਰਥੀ ਨੂੰ ਉਨ੍ਹਾਂ ਦੀਆਂ ਪ੍ਰਸ਼ੰਸਾਯੋਗ ਪ੍ਰਾਪਤੀਆਂ ਅਤੇ ਭਰੋਸੇਯੋਗ ਅੰਕ ਪ੍ਰਾਪਤ ਕਰਨ ਦੇ ਅਤਿ ਜਨੂੰਨ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਸ਼ਾਨਦਾਰ ਪ੍ਰਾਪਤੀਆਂ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

Comments
Post a Comment